ETV Bharat / state

ਤੀਜਾ ਸਥਾਨ ਪੰਜਵੀਂ ਦੇ ਨਤੀਜਿਆਂ 'ਚ ਗੁਰਨੂਰ ਸਿੰਘ ਨੇ ਕੀਤਾ ਹਾਸਿਲ, ਵੱਡਾ ਹੋਕੇ ਬਣਨਾ ਚਾਹੁੰਦਾ ਹੈ ਕ੍ਰਿਕਟਰ

author img

By

Published : Apr 6, 2023, 9:33 PM IST

Updated : Apr 7, 2023, 8:42 AM IST

The student of Faridkot secured the third place in the results of the fifth
ਤੀਜਾ ਸਥਾਨ ਪੰਜਵੀਂ ਦੇ ਨਤੀਜਿਆਂ 'ਚ ਗੁਰਨੂਰ ਸਿੰਘ ਨੇ ਕੀਤਾ ਹਾਸਿਲ, ਵੱਡਾ ਹੋਕੇ ਬਣਨਾ ਚਾਹੁੰਦਾ ਹੈ ਕ੍ਰਿਕਟਰ

ਪੰਜਵੀਂ ਦੀ ਨਤੀਜਿਆਂ ਵਿੱਚ ਗੁਰਨੂਰ ਸਿੰਘ ਨਾਂਅ ਦੇ ਵਿਦਿਆਰਥੀ ਨੇ ਮੈਰਿਸ ਲਿਸਟ ਵਿੱਚ ਅੱਵਲ ਰਹਿੰਦਿਆਂ 500 ਵਿੱਚੋਂ 500 ਅੰਕਾਂ ਪ੍ਰਪਤ ਕੀਤੇ ਨੇ ਅਤੇ ਸੂਬੇ ਭਰ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਹੋਣਹਾਰ ਵਿਦਿਆਰਥੀ ਵੱਡਾ ਹੋਕੇ ਕ੍ਰਿਕਟਰ ਬਣਨਾ ਚਾਹੁੰਦਾ ਹੈ।

ਤੀਜਾ ਸਥਾਨ ਪੰਜਵੀਂ ਦੇ ਨਤੀਜਿਆਂ 'ਚ ਗੁਰਨੂਰ ਸਿੰਘ ਨੇ ਕੀਤਾ ਹਾਸਿਲ, ਵੱਡਾ ਹੋਕੇ ਬਣਨਾ ਚਾਹੁੰਦਾ ਹੈ ਕ੍ਰਿਕਟਰ

ਫ਼ਰੀਦਕੋਟ : ਪੰਜਾਬ ਸਕੂਲ ਸਿੱਖਆ ਬੋਰਡ ਮੋਹਾਲੀ ਵੱਲੋਂ ਪੰਜਵੀਂ ਜਮਾਤ ਦੇ ਇਮਤਿਹਾਨਾਂ ਦਾ ਨਤੀਜਾ ਅੱਜ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਇੱਕ ਨਿੱਜੀ ਕੌਨਵੈਂਟ ਸਕੂਲ ਦੇ ਵਿਦਿਆਰਥੀ ਗੁਰਨੂਰ ਸਿੰਘ ਧਾਲੀਵਾਲ ਨੇ 500 ਅੰਕਾਂ ਵਿਚੋਂ 500 ਅੰਕ ਲੈ ਕੇ ਮੈਰਿਟ ਲਿਸਟ ਵਿਚ ਪੰਜਾਬ ਭਰ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਹੋਣਹਾਰ ਵਿਦਿਆਰਥੀ ਗੁਰਨੂਰ ਸਿੰਘ ਧਾਲੀਵਾਲ ਦਿਨ ਵਿੱਚ ਸਕੂਲ ਤੋਂ ਬਾਅਦ ਵੀ 6 ਤੋਂ 7 ਘੰਟੇ ਤੱਕ ਪੜ੍ਹਈ ਕਰਦਾ ਹੈ ਅਤੇ ਜ਼ਿੰਦਗੀ ਵਿਚ ਚੰਗੇ ਕ੍ਰਿਕੇਟ ਖਿਡਾਰੀ ਦੇ ਨਾਲ ਨਾਲ ਆਈ.ਏ.ਐਸ. ਬਣਨਾਂ ਚਹੁੰਦਾ ਹੈ। ਮਾਪਿਆ ਅਤੇ ਰਿਸ਼ਤੇਦਾਰਾਂ ਨੂੰ ਵੀ ਗੁਰਨੂਰ ਦੀ ਪ੍ਰਾਪਤੀ ਉੱਤੇ ਮਾਣ ਮਹਿਸੂਸ ਹੋ ਰਿਹਾ।


ਮਾਪਿਆਂ ਨੂੰ ਮਾਣ: ਗੱਲਬਾਤ ਕਰਦਿਆਂ ਗੁਰਨੂਰ ਧਾਲੀਵਾਲ ਦੇ ਪਿਤਾ ਭਗਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਗੁਰਨੂਰ ਬਾਕੀ ਬੱਚਿਆ ਨਾਲੋਂ ਕਾਫੀ ਅਲੱਗ ਹੈ ਉਹ ਦਿਨ ਵਿਚ ਕਈ-ਕਈ ਘੰਟੇ ਪੜ੍ਹਦਾ ਹੈ ਅਤੇ ਉਸ ਦਾ ਪੂਰਾ ਧਿਆਨ ਪੜ੍ਹਾਈ ਵੱਲ ਹੀ ਹੈ। ਉਹਨਾਂ ਦੱਸਿਆ ਕਿ ਗੁਰਨੂਰ ਮੋਬਾਇਲ ਜਾਂ ਲੈਪਟਾਪ ਨੂੰ ਇੰਜੁਆਏ ਕਰਨ ਲਈ ਨਹੀਂ ਵਰਤਦਾ ਸਗੋਂ ਉਹ ਉਸ ਤੋਂ ਜਨਰਲ ਨਾਲਿਜ ਹਾਸਲ ਕਰਦਾ ਹੈ ਅਤੇ ਜਿਆਦਾਤਰ ਕਿਤਾਬਾਂ ਉੱਤੇ ਹੀ ਨਿਰਭਰ ਰਹਿੰਦਾ ਹੈ। ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਗੁਰਨੂਰ ਚੰਗਾ ਕ੍ਰਿਕਟ ਖਿਡਾਰੀ ਵੀ ਹੈ। ਉਹਨਾਂ ਕਿਹਾ ਕਿ ਗੁਰਨੂਰ ਦੀ ਪ੍ਰਾਪਤੀ ਉੱਤੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ। ਇਸ ਮੌਕੇ ਗੱਲਬਾਤ ਕਰਦਿਆ ਗੁਰਨੂਰ ਦੇ ਮਾਤਾ ਕਮਲਦੀਪ ਕੌਰ ਧਾਲੀਵਾਲ ਨੇ ਦੱਸਿਆ ਕਿ ਉਹ ਖੁਦ ਪੇਸ਼ੇ ਤੋਂ ਅਧਿਆਪਕਾ ਹੈ ਅਤੇ ਉਸ ਨੇ ਕਦੀ ਵੀ ਆਪਣੇ ਬੱਚੇ ਉੱਤੇ ਪੜ੍ਹਾਈ ਲਈ ਕੋਈ ਪ੍ਰੇਸ਼ਰ ਨਹੀਂ ਪਾਇਆ। ਉਹਨਾਂ ਕਿਹਾ ਕਿ ਜੋ ਵੀ ਅੱਜ ਗੁਰਨੂਰ ਦੀ ਪ੍ਰਾਪਤੀ ਹੈ ਉਹ ਉਸ ਦੀ ਖੁਦ ਦੀ ਮਿਹਨਤ ਦਾ ਫਲ ਹੈ। ਉਹਨਾਂ ਦੱਸਿਆ ਕਿ ਗੁਰਨੂਰ ਦਿਨ ਵਿੱਚ ਛੇ-ਘੰਟੇ ਪੜ੍ਹਾਈ ਕਰਦਾ ਹੈ ਅਤੇ ਬਾਕੀ ਬੱਚਿਆ ਵਾਂਗ ਮੋਬਾਇਲ ਜਾਂ ਲੈਪਟਾਪ ਦਾ ਮਿਸ ਯੂਜ ਨਹੀਂ ਕਰਦਾ ਸਗੋਂ ਉਸ ਤੋਂ ਜਾਣਕਾਰੀ ਇਕੱਠੀ ਕਰਦਾ ਹੈ। ਉਹਨਾਂ ਦੱਸਿਆ ਕਿ ਜਦੋਂ ਕਿਤੇ ਇਸ ਨੂੰ ਲੱਗੇ ਕਿ ਅੱਜ ਉਸ ਦੀ ਪੜ੍ਹਾਈ ਸਹੀ ਨਹੀਂ ਹੋਈ ਤਾਂ ਸੁੱਤੇ ਹੋਏ ਵੀ ਇਹ ਰਵਿਜਨ ਕਰਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਆਪਣੇ ਬੱਚੇ ਦੀ ਪ੍ਰਾਪਤੀ ਤੇ ਉਹਨਾਂ ਨੂੰ ਮਾਣ ਹੈ।




ਰਿਜ਼ਲਟ ਤੋਂ ਪੂਰੀ ਤਰਾਂ ਸੰਤੁਸ਼ਟ: ਇਸ ਮੌਕੇ ਗੱਲਬਾਤ ਕਰਦਿਆਂ ਗੁਰਨੂਰ ਨੇ ਕਿਹਾ ਕਿ ਉਹ ਆਪਣੇ ਰਿਜ਼ਲਟ ਤੋਂ ਪੂਰੀ ਤਰਾਂ ਸੰਤੁਸ਼ਟ ਹੈ ਅਤੇ ਇਸ ਦਾ ਸਿਹਰਾ ਉਹ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਮਾਪਿਆ ਨੰ ਦਿੰਦਾ ਹੈ ਜਿੰਨਾਂ ਦੇ ਸਹਿਯੋਗ ਸਦਕਾ ਉਹ ਇਹ ਕਰ ਪਾਇਆ। ਉਸ ਨੇ ਦੱਸਿਆ ਕਿ ਉਸ ਨੂੰ ਕਿਤਾਬਾਂ ਪੜ੍ਹਨਾਂ ਚੰਗਾ ਲਗਦਾ ਹੈ ਅਤੇ ਜਦੋਂ ਉਹ ਪੜ੍ਹਾਈ ਤੋਂ ਅੱਕ ਜਾਂਦਾ ਹੈ ਤਾਂ ਕਹਾਣੀਆ ਜਾਂ ਕੌਮਿਕਸ ਬੁੱਕ ਪੜ੍ਹਦਾ ਹੈ। ਉਸ ਨੇ ਦੱਸਿਆ ਕਿ ਉਹ ਹਰ ਰੋਜ 6 ਤੋਂ 7 ਘੰਟੇ ਤੱਕ ਸਕੂਲ ਤੋਂ ਬਾਅਦ ਪੜ੍ਹਾਈ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਪੜਾਈ ਦੇ ਨਾਲ ਨਾਲ ਕ੍ਰਿਕਟ ਵੀ ਖੇਡਦਾ ਹੈ ਅਤੇ ਜਿੰਦਗੀ ਵਿੱਚ ਇੱਕ ਚੰਗਾ ਕ੍ਰਿਕਟ ਖਿਡਾਰੀ ਅਤੇ ਡਿਪਟੀ ਕਮਿਸ਼ਨਰ ਬਣਨਾ ਚਹੁੰਦਾ ਹੈ।

ਇਹ ਵੀ ਪੜ੍ਹੋ: ਪੰਜਵੀਂ ਕਲਾਸ ਦੇ ਨਤੀਜਿਆਂ 'ਚ ਮਾਨਸਾ ਦੀਆਂ ਦੋ ਵਿਦਿਆਰਥਣਾਂ ਨੇ ਪੂਰੇ ਪੰਜਾਬ 'ਚੋਂ ਕੀਤਾ ਟਾਪ, ਇੱਕੋ ਪਿੰਡ ਅਤੇ ਇੱਕੋ ਸਕੂਲ ਦੀਆਂ ਨੇ ਵਿਦਿਆਰਥਣਾਂ

Last Updated :Apr 7, 2023, 8:42 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.