ETV Bharat / state

ਬਹਿਬਲਕਲਾਂ ਗੋਲੀਕਾਂਡ ਮਾਮਲੇ ’ਚ ਅਰਜ਼ੀਆਂ ਦਾਖਲ, 17 ਦਸੰਬਰ ਨੂੰ ਹੋ ਸਕਦੀ ਹੈ ਬਹਿਸ

author img

By

Published : Dec 8, 2021, 7:29 AM IST

ਫਰੀਦਕੋਟ ਦੀ ਅਦਾਲਤ (Faridkot court) ਵਿੱਚ ਬਹਿਬਲਕਲਾਂ ਗੋਲੀਕਾਡ ਮਾਮਲੇ (Behbalkal Golikand case) ਦੀ ਸੁਣਵਾਈ ਹੋਈ। ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਤੈਅ ਕੀਤੀ ਗਈ ਹੈ, ਜਿਸ ਵਿੱਚ ਬਹਿਸ ਹੋਣ ਦੀ ਸੰਭਾਨਾ ਹੈ।

ਬਹਿਬਲਕਲਾਂ ਗੋਲੀਕਾਂਡ ਮਾਮਲੇ ’ਚ 17 ਦਸੰਬਰ ਨੂੰ ਸੁਣਵਾਈ ਹੋਵੇਗੀ
ਬਹਿਬਲਕਲਾਂ ਗੋਲੀਕਾਂਡ ਮਾਮਲੇ ’ਚ 17 ਦਸੰਬਰ ਨੂੰ ਸੁਣਵਾਈ ਹੋਵੇਗੀ

ਫਰੀਦਕੋਟ: ਬਹਿਬਲਕਲਾਂ ਗੋਲੀਕਾਡ ਮਾਮਲੇ (Behbalkal Golikand case) ਵਿੱਚ ਫਰੀਦਕੋਟ ਅਦਾਲਤ (Faridkot court) ‘ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਲਗਭਗ ਸਾਰੇ ਹੀ ਨਾਮਜਦ ਪੇਸ਼ ਹੋਏ ਤੇ ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਤੈਅ ਕੀਤੀ ਗਈ ਹੈ।

ਇਹ ਵੀ ਪੜੋ: ਕਪੂਰਥਲਾ ’ਚ ਕਾਂਗਰਸੀ ਹੋਏ ਦੋਫਾੜ, ਵਰਕਰਾਂ ਨੇ ਰਾਣਾ ਗੁਰਜੀਤ ਦੇ ਟੈਂਟ ਪੁੱਟੇ

ਇਸ ਮੌਕੇ ਬਚਾਅ ਪੱਖ ਦੇ ਵਕੀਲ ਐਚ.ਐਸ. ਮੈਣੀ ਨੇ ਦੱਸਿਆ ਕਿ ਮਾਨਯੋਗ ਅਦਾਲਤ ਵਿੱਚ ਸਾਰੇ ਹੀ ਨਾਮਜਦ ਪੇਸ਼ ਹੋਏ ਸਨ ਅਤੇ ਮਾਨਯੋਗ ਅਦਾਲਤ ਵਿੱਚ ਸਟੇਟ ਦੇ ਵਕੀਲ ਵੱਲੋਂ ਉਹਨਾਂ ਅਰਜ਼ੀਆਂ ਦੇ ਜਵਾਬ ਦਾਖਲ ਕੀਤੇ ਗਏ ਜੋ ਅਰਜ਼ੀਆਂ ਬਚਾਅ ਪੱਖ ਵੱਲੋਂ ਮਾਨਯੋਗ ਅਦਾਲਤ ਵਿੱਚ ਬੀਤੇ ਦਿਨੀਂ ਦਿੱਤੀਆ ਗਈਆਂ ਸਨ, ਜਿੰਨਾਂ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਜਦ ਤੱਕ ਇਸ ਮਾਮਲੇ ਵਿੱਚ ਨਾਮਜਦ ਸਾਰੇ ਕਥਿਤ ਦੋਸੀ ਪੇਸ਼ ਨਹੀਂ ਹੋ ਜਾਂਦੇ ਉਨਾਂ ਚਿਰ ਦੋਸ਼ ਤੈਅ ਨਹੀਂ ਹੋ ਸਕਦੇ ਅਤੇ ਦੂਸਰੀ ਅਰਜ਼ੀ ਵਿੱਚ ਕਿਹਾ ਗਿਆ ਸੀ ਕਿ ਪੁਲਿਸ ਉਪਰ ਹੋਏ ਹਮਲੇ ਸੰਬੰਧੀ ਦਰਜ ਐਫਆਈਆਰ ਵਿੱਚ ਹੁਣ ਤੱਕ ਕੀ ਕਾਰਵਾਈ ਹੋਈ ਹੈ।

ਬਹਿਬਲਕਲਾਂ ਗੋਲੀਕਾਂਡ ਮਾਮਲੇ ’ਚ 17 ਦਸੰਬਰ ਨੂੰ ਸੁਣਵਾਈ ਹੋਵੇਗੀ

ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਬਚਾਅ ਪੱਖ ਵੱਲੋਂ ਇਕ ਅਰਜ਼ੀ ਦਾਖਲ ਕਰ ਕੇ ਪੂਰੇ ਮਾਮਲੇ ਦੀ ਜਾਂਚ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ ਕਿ ਪਤਾ ਚੱਲ ਸਕੇ ਕਿ ਹੁਣ ਤੱਕ ਇਸ ਮਾਮਲੇ ਵਿੱਚ ਜਾਂਚ ਕਿੱਥੇ ਤਕ ਪਹੁੰਚੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਦਾਇਰ ਕੀਤੀਆ ਅਰਜ਼ੀਆਂ ਤੇ ਹੁਣ ਮਾਨਯੋਗ ਅਦਾਲਤ ਵਿੱਚ 17 ਦਸੰਬਰ ਨੂੰ ਬਹਿਸ ਹੋ ਸਕਦੀ ਹੈ।

ਇਹ ਵੀ ਪੜੋ: 84 ਕਤਲੇਆਮ ਦੇ ਦੋਸ਼ੀਆਂ ਨੂੰ ਗਾਂਧੀ ਪਰਿਵਾਰ ਦੇ ਰਿਹਾ ਵੱਡੀਆਂ ਜ਼ਿੰਮੇਵਾਰੀਆਂ: ਬਿਕਰਮ ਮਜੀਠੀਆ

ETV Bharat Logo

Copyright © 2024 Ushodaya Enterprises Pvt. Ltd., All Rights Reserved.