ETV Bharat / state

ਪੰਜਾਬ ਸਰਕਾਰ ਵੱਲੋਂ ਲਏ 941 ਕਰੋੜ ਰੁਪਏ ਦੇ ਕਰਜ਼ ਨੂੰ ਲੈਕੇ ਬੰਟੀ ਰੋਮਾਣਾ ਨੇ ਆਮ ਆਦਮੀ ਪਾਰਟੀ 'ਤੇ ਸਾਧੇ ਨਿਸ਼ਾਨੇ

author img

By ETV Bharat Punjabi Team

Published : Dec 7, 2023, 6:03 PM IST

Bunty Romana targets Punjab government: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਬੰਟੀ ਰੋਮਾਣਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਸਿਰ ਕਰਜ਼ੇ ਦੀ ਪੰਡ ਘਟੀ ਨਹੀਂ ਸਗੋਂ ਹੋਰ ਵੱਧਦੀ ਜਾ ਰਹੀ ਹੈ। ਮਾਨ ਸਰਕਾਰ ਨੇ ਇੱਕ ਵਾਰ ਮੁੜ ਆਰਬੀਆਈ ਤੋਂ 941 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।

Bunty Romana targets the Aam Aadmi Party over the Rs 941 crore loan taken by the Punjab government.
ਪੰਜਾਬ ਸਰਕਾਰ ਵੱਲੋਂ ਲਏ 941 ਕਰੋੜ ਰੁਪਏ ਦੇ ਕਰਜ਼ ਨੂੰ ਲੈਕੇ ਬੰਟੀ ਰੋਮਾਣਾ ਨੇ ਆਮ ਆਦਮੀ ਪਾਰਟੀ 'ਤੇ ਸਾਧੇ ਨਿਸ਼ਾਨੇ

ਪੰਜਾਬ ਸਰਕਾਰ ਵੱਲੋਂ ਲਏ 941 ਕਰੋੜ ਰੁਪਏ ਦੇ ਕਰਜ਼ ਨੂੰ ਲੈਕੇ ਬੰਟੀ ਰੋਮਾਣਾ ਨੇ ਆਮ ਆਦਮੀ ਪਾਰਟੀ 'ਤੇ ਸਾਧੇ ਨਿਸ਼ਾਨੇ

ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਇੱਕ ਪ੍ਰੇਸਵਾਰਤਾ ਕਰਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਕਈ ਤਰਾਂ ਦੇ ਸਵਾਲ ਚੁਕੇ । ਇੱਕ ਅਖਬਾਰ ਦਾ ਹਵਾਲਾ ਦਿੰਦਿਆ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦਿਨਾਂ 'ਚ 941 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ। ਜਦਕਿ ਪੰਜਾਬ ਅੰਦਰ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਬੰਦ ਪਈਆ ਹਨ, ਸੂੱਬੇ 'ਚ ਕੋਈ ਵਿਕਾਸ ਦੇ ਕੱਮ ਨਹੀਂ ਚੱਲ ਰਹੇ ਤਾਂ ਫਿਰ ਆਖਰ ਇਨ੍ਹਾਂ ਪੈਸਾ ਕਿਥੇ ਜਾ ਰਿਹਾ ਹੈ।

60 ਹਜ਼ਾਰ ਕਰੋੜ ਦਾ ਕਰਜ਼ਾ: ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ ਲਿਆ ਅਤੇ ਇਕੱਲੇ ਨਵੰਬਰ ਦੇ ਮਹੀਨੇ 4450 ਕਰੋੜ ਰੁਪਏ ਦਾ ਕਰਜ਼ ਲਿਆ ਗਿਆ। ਜਿਸ ਦੀ ਦੁਰਵਰਤੋਂ ਦੂਜਿਆਂ ਸੂਬਿਆਂ ਚ ਹੋਏ ਚੋਣਾਂ ਦੋਰਾਣ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਲਈ ਇਸਤੇਮਾਲ ਕੀਤਾ ਗਿਆ,ਜਿੱਥੇ 20 ਦਿਨਾਂ ਚ ਚਾਰਟਡ ਜਹਾਜ ਰਾਹੀਂ 10 ਵਾਰ ਦੂਜਿਆਂ ਸੂਬਿਆਂ ਦਾ ਦੌਰਾ ਕੀਤਾ ਗਿਆ ਅਤੇ 50 ਦੇ ਕਰੀਬ ਗੱਡੀਆਂ ਰਾਹੀਂ ਸੁਰੱਖਿਆ ਮੁਲਾਜ਼ਮਾਂ ਨੂੰ ਭੇਜਿਆ ਗਿਆ। ਜਿਸ ਚ ਕਰੋੜਾਂ ਰੁਪਏ ਬਰਬਾਦ ਕੀਤੇ, ਪਰ ਨਤੀਜਿਆਂ ਮੁਤਾਬਿਕ ਕਿਸੇ ਹਲਕੇ ਚ ਇੱਕ ਪ੍ਰਤੀਸ਼ਤ ਵੋਟ ਵੀ ਹਾਸਿਲ ਨਹੀ ਕਰ ਸਕੇ। ਇਸ ਦੌਰਾਨ ਪੰਜਾਬ ਦੇ ਲੋਕਾਂ ਦੇ ਪੈਸਿਆਂ ਦੀ ਹੋਈ ਬਰਬਾਦੀ ਦਾ ਹਿਸਾਬ ਮੁੱਖ ਮੰਤਰੀ ਪੰਜਾਬ ਦੇਣ। ਉਹਨਾਂ ਦੱਸਿਆ ਕਿ ਤੱਥਾਂ ਨਾਲ ਉਨ੍ਹਾਂ ਨੇ ਪੰਜਾਬ ਦੀ ਜਨਤਾ ਤੱਕ ਇਹ ਸਾਰਾ ਹਿਸਾਬ ਰਖਿਆ ਹੈ। ਜਿਸ ਲਈ ਹੁਣ ਲੋਕ ਉਨ੍ਹਾਂ ਨੂੰ ਸਵਾਲ ਕਰਨ ਲਈ ਆਖਿਰ ਪੰਜਾਬ ਦੇ ਭਲੇ ਲਈ ਆਮ ਆਦਮੀ ਪਾਰਟੀ ਨੇ ਕੀ ਕੁਝ ਕੀਤਾ। (Bunty Romana targets Punjab government)

941 ਕਰੋੜ ਰੁਪਏ ਦਾ ਨਵਾਂ ਕਰਜ਼ਾ : ਪੰਜਾਬ ਸਿਰ ਕਰਜ਼ੇ ਦੀ ਗੱਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕੀਤੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਆਏ ਦਿਨ ਪੰਜਾਬ ਨੂੰ ਕਰਜ਼ੇ ਹੇਠ ਡੋਬ ਰਹੀ ਹੈ। ਸਰਕਾਰ ਵੱਲੋਂ ਕੱਲ੍ਹ ਹੀ 941 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਗਿਆ ਹੈ ਇਸ ਹਿਸਾਬ ਨਾਲ ਆਮ ਆਦਮੀ ਪਾਰਟੀ ਵੱਲੋੰ ਨਵੰਬਰ ਦੇ ਮਹੀਨੇ ਵਿੱਚ ਹੀ ਲਿਆ ਗਿਆ ਕਰਜ਼ਾ 4,450 ਕਰੋੜ ਰੁਪਏ ਦਾ ਹੋ ਜਾਵੇਗਾ। ਇਨ੍ਹਾਂ ਨੇ ਆਪਣੇ 20 ਮਹੀਨਿਆਂ ਦੇ ਕਾਰਜਕਾਲ ਵਿੱਚ ਹੁਣ ਤੱਕ 60,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਮੌਜੂਦਾ ਸਰਕਾਰ ਨੇ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ ਪੱਖੀ ਸਕੀਮਾਂ ਬੰਦ ਕਰ ਦਿੱਤੀਆ ਹਨ। ਇਹ ਚਿੰਤਾਜਨਕ ਹੈ ਕਿ ਇਸ ਸਰਕਾਰ ਨੇ ਨਾ ਹੀ ਕੋਈ ਨਵਾਂ ਵਿਕਾਸ ਪ੍ਰੋਜੈਕਟ ਲਿਆਂਦਾ ਹੈ ਤਾਂ ਫਿਰ ਪੰਜਾਬ ਪੁੱਛ ਰਿਹਾ ਹੈ ਕਿ ਇਹ ਸਾਰਾ ਉਧਾਰ ਲਿਆ ਗਿਆ ਪੈਸਾ ਖ਼ਰਚ ਕਿੱਥੇ ਹੋ ਰਿਹਾ ਹੈ?

ETV Bharat Logo

Copyright © 2024 Ushodaya Enterprises Pvt. Ltd., All Rights Reserved.