ETV Bharat / state

ਘਰੇਲੂ ਕਲੇਸ਼ ਦੇ ਚੱਲਦਿਆਂ 30 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ

author img

By

Published : Nov 27, 2022, 6:28 PM IST

Updated : Nov 27, 2022, 7:38 PM IST

ਕੋਟਕਪੂਰਾ 'ਚ 30 ਸਾਲਾ ਨੌਜਵਾਨ ਵਿਨੈ ਮਨਚੰਦਾ ਪੁੱਤਰ ਲੇਖ ਰਾਜ ਮਨਚੰਦਾ ਨੇ ਘਰੇਲੂ ਪਰੇਸ਼ਾਨੀ ਕਾਰਨ Youth Vinay Manchanda suicide in Kotkapura ਖੁਦਕੁਸ਼ੀ ਕੀਤੀ ਅਤੇ ਸੁਸਾਈਡ ਨੋਟ ਵਿੱਚ ਆਪਣੀ ਭੈਣ ਦੇ ਪਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। Youth Vinay Manchanda committed suicide in Kotkapura

Youth Vinay Manchanda committed suicide in Kotkapura
Youth Vinay Manchanda committed suicide in Kotkapura

ਫ਼ਰੀਦਕੋਟ: ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਕੋਟਕਪੂਰਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ 30 ਸਾਲਾ ਨੌਜਵਾਨ ਵਿਨੈ ਮਨਚੰਦਾ ਪੁੱਤਰ ਲੇਖ ਰਾਜ ਮਨਚੰਦਾ ਵਾਸੀ ਲੁਧਿਆਣਾ ਨੇ ਆਪਣੇ ਚਾਚਾ ਹਰੀਸ਼ ਕੁਮਾਰ ਦੇ ਘਰ ਕੋਟਕਪੂਰਾ ਵਿੱਚ ਰਾਤ ਸਮੇਂ ਛੱਤ ਵਾਲੇ ਪੱਖੇ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ Youth Vinay Manchanda suicide in Kotkapura ਕਰ ਲਈ। ਮਾਮਲਾ ਇਹ ਹੈ ਕਿ ਵਿਨੈ ਮਨਚੰਦਾ ਪਿਛਲੇ ਕਾਫੀ ਸਮੇਂ ਤੋਂ ਆਪਣੇ ਚਾਚੇ ਦੇ ਘਰ ਰਹਿਣ ਆਇਆ ਹੋਇਆ ਸੀ, ਜੋ ਘਰ 'ਚ ਚੱਲ ਰਹੇ ਕਲੇਸ਼ ਤੋਂ ਪ੍ਰੇਸ਼ਾਨ ਸੀ। Youth Vinay Manchanda committed suicide in Kotkapura

ਆਪਣੇ ਜੀਜੇ ਨੂੰ ਜਿੰਮੇਵਾਰ ਠਹਿਰਾਇਆ:- ਜਿਨ੍ਹਾਂ ਨੇ ਉਸ ਦੀ ਭੈਣ ਨਾਲ ਵਿਆਹ ਕਰਵਾਉਣ ਦੇ ਬਹਾਨੇ ਉਸ ਨਾਲ ਕਰੀਬ 10 ਲੱਖ ਦੀ ਠੱਗੀ ਮਾਰੀ ਅਤੇ ਕਰੀਬ 2 ਸਾਲ ਪਹਿਲਾਂ ਉਸ ਨੂੰ ਘਰੋਂ ਬਾਹਰ ਭੇਜ ਦਿੱਤਾ ਅਤੇ ਵਿਆਹ ਤੋਂ ਬਾਅਦ ਵੀ ਉਸ ਦੀ ਭੈਣ ਨੂੰ ਨਹੀਂ ਲੈ ਗਏ, ਲੁਧਿਆਣਾ ਪੁਲਿਸ ਨੂੰ ਵਾਰ-ਵਾਰ ਮਿੰਨਤਾਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ ਸੀ।

ਜਿਸ ਕਾਰਨ ਅੱਜ ਐਤਵਾਰ ਨੂੰ ਵਿਨੈ ਅਰੋੜਾ ਨੇ ਸੁਸਾਈਡ ਨੋਟ ਲਿਖ ਕੇ ਆਪਣੀ ਮੌਤ ਲਈ ਆਪਣੀ ਭੈਣ ਦੇ ਪਤੀ ਈਸ਼ਾਨ ਅਰੋੜਾ ਨੂੰ ਜਿੰਮੇਵਾਰ ਠਹਿਰਾਉਂਦਿਆਂ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ, ਜਿਸ ਸਬੰਧੀ ਆਈ.ਆਰ ਨੰਬਰ 236 ਮਿਤੀ 26/11/22 ਨੂੰ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਰੇਲੂ ਕਲੇਸ਼ ਦੇ ਚੱਲਦਿਆਂ 30 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ

ਮ੍ਰਿਤਕ ਦੇ ਚਾਚੇ ਅਸ਼ਵਨੀ ਮਨਚੰਦਾ ਵੀ ਆਰੋਪ:- ਇਸ ਦੌਰਾਨ ਹੀ ਉਕਤ ਮ੍ਰਿਤਕ ਵਿਨੈ ਦੇ ਚਾਚਾ ਅਸ਼ਵਨੀ ਮਨਚੰਦਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਰੇ ਲੜਕੇ ਦੀ ਮੌਤ ਲਈ ਇਸ਼ਾਨ ਅਰੋੜਾ ਅਤੇ ਉਸਦੇ ਮਾਤਾ-ਪਿਤਾ ਜ਼ਿੰਮੇਵਾਰ ਹਨ, ਉਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ।


ਜਲਦੀ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਡੀ.ਐਸ.ਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ:- ਇਸ ਦੌਰਾਨ ਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਅੱਜ ਐਤਵਾਰ ਨੂੰ ਕੋਟਕਪੂਰਾ 'ਚ ਲੁਧਿਆਣਾ ਨਿਵਾਸੀ 30 ਸਾਲਾ ਵਿਨੈ ਮਨਚੰਦਾ ਜੋ ਕਿ ਆਪਣੇ ਚਾਚੇ ਦੇ ਘਰ ਆਇਆ ਹੋਇਆ ਸੀ, ਜਿਸ ਨੇ ਗਲੇ 'ਚ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਕੋਲੋ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਕਾਰਨ ਅਸੀਂ ਕਾਰਵਾਈ ਕਰ ਰਹੇ ਹਾਂ, ਹੁਣ ਅਸੀਂ ਕੁਝ ਨਹੀਂ ਦੱਸ ਸਕਦੇ, ਇਹ ਜਾਂਚ ਦਾ ਹਿੱਸਾ ਹੈ, ਫਿਲਹਾਲ ਜਾਂਚ ਚੱਲ ਰਹੀ ਹੈ, ਜਲਦੀ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:- CIA ਸਟਾਫ਼ 1 ਦੀ ਪੁਲਿਸ ਨੇ ਇੱਕ ਹਫ਼ਤੇ ਵਿੱਚ ਫੜੀ 520 ਕਿਲੋ ਭੁੱਕੀ ਅਤੇ 210 ਗ੍ਰਾਮ ਹੈਰੋਇਨ

Last Updated : Nov 27, 2022, 7:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.