ETV Bharat / state

ਬਹਿਬਲਕਲਾਂ ਇਨਸਾਫ ਮੋਰਚੇ 'ਚ ਪਹੁੰਚੀ ਵਕੀਲਾਂ ਦੀ ਟੀਮ, ਦਿੱਤਾ ਇਨਸਾਫ ਦਾ ਭਰੋਸਾ

author img

By

Published : Jul 16, 2022, 11:08 AM IST

ਫਰੀਦਕੋਟ ਵਿਖੇ ਬਹਿਬਲਕਲਾਂ ਕਲਾਂ ’ਚ ਚੱਲ ਰਹੇ ਮੋਰਚੇ ਨੂੰ ਮਿਲਣ ਲਈ ਵਕੀਲਾਂ ਦੀ ਟੀਮ ਪਹੁੰਚੀ। ਇਸ ਮੌਕੇ ਟੀਮ ਨੇ ਇਨਸਾਫ ਦਾ ਭਰੋਸ ਦਿੱਤਾ।

ਬਹਿਬਲਕਲਾਂ ਇਨਸਾਫ ਮੋਰਚੇ 'ਚ ਪਹੁੰਚੀ AG ਪੰਜਾਬ ਦੇ ਦਫ਼ਤਰ ਦੀ ਟੀਮ
ਬਹਿਬਲਕਲਾਂ ਇਨਸਾਫ ਮੋਰਚੇ 'ਚ ਪਹੁੰਚੀ AG ਪੰਜਾਬ ਦੇ ਦਫ਼ਤਰ ਦੀ ਟੀਮ

ਫਰੀਦਕੋਟ: ਬਹਿਬਲਕਲਾਂ ਕਲਾਂ (Behbalkal Kalan) ਵਿਖੇ ਬੀਤੇ ਕਰੀਬ 7 ਮਹੀਨਿਆਂ ਤੋਂ ਚੱਲ ਰਹੇ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੇ ਇਨਸਾਫ਼ ਮੋਰਚੇ (Blasphemy and shooting cases justice front) ਵਿੱਚ ਪੰਜਾਬ ਸਰਕਾਰ (Punjab Govt) ਨੂੰ ਇਨ੍ਹਾਂ ਮਾਮਲਿਆਂ ਦੇ ਹੱਲ ਲਈ ਦਿੱਤਾ ਹੋਇਆ 3 ਮਹੀਨੇ ਦਾ ਸਮਾਂ ਪੂਰਾ ਹੋਣ ‘ਤੇ AG ਪੰਜਾਬ ਦੇ ਦਫ਼ਤਰ ਦੇ ਵਕੀਲਾਂ ਦੀ ਟੀਮ (A team of lawyers from the office of AG Punjab) ਭੇਜੀ ਗਈ ਸੀ। ਆਪਣੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਦੱਸਣ ਲਈ ਬਹਿਬਲਕਲਾਂ ਇਨਸਾਫ਼ ਮੋਰਚੇ (Behbalkalan Insaf Morche) ਵਿੱਚ ਪਹੁੰਚੀ ਇਸ ਟੀਮ ਨੇ ਜਾਂਚ ਲਈ ਹੋਰ ਸਮਾਂ ਮੰਗਿਆ ਹੈ।

ਪੈਰਵਾਈ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਕਿਹਾ ਕਿ ਇਸ ਟੀਮ ਦੀ ਇਹ ਵੱਡੀ ਪ੍ਰਾਪਤੀ ਹੈ, ਕਿ ਬੀਤੇ ਕਰੀਬ 2 ਸਾਲਾਂ ਤੋਂ ਗੋਲੀਕਾਂਡ ਮਾਮਲਿਆਂ ਵਿੱਚ ਨਾਮਜ਼ਦ ਕਥਿਤ ਮੁਲਜਮਾਂ ਵੱਲੋਂ ਮਾਨਯੋਗ ਹਾਈਕੋਰਟ ਵਿੱਚ ਪਾਈਆਂ ਗਈਆਂ ਵੱਖ-ਵੱਖ ਰਿਟ ਪਟੀਸ਼ਨਾਂ ਖਾਰਜ ਕਰਵਾਈਆਂ ਗਈਆਂ ਹਨ, ਜਿਸ ਨਾਲ ਹੁਣ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਟਰਾਇਲ ਕੋਰਟਾਂ ਵਿੱਚ ਸ਼ੁਰੂ ਹੋ ਸਕੇਗੀ। ਇਸ ਦੇ ਨਾਲ ਹੀ ਉਨ੍ਹਾਂ ਸੰਗਤਾਂ ਤੋਂ ਇਨ੍ਹਾਂ ਮਾਮਲਿਆਂ ਵਿੱਚ ਅੱਗੇ ਦੀ ਪੈਰਵਾਈ ਲਈ 15 ਦਿਨ ਦਾ ਹੋਰ ਸਮਾਂ ਮੰਗਿਆ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਹਾਦਸਾ: ਮੀਂਹ ਪੈਣ ਕਾਰਨ ਢਹਿ ਢੇਰੀ ਹੋਈ ਕੰਧ, ਕਈ ਕਾਰਾਂ ਦੱਬੀਆਂ

ਬਹਿਬਲਕਲਾਂ ਇਨਸਾਫ ਮੋਰਚੇ 'ਚ ਪਹੁੰਚੀ AG ਪੰਜਾਬ ਦੇ ਦਫ਼ਤਰ ਦੀ ਟੀਮ

ਉਧਰ ਦੂਜੇ ਪਾਸੇ ਹੋਰ ਸਮਾਂ ਦੇਣ ਨੂੰ ਲੈ ਕੇ ਕੁਝ ਗਰਮ ਖਿਆਲੀ ਨੌਜਵਾਨਾਂ ਵੱਲੋਂ ਵਿਰੋਧ ਪ੍ਰਗਟ ਕਰਦਿਆਂ ਵਾਦ ਵਿਵਾਦ ਵੀ ਕੀਤਾ ਗਿਆ ਅਤੇ ਇੱਕ-ਦੂਸਰੇ ਤੋਂ ਮਾਇਕ ਖੋਹਣ ਦੀ ਕੋਸ਼ਿਸ ਵੀ ਕੀਤੀ ਗਈ। ਇਸ ਤੋਂ ਬਾਅਦ ਸਿੱਖ ਆਗੂਆਂ ਦੇ ਸਮਝਾਉਨ ਅਤੇ ਬਹੁਮਤ ਨਾਲ ਫੈਸਲਾ ਲੈਣ ‘ਤੇ ਪੰਜਾਬ ਸਰਕਾਰ ਦੀ ਟੀਮ ਨੂੰ 15 ਦਿਨ ਦਾ ਹੋਰ ਸਮਾਂ ਦੇ ਦਿੱਤਾ ਗਿਆ ਅਤੇ ਨਾਲ ਹੀ ਇਹ ਐਲਾਨ ਹੋਇਆ ਕਿ ਅਗਲੇ 15 ਦਿਨ ਇਨਸਾਫ ਮੋਰਚੇ ‘ਤੇ ਇਕੱਠ ਬਣਿਆ ਰਹੇਗਾ ਅਤੇ ਹਰ ਰੋਜ ਸਟੇਜ ਚੱਲੇਗੀ, 15 ਦਿਨਾਂ ਬਾਅਦ ਜੇਕਰ ਸਰਕਾਰ ਕਿਸੇ ਨਤੀਜੇ ‘ਤੇ ਨਾ ਪਹੁੰਚੀ ਤਾਂ ਧਰਨੇ ਵਿੱਚ ਆਏ AG ਪੰਜਾਬ ਦੇ ਦਫ਼ਤਰ ਦੀ ਟੀਮ ਦੇ ਵਕੀਲ ਵੀ ਧਰਨੇ ਵਿੱਚ ਸੰਗਤਾਂ ਦੇ ਨਾਲ ਹੀ ਬੈਠਣਗੇ।

ਇਹ ਵੀ ਪੜ੍ਹੋ: ਦਿਮਾਗੀ ਤੌਰ ’ਤੇ ਪਰੇਸ਼ਾਨ ਮਾਂ ਨੇ 4 ਸਾਲਾਂ ਮਾਸੂਮ ਦਾ ਕੀਤਾ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.