ETV Bharat / state

Who Is Lottery Winner: ਗੁੰਮਨਾਮ ਸਖ਼ਸ਼ ਦੀ ਨਿਕਲੀ ਕਰੋੜਾਂ ਦੀ ਲਾਟਰੀ, ਦੁਕਾਨਦਾਰ ਕਰ ਰਿਹੈ ਭਾਲ

author img

By

Published : May 2, 2023, 9:15 AM IST

ਫਾਜ਼ਿਲਕਾ ਵਿੱਚ ਇੱਕ ਲਾਟਰੀ ਵਿਕਰੇਤਾ ਵੱਲੋਂ ਵਿਕਣ ਵਾਲੀ 2.5 ਕਰੋੜ ਰੁਪਏ ਦੀ ਟਿਕਟ 'ਤੇ ਪਹਿਲਾ ਇਨਾਮ ਨਿਕਲਿਆ ਹੈ, ਪਰ ਬਦਕਿਸਮਤੀ ਨਾਲ ਲਾਟਰੀ ਖਰੀਦਣ ਵਾਲੇ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

Who Is Lottery Winner
Who Is Lottery Winner

ਗੁੰਮਨਾਮ ਸਖ਼ਸ਼ ਦੀ ਨਿਕਲੀ ਕਰੋੜਾਂ ਦੀ ਲਾਟਰੀ, ਦੁਕਾਨਦਾਰ ਕਰ ਰਿਹੈ ਭਾਲ

ਫਾਜ਼ਿਲਕਾ: ਲਾਟਰੀ ਜਿੱਤਣ ਦੀ ਆਸ ਵਿੱਚ ਕੁਝ ਲੋਕਾਂ ਵੱਲੋਂ ਲਾਟਰੀ ਖਰੀਦੀ ਜਾਂਦੀ ਹੈ ਅਤੇ ਉਹ ਇੰਨੇ ਕੁ ਉਤਸ਼ਾਹਿਤ ਹੁੰਦੇ ਹਨ ਕਿ ਲਗਾਤਾਰ ਲਾਟਰੀ ਦੇ ਦੁਕਾਨਦਾਰਾਂ ਕੋਲ ਜਾ ਕੇ ਚੈਕ ਕਰਦੇ ਹਨ ਕਿ ਕਦੋਂ ਲਾਟਰੀ ਨਿਕਲੇ ਜਾਣ ਦਾ ਨਤੀਜਾ ਸਾਹਮਣੇ ਆਵੇ। ਫਿਰ ਜਿਸ ਦੀ ਲੱਖਾਂ-ਕਰੋੜਾਂ ਦੀ ਲਾਟਰੀ ਨਿਕਲਦੀ ਹੈ, ਉਸ ਦੀ ਤਾਂ ਰਾਤੋਂ-ਰਾਤ ਕਿਸਮਤ ਬਦਲ ਜਾਂਦੀ ਹੈ। ਪਰ, ਫਾਜ਼ਿਲਕਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਦੀ ਕਰੋੜਾਂ ਦੀ ਲਾਟਰੀ ਨਿਕਲੀ ਹੈ, ਪਰ ਇਸ ਵਾਰ ਸਖ਼ਸ਼ ਦੁਕਾਨਦਾਰ ਨੂੰ ਨਹੀਂ, ਬਲਕਿ ਦੁਕਾਨਦਾਰ ਲਾਟਰੀ ਜੇਤੂ ਸਖ਼ਸ਼ ਨੂੰ ਲੱਭ ਰਿਹਾ ਹੈ।

ਨਹੀਂ ਹੋ ਪਾ ਰਹੀ ਲਾਟਰੀ ਜਿੱਤਣ ਵਾਲੇ ਦੀ ਪਛਾਣ: ਦਰਅਸਲ, ਦੁਕਾਨਦਾਰ ਬੌਬੀ ਬਵੇਜਾ ਨੇ ਦੱਸਿਆ ਕਿ ਲਾਟਰੀ ਖਰੀਦਣ ਵਾਲੇ ਸਖ਼ਸ਼ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ, ਪਰ ਸਖ਼ਸ਼ ਵੱਲੋਂ ਫੋਨ ਨੰਬਰ ਤੇ ਪਤਾ ਨਾ ਲਿੱਖਣ ਕਰਕੇ ਉਸ ਜੇਤੂ ਦੀ ਪਛਾਣ ਨਹੀਂ ਹੋ ਸਕੀ ਹੈ। ਦੁਕਾਨਦਾਰ ਵੱਲੋਂ ਲਾਗਾਤਾਰ ਉਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਬੌਬੀ ਨੇ ਦੱਸਿਆ ਕਿ ਉਸ ਵੱਲੋਂ 4 ਦਿਨ ਪਹਿਲਾਂ ਟਿਕਟ ਨੰਬਰ 249092 ਵੇਚੀ ਗਈ ਸੀ, ਜਿਸ ਉੱਤੇ 2.50 ਕਰੋੜ ਦਾ ਇਨਾਮ ਨਿਕਲਿਆ ਹੈ, ਪਰ ਟਿਕਟ ਖਰੀਦਣ ਵਾਲੇ ਦਾ ਕੋਈ ਰਾਹ-ਪਤਾ ਹੀ ਨਹੀਂ ਹੈ।

ਟਿਕਟ ਵੇਚਣ ਵਾਲੇ ਨੇ ਕੀਤੀ ਅਪੀਲ: ਬੌਬੀ ਨੇ ਦੱਸਿਆ ਕਿ ਉਸ ਦੀ ਰੂਪਚੰਦ ਲਾਟਰੀ ਨਾਮ ਤੋਂ ਦੁਕਾਨ ਹੈ। ਇਸ ਸੰਬਧ ਵਿੱਚ ਲੁਧਿਆਣਾ ਵਿਖੇ ਭਨੋਟ ਇੰਟਰਪ੍ਰਾਈਜ਼ਿਜ ਤੋਂ ਫੋਨ ਆਇਆ ਸੀ ਕਿ ਉਸ ਵੱਲੋਂ ਵੇਚੀ ਗਈ ਟਿਕਟ ਦਾ ਪਹਿਲਾਂ ਇਨਾਮ ਢਾਈ ਕਰੋੜ ਰੁਪਏ ਹੈ ਜਿਸ ਕਰਕੇ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਭਨੋਟ ਕੰਪਨੀ ਸਾਡੇ ਲਈ ਬਹੁਤ ਲਕੀ ਹੈ, ਇਨ੍ਹਾਂ ਦੇ ਬਹੁਤ ਇਨਾਮ ਨਿਕਲਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕੋਲ ਟਿਕਟ ਨੰਬਰ 249092 ਹੈ, ਉਹ ਜਲਦੀ ਉਨ੍ਹਾਂ ਦੀ ਦੁਕਾਨ ਉੱਤੇ ਪਹੁੰਚ ਕੇ ਇਨਾਮ ਦੀ ਰਾਸ਼ੀ ਹਾਸਿਲ ਕਰ ਲਵੇ।

ਜੇਕਰ ਕੋਈ ਲਾਟਰੀ ਕਲੇਮ ਕਰਨ ਨਹੀਂ ਆਉਂਦਾ ਤਾਂ ਕੀ ਹੋਵੇਗਾ: ਟਿਕਟ ਖਰੀਦਣ ਵਾਲੇ ਵੱਲੋਂ ਅਪਣਾ ਨਾਮ ਪਤਾ ਨਾ ਦੇਣ ਦੀ ਸੂਰਤ ਵਿੱਚ ਜਾਂ ਕਿਸੇ ਕਾਰਨ ਉਹ ਲਾਟਰੀ ਦੇ ਇਨਾਮ ਐਲਾਨੇ ਜਾਣ ਉੱਤੇ ਜੇਤੂ ਸਖ਼ਸ਼ ਵੱਲੋਂ ਟਿਕਟ ਦਾ ਨੰਬਰ ਚੈਕ ਨਹੀਂ ਕਰ ਪਾਉਂਦੇ, ਤਾਂ ਕੀ ਉਨ੍ਹਾਂ ਪੈਸਿਆਂ ਦਾ ਕੀ ਹੁੰਦਾ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਬੌਬੀ ਨੇ ਦੱਸਿਆ ਕਿ ਅਜਿਹੇ ਵਿੱਚ ਜੇਕਰ ਜੇਤੂ ਸਖ਼ਸ਼ ਅਪਣੀ ਜਿੱਤੀ ਹੋਈ ਇਨਾਮੀ ਰਾਸ਼ੀ ਕਿਸੇ ਵੀ ਕਾਰਨ ਨਹੀਂ ਲੈਣ ਆਉਂਦਾ, ਤਾਂ ਇਹ ਸਾਰੇ ਪਾਸੇ ਸਰਕਾਰ ਦੇ ਖਾਤੇ ਵਿੱਚ ਚਲੇ ਜਾਂਦੇ ਹਨ। ਇਸ ਦਾ ਲਾਭ ਫਿਰ ਸਰਕਾਰ ਨੂੰ ਮਿਲਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਹ ਲਾਟਰੀ ਟਿਕਟ ਖਰੀਦਦੇ ਹਨ, ਤਾਂ ਉਹ ਅਪਣਾਂ ਨਾਮ ਤੇ ਫੋਨ ਨੰਬਰ ਤਾਂ ਘੱਟੋਂ ਘੱਟ ਜ਼ਰੂਰ ਦੇਣ, ਤਾਂ ਜੋ ਇਨਾਮ ਨਿਕਲਣ ਉੱਤੇ ਜੇਤੂ ਵਿਅਕਤੀ ਨਾਲ ਸਪੰਰਕ ਕੀਤਾ ਜਾ ਸਕੇ।

ਇਹ ਵੀ ਪੜ੍ਹੋ: Coronavirus Update : ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 4 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ, 8 ਮੌਤਾਂ, ਪੰਜਾਬ ਵਿੱਚ 228 ਨਵੇਂ ਮਾਮਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.