ETV Bharat / state

ਕੇਂਦਰੀ ਮੰਤਰੀ ਨੇ ਬਿਜਲੀ ਸੰਕਟ ਦਾ ਠੀਕਰਾ ਪੰਜਾਬ ਸਰਕਾਰ ਸਿਰ ਭੰਨ੍ਹਿਆ, ਕਿਹਾ...

author img

By

Published : May 3, 2022, 5:27 PM IST

ਕੇਂਦਰੀ ਰਾਜ ਮੰਤਰੀ ਨੇ ਬਿਜਲੀ ਮਸਲੇ ਨੂੰ ਲੈਕੇ ਪੰਜਾਬ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ

ਬਿਜਲੀ ਸੰਕਟ ਦੇ ਚੱਲਦੇ ਪੰਜਾਬ ਵਿੱਚ ਉਦਯੋਗਾਂ ਬੰਦ ਕੀਤੇ ਜਾਣ ਦੇ ਸਵਾਲ ਉੱਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਕਹਿਣਾ ਸੀ ਕਿ ਬਿਜਲੀ ਸੰਕਟ ਲਈ ਸਰਕਾਰ ਹੀ ਜ਼ਿੰਮੇਵਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸਨੂੰ ਪੂਰਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਗਰਮੀ ਨੂੰ ਵੇਖਦੇ ਹੋਏ ਸਰਕਾਰ ਨੂੰ ਪਹਿਲਾਂ ਹੀ ਪਲਾਨਿੰਗ ਕਰਨੀ ਚਾਹੀਦੀ ਸੀ। ਇਸਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਕੋਲੇ ਦੀ ਘਾਟ ਨਹੀਂ ਹੈ।

ਸ੍ਰੀ ਫਤਿਹਗੜ੍ਹ ਸਾਹਿਬ: ਭਗਵਾਨ ਪਰਸ਼ੁਰਾਮ ਜੈਯੰਤੀ ਦੇਸ਼ ਭਰ ਵਿੱਚ ਧੂਮਧਾਮ ਦੇ ਨਾਲ ਮਨਾਈ ਜਾ ਰਹੀ ਹੈ। ਇਸ ਲੜੀ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੀ ਲੋਹਾ ਨਗਰੀ ਮੰਡੀ ਗੋਬਿੰਦਗੜ ਦੇ ਭਗਵਾਨ ਪਰਸ਼ੁਰਾਮ ਮੰਦਿਰ ਦੇ ਬਾਹਮਣ ਸਮਾਜ ਦੇ ਵੱਲੋਂ ਭਗਵਾਨ ਪਰਸ਼ੁਰਾਮ ਜੈਯੰਤੀ ਦੇ ਸਬੰਧ ਵਿੱਚ ਧਾਰਮਿਕ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਮੁੱਖ ਮਹਿਮਾਨ ਦੇ ਤੌਰ ਉੱਤੇ ਪਹੁੰਚੇ। ਇਸ ਮੌਕੇ ਕੇਂਦਰੀ ਮੰਤਰੀ ਦਾ ਕਹਿਣਾ ਸੀ ਕਿ ਦੇਸ਼ ਵਿਕਾਸ ਦੀ ਤਰੱਕੀ ਦੀ ਰਾਹ ਉੱਤੇ ਹੈ ਅਤੇ ਦੇਸ਼ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਉਦਯੋਗ ਸਥਾਪਤ ਹੋ ਰਹੇ ਹੈ।

ਕਰਜ਼ੇ ’ਤੇ ਬੋਲੇ ਸੋਮ ਪ੍ਰਕਾਸ਼: ਉਥੇ ਹੀ ਪੰਜਾਬ ਸਰਕਾਰ ਦੁਆਰਾ ਕੇਂਦਰ ਵੱਲੋਂ ਪੈਕੇਜ ਦੀ ਮੰਗ ਉੱਤੇ ਕੀਤੇ ਸਵਾਲ ਦੇ ਜਬਾਬ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇਹ ਪੰਜਾਬ ਉੱਤੇ ਅੱਜ ਜੋ ਕਰਜ਼ ਹੈ ਉਹ ਰਾਜ ਸਰਕਾਰਾਂ ਨੇ ਆਪਣੇ ਆਪ ਹੀ ਚੜ੍ਹਾਇਆ ਹੈ ਖ਼ੁਦ ਹੀ ਲੋਕਾਂ ਨਾਲ ਵਾਅਦੇ ਕਰ ਪੰਜਾਬ ਨੂੰ ਕਰਜ਼ ਵਿੱਚ ਦਬਾ ਰਹੇ ਹਨ। ਇਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਵਿੱਚ ਜੋ ਮਦਦ ਕਰ ਸਕਦੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਕਰੇਗੀ।

ਕੇਂਦਰੀ ਮੰਤਰੀ ਨੇ ਬਿਜਲੀ ਸੰਕਟ ਦਾ ਠੀਕਰਾ ਪੰਜਾਬ ਸਰਕਾਰ ਸਿਰ ਭੰਨ੍ਹਿਆ

ਬਿਜਲੀ ਮਸਲਾ ਸਰਕਾਰ ਦੀ ਜ਼ਿੰਮੇਵਾਰੀ: ਪੰਜਾਬ ਵਿੱਚ ਬਿਜਲੀ ਸੰਕਟ ਦੇ ਚੱਲਦੇ ਸਰਕਾਰ ਦੁਆਰਾ ਉਦਯੋਗਾਂ ਨੂੰ ਬੰਦ ਕਰਨ ਦੇ ਫੈਸਲੇ ’ਤੇ ਬੋਲਦੇ ਹੋਏ ਕੇਂਦਰੀ ਮੰਤਰੀ ਦਾ ਕਹਿਣਾ ਸੀ ਕਿ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਗਰਮੀ ਨੂੰ ਵੇਖਦੇ ਹੋਏ ਪਹਿਲਾਂ ਹੀ ਪਲਾਨਿੰਗ ਕਰਨੀ ਚਾਹੀਦੀ ਸੀ।

ਕੋਲੇ ’ਤੇ ਕੀ ਬੋਲੇ ਕੇਂਦਰੀ ਮੰਤਰੀ: ਕੋਲਾ ਸੰਕਟ ਦੇ ਸਵਾਲ ਉੱਤੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ। ਕੋਲੇ ਦੀ ਢੁਆਈ , ਇਸਨੂੰ ਮੰਗਵਾਉਣ ਅਤੇ ਪੇਮੇਂਟ ਕਰਨ ਵਿੱਚ ਸਰਕਾਰਾਂ ਦੀ ਕਮੀ ਹੁੰਦੀ ਹੈ ਜੋ ਸਰਕਾਰ ਸਮਾਂ ਰਹਿੰਦੇ ਪਲਾਨਿੰਗ ਕਰ ਲੈਂਦੀ ਹੈ ਪੈਮੇਂਟ ਕਰ ਦਿੰਦੀ ਹੈ ਉਸਦੇ ਲਈ ਕੋਲੇ ਦੀ ਕੋਈ ਕਮੀ ਨਹੀਂ ਹੈ।

ਹਿੰਦੂ ਸਿੱਖ ਭਾਈਚਾਰਾ ਨਹੀਂ ਹੁੰਦਾ ਖਤਮ: ਪਟਿਆਲਾ ਵਿੱਚ ਹੋਈ ਘਟਨਾ ’ਤੇ ਬੋਲਦੇ ਹੋਏ ਕੇਂਦਰੀ ਮੰਤਰੀ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਹਿੰਦੂ - ਸਿੱਖ ਭਾਈਚਾਰਾ ਕਦੇ ਖਤਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਅਤੇ ਕੁੱਝ ਤਾਕਤਾਂ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਖਟਾਸ ਪੈਦਾ ਕਰ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਪੰਜਾਬ ਦੇ ਲੋਕ ਅਜਿਹਾ ਕੁੱਝ ਨਹੀਂ ਹੋਣ ਦੇਣਗੇ ਅਤੇ ਆਪਸੀ ਭਾਈਚਾਰਕ ਸਾਂਝ ਬਣਾਕੇ ਰੱਖਣਗੇ।

ਇਹ ਵੀ ਪੜ੍ਹੋ: ਜਗਰਾਓਂ ਪੁਲ ਨੂੰ ਚੂਹਿਆਂ ਨੇ ਕੀਤਾ ਖੋਖਲਾ, ਆਹਮੋ ਸਾਹਮਣੇ ਹੋਏ MP ਬਿੱਟੂ ਤੇ ਆਪ MLA

ETV Bharat Logo

Copyright © 2024 Ushodaya Enterprises Pvt. Ltd., All Rights Reserved.