ETV Bharat / state

ਬਰਸਾਤੀ ਪਾਣੀ ਫ਼ਰੀਦਕੋਟੀਆਂ ਲਈ ਬਣਿਆ ਆਫ਼ਤ, ਸੜਕਾਂ ਨੇ ਧਾਰਿਆ ਦਰਿਆ ਦਾ ਰੂਪ !

author img

By

Published : Jun 22, 2022, 7:27 AM IST

ਬਰਸਾਤੀ ਪਾਣੀ ਫ਼ਰੀਦਕੋਟੀਆਂ ਲਈ ਬਣਿਆ ਆਫ਼ਤ
ਬਰਸਾਤੀ ਪਾਣੀ ਫ਼ਰੀਦਕੋਟੀਆਂ ਲਈ ਬਣਿਆ ਆਫ਼ਤ

ਫ਼ਰੀਦਕੋਟ ਦੇ ਭਾਈ ਘਨ੍ਹੱਈਆ ਜੀ ਚੌਂਕ (Bhai Ghanhaiya ji Chowk of Faridkot) ਰੈਸਟ ਹਾਊਸ ਦਰਬਾਰ ਗੰਜ ਸੀਰੀਆ ਲਾਲ ਕੋਠੀ ਅਤੇ ਅਨੰਦੇਆਣਾ ਗੇਟ ‘ਤੇ ਖੜ੍ਹੇ ਸੀਵਰੇਜ ਦੇ ਪਾਣੀ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਫਰੀਦਕੋਟ: ਸ਼ਹਿਰ ਵਿੱਚ ਦੇਰ ਰਾਤ ਪਏ ਮੀਂਹ ਨੇ ਵਿਕਾਸ ਦੇ ਵੱਡੇ-ਵੱਡੇ ਵਾਅਦੇ ਕਰਨ ਵਾਲੀਆਂ ਸਰਕਾਰਾਂ ਅਤੇ ਨਗਰ ਕੌਂਸਲਰ (City councilor) ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਜਿਸ ਦੀਆਂ ਤਸਵੀਰਾਂ ਖੁਦ ਬੋਲ ਰਹੀਆਂ ਹਨ। ਜਿੱਥੇ ਮੀਂਹ ਪੈਣ ਦੇ 8 ਘੰਟੇ ਬੀਤ ਜਾਣ ਤੋਂ ਬਾਅਦ ਵੀ ਸ਼ਹਿਰ ਵਿੱਚੋਂ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ‘ਤੇ ਸਰਕਾਰਾਂ ਵੱਲੋਂ ਫਰੀਦਕੋਟ ਸ਼ਹਿਰ (City of Faridkot) ਦੇ ਨਿਕਾਸ ਦੇ ਪਾਣੀ ਦੇ ਮੁੱਦੇ ਨੂੰ ਹਰ ਵਾਰ ਚੁੱਕਿਆ ਜਾਦਾ ਹੈ, ਪਰ ਅਫਸੋਸ ਇਸ ਮੁੱਦੇ ‘ਤੇ ਸਥਾਨਕ ਲੀਡਰਾਂ ਵੱਲੋਂ ਵੋਟਾਂ ਲੈਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਜਾਦਾ, ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਲੀਡਰ ਇਸ ਮੁੱਦੇ ‘ਤੇ ਵੋਟਾਂ ਲੈ ਕੇ ਮੰਤਰੀ ਜਾ ਵਿਧਾਇਕ ਬਣ ਜਾਦਾ ਹੈ ਤਾਂ ਉਹ ਇਸ ਮੁੱਦੇ ਨੂੰ ਹੱਲ ਕਰਨ ਦੀ ਬਜ਼ਾਏ ਸਗੋਂ ਇਸ ਨੂੰ ਚੋਣਾਂ ਵਿੱਚ ਵੋਟਾਂ ਹਾਸਲ ਕਰਨ ਦੇ ਲਈ ਅਧੂਰਾ ਹੀ ਛੱਡ ਦਿੱਤਾ ਜਾਦਾ ਹੈ।

ਬਰਸਾਤੀ ਪਾਣੀ ਫ਼ਰੀਦਕੋਟੀਆਂ ਲਈ ਬਣਿਆ ਆਫ਼ਤ

ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਖੜ੍ਹੇ ਬਰਸਾਤੀ ਪਾਣੀ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ। ਜ਼ਿਕਰਯੋਗ ਹੈ ਕਿ ਫ਼ਰੀਦਕੋਟ ਸ਼ਹਿਰ (City of Faridkot) ਵਿੱਚ 2016 ਦੇ ਅਖੀਰਲੇ ਮਹੀਨਿਆਂ ਤੋਂ ਸੀਵਰੇਜ ਸਿਸਟਮ ਪਾਉਣ ਦਾ ਕੰਮ ਚੱਲ ਰਿਹਾ ਹੈ ਜੋ ਕਿ ਹਾਲੇ ਤੱਕ ਵੀ ਲਗਾਤਾਰ ਚੱਲ ਹੀ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਚੌਕਾਂ ਵਿੱਚ ਕਈ ਥਾਵਾਂ ‘ਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਵੱਡੀਆਂ ਸਮੱਸਿਆਵਾਂ ਆਉਂਦੀਆਂ ਹਨ।

ਫ਼ਰੀਦਕੋਟ ਦੇ ਭਾਈ ਘਨ੍ਹੱਈਆ ਜੀ ਚੌਂਕ (Bhai Ghanhaiya ji Chowk of Faridkot) ਰੈਸਟ ਹਾਊਸ ਦਰਬਾਰ ਗੰਜ ਸੀਰੀਆ ਲਾਲ ਕੋਠੀ ਅਤੇ ਅਨੰਦੇਆਣਾ ਗੇਟ ‘ਤੇ ਖੜ੍ਹੇ ਸੀਵਰੇਜ ਦੇ ਪਾਣੀ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਮੀਂਹ ਪੈਣ ਨਾਲ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਨ੍ਹਾਂ ਲਈ ਵੱਡੀ ਮੁਸ਼ਕਲ ਵੀ ਪੈਦਾ ਹੋ ਗਈ ਹੈ।

ਇਹ ਵੀ ਪੜ੍ਹੋ: ਵਿਧਾਨਸਭਾ ਸਪੀਕਰ ਦੇ ਘਰ ਬਾਹਰ ਧਰਨੇ ’ਤੇ ਬੈਠੇ ਧਰਨਾਕਾਰੀਆਂ ਦੇ ਟੈਂਟ ’ਚ ਵੜਿਆ ਮੀਂਹ ਦਾ ਪਾਣੀ

ETV Bharat Logo

Copyright © 2024 Ushodaya Enterprises Pvt. Ltd., All Rights Reserved.