ETV Bharat / state

Law Student Suicide : "ਮੈਂ ਜ਼ਿੰਦਗੀ ਤੋਂ ਖੁਸ਼ ਨਹੀਂ ਹਾਂ", ਕੰਧ 'ਤੇ ਲਿਖ ਕੇ ਲਾਅ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

author img

By ETV Bharat Punjabi Team

Published : Sep 26, 2023, 4:35 PM IST

Law Student Suicide
Law Student Suicide

ਫ਼ਰੀਦਕੋਟ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਇਕ 22 ਸਾਲਾ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਛਾਣ ਫ਼ਰੀਦਕੋਟ ਦੇ ਬਾਬਾ ਫ਼ਰੀਦ ਲਾਅ ਕਾਲਜ ਦੀ ਚੌਥੇ ਸਾਲ ਦੀ ਵਿਦਿਅਰਥਣ ਅਮਨਦੀਪ ਕੌਰ (Faridkot Law Collage) ਵਜੋਂ ਹੋਈ ਹੈ।

"ਮੈਂ ਜ਼ਿੰਦਗੀ ਤੋਂ ਖੁਸ਼ ਨਹੀਂ ਹਾਂ", ਕੰਧ 'ਤੇ ਲਿੱਖ ਕੇ ਲਾਅ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਫ਼ਰੀਦਕੋਟ: ਜ਼ਿਲ੍ਹੇ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲਾਅ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਵਲੋਂ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਬੀਤੇ ਦਿਨ ਸੋਮਵਾਰ ਨੂੰ ਹੀ, ਆਪਣੇ ਘਰ ਤੋਂ ਕਾਲਜ ਆਈ ਸੀ ਅਤੇ ਗਰਲਜ਼ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੇ ਕਮਰੇ ਦੀ ਕੰਧ ਉੱਤੇ ਲਿਖਿਆ, “ਨੋ ਫੈਮਲੀ ਪ੍ਰੈਸ਼ਰ, ਆਈ ਵਾਜ਼ ਨੌਟ ਹੈਪੀ ਵਿਦ ਮਾਈ ਲਾਈਫ”। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਵਲੋਂ ਲਾਸ਼ ਕਬਜ਼ੇ 'ਚ ਲਈ: ਫ਼ਰੀਦਕੋਟ ਦੇ ਬਾਬਾ ਫ਼ਰੀਦ ਲਾਅ ਕਾਲਜ ਵਿਚ ਅੱਜ ਦਿਨ ਚੜ੍ਹਦੇ ਹੀ ਵੱਡੀ ਘਟਨਾ ਸਾਹਮਣੇ ਆਈ, ਜਿੱਥੇ ਗਰਲਜ਼ ਹੋਸਟਲ ਦੇ ਕਮਰਾ ਨੰਬਰ 12-ਸੀ ਵਿਚ ਰਹਿ ਰਹੀ ਵਿਦਿਅਰਥਣ ਵੱਲੋਂ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ [`ਗਈ। ਗੱਲਬਾਤ ਕਰਦਿਆਂ ਥਾਣਾ ਸਿਟੀ ਫ਼ਰੀਦਕੋਟ ਦੇ ਮੁੱਖ ਅਫਸਰ ਗੁਲਜਿੰਦਰਪਾਲ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ ਸਾਢੇ ਕੁ 9 ਵਜੇ ਸੂਚਨਾ ਮਿਲੀ ਸੀ ਕਿ ਬਾਬਾ ਫ਼ਰੀਦ ਲਾਅ ਕਾਲਜ ਦੇ ਹੋਸਟਲ ਵਿੱਚ ਕਿਸੇ ਵਿਦਿਆਰਥਣ ਨੇ ਖੁਦ ਨੂੰ ਫਾਹਾ ਲਗਾ ਲਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਮੌਕੇ ਉੱਤੇ ਪਹੁੰਚੇ ਅਤੇ ਵਿਦਿਅਰਥਣ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ।

ਮ੍ਰਿਤਕ ਵਿਦਿਆਰਥਣ ਦਾ ਨਾਮ ਅਮਨਦੀਪ ਕੌਰ, ਪੁੱਤਰੀ ਬਗੀਚਾ ਸਿੰਘ ਹੈ, ਜੋ ਫਿਰੋਜ਼ਪੁਰ ਜਿਲ੍ਹੇ ਨਾਲ ਸਬੰਧਤ ਹੈ। ਇੱਥੇ ਬਾਬਾ ਫਰੀਦ ਲਾਅ ਕਾਲਜ ਵਿਚ ਚੌਥੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਰਹੇ ਹਨ ਅਤੇ ਉਹ ਜੋ ਵੀ ਬਿਆਨ ਦਰਜ ਕਰਵਾਉਣਗੇ ਉਸੇ ਮੁਤਾਬਿਕ ਹਲਾਤਾਂ ਦੇ ਅਧਾਰ ਉੱਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ : ਇਸ ਪੂਰੇ ਮਾਮਲੇ ਬਾਰੇ ਜਦ ਕਾਲਜ ਦੇ ਪ੍ਰਿੰਸੀਪਲ ਪੰਕਜ ਕੁਮਾਰ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ ਹੀ ਹੋਸਟਲ ਦੀ ਵਾਰਡਨ ਨੇ ਦੱਸਿਆ ਕਿ ਚੌਥੇ ਸਾਲ ਦੀ ਵਿਦਿਅਰਥਣ ਅਮਨਦੀਪ ਕੌਰ ਜੋ ਫਿਰੋਜ਼ਪੁਰ ਜ਼ਿਲ੍ਹੇ ਦੀ ਸੀ ਅਤੇ ਕੱਲ੍ਹ ਹੀ ਘਰੋਂ ਆਈ ਸੀ, ਉਸ ਨੇ ਆਪਣੇ ਕਮਰੇ ਵਿੱਚ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਅਸੀ ਪੂਰਾ ਕਾਲਜ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਨਾਲ ਖੜ੍ਹੇ ਹਾਂ। ਮੌਤ ਦੇ ਕਾਰਨਾਂ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.