ETV Bharat / state

ਬੱਸੀ ਪਠਾਣਾ 'ਚ ਲੰਬੇ ਸਮੇਂ ਤੋਂ ਚੱਲ ਰਹੇ ਸੀਵਰੇਜ ਦਾ ਕੰਮ ਪੂਰਾ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

author img

By

Published : Jun 15, 2020, 3:56 PM IST

ਹਲਕਾ ਬੱਸੀ ਪਠਾਣਾ
ਹਲਕਾ ਬੱਸੀ ਪਠਾਣਾ

ਹਲਕਾ ਬੱਸੀ ਪਠਾਣਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਬੋਰਡ ਦੇ ਵੱਲੋਂ ਸੀਵਰੇਜ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇੱਥੇ ਦੇ ਨਿਵਾਸੀ ਪਿਛਲੇ ਲੰਬੇ ਸਮੇਂ ਤੋਂ ਹੀ ਅਨੇਕਾਂ ਮੁਸ਼ਕਲਾਂ ਨਾਲ ਜੂਝ ਰਹੇ ਹਨ।

ਸ੍ਰੀ ਫਤਿਹਗੜ ਸਾਹਿਬ: ਹਲਕਾ ਬੱਸੀ ਪਠਾਣਾ ਦੇ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ, ਸਥਾਨਕ ਨਿਵਾਸੀਆਂ ਦਾ ਕਹਿਣਾ ਕਿ ਸੀਵਰੇਜ ਬੋਰਡ ਦੇ ਵੱਲੋਂ ਇੱਥੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕਈ ਸਾਲ ਗੁਜ਼ਰ ਜਾਣ ਦੇ ਬਾਅਦ ਵੀ ਸੀਵਰੇਜ ਦਾ ਕੰਮ ਲਟਕਿਆ ਪਿਆ ਹੈ।

ਹਲਕਾ ਬੱਸੀ ਪਠਾਣਾ

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਬਚਿਆ ਜਿਥੇ ਇਨ੍ਹਾਂ ਨੇ ਖੁਦਾਈ ਨਹੀਂ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਜੇ ਸ਼ਹਿਰ ਵਿੱਚ ਕੋਈ ਅਣਹੋਣੀ ਘਟਨਾ ਵਾਪਰ ਜਾਵੇ ਤਾਂ ਸ਼ਹਿਰ ਦੇ ਅੰਦਰ ਨਾ ਤਾਂ ਕੋਈ ਫ਼ਾਇਰ ਬ੍ਰਿਗੇਡ ਦੀ ਗੱਡੀ ਆ ਸਕਦੀ ਹੈ ਅਤੇ ਨਾ ਹੀ ਐਮਰਜੇਂਸੀ ਵਿੱਚ ਕੋਈ ਐਂਬੂਲੇਂਸ ਆ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਦੇ ਵਪਾਰ ਤੱਕ ਠੱਪ ਹੋ ਚੁੱਕੇ ਹਨ ਕਿਉਂਕਿ ਆਸਪਾਸ ਦੇ ਪਿੰਡਾਂ ਦੇ ਲੋਕ ਖਰੀਦਦਾਰੀ ਕਰਨ ਲਈ ਸੀਵੇਰਜ ਕਾਰਨ ਸ਼ਹਿਰ ਵਿੱਚ ਨਹੀਂ ਆ ਰਹੇ। ਇਸ ਲਈ ਉਨ੍ਹਾਂ ਨੇ ਸਰਕਾਰ ਤੋਂ ਇਸ ਕੰਮ ਨੂੰ ਠੀਕ ਤਰੀਕੇ ਅਤੇ ਛੇਤੀ ਕਰਵਾਏ ਜਾਣ ਦੀ ਮੰਗ ਕੀਤੀ।

ਉਥੇ ਹੀ ਇੱਕ ਹੋਰ ਨਿਵਾਸੀ ਨੇ ਦੱਸਿਆ ਕਿ ਸੀਵਰੇਜ ਬੋਰਡ ਦੁਆਰਾ ਜੋ ਸ਼ਹਿਰ ਵਿੱਚ ਖੁਦਾਈ ਕੀਤੀ ਗਈ ਹੈ। ਉਸ ਦੇ ਨਾਲ ਬਹੁਤ ਹਾਦਸੇ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਛੇਤੀ ਸੀਵਰੇਜ ਦਾ ਕੰਮ ਨਾ ਕੀਤਾ ਤਾਂ ਉਹ ਮਰਨ ਵਰਤ ਉੱਤੇ ਬੈਠ ਜਾਣਗੇ।

ਉਥੇ ਹੀ ਇਸ ਸਬੰਧ ਵਿੱਚ ਸੀਵਰੇਜ ਬੋਰਡ ਦੇ ਐਸਡੀਓ ਗਗਨ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਇੱਥੇ 15 ਦਿਨ ਪਹਿਲਾ ਹੀ ਹੋਈ ਹੈ। ਉਨ੍ਹਾਂ ਨੇ ਪੂਰੇ ਕੰਮ ਦਾ ਜਾਇਜਾ ਲਿਆ ਸੀ ਜੋ-ਜੋ ਰਸਤੇ ਬੰਦ ਪਏ ਸਨ, ਉਨ੍ਹਾਂ ਨੂੰ ਖੁੱਲ੍ਹਵਾ ਦਿੱਤਾ ਗਿਆ ਹੈ। ਹੁਣ ਇੱਕ ਕੰਮ ਨੂੰ ਪਹਿਲਾਂ ਪੂਰਾ ਕਰਨ ਦੇ ਬਾਅਦ ਦੂਜੇ ਪਾਸੇ ਦਾ ਕੰਮ ਸ਼ੁਰੂ ਕਰਾਂਗੇ ਤਾਂਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜੋ: ਪਾਕਿਸਤਾਨ 'ਚ ਲਾਪਤਾ ਹੋਏ ਭਾਰਤੀ ਹਾਈ ਕਮਿਸ਼ਨ ਦੇ 2 ਅਧਿਕਾਰੀ

ਉਥੇ ਹੀ ਸੀਵਰੇਜ ਬੋਰਡ ਦੁਆਰਾ ਕੀਤੇ ਜਾ ਰਹੇ ਕੰਮਾਂ ਦਾ ਜਾਇਜਾ ਲੈਣ ਪਹੁੰਚੇ ਬੱਸੀ ਪਠਾਣਾ ਦੇ ਐਸਡੀਐਮ ਜਸਪ੍ਰੀਤ ਸਿੰਘ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਸੀਵਰੇਜ ਦੀ ਸਮੱਸਿਆ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.