ETV Bharat / state

ਮੀਂਹ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ 'ਚ ਲੱਗੀ ਆਲੂ ਦੀ ਫ਼ਸਲ ਬਰਬਾਦ

author img

By

Published : Feb 16, 2019, 12:13 AM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਬੀਤੇ ਕੁੱਝ ਦਿਨਾਂ ਤੋਂ ਪੰਜਾਬ 'ਚ ਕਾਫ਼ੀ ਮੀਂਹ ਪੈ ਰਿਹਾ ਹੈ ਜੋ ਕਿ ਕਿਸਾਨਾਂ ਲਈ ਆਫ਼ਤ ਬਣਕੇ ਆਇਆ ਹੈ। ਮੀਂਹ ਕਾਰਨ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ 'ਚ ਹਜ਼ਾਰਾਂ ਏਕੜ 'ਚ ਲੱਗੀ ਆਲੂ ਦੀ ਫ਼ਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਮੀਂਹ ਕਾਰਨ ਕਿਸਾਨਾਂ ਦੀ ਫ਼ਸਲ ਬਰਬਾਦ

ਕਿਸਾਨਾਂ ਦੀ ਮੰਨੀਏ ਤਾਂ ਆਲੂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ ਇਸਦੇ ਬਾਵਜੂਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਲਈ ਨਹੀਂ ਆਇਆ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਤੀ ਏਕੜ ਆਲੂ ਦੀ ਫ਼ਸਲ 'ਤੇ ਉਨ੍ਹਾਂ ਦਾ 50 ਤੋਂ 55 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਨੁਕਸਾਨ ਝੱਲਣਾ ਪਵੇਗਾ।

ਮੀਂਹ ਕਾਰਨ ਕਿਸਾਨਾਂ ਦੀ ਫ਼ਸਲ ਬਰਬਾਦ

ਉੱਥੇ ਹੀ ਹਲਕਾ ਅਮਲੋਹ 'ਚ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੇ ਉਨ੍ਹਾਂ ਦੀ ਮੁਸ਼ਕਲਾਂ ਸੁਣਨ ਲਈ ਯੂਥ ਅਕਾਲੀ ਦਲ ਜੋਨ 3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਪੁੱਜੇ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਤੀ ਏਕੜ 50 ਹਜ਼ਾਰ ਮੁਆਵਜ਼ਾ ਦੇਣ ਦੀ ਮੰਗ ਕੀਤੀ।

15 -02-2019

Story Slug :- Harm Patato Crop In Amloh 
Files 03)

Feed sent on LiNK

Sign Off: Jagmeet Singh ,Fatehgarh Sahib



Anchor  :  -  ਬੀਤੇ ਕੁੱਝ ਦਿਨਾਂ ਤੋਂ ਪੈ ਰਿਹਾ ਮੀਂਹ ਕਿਸਾਨਾਂ ਲਈ ਆਫਤ ਬਣਕੇ ਆਇਆ ਹੈ। ਇਸ ਮੀਂਹ ਨੇ ਰਾਜ ਵਿੱਚ ਕਿਸਾਨਾਂ ਦੀ ਫਸਲ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਅਜਿਹਾ ਹੀ ਜਿਲਾ ਫਤਿਹਗੜ ਸਾਹਿਬ  ਦੇ ਹਲਕਾ ਅਮਲੋਹ ਵਿੱਚ ਹੋਇਆ ਹੈ। ਜਿੱਥੇ ਹਜ਼ਾਰਾਂ ਏਕੜ ਵਿੱਚ ਲੱਗੀ ਆਲੂ ਦੀ ਫਸਲ ਮੀਂਹ ਦੇ ਪਾਣੀ ਨਾਲ ਬਰਬਾਦ ਹੋ ਗਈ , ਬਰਬਾਦ ਹੋਈ ਫਸਲ ਦਾ ਜਾਇਜਾ ਲੈਣ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਯੂਥ ਅਕਾਲੀ ਦਲ  ਦੇ ਜੋਨ 3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਖਾਸਤੌਰ ਤੇ ਪੁੱਜੇ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਤੋਂ ਗਰਦਾਵਰੀ ਕਰ ਮੁਆਵਜੇ ਦੀ ਮੰਗ ਕੀਤੀ। 


V / O 01  :  -  ਕਰਜੇ ਦੀ ਮਾਰ ਝੱਲ ਰਹੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਕਰਜ ਦੇ ਨਾਲ - ਨਾਲ ਹੁਣ ਕਿਸਾਨਾਂ ਨੂੰ ਕੁਦਰਤ ਦੀ ਮਾਰ ਵੀ ਝੱਲਨੀ ਪੈ ਰਹੀ ਹੈ ਬੇਸ਼ੱਕ ਸਰਕਾਰ ਨੇ ਕਿਸਾਨਾਂ ਦੀ ਕਰਜ ਮੁਆਫ਼ੀ ਦੀ ਗੱਲ ਕਰਕੇ ਉਨ੍ਹਾਂਨੂੰ ਰਾਹਤ ਦੇਣ ਕੋਸ਼ਿਸ਼ ਕੀਤੀ ਹੈ ਪਰ ਅਜੇ ਰਾਹਤ ਤਾਂ ਮਿਲੀ ਨਹੀਂ ਸੀ ਕਿ ਕੁਦਰਤ ਉਨ੍ਹਾਂ ਉਤੇ ਆਫਤ ਬਣਕੇ ਟੁੱਟੀ ਹੈ। ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਿਹਾ ਮੀਂਹ ਕਿਸਾਨਾਂ ਲਈ ਕਿਸੇ ਆਫਤ ਤੋਂ ਘੱਟ ਨਹੀਂ। ਜਿਲਾ ਫਤਿਹਗੜ ਸਾਹਿਬ ਦੇ ਹਲਕਾ ਅਮਲੋਹ ਵਿੱਚ ਇਸ ਆਫਤ ਨਾਲ ਕਿਸਾਨਾਂ ਦੀ ਹਜਾਰਾਂ ਏਕੜ ਵਿੱਚ ਲੱਗੀ ਆਲੂ ਦੀ ਫਸਲ ਨੂੰ ਬਰਬਾਦ ਕਰਕੇ ਰੱਖਿਆ ਦਿੱਤਾ ਹੈ , ਜਿਸਦੇ ਨਾਲ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਝਲਣਾ ਪੈ ਰਿਹਾ ਹੈ। ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਆਲੂ ਦੀ ਫਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ ਇਸਦੇ ਵਾਬਜੂਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਦੀ ਮੁਸ਼ਕਿਲਾਂ ਸੁਣਨ ਲਈ ਨਹੀਂ ਆਇਆ, ਕਿਸਾਨਾਂ ਦਾ ਕਹਿਣਾ ਸੀ ਕਿ ਪ੍ਰਤੀ ਏਕੜ ਆਲੂ ਦੀ ਫਸਲ ਉੱਤੇ ਉਨ੍ਹਾਂ ਦਾ 50 ਤੋਂ 55 ਹਜਾਰ ਰੁਪਏ ਦਾ ਖਰਚ ਆਉਂਦਾ ਹੈ। ਇਸਤੋਂ ਅੰਦਾਜਾ ਲਗਾ ਸਕਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਨੁਕਸਾਨ ਝਲਣਾ ਪਵੇਗਾ। ਇਸ ਮੋਕੇ ਕਿਸਾਨਾਂ ਨੇ ਸਰਕਾਰ ਤੋਂ ਗਰਦਾਵਰੀ ਕਰਕੇ ਮੁਆਵਜੇ ਦੀ ਮੰਗ ਕੀਤੀ। 

Byte  :  -  ਸ਼ਰਧਾ ਸਿੰਘ ਛੰਨਾ ( ਕਿਸਾਨ ) 
Byte  :  -  ਹਰਿੰਦਰ ਸਿੰਘ ਸੇਖਾਂ ( ਕਿਸਾਨ ) 

V / O 02  :  -  ਉਥੇ ਹੀ ਹਲਕਾ ਅਮਲੋਹ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾਂ ਲੈਣ ਅਤੇ ਉਨ੍ਹਾਂ ਦੀ ਮੁਸ਼ਕਿਲਾਂ ਸੁਣਨ ਪੁੱਜੇ ਯੂਥ ਅਕਾਲੀ ਦਲ ਦੇ ਜੋਨ 3  ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਤੀ ਏਕੜ 50 ਹਜ਼ਾਰ ਮੁਆਵਜਾ ਦੇਣ ਦੀ ਮੰਗ ਕੀਤੀ।

Byte  :  -  ਗੁਰਪ੍ਰੀਤ ਸਿੰਘ ਰਾਜੂ ਖੰਨਾ ( ਪ੍ਰਧਾਨ , ਯੂਥ ਅਕਾਲੀ ਦਲ ਦੇ ਜੋਨ-3 )  
ETV Bharat Logo

Copyright © 2024 Ushodaya Enterprises Pvt. Ltd., All Rights Reserved.