ETV Bharat / state

ਬਹਿਬਲਕਲਾਂ ਗੋਲੀਕਾਂਡ: ਗੋਲੀਕਾਂਡ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਧਰਨਾ

author img

By

Published : Dec 17, 2021, 7:31 AM IST

ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਅੱਜ ਉਸ ਵਕਤ ਨਵਾਂ ਮੋੜ ਆਇਆ। ਜਦੋਂ ਬਹਿਬਲਕਲਾਂ ਗੋਲੀਕਾਂਡ(Behbalkalan Golikand) ਦੇ ਵਿਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ।

ਬਹਿਬਲਕਲਾਂ ਗੋਲੀਕਾਂਡ: ਗੋਲੀਕਾਂਡ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਧਰਨਾ
ਬਹਿਬਲਕਲਾਂ ਗੋਲੀਕਾਂਡ: ਗੋਲੀਕਾਂਡ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਧਰਨਾ

ਫ਼ਰੀਦਕੋਟ: ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਅੱਜ ਉਸ ਵਕਤ ਨਵਾਂ ਮੋੜ ਆਇਆ। ਜਦੋਂ ਬਹਿਬਲਕਲਾਂ ਗੋਲੀਕਾਂਡ(Behbalkalan Golikand) ਦੇ ਵਿਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਜਿਸ ਜਗ੍ਹਾ 'ਤੇ ਗੋਲੀਕਾਂਡ ਹੋਇਆ ਸੀ ਉਥੇ ਦੋ ਸਿੱਖ ਨੌਜਵਾਨਾਂ ਦੀ ਮੌਤ ਹੋਈ ਸੀ।

14 ਅਕਤੂਬਰ 2015 ਨੂੰ ਬਹਿਬਲਕਲਾਂ ਵਿਚ ਵਾਪਰੇ ਗੋਲੀਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸ਼ਰਾਵਾਂ ਦੀ ਮੌਤ ਦਾ ਇਨਸਾਫ਼ ਨਾ ਮਿਲਣ ਦੇ ਚਲਦੇ ਪੀੜਤ ਪਰਿਵਾਰਾਂ ਨੇ ਵੱਡਾ ਕਦਮ ਚੁੱਕਦਿਆ ਇਨਸਾਫ ਲੈਣ ਲਈ ਅਣਮਿਥੇ ਸਮੇਂ ਤੱਕ ਧਰਨਾ ਸ਼ੁਰੂ ਕਰ ਦਿੱਤਾ।

ਬਹਿਬਲਕਲਾਂ ਗੋਲੀਕਾਂਡ: ਗੋਲੀਕਾਂਡ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਧਰਨਾ

ਇਸ ਮੌਕੇ ਗੱਲਬਾਤ ਕਰਦਿਆਂ ਧਰਨੇ 'ਤੇ ਬੈਠੇ ਸੁਖਰਾਜ ਸਿੰਘ ਸਰਾਵਾਂ ਨੇ ਕਿਹਾ ਕਿ 6 ਸਾਲ ਤੋਂ ਉਪਰ ਦਾ ਸਮਾਂ ਬੀਤ ਗਿਆ ਹੈ, 2 ਮੁੱਖ ਮੰਤਰੀ ਇਸੇ ਮੁੱਦੇ 'ਤੇ ਬਦਲ ਗਏ ਹਨ ਪਰ ਅੱਜ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ।

ਉਹਨਾਂ ਕਿਹਾ ਕਿ ਇਸੇ ਲਈ ਅੱਜ ਉਹਨਾਂ ਨੇ ਇਨਸਾਫ਼ ਲੈਣ ਲਈ ਅਣਮਿਥੇ ਸਮੇਂ ਤੱਕ ਧਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਬੇਅਦਬੀ ਅਤੇ ਗੋਲੀਕਾਂਡ ਮਾਮਲੇ 'ਤੇ ਸਿਰਫ਼ ਸਿਆਸਤ ਕੀਤੀ। ਜਿਸ ਤਰ੍ਹਾਂ 2017 ਵਿਚ ਇਸੇ ਮਾਮਲੇ ਨੂੰ ਮੁੱਦਾ ਬਣਾ ਕੇ ਪੰਜਾਬ ਅੰਦਰ ਸਰਕਾਰ ਬਣਾਈ ਸੀ ਉਸੇ ਤਰਜ 'ਤੇ ਇਸ ਵਾਰ ਵੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ(2022 Punjab Assembly Elections) ਵਿਚ ਸਿਰਫ਼ ਸਿਆਸੀ ਮੁੱਦੇ ਵਜੋਂ ਹੀ ਵਰਤਣਾਂ ਚਾਹੁੰਦੀ ਹੈ।

ਉਹਨਾਂ ਕਿਹਾ ਕਿ ਉਹਨਾਂ ਦਾ ਸਰਕਾਰ ਅਤੇ ਬਾਕੀ ਸਿਆਸੀ ਪਾਰਟੀਆਂ ਬੇਅਦਬੀ ਮਾਮਲਿਆਂ ਨੂੰ ਸਿਰਫ਼ ਚੋਣ ਮੁੱਦਾ ਨਾਂ ਬਣਾਉਣ ਬਲਕਿ ਉਹਨਾਂ ਨੂੰ ਇਨਸਾਫ਼ ਦਿਵਾਉਣ। ਉਹਨਾਂ ਕਿਹਾ ਕਿ ਜਿੰਨਾਂ ਚਿਰ ਸਰਕਾਰ ਉਹਨਾਂ ਨੂੰ ਇਨਸਾਫ ਨਹੀਂ ਦਿੰਦੀ ਉਨਾਂ ਚਿਰ ਉਹਨਾਂ ਦਾ ਧਰਨਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ:ਨਰਮੇ ਤੋਂ ਬਾਅਦ ਮਾਲਵੇ ਵਿੱਚ ਕਣਕ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.