ETV Bharat / state

ਵਿਧਾਇਕ ਦੇ ਫਲੈਕਸ ਨਾ ਉਤਾਰਨ 'ਤੇ ਅਕਾਲੀ 'ਚ ਰੋਸ

author img

By

Published : Jan 9, 2022, 2:31 PM IST

ਚੋਣ ਜਾਬਤੇ ਤਹਿਤ ਨਗਰ ਕੌਂਸਲ ਫਰੀਦਕੋਟ ਦੇ ਅਧਿਕਾਰੀਆਂ ਵੱਲੋਂ ਬਾਕੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਫਲੈਕਸ ਬੋਰਡ ਤਾਂ ਉਤਾਰ ਦਿੱਤੇ ਗਏ, ਪਰ ਮੌਜੂਦਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਇਸ਼ਤਿਹਾਰੀ ਫਲੈਕਸ ਬੋਰਡਾਂ ਨੂੰ ਜਿਉਂ ਦਾ ਤਿਉਂ ਹੀ ਰਹਿਣ ਦਿੱਤਾ ਗਿਆ। ਜਿਸ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ।

ਵਿਧਾਇਕ ਦੇ ਫਲੈਕਸ ਨਾ ਉਤਾਰਨ 'ਤੇ ਅਕਾਲੀ 'ਚ ਰੋਸ
ਵਿਧਾਇਕ ਦੇ ਫਲੈਕਸ ਨਾ ਉਤਾਰਨ 'ਤੇ ਅਕਾਲੀ 'ਚ ਰੋਸ

ਫਰੀਦਕੋਟ: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਐਲਾਨ ਤੋਂ ਬਾਅਦ ਲੱਗੇ ਚੋਣ ਜਾਬਤੇ ਤਹਿਤ ਨਗਰ ਕੌਂਸਲ ਫਰੀਦਕੋਟ ਵੱਲੋਂ ਸ਼ਹਿਰ ਵਿੱਚ ਸਰਕਾਰੀ ਸਥਾਨਾਂ 'ਤੇ ਲੱਗੇ ਵੱਖ-ਵੱਖ ਇਸ਼ਤਿਹਾਰੀ ਫਲੈਕਸ ਬੋਰਡ ਉਤਾਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜੋ ਸਵਾਲਾਂ ਦੇ ਘੇਰੇ ਵਿੱਚ ਉਸ ਵੇਲੇ ਆ ਗਈ।

ਜਦੋਂ ਨਗਰ ਕੌਂਸਲ ਫਰੀਦਕੋਟ ਦੇ ਅਧਿਕਾਰੀਆਂ ਵੱਲੋਂ ਬਾਕੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਫਲੈਕਸ ਬੋਰਡ ਤਾਂ ਉਤਾਰ ਦਿੱਤੇ ਗਏ, ਪਰ ਮੌਜੂਦਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਇਸ਼ਤਿਹਾਰੀ ਫਲੈਕਸ ਬੋਰਡਾਂ ਨੂੰ ਜਿਉਂ ਦਾ ਤਿਉਂ ਹੀ ਰਹਿਣ ਦਿੱਤਾ ਗਿਆ। ਜਿਸ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ।

ਵਿਧਾਇਕ ਦੇ ਫਲੈਕਸ ਨਾ ਉਤਾਰਨ 'ਤੇ ਅਕਾਲੀ 'ਚ ਰੋਸ

ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਜੋ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਬੋਰਡ ਉਤਾਰੇ ਜਾ ਰਹੇ ਹਨ, ਉਸ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ। ਦੂਜੀਆਂ ਵਿਰੋਧੀ ਪਾਰਟੀਆ ਦੇ ਫਲੈਕਸ ਉਤਾਰੇ ਜਾ ਰਹੇ ਹਨ। ਜਦੋਂ ਕਿ ਮੌਜੂਦਾ ਵਿਧਾਇਕ ਦੇ ਬੋਰਡ ਨਹੀ ਉਤਾਰੇ ਜਾ ਰਹੇ, ਜਿਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਬੋਰਡ ਉਤਾਰਨੇ ਹੀ ਹਨ ਤਾਂ ਸਾਰੀਆਂ ਪਾਰਟੀਆਂ ਦੇ ਬੋਰਡ ਉਤਾਰੇ ਜਾਣ ਪੱਖਪਾਤ ਨਹੀ ਹੋਣ ਦਿੱਤਾ ਜਵੇਗਾ।

ਦੂਜੇ ਪਾਸੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਨਿਰਦੇਸ਼ ਮੁਤਾਬਿਕ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਸਰਕਾਰੀ ਜਗ੍ਹਾ 'ਤੇ ਲੱਗੇ ਬੋਰਡ ਉਤਾਰੇ ਜਾਂ ਰਹੇ ਹਨ ਅਤੇ ਜੋ ਰਹਿ ਗਏ ਹਨ, ਉਹ ਵੀ ਆਦੇਸ਼ਾਂ ਮੁਤਾਬਿਕ ਉਤਾਰੇ ਜਾਣਗੇ।

ਇਹ ਵੀ ਪੜੋ:- ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਿਤਾਵਨੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.