ETV Bharat / state

ਵੱਡੀ ਖ਼ਬਰ: ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ, ਦੇਖੋ CCTV

author img

By

Published : Nov 10, 2022, 8:25 AM IST

Updated : Nov 10, 2022, 2:27 PM IST

Faridkot Big Breaking, Dera Premi Pradeep Singh shot died
Faridkot Big Breaking

ਬਰਗਾੜੀ ਬੇਅਦਬੀ ਮਾਮਲੇ ਵਿੱਚ ਐਫਆਈਆਰ ਨੰਬਰ 63 ਵਿੱਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਤੋਂ ਕਤਲਕਾਂਡ ਦੇ ਸਬੂਤ ਜੁਟਾ ਕੇ ਜਾਂਚ ਵਿੱਚ ਲੱਗੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਉੱਤੇ ਮਾਨ ਨੇ ਡੀਜੀਪੀ ਗੌਰਵ ਯਾਦਵ ਅਤੇ ਹੋਰ ਸੀਨੀਅਰ ਅਫ਼ਸਰਾਂ ਦੀ ਮੀਟਿੰਗ ਕਰ ਰਹੇ ਹਨ।

ਕੋਟਕਪੂਰਾ: ਫ਼ਰੀਦਕੋਟ ਦੇ ਹਲਕਾ ਕੋਟਕਪੂਰਾ ਵਿਚ ਅੱਜ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਮੁਕੱਦਮਾਂ ਨੰਬਰ 63 ਅਤੇ 128/2015 ਥਾਨਾਂ ਬਾਜਾਖਾਨਾ ਵਿਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਅੱਜ ਸਵੇਰੇ ਕੁਝ ਅਨਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਸਮੇਂ ਸਵੇਰ ਵੇਲੇ ਆਪਣੀ ਦੁਕਾਨ ਅੰਦਰ ਮੌਜੂਦ ਸੀ। ਵਾਰਦਾਤ ਦੀ ਪੂਰੀ ਘਟਨਾ CCTV ਵਿਚ ਕੈਦ ਹੋ ਗਈ ਜਿਸ ਵਿਚ 5 / 6 ਹਮਲਾਵਰਾਂ ਨੇ ਤਾਬੜ ਤੋੜ ਫਾਇਰਿੰਗ ਕਰ ਕੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ ਰਾਜੂ ਦਾ ਜਿੱਥੇ ਕਤਲ ਕਰ ਦਿੱਤਾ ਗਿਆ, ਉਥੇ ਹੀ ਉਸ ਦਾ ਗੰਨਮੈਨ ਹਾਕਮ ਸਿੰਘ ਅਤੇ ਇਕ ਹੋਰ ਵਿਅਕਤੀ ਜੋ ਕੋਟਕਪੂਰਾ ਦਾ ਸਾਬਕਾ MC ਦੱਸਿਆ ਜਾ ਰਿਹਾ ਹੈ ਉਹ ਗੰਭੀਰ ਜਖਮੀ ਹੋ ਗਏ।

ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ

ADGP ਪਹੁੰਚੇ ਕੋਟਕਪੂਰਾ: ADGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਕੋਟਕਪੂਰਾ ਪਹੁੰਚੇ। ਅੱਜ ਸਵੇਰੇ ਡੇਰਾ ਪ੍ਰੇਮੀ ਦੇ ਹੋਏ ਕਤਲ ਮਾਮਲੇ ਵਿੱਚ ਸਥਿਤੀ ਦਾ ਉਨ੍ਹਾਂ ਨੇ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

ADGP ਪਹੁੰਚੇ ਕੋਟਕਪੂਰਾ

CM ਮਾਨ ਦੇ ਡੀਜੀਪੀ ਤੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ: ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਉੱਤੇ ਮਾਨ ਨੇ ਡੀਜੀਪੀ ਗੌਰਵ ਯਾਦਵ ਅਤੇ ਹੋਰ ਸੀਨੀਅਰ ਅਫ਼ਸਰਾਂ ਦੀ ਮੀਟਿੰਗ ਕਰ ਰਹੇ ਹਨ।

dera premi pradeep singh shot dead in Faridkot
ਵੱਡੀ ਖ਼ਬਰ: ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ

5 ਮੁਲਜ਼ਮਾਂ ਨੇ ਕੀਤਾ ਹਮਲਾ: 2 ਮੋਟਰਸਾਈਕਲ ਸਵਾਰ 5 ਬਦਮਾਸ਼ਾਂ ਨੇ ਉਨ੍ਹਾਂ 'ਤੇ ਕਈ ਗੋਲੀਆਂ ਚਲਾਈਆਂ। ਇਸ ਹਮਲੇ 'ਚ ਬੰਦੂਕਧਾਰੀ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ। ਜਿਸ ਵਿੱਚ ਨੇੜਲੇ ਦੁਕਾਨਦਾਰ ਵੀ ਸ਼ਾਮਲ ਹਨ। ਦੂਜੇ ਪਾਸੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਪਹਿਲਾਂ ਇਸ ਦਾ ਨਾਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਆਇਆ ਸੀ। ਦੱਸ ਦਈਏ ਕਿ ਕਤਲ ਕਰਨ ਵਾਲੇ ਹਮਲਾਵਰਾਂ ਦੀਆਂ CCTV ਆਧਾਰਿਤ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।

dera premi pradeep singh shot dead in Faridkot
ਵੱਡੀ ਖ਼ਬਰ: ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ
dera premi pradeep singh shot dead in Faridkot
ਵੱਡੀ ਖ਼ਬਰ: ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ
dera premi pradeep singh shot dead in Faridkot
ਵੱਡੀ ਖ਼ਬਰ: ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ

ਬਦਮਾਸ਼ ਡੇਰਾ ਪ੍ਰੇਮੀ ਦਾ ਕਤਲ ਕਰਨ ਲਈ ਬਿਨਾਂ ਨੰਬਰ ਦੇ ਬਾਈਕ 'ਤੇ ਆਏ ਸਨ। ਪੁਲਿਸ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਡੇਰਾ ਪ੍ਰੇਮੀ ਦੀ ਹੱਤਿਆ ਕੀਤੀ ਗਈ ਹੈ, ਉਸ ਤੋਂ ਲੱਗਦਾ ਹੈ ਕਿ ਬਦਮਾਸ਼ਾਂ ਨੇ ਆਪਣਾ ਰੁਟੀਨ ਟ੍ਰੈਕ ਕੀਤਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਪ੍ਰਦੀਪ ਸਵੇਰੇ ਦੁਕਾਨ ਖੋਲ੍ਹਦਾ ਹੈ। ਸੀਸੀਟੀਵੀ ਫੁਟੇਜ ਵਿੱਚ ਬਦਮਾਸ਼ ਉੱਥੇ ਘੁੰਮਦੇ ਅਤੇ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ। ਜਿਵੇਂ ਹੀ ਡੇਰਾ ਪ੍ਰੇਮੀ ਨੇ ਦੁਕਾਨ ਖੋਲ੍ਹੀ ਤਾਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

  • Update on murder of Sacrilege accused: The situation is under control and I urge people to maintain peace and harmony in the state.@PunjabPoliceInd is doing proper investigation

    Request citizens not to panic or spread fake news or any hate speech.

    — DGP Punjab Police (@DGPPunjabPolice) November 10, 2022 " class="align-text-top noRightClick twitterSection" data=" ">

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਟਵੀਟ: ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਤੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆ ਲਿਖਿਆ ਕਿ "ਸਥਿਤੀ ਕਾਬੂ ਹੇਠ ਹੈ ਅਤੇ ਮੈਂ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। @PunjabPoliceInd। ਜਾਂਚ ਕਰ ਰਿਹਾ ਹੈ। ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਘਬਰਾਉਣ ਜਾਂ ਅਫ਼ਵਾਹਾਂ ਜਾਂ ਕੋਈ ਨਫ਼ਰਤ ਭਰੀ ਭਾਸ਼ਣ ਨਾ ਫੈਲਾਉਣ।"

ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ

ਗੰਨਮੈਨ ਜਖ਼ਮੀ, ਹਸਪਤਾਲ 'ਚ ਜ਼ੇਰੇ ਇਲਾਜ: ਮੌਕੇ ਉੱਤੇ ਮੌਜੂਦ ਗੰਨਮੈਨ ਹਾਕਮ ਸਿੰਘ ਨੇ ਦੱਸਿਆ ਕਿ 3-4 ਨੌਜਵਾਨ ਸਨ, ਜਿਨ੍ਹਾਂ ਨੇ ਗੋਲੀਆਂ ਮਾਰੀਆਂ। ਮ੍ਰਿਤਕ ਪ੍ਰਦੀਪ ਦੁਕਾਨ ਖੋਲ ਰਿਹਾ ਸੀ, ਜਦੋਂ ਗੋਲੀਆਂ ਚੱਲੀਆਂ। ਉਨ੍ਹਾਂ ਦੱਸਿਆ ਕਿ ਪ੍ਰਦੀਪ ਨਾਲ 3 ਗੰਨਮੈਨ ਦੀ ਡਿਊਟੀ ਲੱਗੀ ਹੈ, ਜਿਸ ਚੋਂ ਦੋ ਮੌਕੇ 'ਤੇ ਨਹੀਂ ਸਨ। ਉਸ ਨੇ ਜਦੋਂ ਗੋਲੀ ਚਲਾਉਣੀ ਚਾਹੀ ਤਾਂ ਉਸ ਉੱਤੇ ਵੀ ਮੁਲਜ਼ਮਾਂ ਵੱਲੋਂ ਫਾਇਰ ਕੀਤਾ ਗਿਆ। ਉਹ ਜਖ਼ਮੀ ਹੋ ਗਿਆ।

dera premi pradeep singh shot dead in Faridkot
ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ

ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ : ਸੋਸ਼ਲ ਮੀਡੀਆਂ ਉੱਤੇ ਗੈਂਗਸਟਰ ਗੋਲਡੀ ਬਰਾੜ ਨੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਲਿੱਖਿਆ ਕਿ "ਅੱਜ ਜੋ ਕੋਟਕਪੂਰਾ ਵਿੱਚ ਬੇਅਦਬੀ ਕਾਂਡ ਦੇ ਦੋਸ਼ੀ ਪ੍ਰਦੀਪ ਸਿੰਘ ਦਾ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਮੈਂ ਗੋਲਡੀ ਬਰਾੜ (ਲਾਰੈਂਸ ਬਿਸ਼ਨੋਈ ਗਰੁੱਪ) ਲੈਂਦਾ ਹਾਂ। ਇਸ ਗੋਲੀਬਾਰੀ ਦੌਰਾਨ ਜਿਸ ਪੁਲਿਸ ਮੁਲਾਜ਼ਮ ਦਾ ਨੁਕਸਾਨ ਉਸ ਲਈ ਸਾਨੂੰ ਦੁੱਖ ਹੈ, ਪਰ ਸਿਰਫ਼ ਤਨਖਾਹ ਲਈ ਗੁਰੂ ਸਾਹਿਬ ਦੇ ਦੋਸ਼ੀਆਂ ਦੀ ਸੁਰੱਖਿਆ ਕਰਨ ਵਾਲਿਆਂ ਉੱਤੇ ਵੀ ਲੱਖ ...7 ਸਾਲ ਹੋ ਗਏ ਸੀ ਇਨਸਾਫ ਲਈ 3 ਸਰਕਾਰਾਂ ਦਾ ਮੂੰਹ ਵੇਖਦਿਆ ਨੂੰ, ਅਸੀਂ ਅੱਜ ਆਪਣਾ ਇਨਸਾਫ਼ ਕਰ ਦਿੱਤਾ।"

ਵੱਡੀ ਖ਼ਬਰ: ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ
ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ

ਸਪੀਕਰ ਕੁਲਤਾਰ ਸੰਧਵਾਂ ਮੌਕੇ 'ਤੇ ਪਹੁੰਚੇ ਹਸਪਤਾਲ: ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੌਕੇ 'ਤੇ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਗੰਨਮੈਨ ਦਾ ਹਾਲ ਚਾਲ ਜਾਣਿਆ ਅਤੇ ਮ੍ਰਿਤਕ ਪ੍ਰਦੀਪ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

  • ਪੰਜਾਬ ਇੱਕ ਅਮਨ ਪਸੰਦ ਸੂਬਾ ਹੈ ਇੱਥੇ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ..ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ..ਸੂਬੇ ਦੀ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ..

    — Bhagwant Mann (@BhagwantMann) November 10, 2022 " class="align-text-top noRightClick twitterSection" data=" ">

ਸੀਐਮ ਮਾਨ ਦਾ ਟਵੀਟ: ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ ਕਿ, 'ਪੰਜਾਬ ਇੱਕ ਅਮਨ ਪਸੰਦ ਸੂਬਾ ਹੈ ਇੱਥੇ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ..ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ..ਸੂਬੇ ਦੀ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ .."

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ: ਜਾਂਚ ਅਧਿਕਾਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਚਾਰੇ ਪਾਸੇ ਨਾਕਾਬੰਦੀ ਕਰ ਕੇ ਚੌਕਸ ਕਰ ਦਿੱਤਾ ਹੈ। ਫਿਲਹਾਲ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਨ ਅਤੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਸਮੇਤ ਮੌਕੇ ਦੀ ਜਾਂਚ ਕਰ ਰਹੀ ਹੈ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।

ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰਕੇ ਕਤਲ



ਜ਼ਮਾਨਤ 'ਤੇ ਬਾਹਰ ਆਇਆ ਸੀ ਪ੍ਰਦੀਪ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅੱਜ ਸਵੇਰੇ ਫਰੀਦਕੋਟ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪ੍ਰਦੀਪ ਸਿੰਘ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਆਪਣੀ ਡੇਅਰੀ ਖੋਲ੍ਹ ਰਿਹਾ ਸੀ। ਉਸੇ ਸਮੇਂ 2 ਮੋਟਰਸਾਈਕਲ ਸਵਾਰ 5-6 ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਪ੍ਰਦੀਪ ਜ਼ਮਾਨਤ 'ਤੇ ਬਾਹਰ ਆਇਆ ਸੀ ਜਿਸ ਤੋਂ ਬਾਅਦ ਉਸ ਨੂੰ ਸੁਰੱਖਿਆ ਦਿੱਤੀ ਗਈ।


ਇੱਕ ਡੇਰਾ ਪ੍ਰੇਮੀ ਨੂੰ ਜੇਲ੍ਹ ਵਿੱਚ ਵੀ ਮਾਰਿਆ ਗਿਆ: ਇਸ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਵੀ ਜੇਲ੍ਹ ਅੰਦਰ ਹੀ ਕਤਲ ਹੋ ਚੁੱਕਾ ਹੈ। ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਡੇਰਾ ਪ੍ਰੇਮੀ ਬਿੱਟੂ ਫੜੇ ਗਏ ਹਨ। ਬਿੱਟੂ ਦਾ 22 ਜੂਨ 2019 ਨੂੰ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਇਹ ਹੈ ਬੇਅਦਬੀ ਮਾਮਲਾ: ਡੇਰਾ ਸੱਚਾ ਸੌਦਾ ਸਮਰਥਕ ਪ੍ਰਦੀਪ ਸਿੰਘ ਬਰਗਾੜੀ ਬੇਅਦਬੀ ਮਾਮਲੇ 'ਚ ਦੋਸ਼ੀ ਨੰਬਰ 63 ਸੀ। ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋ ਗਿਆ ਅਤੇ ਅੰਗ ਪਾੜ ਦਿੱਤੇ ਗਏ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਵਿਰੋਧ ਵੀ ਕੀਤਾ।


ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ, ਵਿਰੋਧੀਆਂ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ

Last Updated :Nov 10, 2022, 2:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.