ETV Bharat / state

ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਸਹੁਰਿਆਂ 'ਤੇ ਦੁਖੀ ਕਰਨ ਦੇ ਇਲਜਾਮ

author img

By

Published : Apr 24, 2023, 8:09 PM IST

A married man committed suicide at Fatehgarh Sahib
ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਆਹੁਤਾ ਨੇ ਕੀਤੀ ਆਤਮਹੱਤਿਆ, ਸਹੁਰਿਆਂ 'ਤੇ ਦੁਖੀ ਕਰਨ ਦੇ ਇਲਜਾਮ

ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਇਕ ਵਿਆਹੁਤਾ ਵਲੋਂ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।

ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਆਹੁਤਾ ਨੇ ਕੀਤੀ ਆਤਮਹੱਤਿਆ, ਸਹੁਰਿਆਂ 'ਤੇ ਦੁਖੀ ਕਰਨ ਦੇ ਇਲਜਾਮ

ਫਤਹਿਗੜ੍ਹ ਸਾਹਿਬ : ਪਿੰਡ ਭਮਾਰਸੀ ਬੁਲੰਦ ਵਿਖੇ ਇਕ ਵਿਆਹੁਤਾ ਲੜਕੀ ਵਲੋਂ ਆਤਮਹੱਤਿਆ ਕੀਤੇ ਜਾਣ ਅਤੇ ਉਸਦੇ ਪਤੀ-ਸੱਸ ਤੇ ਸਹੁਰੇ ਖ਼ਿਲਾਫ਼ ਥਾਣਾ ਸਰਹਿੰਦ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਹੈ। ਪੁਲਿਸ ਵਲੋਂ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਪ੍ਰੀਤਮ ਸਿੰਘ ਦੇ ਬਿਆਨਾਂ 'ਤੇ ਸੁਮਨਜੀਤ ਕੌਰ ਦੇ ਪਤੀ ਜਗਵੀਰ ਸਿੰਘ, ਸੱਸ ਚਰਨਜੀਤ ਕੌਰ ਅਤੇ ਸਹੁਰੇ ਕਰਮਿੰਦਰ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 306, 34 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਲੜਕੀ ਨੇ ਕੀਤਾ ਸੀ ਫੋਨ : ਉਹਨਾਂ ਦੱਸਿਆ ਕਿ ਪ੍ਰੀਤਮ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਲੜਕੀ ਦਾ ਪਤੀ ਜਗਵੀਰ ਸਿੰਘ ਨਸ਼ੇ ਕਰਨ ਦਾ ਆਦੀ ਹੈ ਤੇ ਵਿਆਹ ਤੋਂ ਬਾਅਦ ਉਹ, ਸੱਸ ਚਰਨਜੀਤ ਕੌਰ ਅਤੇ ਸਹੁਰਾ ਕਰਮਿੰਦਰ ਸਿੰਘ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਕਥਿਤ ਕੁੱਟਮਾਰ ਕਰਦੇ ਸਨ। ਇਸ ਲਈ ਕਈ ਵਾਰ ਉਹ ਪਿੰਡ ਦੇ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਲੜਕੀ ਦੇ ਸਹੁਰੇ ਘਰ ਜਾਂਦੇ ਤੇ ਪਰਿਵਾਰ ਨੂੰ ਸਮਝਾ ਕੇ ਵਾਪਸ ਆ ਜਾਂਦੇ। ਬੀਤੇ ਦਿਨ ਲਗਪਗ 9:30 ਵਜੇ ਸਵੇਰੇ ਸੁਮਨਜੀਤ ਕੌਰ ਨੇ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਆਪਣੇ ਪਤੀ-ਸੱਸ ਤੇ ਸਹੁਰੇ ਤੋਂ ਬਹੁਤ ਪ੍ਰੇਸ਼ਾਨ ਤੇ ਦੁਖੀ ਹੈ, ਇਸ ਲਈ ਉਸ ਨੂੰ ਆ ਕੇ ਲੈ ਜਾਵੋ, ਨਹੀਂ ਤਾਂ ਉਸ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣੀ ਹੈ।

ਇਹ ਵੀ ਪੜ੍ਹੋ : Police Action in Khanna: ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੌਰਾਨ ਏਐਸਆਈ ਜ਼ਖ਼ਮੀ, 2 ਮੁਲਜ਼ਮ ਆਏ ਪੁਲਿਸ ਅੜਿੱਕੇ

ਉਨ੍ਹਾਂ ਦੱਸਿਆ ਕਿ ਉਸ ਤੋਂ ਕੁਝ ਦੇਰ ਬਾਅਦ ਜਵਾਈ ਜਗਵੀਰ ਸਿੰਘ ਦਾ ਫ਼ੋਨ ਆਇਆ ਕਿ ਸਾਡੇ ਘਰ ਨਾ ਆਉਣਾ, ਮੈਂ ਆਪ ਹੀ ਸਭ ਦੇਖ ਲਵਾਂਗਾ। ਲਗਪਗ 1:30 ਵਜੇ ਪ੍ਰੀਤਮ ਸਿੰਘ, ਜਗਦੀਪ ਸਿੰਘ ਸਾਬਕਾ ਸਰਪੰਚ ਪਿੰਡ ਜੱਸੜਾ ਦਰਸ਼ਨ ਸਿੰਘ ਬੱਬੀ ਵਾਸੀ ਪਿੰਡ ਸੈਂਟੀ ਸਮੇਤ ਸੁਮਨਜੀਤ ਕੌਰ ਦੇ ਸਹੁਰੇ ਘਰ ਪਹੁੰਚੇ ਤਾਂ ਲੜਕੀ ਬੈਡ 'ਤੇ ਪਈ ਸੀ, ਜਿਸ ਦੇ ਗਲ ਵਿਚ ਚੁੰਨੀ ਲਿਪਟੀ ਹੋਈ ਸੀ, ਜਿਸ ਤੋਂ ਲੱਗਦਾ ਸੀ ਕਿ ਸੁਮਨਜੀਤ ਕੌਰ ਨੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਪੁਲੀਸ ਵੱਲੋਂ ਸੁਮਨਜੀਤ ਕੌਰ ਦਾ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਵਲੋਂ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.