ETV Bharat / state

ਸੀਵਰੇਜ ਦੇ ਗੰਦਾ ਪਾਣੀ ਤੋਂ ਦੁੱਖੀ ਮਾਹੌਲ ਵਾਸੀ

author img

By

Published : Oct 30, 2021, 8:14 AM IST

ਸੀਵਰੇਜ ਦੇ ਗੰਦਾ ਪਾਣੀ ਤੋਂ ਦੁੱਖੀ ਮਾਹੌਲ ਵਾਸੀ
ਸੀਵਰੇਜ ਦੇ ਗੰਦਾ ਪਾਣੀ ਤੋਂ ਦੁੱਖੀ ਮਾਹੌਲ ਵਾਸੀ

ਫਰੀਦਕੋਟ (Faridkot) ‘ਚ ਲੰਬੇ ਸਮੇਂ ਸੀਵਰੇਜ (Sewage) ਦੇ ਗੰਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਸ਼ਹਿਰ ਵਿੱਚ ਗੰਦਗੀ ਪਾਣੀ ਦੀ ਸਮੱਸਿਆ ਤੋਂ ਸਥਾਨਕ ਲੋਕ ਇਸ ਕਦਰ ਦੁੱਖੀ ਜੋ ਚੁੱਕੇ ਹਨ ਕਿ ਕਈ ਲੋਕ ਆਪਣਾ ਘਰ ਛੱਡ ਕੇ ਜਾਣ ਲਈ ਮਜ਼ਬੂਰ ਹੋ ਗਏ ਹਨ।

ਫਰੀਦਕੋਟ: ਪੰਜਾਬ ਸਰਕਾਰ (Government of Punjab) ਜੋ ਪੰਜਾਬ ਦੇ ਵਿਕਾਸ ਨੂੰ ਲੈਕੇ ਵੱਡੇ-ਵੱਡੇ ਵਾਅਦੇ ਕਰਦੀ ਹੈ, ਪਰ ਅਫਸੋਸ ਇਹ ਵਾਅਦੇ ਸਿਰਫ਼ ਖੋਖਲੇ ਹੀ ਸਾਬਿਤ ਹੋ ਰਹੇ ਹਨ। ਜਿਸ ਦੀ ਤਾਜ਼ਾ ਮਿਸਾਈਲ ਫਰੀਦਕੋਟ (Faridkot) ਤੋਂ ਸਾਹਮਣੇ ਆਈ ਹੈ। ਜਿੱਥੇ ਪਿਛਲੇ ਲੰਬੇ ਸਮੇਂ ਸੀਵਰੇਜ (Sewage) ਦੇ ਗੰਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਸ਼ਹਿਰ ਵਿੱਚ ਗੰਦਗੀ ਪਾਣੀ ਦੀ ਸਮੱਸਿਆ ਤੋਂ ਸਥਾਨਕ ਲੋਕ ਇਸ ਕਦਰ ਦੁੱਖੀ ਜੋ ਚੁੱਕੇ ਹਨ ਕਿ ਕਈ ਲੋਕ ਆਪਣਾ ਘਰ ਛੱਡ ਕੇ ਜਾਣ ਲਈ ਮਜ਼ਬੂਰ ਹੋ ਗਏ ਹਨ। ਜਿਸ ਲਈ ਸਥਾਨਕ ਲੋਕ ਪੰਜਾਬ ਸਰਕਾਰ (Government of Punjab) ਨੂੰ ਜ਼ਿੰਮੇਵਾਰ (Responsible) ਦੱਸ ਰਹੇ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸਥਾਨਕ ਵਿਧਾਇਕ ਅਤੇ ਸੀਵਰੇਜ ਬੋਰਡ (Sewerage Board) ਕਰ ਚੁੱਕੇ ਹਨ, ਪਰ ਅਫਸੋਸ ਹਾਲੇ ਤੱਕ ਨਾ ਤਾਂ ਵਿਧਾਇਕ ਨੇ ਕੋਈ ਐਕਸ਼ਨ ਲਿਆ ਹੈ ਅਤੇ ਨਾ ਹੀ ਸੀਵਰੇਜ ਬੋਰਡ (Sewerage Board) ਨੇ ਇਸ ਦੇ ਹੱਲ ਲਈ ਕੋਈ ਕਦਮ ਚੁੱਕਿਆ ਹੈ।

ਸੀਵਰੇਜ ਦੇ ਗੰਦਾ ਪਾਣੀ ਤੋਂ ਦੁੱਖੀ ਮਾਹੌਲ ਵਾਸੀ

ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਹ ਆਪਣੀ ਇਸ ਸਮੱਸਿਆ ਨੂੰ ਲੈਕੇ ਸਥਾਨਕ ਪ੍ਰਸ਼ਾਸਨ ਕੋਲ ਜਾਦੇ ਹਨ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇੱਕ-ਦੋ ਦਿਨਾਂ ‘ਚ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਜਾਦਾ ਹੈ, ਪਰ ਇੱਕ-ਦੋ ਦਿਨ ਕਰਕੇ ਪ੍ਰਸ਼ਾਸਨ ਕਰੀਬ 2 ਮਹੀਨੇ ਤੋਂ ਇਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਗੰਦੇ ਪਾਣੀ ਕਰਕੇ ਇਸ ਗਲੀ ਵਿੱਚ ਰਹਿੰਦੇ ਸਾਰੇ ਘਰਾਂ ਦੇ ਮੈਂਬਰ ਬਿਮਾਰੀ ਦੀ ਲਪੇਟ ਵਿੱਚ ਹਨ।

ਇਨ੍ਹਾਂ ਲੋਕਾਂ ਮੁਤਾਬਕ ਸਕੂਲ ਦੇ ਬੱਚਿਆ (School children) ਨੂੰ ਵੀ ਇਸ ਗੰਦੇ ਪਾਣੀ ਦੇ ਵਿੱਚੋਂ ਦੀ ਲੱਗਣਾ ਪੈਦਾ ਹੈ। ਜਿਸ ਕਰਕੇ ਉਹ ਬਿਮਾਰ ਦਾ ਹੁੰਦੇ ਹੀ ਹਨ ਅਤੇ ਨਾਲ ਉਨ੍ਹਾਂ ਦੀ ਸਕੂਲ ਵਰਦੀ ਵੀ ਗੰਦੀ ਹੋ ਜਾਂਦੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਇਸ ਗੰਦੇ ਪਾਣੀ ਕਾਰਨ ਸਾਰੇ ਘਰਾਂ ਵਿੱਚ ਡੇਂਗੂ ਫੈਲ ਚੁੱਕਿਆ ਹੈ।

ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਉਹ 2022 ਦੀਆਂ ਚੋਣਾਂ ਵਿੱਚ ਸਥਾਨਕ ਵਿਧਾਇਕ ਤੇ ਮੌਜੂਦਾ ਪੰਜਾਬ ਦੀ ਸਰਕਾਰ ਦੇ ਵਿਰੋਧ ਚੋਣ ਪ੍ਰਚਾਰ ਕਰਨਗੇ।

ਇਹ ਵੀ ਪੜ੍ਹੋ:ਨਸ਼ਾ ਵੇਚਣ ਵਾਲਿਆਂ ਦੇ ਘਰਾਂ ਦੇ ਬਾਹਰ ਪੁਲਿਸ ਨੇ ਲਗਾਏ ਗਏ ਸੀਸੀਟੀਵੀ ਕੈਮਰੇ

ETV Bharat Logo

Copyright © 2024 Ushodaya Enterprises Pvt. Ltd., All Rights Reserved.