ETV Bharat / state

ਫਰੀਦਕੋਟ ਵਿੱਚ ਸਕੂਲ ਵੈਨ ਅਤੇ ਬੱਸ ਵਿਚਾਲੇ ਭਿਆਨਕ ਟੱਕਰ, ਕਈ ਸਕੂਲੀ ਬੱਚੇ ਜ਼ਖਮੀ

author img

By

Published : Nov 9, 2022, 10:00 AM IST

Updated : Nov 9, 2022, 6:23 PM IST

ਸਕੂਲ ਵੈਨ ਅਤੇ ਬੱਸ ਵਿਚਾਲੇ ਭਿਆਨਕ ਟੱਕਰ
ਸਕੂਲ ਵੈਨ ਅਤੇ ਬੱਸ ਵਿਚਾਲੇ ਭਿਆਨਕ ਟੱਕਰ

ਫਰੀਦਕੋਟ ਦੇ ਪਿੰਡ ਖਾਰਾ ਨੇੜੇ ਸਕੂਲ ਵੈਨ ਅਤੇ ਬੱਸ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਕਈ ਸਕੂਲੀ ਬੱਚਿਆ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।

ਫਰੀਦਕੋਟ: ਜਿਲ੍ਹੇ ਦੇ ਪਿੰਡ ਖਾਰਾ ਨੇੜੇ ਸਕੂਲ ਵੈਨ ਅਤੇ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਜਿਆਦਾ ਭਿਆਨਕ ਸੀ ਕਿ ਸਕੂਲ ਵੈਨ ਪਲਟ ਗਈ ਜਿਸ ਦੇ ਚੱਲਦੇ ਕੁਝ ਸਕੂਲੀ ਬੱਚਿਆਂ ਨੂੰ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

school students injured during collision between a school van and a bus in Faridkot

ਇਸ ਤਰ੍ਹਾਂ ਵਾਪਰਿਆ ਸੀ ਹਾਦਸਾ: ਦੱਸ ਦਈਏ ਕਿ ਸਕੂਲ ਬੱਸ ਵੱਖ ਵੱਖ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਕੋਟਕਪੂਰਾ ਨੂੰ ਆ ਰਹੀ ਜਿਸਦਾ ਪਿੰਡ ਖਾਰਾ ਨੇੜੇ ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਗਈ। ਟੱਕਰ ਇੰਨ੍ਹੀ ਜਿਆਦਾ ਭਿਆਨਕ ਹੋਈ ਕਿ ਸਕੂਲ ਬੱਸ ਪਲਟ ਗਈ। ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਜ਼ਖਮੀ ਬੱਚਿਆ ਨੂੰ ਸਰਕਾਰੀ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਹੈ।

ਦੋਸ਼ੀ ਖਿਲਾਫ ਕੀਤੀ ਜਾਵੇਗੀ ਕਾਰਵਾਈ: ਹਾਦਸੇ ਦੌਰਾਨ ਸਪੀਕਰ ਕੁਲਤਾਰ ਸੰਧਵਾ ਮੌਕੇ ਉੱਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆ ਰਿਹਾ ਹੈ ਕਿ ਬੱਸ ਦੀ ਰਫਤਾਰ ਤੇਜ਼ ਸੀ। ਬਾਕੀ ਮਾਮਲੇ ਸਬੰਧੀ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਮਾਮਲੇ ਦੀ ਕੀਤੀ ਜਾ ਰਹੀ ਕਾਰਵਾਈ: ਉੱਥੇ ਹੀ ਦੂਜੇ ਪਾਸੇ ਮੌਕੇ ਉੱਤੇ ਮੌਜੂਦ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਬੱਚੇ ਠੀਕ ਹਨ। ਪਰ ਜਿਨ੍ਹਾਂ ਨੂੰ ਸੱਟਾਂ ਆਈਆਂ ਹਨ ਉਨ੍ਹਾਂ ਨੂੰ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ: ਪਿਆਰ ਕਿਸੇ ਸਰਹੱਦ ਦਾ ਮੁਹਤਾਜ ਨਹੀਂ ਹੁੰਦਾ, ਸਿੰਘ ਦੀ ਸਿੰਗਣੀ ਬਣ ਗੋਰੀ ਮੇਮ ਨੇ ਕਹਾਵਤ ਕੀਤੀ ਸੱਚ

Last Updated :Nov 9, 2022, 6:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.