ETV Bharat / state

ਤੂੜੀ ਦੇ ਸੀਜਨ 'ਚ ਹੀ ਤੂੜੀ ਦੇ ਭਾਅ ਚੜ੍ਹੇ ਅਸਮਾਨੀ, ਬੇਜ਼ਮੀਨੇ ਪਸ਼ੂ ਪਾਲਕਾਂ ਨੂੰ ਨਹੀਂ ਮਿਲ ਰਹੀ ਤੂੜੀ

author img

By

Published : Apr 25, 2022, 3:38 PM IST

ਇਹਨੀਂ ਦਿਨ੍ਹੀਂ ਪੰਜਾਬ ਅੰਦਰ ਵਾਪਰ ਰਿਹਾ ਹੈ ਉਸ ਨੇ ਪੰਜਾਬ ਦੇ ਪਸ਼ੂ ਪਾਲਕਾਂ ਸਾਹਮਣੇ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਇਹਨੀਂ ਦਿਨੀਂ ਹਾੜੀ ਦਾ ਸੀਜਨ ਚੱਲ ਰਿਹਾ ਹੈ। ਜਿਸ ਦੌਰਾਨ ਬੇਜਮੀਨੇ ਪਸ਼ੂ ਪਾਲਕ ਆਪਣੇ ਪਸੂਆਂ ਲਈ ਸੁੱਕੇ ਚਾਰੇ ਵੱਜੋਂ ਸਾਲ ਭਰ ਲਈ ਤੂੜੀ ਖ੍ਰੀਦਣ ਲਈ ਤਰਲੋ ਮੱਛੀ ਹੋ ਰਹੇ ਹਨ।

ਤੂੜੀ ਦੇ ਸੀਜਨ 'ਚ ਹੀ ਤੂੜੀ ਦੇ ਭਾਅ ਚੜ੍ਹੇ ਅਸਮਾਨੀ
ਤੂੜੀ ਦੇ ਸੀਜਨ 'ਚ ਹੀ ਤੂੜੀ ਦੇ ਭਾਅ ਚੜ੍ਹੇ ਅਸਮਾਨੀ

ਫਰੀਦਕੋਟ: ਪੂਰੇ ਭਾਰਤ ਵਿਚ ਜਰੂਰੀ ਵਰਤੋਂ ਦੀਆਂ ਵਸਤਾਂ ਦੇ ਭਾਅ ਆਏ ਦਿਨ ਤੇਜੀ ਨਾਲ ਵਧ ਰਹੇ ਹਨ ਪਰ ਜੋ ਇਹਨੀਂ ਦਿਨ੍ਹੀਂ ਪੰਜਾਬ ਅੰਦਰ ਵਾਪਰ ਰਿਹਾ ਹੈ ਉਸ ਨੇ ਪੰਜਾਬ ਦੇ ਪਸ਼ੂ ਪਾਲਕਾਂ ਸਾਹਮਣੇ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਇਹਨੀਂ ਦਿਨੀਂ ਹਾੜੀ ਦਾ ਸੀਜਨ ਚੱਲ ਰਿਹਾ ਹੈ। ਜਿਸ ਦੌਰਾਨ ਬੇਜਮੀਨੇ ਪਸ਼ੂ ਪਾਲਕ ਆਪਣੇ ਪਸੂਆਂ ਲਈ ਸੁੱਕੇ ਚਾਰੇ ਵੱਜੋਂ ਸਾਲ ਭਰ ਲਈ ਤੂੜੀ ਖ੍ਰੀਦਣ ਲਈ ਤਰਲੋ ਮੱਛੀ ਹੋ ਰਹੇ ਹਨ।

ਇਹਨੀਂ ਦਿਨੀ 250 ਰੁਪੈ ਪ੍ਰਤੀ ਕੁਇੰਟਲ ਮਿਲਣ ਵਾਲੀ ਤੂੜੀ ਇਸ ਵਾਰ 800 ਰੁਪਏ ਪ੍ਰਤੀ ਕੁਇੰਟਲ ਤੋਂ ਪਾਰ ਜਾ ਚੁੱਕੀ ਹੈ, ਜਿਸ ਕਾਰਨ
ਸਹਿਰਾਂ ਵਿੱਚ 2/4 ਪਸ਼ੂ ਰੱਖ ਕੇ ਅਤੇ ਉਹਨਾਂ ਪਸ਼ੂਆਂ ਦਾ ਦੁੱਧ ਵੇਚ ਕੇ ਆਪਣੇ ਘਰਾਂ ਦਾ ਗੁਜਾਰਾ ਕਰਨ ਵਾਲੇ ਬੇਜਮੀਨੇ ਪਸ਼ੂ ਪਾਲਕਾਂ ਨੂੰ ਹੁਣ ਆਪਣਾਂ ਕਾਰੋਬਾਰ ਬੰਦ ਹੁੰਦਾ ਦਿਖਾਈ ਦੇ ਰਿਹਾ ਹੈ।

ਜਿਸ ਕਾਰਨ ਪਸ਼ੂ ਪਾਲਕਾਂ ਨੂੰ ਆ ਰਹੀਆਂ ਸਮੱਸਿਆਂਵਾਂ ਬਾਰੇ ਫਰੀਦਕੋਟ ਦੇ ਸਮੂਹ ਬੇਜਮੀਨੇ ਪਸ਼ੂ ਪਾਲਕ ਇਕੱਠੇ ਹੋ ਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਮਿਲੇ ਅਤੇ ਤੂੜੀ ਦੇ ਅਸਮਾਨੀ ਚੜ੍ਹ ਰਹੇ ਰੇਟਾਂ ਨੂੰ ਨੱਥ ਪਾਉਣ ਅਤੇ ਫੈਕਟਰੀਆਂ ਵਿੱਚ ਤੂੜੀ ਵਿਕਣ ਲਈ ਜਾਣ ਤੇ ਰੋਕ ਲਗਾਉਣ ਦੀ ਮੰਗ ਕੀਤੀ।

ਤੂੜੀ ਦੇ ਸੀਜਨ 'ਚ ਹੀ ਤੂੜੀ ਦੇ ਭਾਅ ਚੜ੍ਹੇ ਅਸਮਾਨੀ

ਇਸ ਮੌਕੇ ਗੱਲਬਾਤ ਕਰਦਿਆ ਪਸ਼ੂ ਪਾਲਕਾਂ ਨੇ ਕਿਹਾ ਕਿ ਫਰੀਦਕੋਟ ਸਹਿਰ ਵਿੱਚ ਇਹਨੀਂ ਦਿਨ੍ਹੀਂ ਪਸ਼ੂ ਪਾਲਕਾਂ ਨੂੰ ਤੂੜੀ ਮਿਲਣ ਵਿਚ ਵੱਡੀ ਸਮੱਸਿਆ ਆ ਰਹੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਸੀਜਨ ਦੇ ਦਿਨ੍ਹਾਂ ਵਿਚ ਉਹਨਾਂ ਨੂੰ ਤੂੜੀ ਮਹਿਜ 250 ਰੁਪਏ ਤੋਂ 300 ਰੁਪੈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਜਾਂਦੀ ਸੀ ਪਰ ਇਸ ਵਾਰ ਸੀਜਨ ਦੇ ਦਿਨ੍ਹਾਂ ਵਿੱਚ ਵੀ ਉਹਨਾਂ ਨੂੰ ਕਰੀਬ 800 ਤੋਂ 900 ਰੁਪੈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੀ ਤੂੜੀ ਨਹੀਂ ਮਿਲ ਰਹੀ।

ਉਹਨਾਂ ਕਿਹਾ ਕਿ ਉਹਨਾਂ ਕੋਲ ਜਮੀਨਾਂ ਨਹੀਂ ਹਨ, ਉਹ ਬੇਰੁਜਗਾਰ ਲੋਕ ਹਨ ਅਤੇ 2/4 ਪਸ਼ੂ ਰੱਖ ਕੇ ਦੁੱਧ ਦਾ ਕਾਰੋਬਾਰ ਕਰ ਕੇ ਆਪਣੇ ਪਰਿਵਾਰ ਪਾਲ ਰਹੇ ਹਨ ਪਰ ਹੁਣ ਉਹਨਾਂ ਨੂੰ ਲਗਦਾ ਕਿ ਇੰਨੇ ਮਹਿੰਗੇ ਭਾਅ ਤੂੜੀ ਖ੍ਰੀਦ ਕਿ ਉਹਨਾਂ ਨੂੰ ਦੁੱਧ ਵਿਚੋਂ ਕੁਝ ਵੀ ਨਹੀਂ ਬਚਣਾਂ ਉਲਟਾ ਖਰਚਾ ਵਧ ਜਾਵੇਗਾ।

ਉਹਨਾਂ ਕਿਹਾ ਕਿ ਤੂੜੀ ਦੇ ਰੇਟ ਵਧਣ ਦਾ ਕਾਰਨ ਹੈ ਕਿ ਤੂੜੀ ਬਾਹਰਲੇ ਸੂਬਿਆ ਅਤੇ ਫੈਕਟਰੀਆਂ ਵਿਚ ਭੇਜੀ ਜਾ ਰਹੀ ਹੈ। ਜਿਸ ਕਾਰਨ ਲੋਕਲ ਪੱਧਰ ਤੇ ਤੂੜੀ ਨਹੀਂ ਮਿਲ ਰਹੀ ਅਤੇ ਰੇਟ ਵਧ ਰਹੇ ਹਨ। ਉਹਨਾਂ ਦੱਸਿਆ ਕਿ ਅੱਜ ਉਹਨਾਂ ਨੇ ਹਲਕਾ ਵਿਧਾਇਕ ਨੂੰ ਮਿਲ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇਕ ਮੰਗ ਪੱਤਰ ਦਿੱਤਾ ਹੈ ਅਤੇ ਤੂੜੀ ਨੂੰ ਫੈਕਰਟੀਆ ਵਿਚ ਵੇਚਣ ਅਤੇ ਬਾਹਰਲੇ ਸੂਬਿਆਂ ਵਿੱਚ ਲਿਜਾਣ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਇਸ ਮੌਕੇ ਗਲਬਾ ਕਰਦਿਆ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਨੂੰ ਪਸੂ਼ ਪਾਲਕ ਭਰਾ ਮਿਲੇ ਸਨ। ਇਹਨਾਂ ਦੀ ਸਮਸਿਆ ਬੜੀ ਅਹਿਮ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਚੱਲਿਆ ਹੈ ਕਿ ਪਜਾਬ ਵਿੱਚੋਂ ਤੂੜੀ ਜਿਥੇ ਬਾਹਰਲੇ ਸੂਬਿਆ ਵਿਚ ਜਾ ਰਹੀ ਹੈ। ਉਥੇ ਹੀ ਇਹ ਤੂੜੀ ਪਤਾ ਚੱਲਿਆ ਕਿ ਸਮੁੰਦਰ ਰਾਸਤੇ ਵਿਦੇਸ਼ਾ ਨੂੰ ਵੀ ਜਾ ਹੀ ਹੈ।

ਜਿਸ ਕਾਰਨ ਪੰਜਾਬ ਅੰਦਰ ਲੋਕਾਂ ਨੂੰ ਤੂੜੀ ਦੀ ਘਾਟ ਪੈ ਰਹੀ ਹੈ। ਉਹਨਾਂ ਚਿੰਤਾ ਪ੍ਰਗਟਾਈ ਕਿ ਜੇਕਰ ਸੀਜਨ ਦੇ ਦਿਨ ਵਿਚ ਤੂੜੀ ਇਨੀਂ ਮਹਿੰਗੀ ਹੈ ਤਾਂ ਸਿਆਲ ਦੇ ਦਿਨ੍ਹਾਂ ਵਿਚ ਤੂੜੀ ਪਸ਼ੂ ਪਾਲਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਉਹਨਾਂ ਕਿਹਾ ਕਿ ਅੱਜ ਪਸ਼ੂ ਪਾਲਕ ਭਰਾ ਉਹਨਾਂ ਨੂੰ ਮਿਲੇ ਹਨ ਅਤੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਕਿ ਮੰਗ ਪੱਤਰ ਦਿੱਤਾ ਹੈ, ਜਿਸ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਜਾਣੂ ਕਰਵਾਇਆ ਜਾਵੇਗਾ ਅਤੇ ਪਸ਼ੂ ਪਾਲਕਾਂ ਨੂੰ ਆ ਰਹੀ, ਇਸ ਸਮੱਸਿਆ ਦੇ ਹੱਲ ਬਾਰੇ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਮੰਗ ਵੱਧਣ ਦੇ ਬਾਵਜੂਦ ਕਣਕ ਦੀ ਖ਼ਰੀਦ 15 ਸਾਲ ਦੇ ਹੇਠਲੇ ਪੱਧਰ 'ਤੇ

ETV Bharat Logo

Copyright © 2024 Ushodaya Enterprises Pvt. Ltd., All Rights Reserved.