ETV Bharat / state

ਪਰਿਵਾਰ ਦਾ ਹੋਵੇ ਸਾਥ ਤਾਂ ਕੁਝ ਵੀ ਨਾਮੁਮਕਿਨ ਨਹੀਂ

author img

By

Published : Mar 7, 2021, 6:55 PM IST

ਵੇਖੋ ਵੀਡੀਓ
ਵੇਖੋ ਵੀਡੀਓ

ਫਰੀਦਕੋਟ ਦੇ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਦਾ ਇੱਕ ਕਿਸਾਨ ਆਰਗੈਨਿਕ ਖੇਤੀ ਨਾਲ ਚੋਖੀ ਕਮਾਈ ਕਰ ਰਿਹਾ ਹੈ। ਇਹ ਕਿਸਾਨ ਬਾਕੀ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਕਿ ਉਹ ਆਰਗੈਨਿਕ ਖੇਤੀ ਕਰ ਚੰਗਾ ਮੁਨਾਫਾ ਖੱਟਣ।

ਫ਼ਰੀਦਕੋਟ: ਤਾਨਿਆਂ ਨਾਲ ਕਿਸੇ ਦੇ ਮਨੋਬਲ ਡਿਗਾਇਆ ਜਾ ਸਕਦਾ ਹੈ ਤੇ ਹੱਲਾਸ਼ੇਰੀ ਨਾਲ ਡਿੱਗੇ ਹੋਏ ਮਨੋਬਲ ਨੂੰ ਚੁੱਕਿਆ ਜਾ ਸਕਦਾ ਹੈ। ਤਾਨਿਆਂ ਦੀ ਪਰਵਾਹ ਨਾ ਕਰਦੇ ਹੋਏ ਪਰਿਵਾਰ ਤੋਂ ਮਿਲੀ ਹੱਲਾਸ਼ੇਰੀ ਨਾਲ ਫਰੀਦਕੋਟ ਦੇ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਦਾ ਇੱਕ ਕਿਸਾਨ ਆਰਗੈਨਿਕ ਖੇਤੀ ਨਾਲ ਚੋਖੀ ਕਮਾਈ ਕਰ ਰਿਹਾ ਹੈ। ਇਹ ਕਿਸਾਨ ਬਾਕੀ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਕਿ ਉਹ ਆਰਗੈਨਿਕ ਖੇਤੀ ਕਰ ਚੰਗਾ ਮੁਨਾਫਾ ਖੱਟਣ।

ਸ਼ੁਰੂਆਤੀ ਦੌਰ 'ਚ ਹੋਈ ਮੁਸ਼ਕਲ

ਕਿਸਾਨ ਸਤਿਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਰੀਬ 5 ਸਾਲ ਪਹਿਲਾਂ ਖੇਤ ਵਿਰਾਸ਼ਤ ਮਿਸ਼ਨ ਅਤੇ ਖੇਤੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਆਰਗੈਨਿਕ ਖੇਤੀ 3 ਏਕੜ ਵਿੱਚ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਜਦ ਜ਼ਮੀਨ ਵਿੱਚ ਬਿਨਾਂ ਰੇਅ ਸਪਰੇਅ ਦੇ ਫਸਲ ਬੀਜੀ ਗਈ ਤਾਂ ਫਸਲ ਬਹੁਤ ਘੱਟ ਪੈਦਾ ਹੋਈ ਅਤੇ ਰਿਸ਼ਤੇਦਾਰਾਂ ਅਤੇ ਸਾਕ ਸੰਬੰਧੀਆ ਨੇ ਕਿਹਾ ਕਿ ਕਿਉਂ ਪੰਗੇ ਲੈ ਰਿਹਾ। ਉਨ੍ਹਾਂ ਕਿਹਾ ਕਿ ਪਰ ਉਨ੍ਹਾਂ ਦੀ ਪਤਨੀ ਵੀਰਪਾਲ ਕੌਰ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਸ ਨੇ ਖੇਤੀ ਸ਼ੁਰੂ ਕੀਤੀ। ਜਿਸ ਵਿੱਚੋਂ ਅੱਜ ਉਹ ਚੌਖੀ ਕਮਾਈ ਕਰ ਰਹੇ ਹਨ।

ਪਰਿਵਾਰ ਦਾ ਹੋਵੇ ਸਾਥ ਤਾਂ ਕੁਝ ਵੀ ਨਾਮੁਸਕਿਨ ਨਹੀਂ

ਘਰੋਂ ਹੀ ਵਿਕਦਾ ਹੈ ਸਮਾਨ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਫਸਲ ਤੋਂ ਬਣੇ ਸਮਾਨ ਨੂੰ ਵੇਚਣ ਲਈ ਕੀਤੇ ਬਾਹਰ ਨਹੀਂ ਜਾਣਾ ਪੈਂਦਾ ਲੋਕ ਉਨ੍ਹਾਂ ਦੇ ਸਮਾਨ ਦੀ ਗੁਣਵਧਤਾ ਤੋਂ ਜਾਣੂ ਹੋ ਕੇ ਆਪ ਉਨ੍ਹਾਂ ਦੇ ਘਰ ਆ ਕੇ ਸਮਾਨ ਖਰੀਦਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਮਾਨ ਵਿਦੇਸ਼ ਵਿੱਚ ਜਾਂਦਾ ਹੈ।

ਖੇਤੀ ਵਿਭਾਗ ਵੱਲੋਂ ਮਿਲਿਆ ਸਹਿਯੋਗ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਨੇ ਕਾਫੀ ਸਹਿਯੋਗ ਦਿੱਤਾ ਹੈ। ਉਨ੍ਹਾਂ ਨੇ ਕਿਤਾਬਾਂ ਪੜ੍ਹ ਕੇ ਵੀ ਖੇਤੀ ਵਿੱਚ ਸੁਧਾਰ ਲਿਆਂਦਾ ਹੈ।

ਦੂਜੇ ਕਿਸਾਨਾਂ ਨੂੰ ਅਪੀਲ

ਉਨ੍ਹਾਂ ਦੂਜੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਰਗੈਨਿਕ ਖੇਤੀ ਨੂੰ ਤਵਜੂ ਦੇਣ। ਇਹ ਖੇਤੀ ਬਹੁਤ ਹੀ ਵਧੀਆ ਹੈ।

ਸਤਿਕਾਰ ਸਿੰਘ ਦੀ ਪਤਨੀ ਵੀਰਪਾਲ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਨਾਲ ਮਿਲ ਕੇ ਖੇਤ ਵਿੱਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ਦੀ ਸ਼ੁਰੂਆਤ ਵੇਲੇ ਤਾਂ ਉਨ੍ਹਾਂ ਨੂੰ ਕਾਫੀ ਮੁਸ਼ਕਲ ਹੋਈ ਕਈ ਨੇ ਕਿਹਾ ਕਿ ਖੇਤੀ ਵਿੱਚ ਕੁਝ ਨਹੀਂ ਹੈ ਛਡੋਂ ਇਸ ਨੂੰ ਪਰ ਉਨ੍ਹਾਂ ਆਪਣੀ ਹਿੰਮਤ ਨਾ ਹਾਰਦੇ ਹੋਏ ਖੇਤੀ ਵਿੱਚ ਕੰਮ ਕੀਤਾ ਅਤੇ ਅੱਜ ਉਹ ਚੰਗੀ ਕਮਾਈ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਉਹ ਕਿਸਾਨ ਵੀਰਾਂ ਅਤੇ ਉਨ੍ਹਾਂ ਦੀਆਂ ਸਵਾਣੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਆਪਣੇ ਖੇਤਾਂ ਵਿੱਚ ਜਹਿਰ ਮੁਕਤ ਖੇਤੀ ਕਰੀਏ ਤਾਂ ਜੋ ਜਿੱਥੇ ਸਾਨੂੰ ਖੁਦ ਲਈ ਜਹਿਰ ਮੁਕਤ ਅਨਾਜ ਮਿਲ ਸਕੇਗਾ ਉਥੇ ਹੀ ਇਸ ਨੂੰ ਮਾਰਕੀਟ ਵੇਚ ਕੇ ਵੀ ਚੰਗਾ ਮੁਨਾਫਾ ਕਮਾਇਆ ਜਾ ਸਕੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.