ETV Bharat / state

ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ 'ਚ ਲੱਗੇ ਫਸਲ ਦੇ ਅੰਬਾਰ, ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਕੱਢੀ ਭੜਾਸ

author img

By

Published : Oct 27, 2022, 7:57 PM IST

ਅਰਾਈਆਂਵਾਲਾ ਕਲਾਂ ਦੀ ਅਨਾਜ ਮੰਡੀ (Grain market of Arayanwala Kalan) ਵਿੱਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਪੰਜਾਬ ਸਰਕਾਰ ਤੋਂ ਖ਼ਫਾ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ 10 ਦਿਨਾਂ ਤੋਂ ਮੰਡੀ ਵਿੱਚ ਫਸਲ ਲੈਕੇ ਬੈਠੇ ਹਨ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ।

Due to non lifting of paddy, the crop is piled up in the market
ਝੋਨੇ ਦੀ ਲ਼ਿਫਟਿੰਗ ਨਾ ਹੋਣ ਕਾਰਨ ਮੰਡੀ 'ਚ ਲੱਗੇ ਫਸਲ ਦੇ ਅੰਬਾਰ, ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਕੱਢੀ ਭੜਾਸ

ਫਰੀਦਕੋਟ: ਜਿਲ੍ਹਾ ਫਰੀਦਕੋਟ ਦੇ ਅਰਾਈਆਂਵਾਲਾ ਕਲਾਂ ਦੀ ਅਨਾਜ ਮੰਡੀ (Grain market of Arayanwala Kalan) ਵਿੱਚ ਝੋਨੇ ਦੀ ਖ੍ਰੀਦ ਦੇ ਪ੍ਰਬੰਧ ਪੁਖਤਾ ਨਾਂ ਹੋਣ ਦੇ ਚਲਦੇ ਕਿਸਾਨਾਂ ਨੂੰ ਵੱਡੀਆ ਦਿੱਕਤਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਬੀਤੇ ਕਰੀਬ 10 ਦਿਨਾਂ ਤੋਂ ਅਨਾਜ ਮੰਡੀ ਵਿਚ ਆਪਣਾ ਝੋਨੇ ਰੱਖ ਕੇ ਬੈਠੇ ਹਨ ਅਤੇ ਪ੍ਰਸ਼ਾਸਨਿਕ ਅਤੇ ਖ੍ਰੀਦ ਏਜੰਸੀਆਂ ਉਨ੍ਹਾਂ ਦੀ ਸਾਰ ਨਹੀਂ ਲੈ ਰਹੀਆਂ।

ਕਿਸਾਨਾਂ ਨੇ ਕਿਹਾ ਕਿ ਉਹ ਬੀਤੇ ਕਈ ਕਈ ਦਿਨਾਂ ਤੋਂ ਅਨਾਜ ਮੰਡੀ ਵਿਚ ਆਪਣੇ ਝੋਨਾਂ ਲੇ ਕੇ ਆਏ ਹੋਏ ਹਨ ਪਰ ਸ਼ੈਲਰ ਮਾਲਕਾਂ ਦੀ ਕਥਿਤ ਜਾਅਲਸਾਜੀ (Alleged forgery of sheller owners) ਦੇ ਚਲਦੇ ਉਹਨਾਂ ਦਾ ਨਾਂ ਤਾਂ ਸਮੇਂ ਸਿਰ ਝੋਨਾਂ ਖ੍ਰੀਦਿਆ ਜਾ ਰਿਹਾ ਹੈ ਅਤੇ ਨਾਂ ਹੀ ਖਰੀਦਿਆ ਹੋਇਆ ਝੋਨਾਂ ਮੰਡੀ ਵਿੱਚੋਂ ਚੁੱਕਿਆ ਜਾ ਰਿਹਾ ਹੈ, ਜਿਸ ਕਾਰਨ ਆਨਾਜ ਮੰਡੀ ਵਿਚ ਬੋਰੀਆਂ ਦੇ ਅੰਬਾਰ (Heaps of sacks in the grain market) ਲੱਗ ਰਹੇ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਝੋਨਾਂ ਰੱਖਣ ਲਈ ਥਾਂ ਨਹੀਂ ਮਿਲ ਰਹੀ।

ਝੋਨੇ ਦੀ ਲ਼ਿਫਟਿੰਗ ਨਾ ਹੋਣ ਕਾਰਨ ਮੰਡੀ 'ਚ ਲੱਗੇ ਫਸਲ ਦੇ ਅੰਬਾਰ, ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਕੱਢੀ ਭੜਾਸ

ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਨਾਂ ਤਾਂ ਕੋਈ ਸਰਕਾਰੀ ਅਧਿਕਾਰੀ ਅਤੇ ਨਾਂ ਹੀ ਹਲਕਾ ਵਿਧਾਇਕ ਨੇ ਉਹਨਾਂ ਦੀ ਅੱਜ ਤੱਕ ਕੋਈ ਸਾਰ ਲਈ। ਉਹਨਾਂ ਮੰਗ ਕੀਤੀ ਕਿ ਅਨਾਜ ਮੰਡੀ ਵਿਚ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ (Solving problems in the grain market) ਕੀਤਾ ਜਾਵੇ।

ਇਸ ਪੂਰੇ ਮਾਮਲੇ ਸੰਬੰਧੀ ਜਦ ਜਿਲ੍ਹਾ ਖੁਰਾਕ ਅਤੇ ਸਪਲਾਈ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੀਡੀਆ ਵੱਲੋਂ ਉਹਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਜਿਸ ਦੀ ਉਹ ਮੌਕੇ ਉੱਤੇ ਜਾ ਕੇ ਜਾਂਚ ਕਰਨਗੇ ਅਤੇ ਜੋ ਵੀ ਲੋੜੀਂਦਾ ਪ੍ਰਬੰਧਾਂ ਦੀ ਲੋੜ ਹੋਈ ਜਲਦ ਤੋਂ ਜਲਦ ਤੋਂ ਜਲਦ ਕੀਤੇ ਜਾਣਗੇ।

ਇਹ ਵੀ ਪੜ੍ਹੋ: ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਿਹਤ ਵਿਭਾਗ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.