ETV Bharat / state

ਬੇਅਦਬੀ ਮਾਮਲਿਆ ਦੇ ਇਨਸਾਫ਼ ਲਈ ਹਸਤਾਖ਼ਰ ਮੁਹਿੰਮ ਦਾ ਕੀਤਾ ਆਗਾਜ਼

author img

By

Published : Jun 14, 2021, 3:52 PM IST

ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਨੂੰ ਲੈਕੇ ਇਨਸਾਨ ਦੀ ਮੰਗ ਕਰਦੇ ਹੋਏ "ਪੰਜਾਬ ਮੰਗਦਾ ਇਨਸਾਫ" ਤਹਿਤ ਇੱਕ ਆਨ ਲਾਈਨ ਹਾਸਤਖ਼ਾਰ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜਿਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਆਨ ਲਾਈਨ ਹਾਸਤਖ਼ਾਰ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਪੰਜਾਬੀਆਂ ਨੂੰ ਇਨਸਾਫ ਮਿਲ ਸਕੇ।

ਬੇਅਦਬੀ ਮਾਮਲਿਆ ਦੇ ਇਨਸਾਫ਼ ਲਈ ਹਸਤਾਖ਼ਰ ਮੁਹਿੰਮ ਦਾ ਕੀਤਾ ਆਗਾਜ਼
ਬੇਅਦਬੀ ਮਾਮਲਿਆ ਦੇ ਇਨਸਾਫ਼ ਲਈ ਹਸਤਾਖ਼ਰ ਮੁਹਿੰਮ ਦਾ ਕੀਤਾ ਆਗਾਜ਼

ਫਰੀਦਕੋਟ: ਹਲਕਾ ਮੋੜ ਮੰਡੀ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਗੋਰਾ ਵੱਲੋਂ ਫਰੀਦਕੋਟ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਨੂੰ ਲੈਕੇ ਇਨਸਾਨ ਦੀ ਮੰਗ ਕਰਦੇ ਹੋਏ "ਪੰਜਾਬ ਮੰਗਦਾ ਇਨਸਾਫ" ਤਹਿਤ ਇੱਕ ਆਨ ਲਾਈਨ ਹਾਸਤਖ਼ਾਰ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਲਈ ਇਕ ਵੈਬਸਾਈਟ www.mangda insaaf punjab.com ਲਾਂਚ ਕੀਤੀ ਗਈ। ਜਿਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਆਨ ਲਾਈਨ ਹਾਸਤਖ਼ਾਰ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੀ ਰਾਏ ਦੇਣ ਤਾਂ ਜੋ ਇਸਨੂੰ ਜਨ ਅੰਦੋਲਨ ਬਣਾ ਅਦਾਲਤ ’ਚ ਇੱਕ ਪਟੀਸ਼ਨ ਦਾਇਰ ਕੀਤੀ ਜਾ ਸਕੇ ਅਤੇ 6 ਸਾਲ ਤੋਂ ਇਨਸਾਫ ਦੀ ਮੰਗ ਕਰ ਰਹੇ ਪੰਜਾਬੀਆਂ ਨੂੰ ਇਨਸਾਫ ਮਿਲ ਸਕੇ।

ਬੇਅਦਬੀ ਮਾਮਲਿਆ ਦੇ ਇਨਸਾਫ਼ ਲਈ ਹਸਤਾਖ਼ਰ ਮੁਹਿੰਮ ਦਾ ਕੀਤਾ ਆਗਾਜ਼

ਇਹ ਵੀ ਪੜੋ: ਸਕਾਲਰਸ਼ਿਪ ਘੁਟਾਲਾ: CM ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ 'ਆਪ' ਆਗੂ ਗ੍ਰਿਫ਼ਤਾਰ

ਇਸ ਦੌਰਾਨ ਉਨ੍ਹਾਂ ਵੱਲੋਂ ਬਹਿਬਲ ਗੋਲੀਕਾਂਡ ਦੌਰਾਨ ਪੁਲਿਸ ਦੀ ਗੋਲੀ ਨਾਲ ਮਰਨ ਵਾਲੇ ਦੋਨੋ ਸਿੱਖਾਂ ਦੇ ਪਰਿਵਾਰਾਂ ਨੂੰ ਵੀ ਨਾਲ ਲਿਆ ਗਿਆ ਅਤੇ ਲੋਕਾਂ ਦੀ ਕਚਹਿਰੀ ’ਚ ਇਸ ਮੁੱਦੇ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਹਸਤਾਖ਼ਰ ਮੁਹਿੰਮ ਦੀ ਮਦਦ ਨਾਲ ਇਸ ਮਾਮਲੇ ਨੂੰ ਹੱਲ ਕਰਨ ਲਈ ਅਦਾਲਤਾਂ ਦਾ ਸਹਾਰਾ ਲਿਆ ਜਾ ਸਕੇ। ਇਸ ਮੌਕੇ ਭੁਪਿੰਦਰ ਗੋਰਾ ਨੇ ਕਿਹਾ ਕਿ ਭਾਵੇਂ ਤਤਕਾਲੀ ਸਰਕਾਰ ਹੋਵੇ ਜਾਂ ਮੌਜੂਦਾ ਸਰਕਾਰ ਹੋਵੇ ਇਨਸਾਫ ਦੇਣ ’ਚ ਫੇਲ੍ਹ ਸਾਬਿਤ ਹੋਇਆ ਹਨ ਅਤੇ ਉਨ੍ਹਾਂ ਵੱਲੋਂ ਬੇਦਅਦਬੀ ਮਾਮਲਿਆ ’ਚ ਸਿਆਸਤ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਅਲਗ-ਅਲਗ ਜਾਂਚ ਟੀਮਾਂ ਵੱਲੋਂ ਸਬੂਤਾਂ ਨਾਲ ਤੱਥ ਸਾਹਮਣੇ ਲਿਆਂਦੇ ਗਏ ਹਨ ਕਿ ਡੇਰਾ ਸਿਰਸਾ ’ਚ ਬੇਅਦਬੀ ਦੀ ਸਾਜ਼ਿਸ਼ ਘੜੀ ਗਈ, ਪਰ ਅੱਜ ਤੱਕ ਡੇਰਾ ਮੁਖੀ ਤੋਂ ਪੁੱਛਗਿੱਛ ਨਹੀਂ ਹੋ ਸਕੀ ਉਲਟਾ ਉਨ੍ਹਾਂ ਨੂੰ ਬੀਜੇਪੀ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਆਉਣ ਵਾਲੀਆਂ ਚੋਣਾਂ ’ਚ ਡੇਰਾ ਸਮਰਥਕਾਂ ਦੀਆਂ ਵੋਟਾਂ ਲਈਆਂ ਜਾ ਸਕਣ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਬੇਅਦਬੀ ਕਿਸੇ ਵੀ ਧਰਮ ਦੀ ਹੋਵੇ ਮਾਫ਼ੀ ਯੋਗ ਨਹੀਂ ਇਸ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਇਕਜੁੱਟ ਹੋਕੇ ਇਸ ਦਾ ਵਿਰੋਧ ਕਰਨਾ ਹੋਵੇਗਾ ਅਤੇ ਇਸ ਹਾਸਤਖ਼ਾਰ ਮੁਹਿੰਮ ਨਾਲ ਉਹ ਅਦਾਲਤਾਂ ’ਚ ਆਪਣੀ ਮੰਗ ਰੱਖ ਸਕਣਗੇ।

ਇਹ ਵੀ ਪੜੋ: ਉਸਾਰੀ ਅਧੀਨ ਇਮਾਰਤ ਦਾ ਲੈਂਟਰ ਡਿੱਗਿਆ: ਅੱਧੀ ਦਰਜਨ ਮਜ਼ਦੂਰ ਜ਼ਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.