ETV Bharat / state

ਵੀਕਐਂਡ ਲੌਕਡਾਉਨ ਦੌਰਾਨ ਘਰੋਂ ਬਾਹਰ ਘੁੰਮ ਰਹੇ ਲੋਕਾਂ ਖਿਲਾਫ ਪੁਲਿਸ ਸਖਤ

author img

By

Published : May 16, 2021, 3:51 PM IST

ਵੀਕਕੈਂਡ ਲੌਕਡਾਊਨ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਜਾ ਰਹੀ ਹੈ। ਪੁਲਿਸ ਵੱਲੋਂ ਨਾਕਾਬੰਦੀ ਕਰ ਬਿਨਾਂ ਵਜਾਂ ਤੋਂ ਘਰੋਂ ਬਾਹਰ ਘੁੰਮ ਰਹੇ ਲੋਕਾਂ ਦਾ ਚਲਾਣ ਕੱਟਿਆ ਜਾ ਰਿਹਾ ਹੈ ਅਤੇ ਨਾਲ ਹੀ ਬਿਨਾਂ ਮਾਸਕ ਘੁੰਮ ਰਹੇ ਲੋਕਾਂ ਦਾ ਕੋਰੋਨਾ ਟੈਸਟ ਵੀ ਕੀਤਾ ਜਾ ਰਿਹਾ ਹੈ।

ਵੀਕਐਂਡ ਲੌਕਡਾਉਨ ਦੌਰਾਨ ਘਰੋਂ ਬਾਹਰ ਘੁੰਮ ਰਹੇ ਲੋਕਾਂ ਖਿਲਾਫ ਪੁਲਿਸ ਸਖਤ
ਵੀਕਐਂਡ ਲੌਕਡਾਉਨ ਦੌਰਾਨ ਘਰੋਂ ਬਾਹਰ ਘੁੰਮ ਰਹੇ ਲੋਕਾਂ ਖਿਲਾਫ ਪੁਲਿਸ ਸਖਤ

ਫਰੀਦਕੋਟ: ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀਕਐਂਡ ਲੌਕਡਾਉਨ ਦਾ ਐਲਾਨ ਕੀਤਾ ਹੋਇਆ ਹੈ। ਭਾਵੇਂ ਲੌਕਡਾਉਨ ਦੌਰਾਨ ਬਜ਼ਾਰਾਂ ਨੂੰ ਮੁਕੰਮਲ ਬੰਦ ਰੱਖਿਆ ਜਾ ਰਿਹਾ ਹੈ ਪਰ ਲੋਕਾਂ ਦੀ ਆਵਾਜਾਈ ਬਜਾਰਾਂ ਚ ਆਮ ਵਾਂਗ ਦੇਖੀ ਜਾ ਰਹੀ ਹੈ ਅਤੇ ਲੌਕਡਾਊਨ ਦੌਰਾਨ ਲੋਕ ਸ਼ਰੇਆਮ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾ ਰਹੇ ਹਨ। ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਨਾਕੇਬੰਦੀ ਕਰ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਦੇ ਕੋਰੋਨਾ ਸੈਂਪਲ ਕਰਵਾਏ ਜਾ ਰਹੇ ਹਨ।

ਵੀਕਐਂਡ ਲੌਕਡਾਉਨ ਦੌਰਾਨ ਘਰੋਂ ਬਾਹਰ ਘੁੰਮ ਰਹੇ ਲੋਕਾਂ ਖਿਲਾਫ ਪੁਲਿਸ ਸਖਤ

ਲੋਕਾਂ ਦਾ ਕੀਤਾ ਜਾ ਰਿਹਾ ਹੈ ਚਲਾਣ- ਪੁਲਿਸ ਅਧਿਕਾਰੀ

ਇਸ ਮੌਕੇ ਐਸਐਚਓ ਕਰਨਦੀਪ ਸਿੰਘ ਨੇ ਕਿਹਾ ਕਿ ਲਗਾਤਾਰ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕੋਰੋਨਾ ਚੈਨ ਨੂੰ ਤੋੜਨ ਲਈ ਲੌਕਡਾਊਨ ਲਗਾਇਆ ਗਿਆ ਹੈ, ਪਰ ਲੋਕ ਇਸ ਪ੍ਰਤੀ ਗੰਭੀਰ ਨਹੀਂ ਨਜਰ ਆ ਰਹੇ ਹਨ ਅਤੇ ਆਮ ਵਾਂਗ ਹੀ ਘਰੋਂ ਬਾਹਰ ਨਿਕਲ ਰਹੇ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਨਾਕਾਬੰਦੀ ਕਰ ਬਿਨਾਂ ਵਜਾ ਤੋਂ ਬਾਹਰ ਨਿਕਲ ਰਹੇ ਹਨ ਉਨ੍ਹਾਂ ਦਾ ਚਲਾਣ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੇ ਵੀ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ ਹਨ ਉਨ੍ਹਾਂ ਦਾ ਕੋਰੋਨਾ ਸੈਂਪਲ ਲਿਆ ਜਾ ਰਿਹਾ ਹੈ।

65 ਦੇ ਕਰੀਬ ਲਏ ਗਏ ਹਨ ਸੈਂਪਲ- ਸਿਹਤ ਵਿਭਾਗ

ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਹੁਣ ਤੱਕ 65 ਦੇ ਕਰੀਬ ਕੋਰੋਨਾ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਚੋਂ ਦੋ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਪਾਜ਼ੀਟਿਵ ਲੋਕਾਂ ਨੂੰ ਘਰ ਚ ਇਕਾਂਤਵਾਸ ਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਜਲਦ ਹੀ ਸਿਹਤ ਵਿਭਾਗ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਜ਼ੀਟਿਵ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਵੀ ਟੈਸਟ ਕਰਵਾਉਣ।

ਇਹ ਵੀ ਪੜੋ: ਲੁਧਿਆਣਾ:ਉਦਘਾਟਨ ਦੌਰਾਨ ਬੈਂਸ ਤੇ ਅਕਾਲੀ ਵਰਕਰ ਭਿੜੇ, ਪੱਗਾਂ ਲੱਥੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.