ETV Bharat / state

ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਟਕਰਾਈ ਕਾਰ, 2 ਬੱਚਿਆਂ ਸਮੇਤ 5 ਫੱਟੜ

author img

By

Published : Mar 17, 2021, 6:55 PM IST

Updated : Mar 17, 2021, 7:14 PM IST

ਜੈਤੋ ਦੇ ਨਾਲ ਲੱਗਦੇ ਪਿੰਡ ਕਾਸ਼ਮ ਭੱਟੀ 'ਤੇ ਹਰੀ ਨੋਂ ਰੋਡ ਉੱਤੇ ਇੱਕ ਕਾਰ ਨਾਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 2 ਬੱਚਿਆਂ ਸਮੇਤ 5 ਫੱਟੜ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਫੋਟੋ
ਫੋਟੋ

ਫ਼ਰੀਦਕੋਟ: ਜੈਤੋ ਦੇ ਨਾਲ ਲੱਗਦੇ ਪਿੰਡ ਕਾਸ਼ਮ ਭੱਟੀ ਉੱਤੇ ਲੰਘੀ ਦੇਰ ਨੂੰ ਹਰੀ ਨੋਂ ਰੋਡ ਉੱਤੇ ਇੱਕ ਕਾਰ ਨਾਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ ਅਤੇ 2 ਬੱਚਿਆ ਸਮੇਤ 5 ਫੱਟੜ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਦਸ ਦੇਈਏ ਕਿ ਕਾਰ ਸਵਾਰ ਆਪਣੇ ਬੱਚਿਆਂ ਅਤੇ ਸਾਲ਼ੇ ਨਾਲ ਪਿੰਡ ਮਹਿਣਾ ਤੋਂ ਜਾਗਰਣ ਤੋਂ ਕੋਟਕਪੂਰਾ ਵੱਲ ਵਾਪਸ ਆ ਰਿਹਾ ਸੀ ਅਚਾਨਕ ਕਾਰ ਸੰਤੁਲਨ ਵਿਗੜਨ ਕਾਰਨ ਕਾਰ ਦਰਖ਼ਤ ਨਾਲ ਜਾ ਟਕਰਾ ਗਈ ਅਤੇ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ 2 ਬੱਚਿਆਂ ਸਮੇਤ 5 ਜਾਨੇ ਗੰਭੀਰ ਜ਼ਖਮੀ ਹੋ ਗਏ। ਇਸ ਦੀ ਸੂਚਨਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਵੱਲੋਂ ਫੋਨ ਰਾਂਹੀ ਦਿੱਤੀ।

ਸੂਚਨਾ ਮਿਲਦਿਆਂ ਹੀ ਚੇਅਰਮੈਨ ਨੀਟਾ ਗੋਇਲ ,ਮੰਨੂੰ ਗੋਇਲ,ਅਸ਼ੋਕ ਮਿੱਤਲ ਐਬੂਲੈਂਸ ਡਰਾਈਵਰ ਮੀਤ ਸਿੰਘ ਮੀਤਾ ਅਤੇ ਪ੍ਰਧਾਨ ਹੈਪੀ ਗੋਇਲ ਘਟਨਾ ਵਾਲੀ ਥਾਂ ਉੱਤੇ ਪਹੁੰਚੇ। ਜਖ਼ਮੀਆਂ ਨੂੰ ਕੋਟਕਪੂਰਾ ਸਰਕਾਰੀ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਡਾਕਟਰ ਨੇ ਹਾਲਤ ਦੇਖਦਿਆਂ ਹੀ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਹਾਦਸੇ ਦੇ ਸ਼ਿਕਾਰ ਲੋਕਾਂ ਦੀ ਪਹਿਚਾਣ ਭੁਪਿੰਦਰ ਸਿੰਘ ਕੋਟਕਪੂਰਾ ਬਲਦੇਵ ਸਿੰਘ (35) ਪਿੰਡ ਢਿੱਲਵਾਂ, ਸੁਖਪ੍ਰੀਤ ਕੋਰ (30) ਪਤਨੀ ਬਲਦੇਵ ਸਿੰਘ ਪਿੰਡ ਢਿੱਲਵਾਂ, ਖੁਸ਼ ਦੀਪ ਕੋਰ (06) ਪੁਤਰੀ ਬਲਦੇਵ ਸਿੰਘ ਢਿੱਲਵਾਂ ਅਤੇ ਮਨਿੰਦਰ ਸਿੰਘ (07) ਪੁੱਤਰ ਬਲਦੇਵ ਸਿੰਘ ਪਿੰਡ ਢਿੱਲਵਾਂ ਵੱਜੋਂ ਹੋਈ ਹੈ।

Last Updated : Mar 17, 2021, 7:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.