ETV Bharat / state

ਫੜ੍ਹੇ ਗਏ ਤਸਕਰ ਦੀ ਨਿਸ਼ਾਨਦੇਹੀ ਉੱਤੇ ਪੰਜਾਬ ਪੁਲਿਸ ਨੇ 10 ਕਿੱਲੋ ਅਫ਼ੀਮ ਸਮੇਤ ਨਾਗਾਲੈਂਡ ਤੋਂ ਮੁਲਜ਼ਮ ਕੀਤਾ ਕਾਬੂ

author img

By

Published : Apr 16, 2023, 11:28 AM IST

ਫੜ੍ਹੇ ਗਏ ਤਸਕਰ ਦੀ ਨਿਸ਼ਾਨਦੇਹੀ ਉੱਤੇ ਉੱਤੇ ਸ੍ਰੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਨਾਗਾਲੈਂਡ ਤੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ, ਇਸ ਵਿਅਕਤੀ ਤੋਂ 10 ਕਿਲੋ ਅਫ਼ੀਮ ਬਰਾਮਦ ਹੋਈ ਹੈ ਤੇ ਪੁਲਿਸ ਨੂੰ ਇਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

10 ਕਿੱਲੋ ਅਫ਼ੀਮ ਸਮੇਤ ਨਾਗਾਲੈਂਡ ਤੋਂ ਇੱਕ ਵਿਅਕਤੀ ਕਾਬੂ
10 ਕਿੱਲੋ ਅਫ਼ੀਮ ਸਮੇਤ ਨਾਗਾਲੈਂਡ ਤੋਂ ਇੱਕ ਵਿਅਕਤੀ ਕਾਬੂ

10 ਕਿੱਲੋ ਅਫ਼ੀਮ ਸਮੇਤ ਨਾਗਾਲੈਂਡ ਤੋਂ ਇੱਕ ਵਿਅਕਤੀ ਕਾਬੂ

ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪੁਲਿਸ ਵੱਲੋਂ ਨਾਗਾਲੈਂਡ ਤੋਂ ਇੱਕ ਵਿਅਕਤੀ ਨੂੰ 10 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਬੀਤੀ 4 ਅਪ੍ਰੈਲ ਨੂੰ ਐਸ.ਐਚ.ਓ. ਥਾਣਾ ਬਡਾਲੀ ਆਲਾ ਸਿੰਘ ਸਬ-ਇੰਸਪੈਕਟਰ ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਡੀ.ਐਸ.ਪੀ. ਬਸੀ ਪਠਾਣਾਂ ਅਮਰਪ੍ਰੀਤ ਸਿੰਘ ਦੀ ਹਾਜ਼ਰੀ 'ਚ ਸੰਜੇ ਕੁਮਾਰ ਵਾਸੀ ਸਿਵਹਰ(ਬਿਹਾਰ) ਨੂੰ 7 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ । ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਨਸ਼ੇ ਦੀ ਉਕਤ ਖੇਪ ਉਹ ਆਪਣੇ ਸਾਥੀ ਰਾਮ ਰਾਜ ਠਾਕੁਰ ਤੋਂ ਮਨੀਪੁਰ ਦੇ ਇਲਾਕੇ 'ਚੋਂ ਲੈ ਕੇ ਆਇਆ ਹੈ। ਜਿੱਥੇ ਅਫ਼ੀਮ ਦੀ ਖੇਤੀ ਹੁੰਦੀ ਹੈ ਤੇ ਉਹ ਉੱਤਰ-ਪੂਰਬੀ ਰਾਜਾਂ ਤੋਂ ਅਫ਼ੀਮ ਖਰੀਦ ਕੇ ਪੰਜਾਬ - ਹਰਿਆਣਾ ਆਦਿ ਰਾਜਾਂ 'ਚ ਸਪਲਾਈ ਕਰਨ ਦਾ ਧੰਦਾ ਕਰਦੇ ਹਨ।

ਨਾਗਾਲੈਂਡ ਹੋਈ ਗ੍ਰਿਫ਼ਤਾਰੀ: ਇਸ ਮੌਕੇ ਐਸ.ਐਸ.ਪੀ. ਨੇ ਦੱਸਿਆ ਕਿ ਰਾਮ ਰਾਜ ਠਾਕੁਰ ਨੂੰ ਮਾਮਲੇ 'ਚ ਨਾਮਜ਼ਦ ਕਰਦੇ ਹੋਏ ਐਸ.ਐਚ.ਓ. ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਅਗਲੀ ਤਫਤੀਸ਼ ਲਈ ਦੀਮਾਪੁਰ(ਨਾਗਾਲੈਂਡ) ਭੇਜਿਆ ਗਿਆ ਸੀ। ਜਿੱਥੇ ਪਹੁੰਚ ਕੇ ਟੀਮ ਵੱਲੋਂ ਰਾਮ ਰਾਜ ਠਾਕੁਰ ਨੂੰ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ 'ਤੇ ਬਰਮਾ ਕੈਂਪ ਦੀਮਾਪੁਰ(ਨਾਗਾਲੈਂਡ) ਤੋਂ 10 ਕਿੱਲੋ ਅਫ਼ੀਮ ਹੋਰ ਬਰਾਮਦ ਕੀਤੀ ਗਈ ਹੈ। ਜਿਸਦਾ ਦੀਮਾਪੁਰ ਦੀ ਅਦਾਲਤ ਤੋਂ ਟਰਾਂਸਿਟ ਰਿਮਾਂਡ ਹਾਸਿਲ ਕਰਕੇ ਉਸ ਨੂੰ ਹੁਣ ਪੰਜਾਬ ਲਿਆਂਦਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਸ ਬਾਰੇ ਕੋਈ ਪਤਾ ਨਹੀਂ ਕਿ ਇਸ ਵਿਅਕਤੀ 'ਤੇ ਪਹਿਲਾਂ ਮੁਕੱਦਮੇ ਦਰਜ ਹਨ ਜਾਂ ਨਹੀਂ। ਪਰ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਹੋਰ ਖੁਲਾਸੇ ਹੋ ਸਕਦੇ ਹਨ। ਐਸ ਐਸ ਪੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਵਿਅਕਤੀ ਇਸ ਕੇਸ ਵਿਚ ਮਿਲੇ ਹੋਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ। ਦਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਉੱਪਰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਨਸ਼ਾ ਖਤਮ ਕਰਨਾ ਦੀ ਗਰੰਟੀ ਵੀ ਦਿੱਤੀ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਗੋਰਖ ਧੰਦੇ 'ਚ ਹੋਰ ਕਿਸ -ਕਿਸ ਦਾ ਨਾਮ ਸਾਹਮਣ ਆਵੇਗਾ।

ਇਹ ਵੀ ਪੜ੍ਹੋ: BSF Seized Heroin: ਅੰਮ੍ਰਿਤਸਰ 'ਚ ਬੀਐਸਐਫ ਨੇ ਤਿੰਨ ਕਿਲੋ ਹੈਰੋਇਨ ਕੀਤੀ ਜ਼ਬਤ

ETV Bharat Logo

Copyright © 2024 Ushodaya Enterprises Pvt. Ltd., All Rights Reserved.