ETV Bharat / state

ਆਪ ਵਿਧਾਇਕ 'ਤੇ ਕਾਂਗਰਸੀ ਸਰਪੰਚ ਨੇ ਲਾਏ ਧੱਕੇਸ਼ਾਹੀ ਦੇ ਦੋਸ਼

author img

By

Published : Nov 23, 2022, 1:02 PM IST

Updated : Nov 23, 2022, 1:40 PM IST

Allegations of bullying by Congress sarpanch
Allegations of bullying by Congress sarpanch

ਹਲਕਾ ਅਮਲੋਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਉਸ ਦੇ ਭਰਾ 'ਤੇ ਕਾਂਗਰਸੀ ਸਰਪੰਚ ਨੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ।

ਸ੍ਰੀ ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਉਸ ਦੇ ਭਰਾ 'ਤੇ ਕਾਂਗਰਸੀ ਸਰਪੰਚ ਨੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ। ਸਰਪੰਚ ਦੇ ਦੋਸ਼ ਹਨ ਕਿ ਆਪ ਵਿਧਾਇਕ ਵਲੋਂ ਸਿਆਸੀ ਕਿੜ ਕੱਢਦੇ ਹੋਇਆ, ਉਸ ਦੀ ਜ਼ਮੀਨ ਵਾਲੇ ਪਾਸੇ ਧੱਕੇ ਨਾਲ ਸੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ। ਇਸ ਸਬੰਧੀ ਉਹ ਪ੍ਰਸ਼ਾਸਨ ਨੂੰ ਵੀ ਗੁਹਾਰ ਲਗ ਚੁੱਕੇ ਹਨ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਆਪ ਵਿਧਾਇਕ 'ਤੇ ਕਾਂਗਰਸੀ ਸਰਪੰਚ ਨੇ ਲਾਏ ਧੱਕੇਸ਼ਾਹੀ ਦੇ ਦੋਸ਼

ਇਸ ਦੇ ਰੋਸ ਵਜੋਂ ਕਾਂਗਰਸ ਪਾਰਟੀ ਵਰਕਰਾਂ ਵੱਲੋਂ ਸਾਂਝੇ ਤੌਰ 'ਤੇ ਅਮਲੋਹ ਵਿੱਚ ਰੋਡ ਜਾਮ ਕਰਨ ਤੋਂ ਬਾਅਦ ਅਮਲੋਹ ਬਜ਼ਾਰ ਵਿੱਚੋਂ ਰੋਸ਼ ਮਾਰਚ ਕੱਢਦੇ ਹੋਏ ਪੰਜਾਬ ਸਰਕਾਰ ਅਤੇ ਗੈਰੀ ਬੜਿੰਗ ਖਿਲਾਫ ਨਾਰੇਬਾਜ਼ੀ ਕੀਤੀ ਗਈ। ਇਸ ਉਪਰੰਤ SDM ਦਫ਼ਤਰ ਅਮਲੋਹ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਭਾਜਪਾ ਨੇਤਾ ਵੀ ਮੌਜੂਦ ਸਨ। ਇਸ ਤੋਂ ਬਾਅਦ ਤਹਿਸੀਲਦਾਰ ਮੈਡਮ ਅੰਕਿਤਾ ਅਗਰਵਾਲ ਨੂੰ ਇਕ ਮੈਮੋਰੰਡਮ ਦਿੱਤਾ ਗਿਆ।



ਸਰਪੰਚ ਜਗਜੀਤ ਸਿੰਘ ਅਤੇ ਅਮਲੋਹ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਜਗਵੀਰ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਮਛਰਾਏ ਖੁਰਦ ਤੋਂ ਬੈਨੀ ਜੇਰ ਤੱਕ ਇਕ ਸੜਕ ਪਾਸ ਕੀਤੀ ਗਈ ਸੀ ਜਿਸ ਨੂੰ ਬਣਾਉਣ ਲਈ ਆਪ ਵਿਧਾਇਕ ਤੇ ਉਸ ਦੇ ਭਰਾ ਵਲੋਂ ਸਿਆਸੀ ਕਿੜ ਕੱਢਦੇ ਹੋਏ ਧਕੇ ਨਾਲ ਉਸ ਦੀ ਜ਼ਮੀਨ ਵਾਲੇ ਪਾਸੇ ਰਾਤ ਸਮੇਂ ਸੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ, ਜੋ ਬਿਲਕੁਲ ਗਲਤ ਹੈ। ਉਥੇ ਹੀ ਤਹਿਸੀਲਦਾਰ ਅੰਕਿਤਾ ਦਾ ਕਹਿਣਾ ਦੀ ਪੁਰਾਣੇ ਰਿਕਾਰਡ ਮੁਤਾਬਕ ਜੋ ਵੀ ਕੰਮ ਹੋਵੇਗਾ ਉਹੀ ਕੀਤਾ ਜਾਵੇਗਾ।




ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਭਗੌੜਾ ਕਰਾਰ, ਵਪਾਰੀ ਤੋਂ 1 ਕਰੋੜ ਦੀ ਮੰਗੀ ਸੀ ਫਿਰੌਤੀ

Last Updated :Nov 23, 2022, 1:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.