ETV Bharat / state

Preparations for Hola Mohalla: ਹੋਲੇ ਮੱਹਲੇ ਦੀਆਂ ਤਿਆਰੀਆਂ ਸ਼ੁਰੂ, ਸ਼ਹਿਰ ਵਿੱਚ ਕੀਤੇ ਨਾਜਾਇਜ਼ ਕਬਜੇ ਹਟਾਉਣ ਲਈ ਹਿਦਾਇਤਾਂ

author img

By

Published : Feb 28, 2023, 11:37 AM IST

ਸ੍ਰੀ ਅਨੰਦਪੁਰ ਸਾਹਿਬ ਪੁਲਿਸ ਅਧਿਕਾਰੀਆਂ ਥਾਣਾ ਮੁਖੀ ਸਿਮਰਨਜੀਤ ਸਿੰਘ ਅਤੇ ਸਵਾਤੀ ਧੀਮਾਨ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦਾ ਦੌਰਾ ਕਰਕੇ ਦੁਕਾਨਦਾਰਾਂ ਅਤੇ ਰੇਹੜੀ ਲਗਾਉਣ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਕਿ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਰਗਾਂ ਦੇ ਉਪਰ ਕਬਜ਼ੇ ਨਾ ਕੀਤੇ ਜਾਣ|

Preparations for Hola-Mahla started, instructions issued to remove illegal encroachments in the city of sri fatehgarh sahib
Preparations for Hola-Mahla started: ਹੋਲੇ-ਮੱਹਲੇ ਸਬੰਧੀ ਤਿਆਰੀਆਂ ਸ਼ੁਰੂ, ਸ਼ਹਿਰ ਵਿਚ ਕੀਤੇ ਨਜਾਇਜ਼ ਕਬਜੇ ਹਟਾਉਣ ਲਈ ਜਾਰੀ ਹਿਦਾਇਤਾਂ

ਹੋਲੇ ਮੱਹਲੇ ਦੀਆਂ ਤਿਆਰੀਆਂ ਸ਼ੁਰੂ, ਸ਼ਹਿਰ ਵਿੱਚ ਕੀਤੇ ਨਾਜਾਇਜ਼ ਕਬਜੇ ਹਟਾਉਣ ਲਈ ਹਿਦਾਇਤਾਂ

ਸ੍ਰੀ ਅਨੰਦਪੁਰ ਸਾਹਿਬ : ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਣ ਹੋਣ ਵਾਲਾ ਹੈ ।ਇਸ ਜੋੜ ਮੇਲ ਸ਼ੁਰੂ ਹੋਣ ਨੂੰ ਬੇਸ਼ੱਕ ਪੰਜ ਦਿਨ ਬਾਕੀ ਰਹਿ ਗਏ ਹਨ। ਪਰ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਚੁਕੀਆਂ ਹਨ। ਇਸੇ ਤਹਿਤ ਪ੍ਰਸ਼ਾਸ਼ਨ ਵੱਲੋਂ ਸਾਫ ਸਫਾਈ ਅਤੇ ਸ਼ਹਿਰ ਵਿਚ ਇਕੱਠੇ ਹੋਣ ਵਾਲੇ ਰਸ਼ ਤੋਂ ਰਾਹਤ ਦੇ ਲਈ ਅਭਿਆਨ ਚਲਾਇਆ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਲਿਸ ਅਧਿਕਾਰੀਆਂ ਥਾਣਾ ਮੁਖੀ ਸਿਮਰਨਜੀਤ ਸਿੰਘ ਅਤੇ ਸਵਾਤੀ ਧੀਮਾਨ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦਾ ਦੌਰਾ ਕਰਕੇ ਦੁਕਾਨਦਾਰਾਂ ਅਤੇ ਰੇਹੜੀ ਲਗਾਉਣ ਵਾਲਿਆਂ ਨੂੰ ਸੂਚਿਤ ਕੀਤਾ ਗਿਆ, ਕਿ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਰਗਾਂ ਦੇ ਉਪਰ ਕਬਜ਼ੇ ਨਾ ਕੀਤੇ ਜਾਣ। ਹੋਲੇ ਮਹੱਲੇ ਦੇ ਤਿਉਹਾਰ ਨੂੰ ਲੈ ਕੇ ਜਿਥੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪ ਮੁਹਾਰੇ ਹੋਕੇ ਨਾਲ ਮੀਟਿੰਗ ਕਰ ਰਹੇ ਨੇ।



ਸਖਤ ਕਾਰਵਾਈ ਕਰਨ ਦੇ ਆਦੇਸ਼: ਪੁਲਿਸ ਅਧਿਕਾਰੀਆਂ ਵੱਲੋਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਮਾਰਗਾਂ ਦੇ ਉਪਰ ਕਬਜ਼ੇ ਨਾ ਕੀਤੇ ਜਾਣ। ਉਨ੍ਹਾਂ ਵੱਲੋਂ ਦੁਕਾਨਾਂ ਅਤੇ ਰੇਹੜੀਆਂ ਲਗਾਈ ਜਾਣੀ ਮਾਰਗ ਤੋਂ ਹਟ ਕੇ ਲਗਾਏ ਜਾਣ ਤਾਂ ਕਿ ਆਵਾਜਾਈ ਕੋਈ ਵਿਘਨ ਨਾ ਪਵੇ। ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੇ ਲਈ ਉਹਨਾਂ ਵੱਲੋਂ ਮਾਰਗ ਦੇ ਉਤੇ ਖੜ੍ਹੀਆਂ ਕੀਤੀਆਂ ਜਾ ਰਹੀਆਂ ਗੱਡੀਆਂ ਦੀ ਵੀ ਸਖਤ ਕਾਰਵਾਈ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਕਿ ਜੇਕਰ ਕੋਈ ਮਾਰਗ ਉੱਤੇ ਨਜਾਇਜ ਪਾਰਕਿੰਗ ਕਰੇਗਾ ਤੇ ਹਰਜਾਨਾ ਵੀ ਭੁਗਤੇਗਾ।


ਇਹ ਵੀ ਪੜ੍ਹੋ : Case registered against Madan Lal Jalalpur: ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਉੱਤੇ ਮਾਮਲਾ ਦਰਜ



ਵੱਡੀ ਗਿਣਤੀ 'ਚ ਸੰਗਤ ਪਹੁੰਚਦੀ ਹੈ: ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੜ ਤੋਂ ਸ਼ਹਿਰ ਦਾ ਦੌਰਾ ਕੀਤਾ ਜਾਵੇਗਾ। ਅਗਰ ਸੜਕ ਮਾਰਗ 'ਤੇ ਨਾਜਾਇਜ਼ ਕਬਜ਼ਾ ਨਾਜਾਇਜ਼ ਪਾਰਕਿੰਗ ਦੇਖੀ ਗਈ ਤਾਂ ਕਾਰਵਾਈ ਕੀਤੀ ਜਾਵੇਗੀ|ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਤਿਉਹਾਰ ਹੋਲੇ ਮਹੱਲੇ ਦੇ ਉੱਪਰ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੇਸ਼ ਵਿਦੇਸ਼ ਵੱਡੀ ਗਿਣਤੀ 'ਚ ਸੰਗਤ ਪਹੁੰਚਦੀ ਹੈ। ਲੱਖਾਂ ਸ਼ਰਧਾਲੂ ਆਪਣੇ ਵਾਹਨਾਂ 'ਤੇ ਗੁਰੂ ਨਗਰੀ ਵਿਚ ਪਹੁੰਚੇ ਨੇ ਟਰੈਫਿਕ ਨੂੰ ਸੁਚਾਰੂ ਉਪਰਾਲੇ ਕੀਤੇ ਜਾ ਰਹੇ ਨੇ।



ਵਾਤਾਵਰਣ ਨੂੰ ਸਾਫ਼ ਰੱਖਣ: ਜ਼ਿਕਰਯੋਗ ਹੈ ਕਿ ਹਰ ਸਾਲ ਮਨਾਏ ਜਾਣ ਵਾਲੇ ਹੋਲੇ ਮਹੱਲੇ ਦੌਰਾਨ ਜਿੱਥੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਉਥੇ ਹੀ ਵਾਤਾਵਰਨ ਨੂੰ ਅਤੇ ਪੂਰੇ ਮਾਹੌਲ ਨੂੰ ਸਾਫ ਸੁਥਰਾ ਬਣੇ ਰੱਖਣ ਲਈ ਵੀ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਨਾਲ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ। ਵਾਤਾਵਰਣ ਨੂੰ ਸਾਫ਼ ਰੱਖਣ ਦੇ ਉਦੇਸ਼ ਨਾਲ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੇਲੇ ਦੇ ਖੇਤਰ ਵਿੱਚ ਬੈਨਰ ਲਾ ਕੇ ਸਵੱਛਤਾ ਜਾਗਰੂਕਤਾ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.