ETV Bharat / state

ਸ੍ਰੀ ਫਤਿਹਗੜ੍ਹ ਸਾਹਿਬ ਦੀਆਂ ਤਿੰਨੇ ਸੀਟਾਂ ’ਤੇ ‘ਆਪ’ ਕਾਬਜ

author img

By

Published : Mar 11, 2022, 1:31 PM IST

ਜਿਲਾ ਫਤਿਹਗੜ ਸਾਹਿਬ ਦੇ ਤਿੰਨਾਂ ਹਲਕਿਆਂ ਫਤਿਹਗੜ ਸਾਹਿਬ, ਅਮਲੋਹ ਤੇ ਬੱਸੀ ਪਠਾਣਾ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕਰ ਕਾਂਗਰਸ ਦੇ ਗੜ ਨੂੰ ਹਿੱਲਾ ਦਿੱਤਾ ਹੈ (aap wins whole seats of fatehgarh sahib distt)।

ਜਿਲਾ ਫਤਿਹਗੜ ਸਾਹਿਬ ਦੇ ਤਿੰਨ ਹਲਕਿਆਂ ਵਿਚ ਆਪ ਦੀ ਜਿੱਤ
ਜਿਲਾ ਫਤਿਹਗੜ ਸਾਹਿਬ ਦੇ ਤਿੰਨ ਹਲਕਿਆਂ ਵਿਚ ਆਪ ਦੀ ਜਿੱਤ

ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੀਆਂ ਤਿੰਨ ਵਿਧਾਨ ਸਭਾ ਸੀਟਾਂ, ਫਤਿਹਗੜ੍ਹ ਸਾਹਿਬ, ਬਸੀ ਪਠਾਣਾ ਤੇ ਅਮਲੋਹ ’ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤੇ ਇਥੋਂ ਨਵੇਂ ਬਣੇ ਵਿਧਾਇਕਾਂ ਨੇ ਲੋਕਾਂ ਦੇ ਫਤਵੇ ’ਤੇ ਖਰਾ ਉਤਰਣ ਦਾ ਭਰੋਸਾ ਦਿਵਾਇਆ ਹੈ (newly elected mlas assured fulfillment of promises) । ਆਪ ਦੀ ਇਸ ਹਨੇਰੀ ਵਿੱਚ ਕੈਬਿਨੇਟ ਮੰਤਰੀ ਕਾਕਾ ਰਣਦੀਪ ਸਿੰਘ, ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਅਤੇ ਬੱਸੀ ਪਠਾਣਾ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵੀ ਆਪਣੀ ਸੀਟ ਬਚਾਉਣ ਵਿੱਚ ਅਸਫ਼ਲ ਰਹੇ (aap wins whole seats of fatehgarh sahib distt)।

ਹਲਕਾ ਸ੍ਰੀ ਫਤਿਹਗੜ੍ਹ ਸਾਹਿਬ

ਪਹਿਲਾਂ ਗੱਲ ਜੇਕਰ ਹਲਕਾ ਫਤਿਹਗੜ੍ਹ ਸਾਹਿਬ ਦੀ ਕਰੀਏ ਤਾਂ ਇੱਥੋਂ ਆਮ ਆਦਮੀ ਪਾਰਟੀ ਦੇ ਲਖਵੀਰ ਸਿੰਘ ਰਾਏ 57706 ਵੋਟ ਲੈ ਕੇ ਜੇਤੂ ਹੋਏ। ਜਿਨ੍ਹਾਂ ਨੇ ਕਾਂਗਰਸ ਦੇ ਮੌਜੂਦਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ 32199 ਵੋਟਾਂ ਵਲੋਂ ਹਰਾ ਦਿੱਤਾ ਹੈ (lakhbir singh rai defeated kuljit nagra)।

ਜਿਲਾ ਫਤਿਹਗੜ ਸਾਹਿਬ ਦੇ ਤਿੰਨ ਹਲਕਿਆਂ ਵਿਚ ਆਪ ਦੀ ਜਿੱਤ

ਜੇਕਰ ਗੱਲ ਕੁਲ ਵੋਟਾਂ ਦੀ ਕਰੀਏ ਤਾਂ ਹਲਕਾ ਫਤਿਹਗੜ੍ਹ ਸਾਹਿਬ ਵਿੱਚ ਆਪ ਦੇ ਲਖਵੀਰ ਸਿੰਘ ਰਾਏ ਨੂੰ 57706 , ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ ਨੂੰ 25507 , ਭਾਜਪਾ ਦੇ ਦੀਦਾਰ ਸਿੰਘ ਭੱਟੀ ਨੂੰ 14186 , ਸ਼ਿਰੋਮਣੀ ਅਕਾਲੀ ਦਲ ਦੇ ਜਗਦੀਪ ਸਿੰਘ ਚੀਮਾ 10922 , ਸ਼ਿਰੋਮਣੀ ਅਕਾਲੀ ਦਲ ਅਮ੍ਰਿਤਸਰ ਇਮਾਨ ਸਿੰਘ ਮਾਨ ਨੂੰ 12286 ਵੋਟ ਮਿਲੇ , ਇਸ ਦੌਰਾਨ 765 ਵੋਟਰਾਂ ਨੇ ਨੋਟਾ ਨੂੰ ਚੁਣਿਆ ਹੈ।

ਹਲਕਾ ਅਮਲੋਹ

ਇਸ ਦੇ ਬਾਅਦ ਗੱਲ ਹਲਕਾ ਅਮਲੋਹ ਦੀ ਕਰਦੇ ਹਾਂ ਤਾਂ ਇੱਥੋਂ ਆਮ ਆਦਮੀ ਪਾਰਟੀ ਦੇ ਗੁਰਿੰਦਰ ਸਿੰਘ ਗੈਰੀ ਬਡਿੰਗ 52912 ਵੋਟ ਲੈ ਕੇ ਜਿੱਤ ਹਾਸਲ ਕੀਤੀ ਹੈ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ 24663 ਵੋਟਾਂ ਨਾਲ ਹਰਾ ਦਿੱਤਾ ਹੈ ਜਦੋਂ ਕਿ ਕੈਬਿਨੇਟ ਮੰਤਰੀ ਕਾਕਾ ਰਣਦੀਪ ਸਿੰਘ ਤੀਸਰੇ ਸਥਾਨ ਉੱਤੇ ਰਹੇ (kaka randip singh nabha trails to third position) ਜੋ ਆਪ ਪਾਰਟੀ ਦੇ ਗੈਰੀ ਬੜਿੰਗ ਤੋਂ 36835 ਵੋਟਾਂ ਹਾਰ ਗਏ (guinder singh garry defeated gurpreet singh raju khanna)।

ਜੇਕਰ ਗੱਲ ਕੁਲ ਵੋਟਾਂ ਦੀਆਂ ਕਰੀਏ ਤਾਂ ਆਪ ਦੇ ਗੁਰਿੰਦਰ ਸਿੰਘ ਗੈਰੀ ਬਡਿੰਗ 52912 , ਭਾਜਪਾ ਦੇ ਕੰਵਰਵੀਰ ਸਿੰਘ ਟੋਹੜਾ 9488 , ਸ਼ਿਰੋਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਰਾਜੂ ਖੰਨਾ 28249 ਅਤੇ ਕਾਂਗਰਸ ਦੇ ਕੈਬਿਨਟ ਮੰਤਰੀ ਕਾਕਾ ਰਣਦੀਪ ਸਿੰਘ 16077 , ਸ਼ਿਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਲਖਬੀਰ ਸਿੰਘ ਨੂੰ 3793 , ਜਦੋਂ ਕਿ ਸੰਯੁਕਤ ਸਮਾਜ ਮੋਰਚੇ ਦੇ ਦਰਸ਼ਨ ਸਿੰਘ ਬੱਬੀ ਨੂੰ 1243 ਵੋਟ ਮਿਲੇ , ਇਸ ਦੌਰਾਨ 523 ਵੋਟਰਾਂ ਨੇ ਨੋਟਾ ਨੂੰ ਚੁਣਿਆ ਹੈ।

ਹਲਕਾ ਬੱਸੀ ਪਠਾਣਾ

ਹੁਣ ਗੱਲ ਹਲਕਾ ਬੱਸੀ ਪਠਾਣਾ ਦੀ ਕਰਦੇ ਹਾਂ ਇੱਥੋਂ ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ ਨੇ 54018 ਵੋਟ ਹਾਸਿਲ ਕਰ ਜਿੱਤ ਦਰਜ ਕਰਦੇ ਹੋਏ ਕਾਂਗਰਸ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ 37841 ਵੋਟ ਨਾਲ ਹਰਾਇਆ ਹੈ (rupinder singh happy defeated gurpreet singh gp। ਕੁਲ ਵੋਟਾਂ ਦੀ ਗੱਲ ਕਰੀਏ ਤਾਂ ਇੱਥੇ ਰੁਪਿੰਦਰ ਸਿੰਘ ਹੈਪੀ ਨੂੰ 54018, ਕਾਂਗਰਸ ਗੁਰਪ੍ਰੀਤ ਸਿੰਘ ਜੀਪੀ ਨੂੰ 16177, ਬਸਪਾ ਦੇ ਸ਼ਿਵ ਕਲਿਆਣ ਨੂੰ 7859, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਧਰਮ ਸਿੰਘ ਨੂੰ 10899 ਵੋਟਾਂ ਹਾਸਲ ਹੋਈਆਂ।

ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰੇ ਮਨੋਹਰ ਸਿੰਘ ਨੂੰ 13796 ਵੋਟ ਹਾਸਲ ਹੋਏ, ਇਸ ਦੌਰਾਨ 792 ਵੋਟਰਾਂ ਨੇ ਨੋਟਾ ਨੂੰ ਚੁਣਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਫਤਹਿਗੜ੍ਹ ਸਾਹਿਬ ਦੇ ਉਮੀਦਵਾਰ ਲਖਵੀਰ ਸਿੰਘ ਰਾਏ , ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਬੱਸੀ ਪਠਾਣਾ ਦੇ ਰੁਪਿੰਦਰ ਸਿੰਘ ਹੈਪੀ ਨੇ ਇਸ ਜਿੱਤ ਦਾ ਸਹਿਰਾ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਦਿੱਤਾ।

ਇਹ ਵੀ ਪੜ੍ਹੋ:ਜ਼ਿਮਨੀ ਚੋਣਾਂ ਦੇ ਝੰਜਟ ਤੋਂ ਬਚਿਆ ਪੰਜਾਬ, ਹੁਣ ਸਿਰਫ ਇੱਕ ਹੀ ਲੋਕ ਸਭਾ ਸੀਟ ’ਤੇ ਹੋਵੇਗੀ ਜ਼ਿਮਨੀ ਚੋਣ

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.