ETV Bharat / state

Challan presented in Faridkot court: ਬੇਅਦਬੀ ਮਾਮਲਿਆਂ 'ਚ ਭਗੌੜੇ ਤਿੰਨ ਮੁਲਜ਼ਮਾਂ ਖ਼ਿਲਾਫ਼ ਫਰੀਦਕੋਟ ਅਦਾਲਤ 'ਚ ਚਲਾਨ ਪੇਸ਼, ਐੱਸਆਈਟੀ ਨੇ ਕੀਤੀ ਕਾਰਵਾਈ

author img

By

Published : Mar 10, 2023, 4:56 PM IST

ਫਰੀਦਕੋਟ ਵਿੱਚ ਸਪੈਸ਼ਲ ਜਾਂਚ ਟੀਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰਨ, ਭੜਕਾਉ ਪੋਸਟਰ ਲਗਾਉਣ ਅਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਕੇ ਖਿਲਾਰਨ ਦੇ ਤਿੰਨ ਵੱਖ ਵੱਖ ਮਾਮਲਿਆਂ ਵਿੱਚ ਭਗੌੜੇ ਚੱਲ ਰਹੇ ਡੇਰਾ ਪ੍ਰੇਮੀਆਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ।

Challan presented in Faridkot court against three absconding accused in blasphemy cases
Challan presented in Faridkot court: ਬੇਅਦਬੀ ਮਾਮਲਿਆਂ 'ਚ ਭਗੋੜੇ ਤਿੰਨ ਮੁਲਜ਼ਮਾਂ ਖ਼ਿਲਾਫ਼ ਫਰੀਦਕੋਟ ਅਦਾਲਤ 'ਚ ਚਲਾਨ ਪੇਸ਼, ਐੱਸਆਈਟੀ ਨੇ ਕੀਤੀ ਕਾਰਵਾਈ

ਫਰੀਦਕੋਟ: ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਯਾਨਿ ਕਿ ਸਪੈਸ਼ਲ ਜਾਂਚ ਟੀਮ ਲਗਾਤਾਰ ਐਕਸ਼ਨ ਮੋਚ ਵਿੱਚ ਹੈ। ਹੁਣ ਇਸ ਸਪੈਸ਼ਲ ਜਾਂਚ ਟੀਮ ਭਗੌੜੇ ਟੇਰਾ ਪ੍ਰੇਮੀ ਪ੍ਰਦੀਪ ਕਲੇਰ,ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਦੱਸ ਦਈਏ ਇਹ ਤਿੰਨੋਂ ਭਗੋੜੇ ਮੁਲਜ਼ਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈਕੇ ਭੜਕਾਉ ਪੋਸਟਰ ਲਾਉਣ ਅਤੇ ਪਵਿੱਤਰ ਬਾਣੀ ਦੇ ਅੰਗ ਪਾੜ ਕੇ ਸੁੱਟਣ ਦੇ ਕੇਸ ਵਿੱਚ ਨਾਮਜ਼ਦ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ FIR ਨੰਬਰ 63, 117 ਅਤੇ 128 ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ।

ਫਰੀਦਕੋਟ ਅਦਾਲਤ ਵਿੱਚ ਬਾਦਲ ਪਿਓ-ਪੁੱਤ ਨੇ ਲਾਈ ਅਰਜ਼ੀ: ਦੂਜੇ ਪਾਸੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਚਲਾਨ ਦੀਆਂ ਕਾਪੀਆਂ ਲੈਣ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਅਦਾਲਤ ਵਿੱਚ ਅਰਜ਼ੀ ਲਗਾਈ ਹੈ। ਚਲਾਨ ਦੀਆਂ ਕਾਪੀਆਂ ਦੇਣ ਸਬੰਧੀ ਅਰਜ਼ੀ ਉੱਤੇ ਫਰੀਦਕੋਟ ਅਦਾਲਤ ਵਿੱਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐੱਸ.ਆਈ.ਟੀ. ਫਰੀਦਕੋਟ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਇਸ ਚਾਰਜਸ਼ੀਟ ਵਿੱਚ ਐੱਸਆਈਟੀ ਨੇ ਵੱਡੇ ਨਾਵਾਂ ਨੂੰ ਸ਼ਾਮਿਲ ਕਰਕੇ ਤਹਿਲਕਾ ਮਚਾ ਦਿੱਤਾ ਸੀ। ਇਸ ਤੋਂ ਮਗਰੋਂ ਵਿਵਾਦਿਤ ਪੁਲਿਸ ਅਫ਼ਸਰ ਸੁਮੇਧ ਸੈਣੀ ਸਮੇਤ ਕਈ ਤਤਕਾਲੀ ਅਫ਼ਸਰਾਂ ਅਤੇ ਪੁਲਿਸ ਮੁਲਜ਼ਮਾਂ ਦੇ ਚਾਰਜਸ਼ੀਟ ਵਿੱਚ ਨਾਂਅ ਸ਼ਾਮਿਲ ਸਨ।

ਕੀ ਹੈ ਮਾਮਲਾ: ਦੱਸ ਦਈਏ 2015 ਵਿੱਚ ਸਾਰ ਪ੍ਰਕਰਣ ਉਸ ਸਮੇਂ ਸ਼ੁਰੂ ਹੋਇਆ ਜਦੋਂ ਰਾਮ ਰਹੀਮ ਨੂੰ ਲੈਕੇ ਸਿੱਖ ਸੰਗਤ ਅਤੇ ਡੇਰਾ ਪ੍ਰੇਮੀਆਂ ਵਿਚਾਲੇ ਵਿਵਾਦ ਸਾਹਮਣੇ ਆਇਆ। ਇਸ ਤੋਂ ਫਰੀਦਕੋਟ ਦੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੂੰ ਚੋਰੀ ਕਰ ਲਿਆ ਗਿਆ। ਇਸ ਤੋਂ ਬਾਅਦ ਗਲੀਆਂ ਅਤੇ ਕੰਧਾਂ ਉੱਤੇ ਲਿਖਿਆ ਗਿਆ ਕਿ ਤੁਹਾਡਾ ਗੁਰੂ ਸਾਡੇ ਕਬਜ਼ੇ ਵਿੱਚ ਹੈ। ਇਸ ਤੋਂ ਮਗਰੋਂ ਸ੍ਰੀ ਗੁਰੂ ਗੰਥ ਸਾਹਿਬ ਦੇ ਪਾੜੇ ਹੋਏ ਅੰਗ ਵੀ ਬਰਗਾੜੀ ਵਿੱਚ ਹੀ ਲੋਕਾਂ ਨੂੰ ਮਿਲੇ। ਇਸ ਤੋਂ ਮਗਰੋਂ ਗੁੱਸੇ ਵਿੱਚ ਆਈ ਸੰਗਤ ਨੇ ਬੇਅਦਬੀ ਖ਼ਿਲਾਫ਼ ਧਰਨਾ ਲਗਾ ਦਿੱਤਾ ਅਤੇ ਬੇਅਦਬੀ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਪੁਲਿਸ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਉਸ ਸਮੇਂ ਤੋਂ ਲੈਕੇ ਹੁਣ ਤੱਕ ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿੱਖ ਸੰਗਤ ਦੇ ਮਨਾਂ ਵਿੱਚ ਮੁੜ ਤੋਂ ਥਾਂ ਨਹੀਂ ਬਣਾ ਸਕੇ।

ਇਹ ਵੀ ਪੜ੍ਹੋ: Doctors refused government witnesses: ਵਿਜੀਲੈਂਸ ਲਈ ਸਰਕਾਰੀ ਗਵਾਹ ਬਨਣ ਤੋਂ ਡਾਕਟਰ ਨੇ ਕੀਤਾ ਇਨਕਾਰ, ਦੱਸਿਆ ਇਹ ਕਾਰਨ...

ETV Bharat Logo

Copyright © 2024 Ushodaya Enterprises Pvt. Ltd., All Rights Reserved.