ETV Bharat / state

Rice millers strike: ਅਮਲੋਹ ਮੰਡੀ ਵਿੱਚ ਆਏ ਕਿਸਾਨ ਝੋਨੇ ਦੀਆਂ ਟਰਾਲੀਆਂ ਲੈਕੇ ਵਾਪਿਸ ਪਰਤਣ ਲਈ ਮਜਬੂਰ, ਸ਼ੈਲਰ ਮਾਲਕਾਂ ਦੀ ਹੜਤਾਲ ਕਾਰਣ ਨਹੀਂ ਹੋਈ ਖਰੀਦ

author img

By ETV Bharat Punjabi Team

Published : Oct 17, 2023, 1:23 PM IST

In Amloh Mandi of District Fatehgarh Sahib, farmers are not buying paddy due to the strike of sheller owners.
Rice millers strike: ਅਮਲੋਹ ਮੰਡੀ ਵਿੱਚ ਆਏ ਕਿਸਾਨ ਝੋਨੇ ਦੀਆਂ ਟਰਾਲੀਆਂ ਲੈਕੇ ਵਾਪਿਸ ਪਰਤਣ ਲਈ ਮਜਬੂਰ,ਸ਼ੈਲਰ ਮਾਲਕਾਂ ਦੀ ਹੜਤਾਲ ਕਾਰਣ ਨਹੀਂ ਹੋਈ ਖਰੀਦ

ਪੰਜਾਬ ਵਿੱਚ ਸ਼ੈਲਰ ਮਾਲਕ (strike of sheller owners) ਆਪਣੀਆਂ ਮੰਗਾ ਨੂੰ ਲੈਕੇ ਹੜਤਾਲ ਉੱਤੇ ਡਟੇ ਹੋਏ ਨੇ ਅਤੇ ਚੌਲ ਮਿੱਲਰਾਂ ਦੀ ਹੜਤਾਲ ਕਾਰਣ ਦੂਰ-ਦਰਾਡਿਓਂ ਸ੍ਰੀ ਫਤਹਿਗੜ੍ਹ ਸਾਹਿਬ ਦੇ ਅਮਲੋਹ ਮੰਡੀ ਵਿੱਚ ਪਹੁੰਚੇ ਕਿਸਾਨਾਂ ਦੇ ਝੋਨੇ ਦੀ ਖਰੀਦ ਨਹੀਂ ਹੋਈ। ਹਤਾਸ਼ ਹੇਕੇ ਉਨ੍ਹਾਂ ਨੂੰ ਝੋਨੇ ਨਾਲ ਲੱਦੀਆਂ ਟਰਾਲੀਆਂ ਵਾਪਿਸ ਲੈਕੇ ਪਰਤਣਾ ਪੈ ਰਿਹਾ ਹੈ।

ਸ਼ੈਲਰ ਮਾਲਕਾਂ ਦੀ ਹੜਤਾਲ ਕਾਰਣ ਕਿਸਾਨ ਪਰੇਸ਼ਾਨ

ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਵਿੱਚ ਚੱਲ ਰਹੀ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ (Sheller Association strike) ਦੇ ਕਾਰਨ ਮੰਡੀਆਂ ਵਿੱਚ ਲਿਫਟਿੰਗ ਦੀ ਸਮੱਸਿਆ ਬਣੀ ਹੋਈ ਹੈ। ਜਿਸ ਕਰਕੇ ਕਿਸਾਨਾਂ ਨੂੰ ਫਸਲ ਵੇਚਣ ਦੇ ਵਿੱਚ ਦਿੱਕਤ ਆ ਰਹੀ ਹੈ। ਕਿਸਾਨ ਆਪਣੀ ਫਸਲ ਵੇਚਣ ਦੇ ਲਈ ਹੁਣ ਦੂਸਰੀਆਂ ਮੰਡੀਆਂ ਦਾ ਰੁੱਖ ਵੀ ਕਰਨ ਲੱਗੇ ਹਨ। ਇਸ ਤਰ੍ਹਾਂ ਦੇਖਣ ਨੂੰ ਮਿਲਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਅਨਾਜ ਮੰਡੀ ਅਮਲੋਹ ਦੇ ਵਿੱਚ ਜਿੱਥੇ ਕਿਸਾਨ 30 ਕਿਲੋਮੀਟਰ ਦਾ ਸਫਰ ਤੈਅ ਕਰ ਇਸੜੂ ਤੋਂ ਆਪਣੀ ਫਸਲ ਵੇਚਣ ਦੇ ਲਈ ਅਮਲੋਹ ਮੰਡੀ ਦੇ ਵਿੱਚ ਆਏ ਸਨ ਪਰ ਉਹਨਾਂ ਦੀ ਫਸਲ ਆੜਤੀਆਂ ਵੱਲੋਂ ਖਰੀਦਣ ਤੋਂ ਮਨਾ ਕਰਨ ਉੱਤੇ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਿਸ ਆਪਣੇ ਪਿੰਡ ਮੁੜਨਾ ਪਿਆ।



ਨਿਰਾਸ਼ ਹੋ ਕੇ ਵਾਪਸ ਪਰਤੇ ਕਿਸਾਨ: ਇਸ ਮੌਕੇ ਗੱਲਬਾਤ ਕਰਦੇ ਹੋਏ ਨੌਜਵਾਨ ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ ਚੱਲ ਰਹੀ ਹੈ। ਜਿਸ ਕਰਕੇ ਮੰਡੀਆਂ ਵਿੱਚ ਖਰੀਦ ਉੱਤੇ ਵੀ ਅਸਰ ਪੈ ਰਿਹਾ ਹੈ। ਜਿਸ ਕਰਕੇ ਉਹ ਆਪਣੀ ਫਸਲ ਵੇਚਣ ਦੇ ਲਈ ਪਿੰਡ ਤੋਂ 30 ਕਿਲੋਮੀਟਰ ਦੂਰ ਅਮਲੋਹ ਮੰਡੀ (Amloh Mandi) ਵਿੱਚ ਫਸਲ ਲੈਕੇ ਆਏ ਸਨ ਕਿਉਂਕਿ ਉਹਨਾਂ ਦੀ ਪਹਿਲਾਂ ਇੱਥੇ ਆੜਤੀਆਂ ਨਾਲ ਗੱਲ ਹੋਈ ਸੀ ਕਿ ਉਹ ਇੱਥੇ ਉਹਨਾਂ ਦੀ ਫਸਲ ਖਰੀਦ ਲੈਣਗੇ ਪਰ ਹੁਣ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈ ਰਿਹਾ ਹੈ ਕਿਉਂਕਿ ਇੱਥੇ ਵੀ ਹੜਤਾਲ ਕਰਕੇ ਉਹਨਾਂ ਦੀ ਫਸਲ ਨਹੀਂ ਖਰੀਦ ਕੀਤੀ ਗਈ।

ਸਰਕਾਰ ਨੂੰ ਮਸਲਾ ਹੱਲ ਕਰਨ ਦੀ ਅਪੀਲ: ਉਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਅਨਾਜ ਮੰਡੀ ਖੰਨਾ (Grain Market Khanna) ਦੇ ਵਿੱਚ ਆਪਣੀ ਫਸਲ ਵੇਚਣ ਦੇ ਲਈ ਜਾਂਦੇ ਹਨ ਪਰ ਸ਼ੈਲਰ ਐਸੋਸੀਏਸ਼ਨ ਦੇ ਵੱਲੋਂ ਕੀਤੀ ਗਈ ਹੜਤਾਲ ਦੇ ਕਾਰਨ ਉਹਨਾਂ ਨੂੰ ਆਪਣੀ ਫਸਲ ਵੇਚਣ ਦੇ ਵਿੱਚ ਸਮੱਸਿਆ ਹੋ ਰਹੀ ਹੈ। ਇਸ ਲਈ ਉਹ ਦੂਸਰੀਆਂ ਮੰਡੀਆਂ ਦੇ ਵਿੱਚ ਆਪਣੀ ਫਸਲ ਵੇਚਣ ਦੇ ਲਈ ਜਾ ਰਹੇ ਹਨ। ਉਹਨਾਂ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਸਵੇਰੇ 6 ਵਜੇ ਅਨਾਜ ਮੰਡੀ ਅਮਲੋਹ ਵਿੱਚ ਪਹੁੰਚ ਗਏ ਸਨ ਪਰ 10 ਤੋਂ 12 ਘੰਟੇ ਬਾਅਦ ਵੀ ਉਹਨਾਂ ਦੀ ਫਸਲ ਨਹੀਂ ਵਿਕੀ। ਇਸ ਲਈ ਉਹਨਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਝੋਨੇ ਦੀ ਫਸਲ ਜਿਆਦਾ ਸਮਾਂ ਰੱਖ ਨਹੀਂ ਸਕਦੇ ਕਿੳਂਕਿ ਇਹ ਖਰਾਬ ਹੋ ਜਾਂਦੀ ਹੈ। ਉਹਨਾਂ ਦੀ ਹੋਰ ਵੀ ਫਸਲ ਖੇਤਾਂ ਵਿੱਚ ਕੱਟਣ ਲਈ ਖੜ੍ਹੀ ਹੈ। ਕਿਸਾਨਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ ਨੂੰ ਜਲਦ ਖਤਮ ਕਰਵਾਇਆ ਜਾਵੇ ਤਾਂ ਜੋ ਉਹ ਆਪਣੀ ਫਸਲ ਨੂੰ ਵੇਚ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.