ETV Bharat / state

ਬਹਿਬਲਕਲਾਂ ਗੋਲੀਕਾਂਡ ਮਾਮਲਾ: ਸਿੱਖ ਜਥੇਬੰਦੀਆਂ ਨੇ ਜਾਮ ਨੂੰ ਸਮਾਪਤ ਕਰ ਰੱਖੀਆਂ ਇਹ ਸ਼ਰਤਾਂ

author img

By

Published : Apr 7, 2022, 10:57 AM IST

ਬਹਿਬਲਕਲਾਂ ਗੋਲੀਕਾਂਡ ਮਾਮਲੇ ’ਚ ਇਨਸਾਫ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਸੀ ਜਿਸ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਸਿੱਖ ਜਥੇਬੰਦੀਆਂ ਨੇ ਏਜੀ ਵਿਭਾਗ ਦੇ 5 ਵਕੀਲਾਂ ਦੀ ਟੀਮ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹਾਲਾਂਕਿ ਮੋਰਚਾ ਉਸੇ ਥਾਂ ’ਤੇ ਚੱਲ ਰਿਹਾ ਹੈ।

ਜਥੇਬੰਦੀਆਂ ਨੇ ਜਾਮ ਨੂੰ ਕੀਤਾ ਸਮਾਪਤ
ਜਥੇਬੰਦੀਆਂ ਨੇ ਜਾਮ ਨੂੰ ਕੀਤਾ ਸਮਾਪਤ

ਫਰੀਦਕੋਟ: ਬਹਿਬਲਕਲਾਂ ਵਿਖੇ ਬੀਤੇ ਕੱਲ੍ਹ ਸਿੱਖ ਸੰਗਤਾਂ ਵਲੋਂ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦਾ ਜਲਦ ਇਨਸਾਫ ਲੈਣ ਲਈ ਨੈਸ਼ਨਲ ਹਾਈਵੇ 54 ਨੂੰ ਜਾਮ ਕਰ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਦੇਰ ਰਾਤ ਜਾਮ ਦੀ ਸਮਾਪਤੀ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਆਈ ਵਕੀਲਾਂ ਦੀ ਟੀਮ ਵਲੋਂ ਭਰੋਸਾ ਦਿੱਤੇ ਜਾਣ ਤੇ ਮੁਲਤਵੀ ਕਰ ਦਿੱਤਾ ਗਿਆ।

ਜਥੇਬੰਦੀਆਂ ਨੇ ਜਾਮ ਨੂੰ ਕੀਤਾ ਸਮਾਪਤ

ਦੇਰ ਰਾਤ ਜਾਮ ਦੀ ਸਮਾਪਤੀ: ਜਾਮ ’ਤੇ ਬੈਠੇ ਸਿੱਖ ਜਥੇਬੰਦੀਆਂ ਨਾਲ ਦੇਰ ਰਾਤ ਚੰਡੀਗੜ੍ਹ ਤੋਂ ਆਈ ਏਜੀ ਵਿਭਾਗ ਦੇ 5 ਵਕੀਲਾਂ ਨੇ ਮੁਲਾਕਾਤ ਕੀਤੀ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਟੀਮ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਵੱਲੋਂ ਜਾਮ ਨੂੰ ਹਟਾਇਆ ਗਿਆ ਹੈ ਹਾਲਾਂਕਿ ਉਨ੍ਹਾਂ ਦਾ ਮੋਰਚੇ ਉਸੇ ਤਰ੍ਹਾਂ ਹੀ ਡਟਿਆ ਹੋਇਆ ਹੈ।

ਸਿੱਖ ਜਥੇਬੰਦੀਆਂ ਨੇ ਰੱਖੀਆਂ ਇਹ ਸਰਤਾਂ: ਸਿੱਖ ਜਥੇਬੰਦੀਆਂ ਨੇ ਟੀਮ ਸਾਹਮਣੇ ਸ਼ਰਤਾਂ ਰੱਖੀਆਂ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਬਠਿੰਡਾ ਤੇ ਹੋਰਨਾਂ ਥਾਵਾਂ ’ਤੇ ਹੋਈਆਂ ਉਸ ਸਮੇਂ ਬੇਅਦਬੀਆ ਦੇ ਮਾਮਲਿਆਂ ਚ ਵੀ ਕੀਤਾ ਜਾਵੇ ਨਾਮਜ਼ਦ, ਗੋਲੀਕਾਂਡ ਮਾਮਲੇ ’ਚ ਸੁਮੇਧ ਸੈਣੀ ਦੀ ਹੋਵੇ ਗ੍ਰਿਫਤਾਰੀ ਅਤੇ ਵੱਡੇ ਸਿਆਸੀ ਲੀਡਰਾਂ ਦੀ ਇਨ੍ਹਾਂ ਮਾਮਲਿਆਂ ਵਿੱਚ ਸ਼ਮੂਲੀਅਤ ਦੀ ਜਾਂਚ ਕੀਤੀ ਹੈ।

ਜਿਕਰਯੋਗ ਹੈ ਕਿ ਦੇਰ ਸ਼ਾਮ ਜਿਲ੍ਹਾ ਪੁਲਿਸ ਮੁਖੀ ਫਰੀਦਕੋਟ ਵਰੂਣ ਸ਼ਰਮਾ ਐਡਵੋਕੇਟ ਜਨਰਲ ਪੰਜਾਬ ਦੇ ਦਫਤਰ ਦੇ ਕਰੀਬ 5 ਵਕੀਲਾਂ ਦੀ ਟੀਮ ਸਮੇਤ ਧਰਨਾ ਸਥਾਨ ਤੇ ਪਹੁੰਚੇ ਸਨ ਅਤੇ ਉਹਨਾਂ ਨੇ ਧਰਨੇ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਪਹੁੰਚੀ ਵਕੀਲਾਂ ਦੀ ਟੀਮ ਨੇ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੀੜਤ ਪਰਿਵਾਰਾਂ ਅਤੇ ਚਸ਼ਮਦੀਦ ਗਵਾਹਾਂ ਵਲੋਂ ਦਿੱਤੇ ਗਏ ਸਬੂਤਾਂ ਅਤੇ ਵੱਖ ਵੱਖ ਵਿਸ਼ੇਸ਼ ਜਾਂਚ ਟੀਮ ਦੀਆਂ ਜਾਂਚ ਰਿਪੋਰਟਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇ 3 ਦਿਨਾਂ ਅੰਦਰ ਉਹਨਾਂ ਦੀ ਟੀਮ ਇਹ ਤੈਅ ਕਰ ਕੇ ਦੱਸ ਦੇਵੇਗੀ ਕਿ ਇਹ ਮਾਮਲਾ ਕਿੰਨੀ ਸਮਾਂ ਹੱਦ ਅੰਦਰ ਨਿਪਟਾ ਲਿਆ ਜਾਵੇਗਾ ਅਤੇ ਸਿੱਖ ਸੰਗਤਾਂ ਨੂੰ ਇਨਸਾਫ ਦਵਾਇਆ ਜਾਵੇਗਾ।

ਇਹ ਵੀ ਪੜੋ: ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ, ਕਿਸਾਨਾਂ ਨੇ ਕੀਤੀ ਬੋਨਸ ਦੀ ਮੰਗ

ਧਰਨੇ ਚ ਸਿੱਧੂ ਵੀ ਹੋਏ ਸੀ ਸ਼ਾਮਲ: ਦੱਸ ਦਈਏ ਕਿ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਜਾਮ ’ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ ਸੀ। ਨਵਜੋਤ ਸਿੱਧੂ ਵੱਲੋਂ ਕਈ ਵਾਰ ਇਸ ਮਾਮਲੇ ਨੂੰ ਚੁੱਕਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.