ETV Bharat / state

Kultar Singh Sandhwa: ਬਹਿਬਲ ਕਲਾਂ ਸ਼ੁਕਰਾਨਾ ਸਮਾਗਮ ਵਿੱਚ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾ, ਇਨਸਾਫ ਨੂੰ ਲੈ ਕੇ ਕਹੀ ਵੱਡੀ ਗੱਲ

author img

By

Published : Mar 5, 2023, 5:33 PM IST

ਫਰੀਦਕੋਟ ਵਿੱਚ ਮ੍ਰਿਤਕ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਇੱਕ ਵਾਰ ਫਿਰ ਮੋਰਚੇ ਤੋਂ ਦੂਰ ਨਜ਼ਰ ਆਏ ਹਨ। ਹਾਲਾਂਕਿ ਸ਼ੁਕਰਾਨਾ ਸਮਾਗਮ ਵਿੱਚ ਹਾਜ਼ਰੀ ਲਵਾਉਣ ਤੋਂ ਬਾਅਦ ਗੁਰਜੀਤ ਸਿੰਘ ਸਰਾਵਾਂ ਦੇ ਘਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਹਨ।

Kultar Singh Sandhwa reached Gurjit Singh Sarawan's house in Faridkot.
Kultar Singh Sandhwa : ਬਹਿਬਲ ਕਲਾਂ ਸ਼ੁਕਰਾਨਾ ਸਮਾਗਮ ਵਿੱਚ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾ, ਇਨਸਾਫ ਨੂੰ ਲੈ ਕੇ ਕਹੀ ਵੱਡੀ ਗੱਲ

Kultar Singh Sandhwa : ਬਹਿਬਲ ਕਲਾਂ ਸ਼ੁਕਰਾਨਾ ਸਮਾਗਮ ਵਿੱਚ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾ, ਇਨਸਾਫ ਨੂੰ ਲੈ ਕੇ ਕਹੀ ਵੱਡੀ ਗੱਲ

ਫਰੀਦਕੋਟ: ਭਾਂਵੇ ਕਿ ਬਹਿਬਲ ਵਿਖੇ ਚੱਲ ਰਿਹਾ ਇਨਸਾਫ਼ ਮੋਰਚਾ ਉਨ੍ਹਾਂ ਦੋ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਦੇ ਦੋ ਮੈਂਬਰ ਬਹਿਬਲ ਗੋਲੀਕਾਂਡ ਦੌਰਾਨ ਪੁਲਿਸ ਦੀ ਗੋਲੀ ਨਾਲ 14 ਅਕਤੂਬਰ 2015 ਨੂੰ ਮਾਰੇ ਗਏ ਸਨ। ਇਨ੍ਹਾਂ ਵਿੱਚ ਨਿਆਮੀ ਵਾਲੇ ਦੇ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਅਤੇ ਸਰਾਵਾਂ ਪਿੰਡ ਦੇ ਭਾਈ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਵੱਲੋਂ ਇਹ ਇਨਸਾਫ ਮੋਰਚਾ ਸ਼ੁਰੂ ਕੀਤਾ ਗਿਆ ਸੀ ਪਰ ਕੁੱਝ ਸਮੇਂ ਬਾਅਦ ਸੁਖਰਾਜ ਸਿੰਘ ਅਤੇ ਸਾਧੂ ਸਿੰਘ ਵਿਚਾਲੇ ਕੁਝ ਮਤਭੇਦ ਬਣਨ ਕਾਰਨ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਵੱਲੋਂ ਮੋਰਚੇ ਤੋਂ ਆਪਣੇ ਆਪ ਨੂੰ ਵਖ਼ ਕਰ ਲਿਆ ਸੀ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਆਪਣਾ ਦਰਦ ਬਿਆਨ ਕਰਦੇ ਹੋਏ ਮੋਰਚੇ ਵਿੱਚ ਉਨ੍ਹਾਂ ਦੀ ਪੁੱਛ ਪੜਤਾਲ ਨਾ ਹੋਣ ਅਤੇ ਕਿਸੇ ਵੀ ਫੈਸਲੇ ਚ ਉਨ੍ਹਾਂ ਦੀ ਰਜ਼ਾਮੰਦੀ ਨਾ ਲੈਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਸਾਧੂ ਸਿੰਘ ਅਤੇ ਉਹਨਾਂ ਦਾ ਪਰਿਵਾਰ ਬਹਿਬਲਕਲਾਂ ਇਨਸਾਫ ਮੋਰਚੇ ਤੋਂ ਲਗਾਤਾਰ ਗੈਰਹਾਜ਼ਰ ਚਲਦਾ ਆ ਰਿਹਾ ਹੈ।


ਕੁਲਤਾਰ ਸੰਧਵਾਂ ਪਹੁੰਚੇ ਸਮਾਗਮ ਵਿੱਚ : ਜੇਕਰ ਗੱਲ ਕਰੀਏ ਬੀਤੇ ਕੱਲ੍ਹ ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਕਰਵਾਏ ਗਏ ਸ਼ੁਕਰਾਨਾ ਸਮਾਗਮ ਦੀ ਤਾਂ ਇੱਕ ਵਾਰ ਫਿਰ ਸਾਧੂ ਸਿੰਘ ਇਸ ਸਮਾਗਮ ਤੋਂ ਦੂਰ ਰਹੇ ਹਨ। ਉਹਨਾਂ ਜਾ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸ਼ੁਕਰਾਨਾ ਸਮਾਗਮ ਵਿਚ ਨਹੀਂ ਪਹੁੰਚਿਆ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸ਼ੁਕਰਾਨਾ ਸਮਾਗਮ ਚ ਹਿੱਸਾ ਲੈਣ ਤੋਂ ਬਾਅਦ ਪਿੰਡ ਸਰਾਵਾਂ ਵਿਖੇ ਮ੍ਰਿਤਕ ਭਾਈ ਗੁਰਜੀਤ ਸਿੰਘ ਦੇ ਘਰ ਪੁੱਜ ਕੇ ਉਨ੍ਹਾਂ ਵੱਲੋਂ ਗੁਰਜੀਤ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਅਤੇ ਸਰਕਾਰ ਵਲੋਂ ਬੇਅਦਬੀ ਅਤੇ ਗੋਲੀਕਾਂਡ ਮਾਮਲਿਆ ਵਿਚ ਕੀਤੀ ਜਾ ਰਹੀ ਕਾਰਵਾਈ ਤੋਂ ਜਾਣੂ ਕਰਵਾਇਆ ਗਿਆ।

ਇਹ ਵੀ ਪੜ੍ਹੋ: Hola Mohalla 2023: ਹੋਲੇ ਮੁਹੱਲੇ ਦਾ ਅੱਜ ਤੀਜਾ ਦਿਨ, ਰੁਸ਼ਨਾਈ ਗੁਰੂ ਨਗਰੀ, ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ



ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸਰਕਾਰ ਬੇਅਦਬੀ ਮਾਮਲਿਆਂ ਨੂੰ ਲੈ ਕੇ ਪੂਰੀ ਤਰਾਂ ਸੰਜੀਦਾ ਹੈ ਅਤੇ ਇਨ੍ਹਾਂ ਮਾਮਲਿਆਂ ਦੀ ਜਾਂਚ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕੋਟਕਪੂਰਾ ਗੋਲੀਕਾਂਡ ਦਾ ਚਲਾਨ ਵਿਸ਼ੇਸ ਜਾਂਚ ਟੀਮ ਵਲੋਂ ਬੀਤੇ ਦਿਨੀ ਫਰੀਦਕੋਟ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ ਜਿਸ ਵਿਚ ਪਤਾ ਚਲਿਆ ਹੈ ਕਿ ਵੱਡੇ ਰਾਜਨੀਤਿਕ ਲੋਕ ਅਤੇ ਉਸ ਵਕਤ ਦੇ ਕਈ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਉਹਨਾਂ ਕਿਹਾ ਕਿ ਚਾਹੇ ਜੋ ਵੀ ਕੋਈ ਇਹਨਾਂ ਮਾਮਲਿਆਂ ਵਿਚ ਦੋਸ਼ੀ ਪਾਇਆ ਜਾਂਦਾ ਉਸ ਖਿਲਾਫ ਨਿਰਪੱਖਤਾ ਨਾਲ ਕਾਰਵਾਈ ਹੋਵੇਗੀ ਅਤੇ ਇਹਨਾਂ ਮਾਮਲਿਆਂ ਸਬੰਧੀ ਪੂਰੀ ਪੈਰਵਾਈ ਅਦਾਲਤਾਂ ਵਿਚ ਵੀ ਕੀਤੀ ਜਾਵੇਗੀ।

ਉਧਰ ਮ੍ਰਿਤਕ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿਚ ਸਮਾਂ ਤਾਂ ਲਗਦਾ ਹੀ ਹੈ। ਜਿਸ ਲਈ ਸਰਕਾਰ ਸਮਾਂ ਮੰਗਦੀ ਸੀ ਅਤੇ ਇਸੇ ਦਾ ਨਤੀਜਾ ਹੈ ਕੇ ਇਨਸਾਫ ਦੀ ਮੰਗ ਪੂਰੀ ਹੋ ਰਹੀ ਹੈ। ਮੋਰਚੇ ਨਾਲ ਮਤਭੇਦ ਬਾਰੇ ਉਨ੍ਹਾਂ ਜਿਆਦਾ ਖ਼ੁਲ ਕੇ ਗੱਲ ਨਹੀਂ ਕੀਤੀ ਪਰ ਕੀਤੇ ਨਾ ਕਿਤੇ ਕਹਿੰਦੇ ਨਜ਼ਰ ਆਏ ਕੇ ਸਰਕਾਰ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਜਿਸ ਲਈ ਸਮਾਂ ਦੇਣਾ ਵਾਜਬ ਸੀ ਪਰ ਮੋਰਚੇ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.