ETV Bharat / state

Faridkot Police Arrested 3 Youths: ਪੁਲਿਸ ਨੇ 3 ਨੌਜਵਾਨਾਂ ਨੂੰ ਹਥਿਆਰਾਂ ਤੇ ਕਾਰਤੂਸਾਂ ਸਮੇਤ ਕੀਤਾ ਕਾਬੂ

author img

By

Published : Feb 19, 2023, 8:29 AM IST

Faridkot Police Arrested 3 Youths
Faridkot Police Arrested 3 Youths

ਫਰੀਦਕੋਟ ਪੁਲਿਸ ਵੱਲੋਂ 3 ਨੌਜਵਾਨਾਂ ਨੂੰ 2 ਵੱਖ-ਵੱਖ ਮਾਮਲਿਆਂ ਵਿਚ ਅਸਲੇ ਅਤੇ ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਿਹਨਾਂ ਪਾਸੋਂ ਇੱਕ 12 ਬੋਰ ਗੰਨ, 3 ਜਿੰਦਾ ਕਾਰਤੂਸ, 1 ਰਿਵਾਲਵਰ 32 ਬੋਰ, 1 ਰਿਵਾਲਵਰ 32 ਬੋਰ ਸਮੇਤ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੇ 3 ਨੌਜਵਾਨਾਂ ਨੂੰ ਹਥਿਆਰਾਂ ਤੇ ਕਾਰਤੂਸਾਂ ਸਮੇਤ ਕੀਤਾ ਕਾਬੂ

ਫਰੀਦਕੋਟ: ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਠੀਕ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਉੱਤੇ ਨੱਥ ਪਾਈ ਜਾ ਰਹੀ ਹੈ। ਇਸੇ ਤਹਿਤ ਹੀ ਸ਼ਨੀਵਾਰ ਨੂੰ ਫਰੀਦਕੋਟ ਪੁਲਿਸ ਵੱਲੋਂ 3 ਨੌਜਾਵਨਾਂ ਨੂੰ 2 ਵੱਖ-ਵੱਖ ਮਾਮਲਿਆਂ ਵਿਚ ਅਸਲੇ ਅਤੇ ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਿਹਨਾਂ ਪਾਸੋਂ ਇੱਕ 12 ਬੋਰ ਗੰਨ, 3 ਜਿੰਦਾ ਕਾਰਤੂਸ, 1 ਰਿਵਾਲਵਰ 32 ਬੋਰ, 1 ਰਿਵਾਲਵਰ 32 ਬੋਰ ਸਮੇਤ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੇ 3 ਨੌਜਵਾਨਾਂ ਕੀਤੇ ਕਾਬੂ:- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਫਰੀਦਕੋਟ ਵੱਲੋਂ ਕਾਰਵਾਈ ਕਰਦੇ ਹੋਏ 3 ਨੌਜਵਾਨਾਂ ਨੂੰ 2 ਵੱਖ-ਵੱਖ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੰਨਾਂ ਪਾਸੋਂ ਅਸਲਾ ਬਰਾਮਦ ਹੋਇਆ ਹੈ। ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਪਤਾ ਚੱਲਿਆ ਕਿ 2 ਨੌਜਵਾਨ ਜਸਵੀਰ ਸਿੰਘ ਉਰਫ ਭੀਚੂ ਅਤੇ ਜਸ਼ਨਦੀਪ ਸਿੰਘ ਉਰਫ ਭਿੰਦਾ ਨੇ ਕੁੱਝ ਸਮਾਂ ਪਹਿਲਾਂ ਇਕ 12 ਬੋਰ ਗੰਨ ਜਿਲ੍ਹਾ ਮੋਗਾ ਦੇ ਬਾਘਾਪੁਰਾਣਾਂ ਤੋਂ ਕਿਸੇ ਤੋਂ ਖੋਹੀ ਸੀ ਅਤੇ ਇਹ ਆਪਣੇ ਇਕ ਹੋਰ ਸਾਥੀ ਨਾਲ ਮਿਲ ਕਿ ਕਿਸੇ ਸਖ਼ਸ ਦਾ ਕਤਲ ਕਰਨਾ ਚਾਹੁੰਦੇ ਹਨ।

3 ਨੌਜਵਾਨਾਂ ਤੋਂ ਅਸਲਾ ਤੇ ਕਾਰਤੂਸ ਬਰਾਮਦ:- ਇਸ ਦੌਰਾਨ ਹੀ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਪਾਸੋਂ ਖੋਹ ਕੀਤੀ ਹੋਈ 12 ਬੋਰ ਗੰਨ ਸਮੇਤ 3 ਜਿੰਦਾ ਕਰਤੂਸ ਅਤੇ ਇਕ 32 ਬੋਰ ਰਿਵਾਲਵਰ ਬਰਾਮਦ ਹੋਇਆ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਬਲਰਾਜ ਸਿੰਘ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ 32 ਬੋਰ ਦਾ ਇਕ ਪਿਸਟਲ ਸਮੇਤ 3 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਆਰੋਪੀਆਂ ਨੂੰ ਅਦਾਲਤ ਵਿੱਚ ਪੇਸ ਕੀਤਾ ਜਾਵੇਗਾ:- ਇਸ ਦੌਰਾਨ ਹੀ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ ਵਿੱਚ ਇਹ ਪਤਾ ਚੱਲਿਆ ਹੈ ਕਿ ਇਹ ਨੌਜਵਾਨ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜ਼ਾਮ ਦੇਣਾ ਚਾਹੁੰਦੇ ਸੀ। ਉਹਨਾਂ ਕਿਹਾ ਕਿ ਫੜ੍ਹੇ ਗਏ ਕਥਿਤ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋਂ ਪੁੱਛਗਿੱਛ ਵਿਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।


ਇਹ ਵੀ ਪੜੋ:- Barnala news: ਖ਼ੂਨੀ ਕੱਟ ਨੂੰ ਲੈ ਕੇ ਭੜਕੇ ਕਿਸਾਨ, ਨਾਅਰੇਬਾਜ਼ੀ ਕਰਦਿਆਂ ਸੰਘਰਸ਼ ਵਿੱਢਣ ਦੀ ਦੇ ਦਿੱਤੀ ਵੱਡੀ ਚੇਤਾਵਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.