ETV Bharat / state

ਫਰੀਦਕੋਟ ਵਿਖੇ ਗੱਡੀ ਸਮੇਤ ਨਹਿਰ 'ਚ ਡਿੱਗੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

author img

By

Published : Apr 17, 2023, 8:04 AM IST

Dead bodies of youths who fell in the canal recovered at Faridkot
ਫਰੀਦਕੋਟ ਵਿਖੇ ਗੱਡੀ ਸਮੇਤ ਨਹਿਰ 'ਚ ਡਿੱਗੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਬੀਤੇ ਦਿਨੀਂ ਦੋਸਤ ਦਾ ਜਨਮ ਦਿਨ ਮਣਾਉਣ ਆਏ ਤਿੰਨ ਨੌਜਵਾਨ ਕਾਰ ਸਮੇਤ ਸਰਹਿੰਦ ਫੀਡਰ ਨਹਿਰ ਵਿੱਚ ਡਿੱਗ ਗਏ ਸਨ। ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ। ਮੁਸ਼ੱਕਤ ਨਾਲ ਐਨਡੀਆਰਐਫ ਦੀ ਟੀਮ ਨੇ ਪਹਿਲਾਂ ਇਕ ਨੌਜਵਾਨ ਤੇ ਹੁਣ ਬਾਕੀ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।

ਫਰੀਦਕੋਟ ਵਿਖੇ ਗੱਡੀ ਸਮੇਤ ਨਹਿਰ 'ਚ ਡਿੱਗੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਫਰੀਦਕੋਟ : ਦੋਸਤ ਦਾ ਜਨਮ ਦਿਨ ਮਨਾਉਣ ਲਈ ਫਰੀਦਕੋਟ ਨਹਿਰਾਂ ਉਤੇ ਆਏ ਪਿੰਡ ਬੀਹਲੇ ਵਾਲਾ ਦੇ 3 ਲੜਕੇ, ਜੋ ਕਾਰ ਬੇਕਾਬੂ ਹੋ ਜਾਣ ਕਾਰਨ ਸਰਹਿੰਦ ਫੀਡਰ ਨਹਿਰ ਵਿਚ ਆਪਣੀ ਸਕੌਡਾ ਕਾਰ ਸਮੇਤ ਡਿੱਗ ਗਏ ਸਨ, ਦੀਆਂ ਲਾਸ਼ਾਂ ਬੜੀ ਮੁਸ਼ੱਕਤ ਨਾਲ ਅੱਜ NDRF ਦੀਆਂ ਟੀਮਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਨਹਿਰ ਵਿਚੋਂ ਲੱਭ ਲਈਆਂ ਹਨ, ਜਿਨ੍ਹਾਂ ਨੂੰ ਪੁਲਿਸ ਵਲੋਂ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮ੍ਰਿਤਕ ਦੇਹ ਸੰਭਾਲ ਕੇਂਦਰ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਦਾ ਕੱਲ੍ਹ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪਿੰਡ ਬੀਹਲੇ ਵਾਲਾ ਦੇ 5 ਨੌਜਵਾਨ ਲੜਕੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਫਰੀਦਕੋਟ ਨਹਿਰਾਂ ਉਤੇ ਆਏ ਸਨ ਅਤੇ ਇਨ੍ਹਾਂ ਵਿਚੋਂ 3 ਨੌਜਵਾਨ ਕਾਰ ਉਤੇ ਸਵਾਰ ਹੋ ਕਿ ਸ਼ਹਿਰੋਂ ਕੋਈ ਸਮਾਨ ਲੈਣ ਲਈ ਗਏ, ਸਨ ਜੋ ਵਾਪਸ ਪਰਤਦੇ ਸਮੇਂ ਕਾਰ ਬੇਕਾਬੂ ਹੋ ਜਾਣ ਕਾਰਨ ਕਾਰ ਸਮੇਤ ਸਰਹਿੰਦ ਨਹਿਰ ਵਿਚ ਡਿੱਗ ਗਏ ਸਨ।

ਐਨਡੀਆਰਐਫ ਨੇ ਮੁਸ਼ੱਕਤ ਨਾਲ ਲਾਸ਼ਾਂ ਕੱਢੀਆਂ ਬਾਹਰ : ਮੌਕੇ ਉਤੇ ਲੋਕਾਂ ਨੇ ਕਾਰ ਨੂੰ ਤਾਂ ਨਹਿਰ ਵਿਚੋਂ ਬਾਹਰ ਕੱਢ ਲਿਆ ਸੀ ਪਰ ਕਾਰ ਵਿਚ ਸਵਾਰ ਤਿੰਨ ਨੌਜਵਾਨ, ਹਰਮਨਜੋਤ ਸਿੰਘ, ਦਵਿੰਦਰ ਸਿੰਘ ਅਤੇ ਜਗਮੋਹਨ ਸਿੰਘ ਨਹਿਰ ਵਿਚ ਪਾਣੀ ਦੇ ਤੇਜ਼ ਬਹਾਅ ਵਿਚ ਰੁੜ੍ਹ ਗਏ ਸਨ। ਜਿਨ੍ਹਾਂ ਦੀ ਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ NDRF ਦੇ ਇਕ 35 ਮੈਂਬਰੀ ਦਲ ਨੂੰ ਬੁਲਾਇਆ ਗਿਆ ਸੀ ਜੋ ਨੇੜਲੇ ਪਿੰਡਾਂ ਦੇ ਸਹਿਯੋਗ ਨਾਲ ਪਿਛਲੇ 2 ਦਿਨਾਂ ਤੋਂ ਲਗਾਤਾਰ ਨੌਜਵਾਨਾਂ ਦੀ ਭਾਲ ਕਰ ਰਹੇ ਸਨ। ਦੇਰ ਰਾਤ ਹਰਮਨਜੋਤ ਸਿੰਘ ਨਾਮ ਦੇ ਨੌਜਵਾਨ ਦੀ ਲਾਸ਼ ਮਿਲ ਗਈ ਸੀ ਜਦੋਂ ਕਿ ਬਾਕੀ ਦੋ ਨੌਜਵਾਨਾਂ ਦਵਿੰਦਰ ਸਿੰਘ ਅਤੇ ਜਗਮੋਹਨ ਸਿੰਘ ਦੀਆਂ ਲਾਸ਼ਾਂ ਅੱਜ ਮਿਲੀਆਂ ਹਨ, ਜਿਨ੍ਹਾਂ ਨੂੰ ਪੁਲਿਸ ਨੇ ਪੋਸਮਾਰਟਮ ਲਈ ਮਿਰਤਕ ਦੇਹ ਸਭਾਲ ਕੇਂਦਰ ਵਿਚ ਰੱਖਿਆ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ 'ਆਪ' ਸਰਕਾਰ ਨੂੰ ਲਿਆ ਨਿਸ਼ਾਨੇ 'ਤੇ, ਕਿਹਾ- ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਬਣਾਈ ਆਬਕਾਰੀ ਨੀਤੀ ਸੀਐਮ ਮਾਨ ਤੋਂ ਵੀ ਹੋਵੇ ਪੁੱਛਗਿਛ


ਗੱਲਬਾਤ ਕਰਦਿਆਂ ਪਿੰਡ ਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਜੋ ਤਿੰਨ ਨੌਜਵਾਨ ਨਹਿਰ ਵਿਚ ਰੁੜੇ ਸਨ ਉਹਨਾਂ ਵਿਚੋਂ ਹਰਮਨਜੋਤ ਦੀ ਲਾਸ਼ ਕੱਲ੍ਹ ਦੇਰ ਰਾਤ ਮਿਲ ਗਈ ਸੀ ਅਤੇ ਬਾਕੀ ਦੋਹਾਂ ਨੌਜਵਾਨਾਂ ਦਵਿੰਦਰ ਸਿੰਘ ਅਤੇ ਜਗਮੋਹਨ ਸਿੰਘ ਦੀਆਂ ਲਾਸ਼ਾਂ ਅੱਜ ਮਿਲੀਆਂ ਹਨ ਜਿੰਨਾਂ ਨੂੰ ਉਹ GGS ਮੈਡੀਕਲ ਦੀ ਮੋਰਚਰੀ ਵਿਚ ਰੱਖਣ ਆਏ ਸਨ ਪਰ ਇਥੇ ਫਰਿਜਰ ਨਾ ਹੋਣ ਕਾਰਨ ਹੁਣ ਨਿੱਜੀ ਮਿਰਤਕ ਦੇਹ ਸਭਾਲ ਕੇਂਦਰ ਵਿਚ ਵਿਚ ਰੱਖ ਰਹੇ ਹਾਂ। ਉਹਨਾਂ ਦੱਸਿਆ ਕਿ ਲਾਸ਼ਾਂ ਨੂੰ ਲੱਭਣ ਵਿਚ NDRF ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਬਹੁਤ ਮਿਹਨਤ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.