ETV Bharat / state

ਸਟੇਜ ਤੋਂ ਬੋਲੇ ਆਪ ਵਿਧਾਇਕ ਸੇਖੋਂ, ਕਿਹਾ- ਚੋਣਾਂ ਵਿੱਚ ਰੁਝੇ ਹੋਣ ਕਾਰਨ ਮੁੱਖ ਮੰਤਰੀ ਮਾਨ ਪੰਜਾਬ ਨੂੰ ਨਹੀਂ ਦੇ ਪਾ ਰਹੇ ਸਮਾਂ

author img

By

Published : Nov 13, 2022, 11:18 AM IST

Updated : Nov 13, 2022, 12:04 PM IST

ਜਲ ਜੀਵਨ ਬਚਾਓ ਮੋਰਚੇ ਦੇ ਤਹਿਤ ਫ਼ਰੀਦਕੋਟ ਵਾਸੀਆਂ ਨੇ ਹਲਕਾ ਐਮਐਲਏ ਗੁਰਦਿੱਤ ਸਿੰਘ ਸੇਖੋਂ ਨੂੰ ਪਾਣੀ ਬਚਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਨਹਿਰਾਂ ਨੂੰ ਕੰਕਰੀਟ ਅਤੇ ਫਾਇਬਰ ਸ਼ੀਟ ਪਾ ਕੇ ਪੱਕਾ ਨਾ ਕੀਤਾ ਜਾਵੇ। ਦੂਜੇ ਪਾਸੇ, ਸਟੇਜ ਤੋਂ ਧਰਨੇ ਨੂੰ ਸੰਬੋਧਨ ਕਰਦੇ ਹੋਏ ਐਮਐਲਏ ਗੁਰਦਿੱਤ ਸਿੰਘ ਸੇਖੋਂ ਦੇ ਮੂੰਹੋ ਵੀ (CM Mann is not giving time to Punjab) ਆਖਰ ਸੱਚ ਨਿਕਲ ਆਇਆ। ਪੜ੍ਹੋ ਪੂਰੀ ਖ਼ਬਰ।

Faridkot AAP MLA Gurdit Singh Sekhon statement
Faridkot AAP MLA Gurdit Singh Sekhon statement

ਫ਼ਰੀਦਕੋਟ: ਇੱਥੋ ਲੰਘਦੀਆਂ ਨਹਿਰਾਂ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਨੂੰ ਪੱਕਿਆ ਕਰਨ ਨੂੰ ਲੈ ਕੇ ਫ਼ਰੀਦਕੋਟ ਦੇ ਲੋਕਾਂ ਵੱਲੋਂ ਬਣਾਏ ਗਏ ਜਲ ਜੀਵਨ ਬਚਾਓ ਮੋਰਚੇ ਚਲਾਇਆ ਗਿਆ। ਇਸੇ ਤਹਿਤ ਉਨ੍ਹਾਂ ਵੱਲੋਂ ਆਪਣੀਆ ਮੰਗਾਂ ਨੂੰ ਲੈ ਕੇ (CM Mann is not giving time to Punjab) ਮਿੰਨੀ ਸਕੱਤਰੇਤ ਫਰੀਦਕੋਟ ਤੋਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਘਰ ਤੱਕ ਰੋਸ ਮਾਰਚ ਕੱਢਿਆ ਗਿਆ। ਵਿਧਾਇਕ ਦੇ ਘਰ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।


ਪਾਣੀ ਬਚਾਉਣ ਦੀ ਮੰਗ: ਗੱਲਬਾਤ ਕਰਦਿਆਂ ਜਲ ਜੀਵਨ ਬਚਾਓ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪਾਣੀ ਜੀਵਨ ਲਈ ਅਹਿਮ ਹੈ ਅਤੇ ਫ਼ਰੀਦਕੋਟ ਵਿਚੋਂ ਲੰਘਦੀਆਂ ਨਹਿਰਾਂ ਦਾ ਪਾਣੀ ਜੋ ਸੀਪੇਜ ਰਾਹੀ ਧਰਤੀ ਹੇਠ ਚਲਾ ਜਾਂਦਾ ਹੈ, ਇਸ ਦੇ ਨਾਲ ਹੀ ਫ਼ਰੀਦਕੋਟ ਦੇ ਲੋਕਾਂ ਦਾ ਗੁਜਾਰਾ ਹੋ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫਰੀਦਕੋਟ ਵਿਚ ਲੰਘਦੀਆਂ ਇਨ੍ਹਾਂ ਨਹਿਰਾਂ ਨੂੰ ਕੰਕਰੀਟ ਅਤੇ ਫਾਇਬਰ ਸ਼ੀਟ ਪਾ ਕੇ ਪੱਕਿਆ ਕਰ ਦੇਵੇ ਤਾਂ ਪਾਣੀ ਦੀ ਸੀਪੇਜ ਬਿਲਕੁਲ ਬੰਦ ਹੋ ਜਾਵੇਗੀ ਜਿਸ ਨਾਲ ਫਰੀਦਕੋਟ ਅਤੇ ਆਸ ਪਾਸ ਦੇ ਇਲਾਕਿਆ ਵਿਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ।

ਸਟੇਜ ਤੋਂ ਬੋਲੇ ਆਪ ਵਿਧਾਇਕ ਸੇਖੋਂ

ਇਸੇ ਲਈ ਵੱਖ ਵੱਖ ਜਥੇਬੰਦੀਆ ਵੱਲੋਂ ਮਿਲ ਕੇ ਜਲ ਜੀਵਨ ਬਚਾਓ ਮੋਰਚਾ ਬਣਾਇਆ ਗਿਆ ਹੈ, ਜਿਸ ਵੱਲੋਂ ਜਿਥੇ ਲੋਕਾ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਉਥੇ ਹੀ ਨਹਿਰਾਂ ਨੂੰ ਪੱਕਿਆ ਕਰਨ ਤੋਂ ਰੋਕਣ ਲਈ ਅੱਜ ਹਲਕਾ ਵਿਧਾਇਕ ਦੇ ਘਰ ਦਾ ਘਿਰਾਓ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਮੰਗ ਮੁੱਖ ਮੰਤਰੀ ਪੰਜਾਬ ਤੱਕ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਹਲਕਾ ਵਿਧਾਇਕ ਨੇ ਕੋਈ ਸਾਰਥਿਕ ਜਵਾਬ ਨਾਂ ਦਿੱਤਾ ਤਾਂ ਇਹ ਧਰਨਾ ਲਗਾਤਾਰ ਹਲਕਾ ਵਿਧਾਇਕ ਦੇ ਘਰ ਦੇ ਬਾਹਰ ਹੀ ਚੱਲੇਗਾ।


'ਮੁੱਖ ਮੰਤਰੀ ਮਾਨ ਪੰਜਾਬ ਨੂੰ ਟਾਇਮ ਨਹੀਂ ਦੇ ਪਾ ਰਹੇ': ਇਸ ਮੌਕੇ ਆਪਣੇ ਘਰ ਅੱਗੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਆਮ ਆਦਮੀਂ ਪਾਰਟੀ ਦੇ ਵਿਧਾਇਕ ਦੇ ਮੂਹੋਂ ਸੱਚ ਵੀ ਨਿਕਲ ਗਿਆ ਅਤੇ ਉਨ੍ਹਾਂ ਨੇ ਸਟੇਜ ਤੋਂ ਹੀ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਕੋਲ ਫ਼ਰੀਦਕੋਟ ਦੇ ਲੋਕਾਂ ਦੇ ਇਸ ਅਹਿਮ ਮੁੱਦੇ ਨੂੰ ਚੁੱਕਿਆ ਸੀ, ਪਰ ਹੋਰ ਸੂਬਿਆ ਵਿਚ ਚੋਣਾਂ ਹੋਣ ਦੇ ਚੱਲਦੇ ਮੁੱਖ ਮੰਤਰੀ ਮਾਨ ਪੰਜਾਬ ਨੂੰ ਟਾਇਮ ਨਹੀਂ ਦੇ ਪਾ ਰਹੇ।

ਹਲਕਾ ਵਿਧਾਇਕ ਨੇ ਦਿੱਤਾ ਭਰੋਸਾ: ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਸਲਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਜਲਦ ਹੀ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕ ਪੱਖੀ ਫੈਸਲੇ ਹੀ ਲਵੇਗੀ। ਉਨ੍ਹਾਂ ਕਿਹਾ ਕਿ ਨਹਿਰਾਂ ਨੂੰ ਕੰਕਰੀਟ ਨਾਲ ਪੱਕਿਆ ਕਰਨ ਦਾ ਫੈਸਲਾ ਪਿਛਲੀਆਂ ਸਰਕਾਰਾਂ ਦਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਪੱਖੀ ਅਤੇ ਲੋਕ ਹਿੱਤ ਵਿਚ ਹੀ ਫੈਸਲਾ ਲਵੇਗੀ।

ਇਹ ਵੀ ਪੜ੍ਹੋ: ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਫਿਰ ਤੋਂ ਮੋਰਚਾ ਖੋਲ੍ਹਣ ਦਾ ਐਲਾਨ

Last Updated : Nov 13, 2022, 12:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.