ETV Bharat / state

ਬੇਅਦਬੀ ਇਨਸਾਫ ਮੋਰਚੇ ’ਚ ਪਹੁੰਚੀ AG ਪੰਜਾਬ ਦਫਤਰ ਦੀ ਟੀਮ ਤੋਂ ਬਾਅਦ ਗਰਮਾਇਆ ਮਾਹੌਲ !

author img

By

Published : Jul 10, 2022, 7:29 PM IST

ਫਰੀਦਕੋਟ ਵਿਖੇ ਚੱਲ ਰਹੇ ਬੇਅਦਬੀ ਇਨਸਾਫ ਮੋਰਚੇ ਵਿੱਚ ਪੰਜਾਬ ਏਜੀ ਦਫਤਰ ਦਾ ਵਫਦ ਪਹੁੰਚਿਆ ਹੈ। ਸਰਕਾਰੀ ਧਿਰ ਦੇ ਵਕੀਲਾਂ ਵੱਲੋਂ ਸੰਗਤ ਤੋਂ 15 ਦਿਨ ਦਾ ਹੋਰ ਸਮਾਂ ਲਿਆ ਹੈ। ਇਸ ਦੌਰਾਨ ਸੰਗਤ ਨੇ 15 ਦਿਨ ਦਾ ਹੋਰ ਸਮਾਂ ਦਿੰਦਿਆਂ ਕਿਹਾ ਕਿ ਜੇ ਮਾਮਲਾ 15 ਦਿਨ ਬਾਅਦ ਵੀ ਤਣ ਪੱਤਣ ਨਾ ਲੱਗਿਆ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਪੂਰੇ ਪੰਜਾਬ ਵਿੱਚ ਵਿੱਢਿਆ ਜਾਵੇਗਾ।

ਬੇਅਦਬੀ ਇਨਸਾਫ ਮੋਰਚੇ ’ਚ ਪਹੁੰਚੀ AG ਪੰਜਾਬ ਦਫਤਰ ਦੀ ਟੀਮ
ਬੇਅਦਬੀ ਇਨਸਾਫ ਮੋਰਚੇ ’ਚ ਪਹੁੰਚੀ AG ਪੰਜਾਬ ਦਫਤਰ ਦੀ ਟੀਮ

ਫਰੀਦਕੋਟ: ਬਹਿਬਲਕਲਾਂ ਕਲਾਂ ਵਿਖੇ ਬੀਤੇ ਕਰੀਬ 7 ਮਹੀਨਿਆਂ ਤੋਂ ਚੱਲ ਰਹੇ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੇ ਇਨਸਾਫ ਮੋਰਚੇ ਵਿਚ ਅੱਜ ਪੰਜਾਬ ਸਰਕਾਰ ਨੂੰ ਇੰਨ੍ਹਾਂ ਮਾਮਲਿਆਂ ਦੇ ਹੱਲ ਲਈ ਦਿੱਤਾ ਹੋਇਆ 3 ਮਹੀਨੇ ਦਾ ਸਮਾਂ ਪੂਰਾ ਹੋਣ ’ਤੇ AG ਪੰਜਾਬ ਦੇ ਦਫਤਰ ਦੇ ਵਕੀਲਾਂ ਦੀ ਟੀਮ ਆਪਣੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਦੱਸਣ ਲਈ ਬਹਿਬਲਕਲਾਂ ਇਨਸਾਫ ਮੋਰਚੇ ਵਿੱਚ ਪਹੁੰਚੀ। ਇਸ ਟੀਮ ਬੀਤੇ 3 ਮਹੀਨਿਆਂ ਵਿੱਚ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿਚ ਕੀਤੀ ਗਈ ਪੈਰਵਾਈ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।

ਵਕੀਲਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਟੀਮ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਬੀਤੇ ਕਰੀਬ 2 ਸਾਲਾਂ ਤੋਂ ਗੋਲੀਕਾਂਡ ਮਾਮਲਿਆਂ ਵਿਚ ਨਾਮਜ਼ਦ ਕਥਿਤ ਮੁਲਜਮਾਂ ਵੱਲੋਂ ਮਾਨਯੋਗ ਹਾਈਕੋਰਟ ਵਿਚ ਪਾਈਆਂ ਗਈਆਂ ਵੱਖ ਵੱਖ ਰਿਟ ਪਟੀਸ਼ਨਾਂ ਖਾਰਜ ਕਰਵਾਈਆਂ ਗਈਆਂ ਜਿਸ ਨਾਲ ਹੁਣ ਇੰਨ੍ਹਾਂ ਮਾਮਲਿਆਂ ਦੀ ਸੁਣਵਾਈ ਟਰਾਇਲ ਕੋਰਟਾਂ ਵਿੱਚ ਸ਼ੁਰੂ ਹੋ ਸਕੇਗੀ। ਇਸ ਦੇ ਨਾਲ ਹੀ ਉਨ੍ਹਾਂ ਸੰਗਤਾਂ ਤੋਂ ਇੰਨ੍ਹਾਂ ਮਾਮਲਿਆਂ ਵਿਚ ਅੱਗੇ ਦੀ ਪੈਰਵਾਈ ਲਈ 15 ਦਿਨ ਦਾ ਹੋਰ ਸਮਾਂ ਮੰਗਿਆ ਗਿਆ।

ਬੇਅਦਬੀ ਇਨਸਾਫ ਮੋਰਚੇ ’ਚ ਪਹੁੰਚੀ AG ਪੰਜਾਬ ਦਫਤਰ ਦੀ ਟੀਮ

ਹੋਰ ਸਮਾਂ ਦੇਣ ਨੂੰ ਲੈ ਕੇ ਕੁਝ ਗਰਮ ਖਿਆਲੀ ਨੌਜਵਾਨਾਂ ਵੱਲੋਂ ਵਿਰੋਧ ਪ੍ਰਗਟ ਕਰਦਿਆਂ ਵਾਦ ਵਿਵਾਦ ਵੀ ਕੀਤਾ ਗਿਆ ਅਤੇ ਇੱਕ ਦੂਸਰੇ ਤੋਂ ਮਾਇਕ ਖੋਹਣ ਦੀ ਕੋਸ਼ਿਸ ਵੀ ਕੀਤੀ ਗਈ। ਇਸ ਤੋਂ ਬਾਅਦ ਸਿੱਖ ਆਗੂਆਂ ਦੇ ਸਮਝਾਉਣ ਤੇ ਬਹੁਮਤ ਨਾਲ ਫੈਸਲਾ ਲੈਣ ’ਤੇ ਪੰਜਾਬ ਸਰਕਾਰ ਦੀ ਟੀਮ ਨੂੰ 15 ਦਿਨ ਦਾ ਹੋਰ ਸਮਾਂ ਦੇ ਦਿੱਤਾ ਗਿਆ।

ਇਸਦੇ ਨਾਲ ਹੀ ਇਹ ਐਲਾਨ ਹੋਇਆ ਕਿ ਅਗਲੇ 15 ਦਿਨ ਇਨਸਾਫ ਮੋਰਚੇ ’ਤੇ ਇਕੱਠ ਬਣਿਆ ਰਹੇਗਾ ਅਤੇ ਹਰ ਰੋਜ ਸਟੇਜ ਚੱਲੇਗੀ। 15 ਦਿਨਾਂ ਬਾਅਦ ਜੇਕਰ ਸਰਕਾਰ ਕਿਸੇ ਨਤੀਜੇ ’ਤੇ ਨਾ ਪਹੁੰਚੀ ਤਾਂ ਧਰਨੇ ਵਿਚ ਆਏ AG ਪੰਜਾਬ ਦੇ ਦਫਤਰ ਦੀ ਟੀਮ ਦੇ ਵਕੀਲ ਵੀ ਧਰਨੇ ਵਿਚ ਸੰਗਤਾਂ ਦੇ ਨਾਲ ਹੀ ਬੈਠਣਗੇ।

ਇਹ ਵੀ ਪੜ੍ਹੋ: ਬੇਅਦਬੀ ਇਸਨਾਫ ਮੋਰਚੇ ਤੋਂ ਸਰਕਾਰੀ ਧਿਰ ਨੇ 3 ਮਹੀਨਿਆਂ ਦਾ ਮੰਗਿਆ ਸਮਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.