ETV Bharat / state

ਕਾਰਜਕਾਰੀ ਪ੍ਰਧਾਨ ਬਣਨ ‘ਤੇ ਕੁਲਜੀਤ ਨਾਗਰਾ ਦਾ ਕਾਂਗਰਸੀ ਕਲੇਸ਼ ‘ਤੇ ਵੱਡਾ ਬਿਆਨ

author img

By

Published : Jul 20, 2021, 1:55 PM IST

2022 ਦੀਆਂ ਚੋਣਾਂ ‘ਤੇ ਬੋਲਦੇ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਿੱਧੂ ਦੀ ਪ੍ਰਧਾਨਗੀ ਦੇ ਵਿੱਚ ਉਹ 2017 ਤੋਂ ਵੀ ਵੱਧ ਸੀਟਾਂ ਲੈਕੇ ਆਪਣੀ ਸਰਕਾਰ ਬਣਾਉਣਗੇ।

ਕਾਰਜਕਾਰੀ ਪ੍ਰਧਾਨ ਬਣਨ ‘ਤੇ ਕੁਲਜੀਤ ਨਾਗਰਾ ਦਾ ਕਾਂਗਰਸੀ ਕਲੇਸ਼ ‘ਤੇ ਵੱਡਾ ਬਿਆਨ
ਕਾਰਜਕਾਰੀ ਪ੍ਰਧਾਨ ਬਣਨ ‘ਤੇ ਕੁਲਜੀਤ ਨਾਗਰਾ ਦਾ ਕਾਂਗਰਸੀ ਕਲੇਸ਼ ‘ਤੇ ਵੱਡਾ ਬਿਆਨ

ਸ੍ਰੀ ਫਤਿਹਗੜ੍ਹ ਸਾਹਿਬ: ਪਿਛਲੇ ਦਿਨ੍ਹਾਂ ਤੋਂ ਸੂਬਾ ਕਾਂਗਰਸ ਦੇ ਵਿੱਚ ਅੰਦਰੂਨੀ ਖਾਨਾਜੰਗੀ ਚੱਲ ਰਹੀ ਹੈ। ਇਸ ਕਲੇਸ਼ ਨੂੰ ਖਤਮ ਕਰਨ ਦੇ ਲਈ ਕਾਂਗਰਸ ਦੇ ਦਿੱਲੀ ਦਰਬਾਰ ਵੱਲੋਂ ਕਈ ਵੱਡੇ ਚਿਹਰਿਆਂ ਨੂੰ ਵੱਡੇ ਅਹੁਦੇ ਦਿੱਤੇ ਗਏ ਹਨ ਜਿੰਨ੍ਹਾਂ ਚ ਸਭ ਤੋਂ ਵੱਧ ਚਰਚਿਤ ਚਿਹਰਾ ਨਵਜੋਤ ਸਿੰਘ ਸਿੱਧੂ ਹਨ। ਕਾਂਗਰਸ ਵੱਲੋਂ ਸਿੱਧੂ ਨੂੰ ਸੂਬਾ ਕਾਂਗਰਸ ਦੀ ਪ੍ਰਧਾਨਗੀ ਨਾਲ ਨਿਵਾਜਿਆ ਗਿਆ ਹੈ ਇਸਦੇ ਨਾਲ ਹੀ ਸਿੱਧੂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ ਇੰਨ੍ਹਾਂ ਪ੍ਰਧਾਨਾਂ ਦੇ ਵਿੱਚੋਂ ਇੱਕ ਨਾਮ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਵੀ ਹੈ। ਕੁਲਜੀਤ ਨਾਗਰਾ ਦੇ ਕਾਰਜਕਾਰੀ ਪ੍ਰਧਾਨ ਬਣਾਉਣ ਨੂੰ ਲੈਕੇ ਉਨ੍ਹਾਂ ਦੇ ਹਲਕੇ ਕਾਂਗਰਸੀ ਵਰਕਰਾਂ ਦੇ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਕਾਰਜਕਾਰੀ ਪ੍ਰਧਾਨ ਬਣਨ ‘ਤੇ ਕੁਲਜੀਤ ਨਾਗਰਾ ਦਾ ਕਾਂਗਰਸੀ ਕਲੇਸ਼ ‘ਤੇ ਵੱਡਾ ਬਿਆਨ

ਕਾਰਜਕਾਰੀ ਪ੍ਰਧਾਨ ਦਾ ਅਹੁਦਾ ਮਿਲਣ ਤੋਂ ਬਾਅਦ ਜਦੋਂ ਨਾਗਰਾ ਆਪਣੇ ਹਲਕੇ ਵਿੱਚ ਪਹੁੰਚੇ ਤਾਂ ਵਰਕਰਾਂ ਦੇ ਵੱਲੋਂ ਭਾਰੀ ਉਤਸ਼ਾਹ ਦੇ ਨਾਲ ਦਾ ਸੁਆਗਤ ਕੀਤਾ ਗਿਆ।

ਇਸ ਦੌਰਾਨ ਕੁਲਜੀਤ ਨਾਗਰਾ ਨੇ ਬੋਲਦੇ ਹੋਏ ਕਿਹਾ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੀ ਹੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨਾਲ ਹੀ ਕਾਂਗਰਸ ਦੇ ਕਲੇਸ਼ ਤੇ ਬੋਲਦਿਆਂ ਕਿਹਾ ਕਿ ਅਜਿਹੇ ਮਤਭੇਦ ਪਾਰਟੀਆਂ ਚੱਲਦੇ ਰਹਿੰਦੇ ਹਨ। ਨਾਗਰਾ ਨੇ ਕਿਹਾ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਠਾਕ ਹੈ। 2022 ਦੀਆਂ ਚੋਣਾਂ ਤੇ ਬੋਲਦੇ ਨਾਗਰਾ ਨੇ ਕਿਹਾ ਕਿ ਸਿੱਧੂ ਦੀ ਪ੍ਰਧਾਨਗੀ ਦੇ ਵਿੱਚ ਉਹ 2017 ਤੋਂ ਵੀ ਵੱਧ ਸੀਟਾਂ ਲੈਕੇ ਆਪਣੀ ਸਰਕਾਰ ਬਣਾਉਣਗੇ।

ਇਹ ਵੀ ਪੜ੍ਹੋ: ਖੱਟਕੜ੍ਹ ਕਲਾਂ ਪੁੱਜੇ ਨਵਜੋਤ ਸਿੱਧੂ ਦਾ ਕਿਸਾਨਾਂ ਨੇ ਕੀਤਾ ਵਿਰੋਧ

ETV Bharat Logo

Copyright © 2024 Ushodaya Enterprises Pvt. Ltd., All Rights Reserved.