ETV Bharat / state

ਕਿਸਾਨਾਂ ਨੇ ਦੁਕਾਨਦਾਰ 'ਤੇ ਕਾਲਾ ਬਾਜ਼ਾਰੀ ਕਰਨ ਦੇ ਲਗਾਏ ਇਲਜ਼ਾਮ

author img

By

Published : Nov 20, 2021, 8:22 PM IST

ਕਿਸਾਨਾਂ ਨੇ ਦੁਕਾਨਦਾਰ 'ਤੇ ਕਾਲਾ ਬਾਜ਼ਾਰੀ ਕਰਨ ਦੇ ਲਗਾਏ ਇਲਜ਼ਾਮ
ਕਿਸਾਨਾਂ ਨੇ ਦੁਕਾਨਦਾਰ 'ਤੇ ਕਾਲਾ ਬਾਜ਼ਾਰੀ ਕਰਨ ਦੇ ਲਗਾਏ ਇਲਜ਼ਾਮ

ਫਾਜ਼ਿਲਕਾ ਦੇ ਵਿਚ ਇੱਕ ਟਰਾਲੀ ਡੀਏਪੀ ਖਾਦ ਦੇ ਆਉਣ 'ਤੇ ਜਿੱਥੇ ਪਹਿਲਾਂ ਦੁਕਾਨਦਾਰ ਵੱਲੋਂ ਨਗਦ ਪੈਸੇ ਵਸੂਲ ਕੇ ਖਾਦ ਦੇਣ ਦੀ ਗੱਲ ਕਹੀ ਗਈ। ਜਦੋਂ ਕਿਸਾਨ ਖਾਦ ਚੁੱਕਣ ਵਾਸਤੇ ਆਏ, ਤਾਂ ਟਰਾਲੀ 'ਤੇ ਲੱਦੀ ਖਾਦ ਦੁਕਾਨਦਾਰ ਵੱਲੋਂ ਚੁਕਵਾਣ ਤੋਂ ਇਨਕਾਰੀ ਕਰ ਦਿੱਤੀ।

ਫਾਜ਼ਿਲਕਾ: ਪੰਜਾਬ ਵਿੱਚ ਕਣਕ ਦੀ ਬਿਜਾਈ ਨੂੰ ਲੈ ਕੇ ਕੰਮ ਜ਼ੋਰਾਂ 'ਤੇ ਹੈ। ਪਰ ਡੀ.ਏ.ਪੀ (D.A.P.) ਦੀ ਕਮੀ ਦੇ ਚੱਲਦੇ ਕੰਮ ਪੱਛੜ ਦਾ ਦਿਖਾਈ ਦੇ ਰਿਹਾ ਹੈ। ਪੰਜਾਬ ਵਿੱਚ ਨਿੱਤ ਦਿਨ ਡੀ.ਏ.ਪੀ ਖਾਦ ਦੀ ਕਮੀ ਦੇ ਚਲਦਿਆਂ ਰੋਸ ਮੁਜ਼ਾਹਰੇ ਸਾਹਮਣੇ ਆ ਰਹੇ ਹਨ। ਉਥੇ ਹੀ ਫਾਜ਼ਿਲਕਾ ਦੇ ਵਿਚ ਇੱਕ ਟਰਾਲੀ ਡੀਏਪੀ ਖਾਦ ਦੇ ਆਉਣ 'ਤੇ ਜਿੱਥੇ ਪਹਿਲਾਂ ਦੁਕਾਨਦਾਰ ਵੱਲੋਂ ਨਗਦ ਪੈਸੇ ਵਸੂਲ ਕੇ ਖਾਦ ਦੇਣ ਦੀ ਗੱਲ ਕਹੀ ਗਈ।

ਜਦੋਂ ਕਿਸਾਨ ਖਾਦ ਚੁੱਕਣ ਵਾਸਤੇ ਆਏ, ਤਾਂ ਟਰਾਲੀ 'ਤੇ ਲੱਦੀ ਖਾਦ ਦੁਕਾਨਦਾਰ ਵੱਲੋਂ ਚੁਕਵਾਣ ਤੋਂ ਇਨਕਾਰੀ ਕਰ ਦਿੱਤੀ। ਜਿਸਦੇ ਰੋਸ ਵਜੋਂ ਕਿਸਾਨਾਂ ਵੱਲੋਂ ਦੁਕਾਨਦਾਰ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ (Slogans against the government) ਕੀਤੀ ਗਈ। ਕਿਸਾਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਖਾਦ ਖ਼ਰੀਦਣ ਵਾਸਤੇ ਦੁਕਾਨਦਾਰ ਨੂੰ ਪੈਸੇ ਜਮ੍ਹਾ ਕਰਵਾਏ ਸਨ।

ਕਿਸਾਨਾਂ ਨੇ ਦੁਕਾਨਦਾਰ 'ਤੇ ਕਾਲਾ ਬਾਜ਼ਾਰੀ ਕਰਨ ਦੇ ਲਗਾਏ ਇਲਜ਼ਾਮ

ਜਦੋਂ ਖਾਦ ਚਕਵਾਉਣ ਦੀ ਵਾਰੀ ਆਈ, ਤਾਂ ਦੁਕਾਨਦਾਰ ਵੱਲੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਇਹ ਟਰਾਲੀ ਗ਼ਲਤੀ ਨਾਲ ਆ ਗਈ ਹੈ, ਜਿਸ ਨੂੰ ਉਹ ਅੱਗੇ ਭੇਜ ਰਹੇ ਹਨ। ਜਿਸ ਕਰਕੇ ਉਨ੍ਹਾਂ ਨੂੰ ਖਾਦ ਨਹੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੇ ਦੁਕਾਨਦਾਰ ਉੱਤੇ ਕਾਲਾਬਾਜ਼ਾਰੀ (Farmers blackmail shopkeepers) ਕਰਨ ਦੇ ਆਰੋਪ ਲਗਾਏ ਹਨ।

ਜਦੋਂ ਇਸ ਸਬੰਧ ਵਿੱਚ ਟਰੈਕਟਰ ਦੇ ਡਰਾਈਵਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖਾਦ ਫਾਜਿਲਕਾ ਵਿੱਚ ਉਤਾਰਨ ਵਾਸਤੇ ਕਿਹਾ ਗਿਆ ਸੀ ਦੁਕਾਨ ਦੇ ਮਾਲਕ ਵੱਲੋਂ ਲਾਧੂਕਾ ਭੇਜਣ ਦੀ ਗੱਲ ਆਖੀ ਜਾ ਰਹੀ ਹੈ।

ਇਸ ਸੰਬੰਧ ਵਿਚ ਜਦੋਂ ਦੁਕਾਨਦਾਰ ਨਾਲ ਗੱਲ ਕੀਤੀ ਗਈ ਕਿ ਉਨ੍ਹਾਂ ਉਪਰ ਕਾਲਾ ਬਾਜ਼ਾਰੀ ਕਰਨ ਦੇ ਕਿਸਾਨਾਂ ਵੱਲੋਂ ਆਰੋਪ ਲਗਾ ਰਹੇ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਟਰਾਲੀ ਉਨ੍ਹਾਂ ਕੋਲ ਆਈ ਸੀ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ, ਉਨ੍ਹਾਂ ਦੇ ਆਉਣ 'ਤੇ ਸਾਰੀ ਦੀ ਸਾਰੀ ਖਾਦ ਵਰਤਾ ਦਿੱਤੀ ਜਾਏਗੀ।

ਇਹ ਵੀ ਪੜ੍ਹੋ:'84 ਦੇ ਮੁੱਦੇ 'ਤੇ ਕੰਗਨਾ ਦਾ ਭੜਕਾਉ ਬਿਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.