ETV Bharat / state

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1ਲੱਖ ਲੀਟਰ ਤੋਂ ਵੱਧ ਕੱਚੀ ਲਾਹਣ ਬਰਾਮਦ

author img

By

Published : Nov 2, 2020, 9:36 PM IST

ਪੁਲਿਸ ਨੇ ਛਾਪੇਮਾਰੀ ਕਰ 1ਲੱਖ ਲੀਟਰ ਤੋਂ ਵੱਧ ਕੱਚੀ ਲਾਹਣ ਬਰਾਮਦ ਕੀਤੀ ਹੈ। ਇਹ ਕਾਮਯਾਬੀ ਪੰਜਾਬ ਅਤੇ ਰਾਜਸਥਾਨ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਹਾਸਲ ਕੀਤੀ ਹੈ।

1ਲੱਖ ਲੀਟਰ ਤੋਂ ਵੱਧ ਕੱਚੀ ਲਾਹਣ ਬਰਾਮਦ
1ਲੱਖ ਲੀਟਰ ਤੋਂ ਵੱਧ ਕੱਚੀ ਲਾਹਣ ਬਰਾਮਦ

ਫਾਜ਼ਿਲਕਾ: ਤਿਉਹਾਰਾਂ ਨੂੰ ਵੇਖਦਿਆਂ ਨਾਜਾਇਜ ਸ਼ਰਾਬ ਦੀ ਤਸਕਰੀ ਕਰਨ ਵਾਲੇ ਤਸਕਰਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਸ਼ਰਾਬ ਨੂੰ ਸਟੋਰ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ। ਅੱਜ ਪੰਜਾਬ ਪੁਲਿਸ ਅਤੇ ਰਾਜਸਥਾਨ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਆਪਰੇਸ਼ਨ ਦੌਰਾਨ ਪੁਲਿਸ ਨੇ ਛਾਪੇਮਾਰੀ ਕਰ ਨਹਿਰ ਕੰਢੇ ਦੱਬੀ 1 ਲੱਖ ਲੀਟਰ ਤੋਂ ਵੱਧ ਕੱਚੀ ਲਾਹਣ ਬਰਾਮਦ ਕੀਤੀ ਹੈ। ਤਾਜ਼ਾ ਕਾਮਯਾਬੀ ਖੁਈਆਂ ਸਰਵਰ ਪੁਲਿਸ ਦੇ ਮੁਖੀ ਰਮਨ ਕੁਮਾਰ ਅਤੇ ਰਾਜਸਥਾਨ ਦੇ ਥਾਣਾ ਹਿੰਦੂਮਲਕੋਟ ਦੇ ਸਬ ਇੰਸਪੈਕਟਰ ਕਾਹਨ ਸਿੰਘ ਦੀ ਅਗੁਵਾਈ 'ਚ ਹਾਸਲ ਕੀਤੀ ਗਈ।

1ਲੱਖ ਲੀਟਰ ਤੋਂ ਵੱਧ ਕੱਚੀ ਲਾਹਣ ਬਰਾਮਦ

ਗੰਗ ਕੈਨਾਲ ਦੇ ਪਿੰਡ ਉਸਮਾਨ ਖੇੜਾ ਅਤੇ ਪਿੰਡ 500 ਐਲਐਨਬੀ ਦੇ ਵਿਚਕਾਰ ਨਹਿਰ ਦੇ ਕੰਢੇ 'ਤੇ ਪੁਲਿਸ ਵਲੋਂ ਜਦੋਂ ਜੇਸੀਬੀ ਦੀ ਮਦਦ ਨਾਲ ਸ਼ੱਕੀ ਥਾਵਾਂ ਦੀ ਪੁਟਾਈ ਕੀਤੀ ਗਈ ਤਾਂ ਜ਼ਮੀਨ ਹੇਠ ਦੱਬੀ ਗਈ ਲਾਹਣ ਬਰਾਮਦ ਹੋਈ, ਜਿਸਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਸਮੇਂ ਸਮੇਂ ਤੇ ਪੁਲਿਸ ੲੱਲੋਂ ਬਰਾਬਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਸਾਂ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.