ETV Bharat / state

ਫੌਜੀ ਦੀ ਲਾਸ਼ ਸੜਕ ’ਤੇ ਰੱਖ ਪਰਿਵਾਰ ਨੇ ਇਨਸਾਫ ਲਈ ਲਾਇਆ ਧਰਨਾ

author img

By

Published : May 15, 2021, 10:14 PM IST

ਮ੍ਰਿਤਕ ਸੰਦੀਪ ਸਿੰਘ ਦੀ ਤਸਵੀਰ
ਮ੍ਰਿਤਕ ਸੰਦੀਪ ਸਿੰਘ ਦੀ ਤਸਵੀਰ

ਬੀਤੇ ਦਿਨ ਚਾਚੇ ਵਲੋਂ ਘਰੇਲੂ ਝਗੜੇ ਦੇ ਚਲਦਿਆਂ ਫੌਜੀ ਭਤੀਜੇ ਦੀ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ ਜਦੋਂ ਮ੍ਰਿਤਕ ਫੌਜੀ ਦੇ ਪਰਿਵਾਰਕ ਮੈਬਰਾਂ ਨੂੰ ਪਤਾ ਚੱਲਿਆ ਕਿ ਕਤਲ ਦੇ ਦੋਸ਼ ’ਚ ਸਿਰਫ਼ ਇੱਕ ਮੁਲਜ਼ਮ ਉਸਦੇ ਚਾਚੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ ਤਾਂ ਰੋਸ ਵਜੋਂ ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਘੁਬਾਇਆ ਚੌਕੀ ਅੱਗੇ ਲਾਸ਼ ਰੱਖ ਕੇ ਧਰਨਾ ਲਗਾਇਆ ਗਿਆ।

ਫਾਜ਼ਿਲਕਾ: ਬਾਰਡਰ ਪੱਟੀ ’ਤੇ ਪੈਂਦੇ ਪਿੰਡ ਗਹਿਲੇ ਵਾਲਾ ’ਚ ਬੀਤੇ ਦਿਨ ਚਾਚੇ ਵਲੋਂ ਘਰੇਲੂ ਝਗੜੇ ਦੇ ਚਲਦਿਆਂ ਫੌਜੀ ਭਤੀਜੇ ਦੀ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ ਸੰਦੀਪ ਸਿੰਘ ਦੀ ਮਾਂ ਦੇ ਬਿਆਨਾਂ ਦੇ ਅਧਾਰ ਤੇ ਉਸਦੇ ਚਾਚਾ ਦੇਸਾ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਵਾਸਤੇ ਭੇਜਿਆ ਗਿਆ ਸੀ।

ਮ੍ਰਿਤਕ ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ

ਅੱਜ ਜਦੋਂ ਉਹ ਪੋਸਟਮਾਰਟਮ ਕਰਵਾ ਕੇ ਵਾਪਸ ਆ ਰਹੇ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹਦੇ ਕਤਲ ਦੇ ਦੋਸ਼ ’ਚ ਸਿਰਫ਼ ਇੱਕ ਮੁਲਜ਼ਮ ਉਸਦੇ ਚਾਚੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਜਦੋਂਕਿ ਉਸ ਦੀ ਮਾਂ ਵੱਲੋਂ ਮ੍ਰਿਤਕ ਦੇ ਚਾਚੇ, ਉਸਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰਾਂ ਦੇ ਨਾਂ ਵੀ ਲਿਖਵਾਏ ਗਏ ਸਨ, ਜਿਨ੍ਹਾਂ ’ਤੇ ਪੁਲਸ ਵੱਲੋਂ ਪਰਚਾ ਦਰਜ ਨਹੀਂ ਕੀਤਾ ਗਿਆ।

ਜਿਸ ਦੇ ਰੋਸ਼ ਵਜੋਂ ਅੱਜ ਮ੍ਰਿਤਕ ਦੇ ਪਰਿਵਾਰ ਅਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਘੁਬਾਇਆ ਚੌਕੀ ਅੱਗੇ ਲਾਸ਼ ਰੱਖ ਕੇ ਧਰਨਾ ਲਗਾਇਆ ਗਿਆ ਅਤੇ ਬਾਕੀ ਦੋਸ਼ੀਆਂ ਦੇ ਨਾਂ ਪਰਚੇ ਵਿਚ ਦਰਜ ਕਰਨ ਦੀ ਮੰਗ ਕੀਤੀ ਗਈ।।
ਧਰਨੇ ਵਾਲੇ ਸਥਾਨ ’ਤੇ ਪਹੁੰਚੇ ਸਬ ਡਵੀਜ਼ਨ ਜਲਾਲਾਬਾਦ ਦੇ ਉਪ ਕਪਤਾਨ ਪਲਵਿੰਦਰ ਸਿੰਘ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਗਈ ਜਿਸ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਹੋਰ ਨਾਮ ਨੋਟ ਕਰਵਾਏ ਗਏ। ਜਿਸ ’ਤੇ ਡੀਐੱਸਪੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਪੜਤਾਲ ਵਿੱਚ ਸ਼ਾਮਲ ਕੀਤਾ ਜਾਏਗਾ, ਜੇਕਰ ਉਹ ਦੋਸ਼ੀ ਪਾਏ ਗਏ ਤੇ ਚਲਾਨ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਨਾਂ ਵੀ ਸ਼ਾਮਲ ਕਰ ਲਏ ਜਾਣਗੇ।

ਇਸ ਵਿਸ਼ਵਾਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਉਠਾ ਕੇ ਮ੍ਰਿਤਕ ਦਾ ਸਸਕਾਰ ਕਰਨ ਵਾਸਤੇ ਉਸਦੀ ਲਾਸ਼ ਪਿੰਡ ਪਿੰਡ ਲੈ ਗਏ।

ਇਹ ਵੀ ਪੜ੍ਹੋ: ਕੈਪਟਨ ਦੀ PM ਨੂੰ ਸਲਾਹ, 18-44 ਸਾਲ ਵਰਗ ਦੀ ਵੈਕਸੀਨ ਬਣੇ ਇਕਲੌਤੀ ਏਜੰਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.