ETV Bharat / state

ਬਹਿਬਲਕਲਾਂ ਗੋਲੀਕਾਂਡ ਮਾਮਲਾ: ਸਾਰੇ ਮੁਲਜ਼ਮ ਫਰੀਦਕੋਟ ਅਦਾਲਤ ’ਚ ਹੋਏ ਪੇਸ਼

author img

By

Published : Nov 12, 2021, 6:20 PM IST

ਬਹਿਬਲਕਲਾਂ ਗੋਲੀਕਾਂਡ ਮਾਮਲੇ (Behbalkalan Golikand case) ਵਿੱਚ ਮੁਲਜ਼ਮ ਫਰੀਦਕੋਟ ਅਦਾਲਤ (Faridkot court) ਵਿੱਚ ਹੋਏ ਹਨ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ ਤੈਅ ਕਰ ਦਿੱਤੀ ਹੈ। ਅਗਲੀ ਸੁਣਵਾਈ ਦੇ ਵਿੱਚ ਮਾਮਲੇ ਦੇ ਵਿੱਚ ਨਾਮਜਦ ਮੁਲਜ਼ਮਾਂ ਖਿਲਾਫ਼ ਦੋਸ਼ ਤੈਅ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਬਹਿਬਲਕਲਾਂ ਗੋਲੀਕਾਂਡ ਮਾਮਲਾ: ਸਾਰੇ ਮੁਲਜ਼ਮ ਫਰੀਦਕੋਟ ਅਦਾਲਤ ’ਚ ਹੋਏ ਪੇਸ਼
ਬਹਿਬਲਕਲਾਂ ਗੋਲੀਕਾਂਡ ਮਾਮਲਾ: ਸਾਰੇ ਮੁਲਜ਼ਮ ਫਰੀਦਕੋਟ ਅਦਾਲਤ ’ਚ ਹੋਏ ਪੇਸ਼

ਫਰੀਦਕੋਟ: ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਫਰੀਦਕੋਟ ਅਦਾਲਤ ਵਿੱਚ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ਵਿਚ ਨਾਮਜਦ ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾਂ, SP ਬਿਕਰਮਜੀਤ ਸਿੰਘ, ਸੁਹੇਲ ਬਰਾੜ, ਪੰਕਜ ਬਾਂਸਲ ਸਮੇਤ ਸਾਰੇ ਨਾਮਜਦ ਮੌਜੂਦ ਸਨ।'

ਬਹਿਬਲਕਲਾਂ ਗੋਲੀਕਾਂਡ ਮਾਮਲਾ: ਸਾਰੇ ਮੁਲਜ਼ਮ ਫਰੀਦਕੋਟ ਅਦਾਲਤ ’ਚ ਹੋਏ ਪੇਸ਼

ਮੁਲਜ਼ਮਾਂ ਖਿਲਾਫ਼ ਨਹੀਂ ਦੋਸ਼ ਤੈਅ
ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਹਾਲੇ ਤੱਕ ਨਾਮਜਦ ਕਥਿਤ ਮੁਲਜ਼ਮਾਂ ਦੇ ਖਿਲਾਫ਼ ਅਦਾਲਤ ਵਿੱਚ ਦੋਸ਼ ਤੈਅ ਕਰਨ ਨੂੰ ਲੈ ਕੇ ਕੋਈ ਵੀ ਫੈਸਲਾ ਨਹੀਂ ਹੋਇਆ। ਉਮੀਦ ਜਤਾਈ ਜਾ ਰਹੀ ਸੀ ਕਿ ਇਸ ਨੂੰ ਲੈ ਕੇ ਅਦਾਲਤ ਵਿਚ ਕਾਰਵਾਈ ਹੋ ਸਕਦੀ ਹੈ।

ਬਚਾਅਪੱਖ ਵੱਲੋਂ ਅਦਾਲਤ ਚ ਪਟੀਸ਼ਨ ਦਾਇਰ

ਬਚਾਅ ਪੱਖ ਦੇ ਵਕੀਲਾਂ ਵੱਲੋਂ ਪਿਛਲੇ ਦਿਨੀਂ ਮਾਨਯੋਗ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਘਟਨਾ ਦੌਰਾਨ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਏ ਸਨ ਅਤੇ ਉਸ ਵਕਤ ਸਰਕਾਰੀ ਮਸ਼ੀਨਰੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ ਪਰ ਐਸ ਆਈ ਟੀ ਨੇ ਇਕ ਤਰਫਾ ਜਾਂਚ ਕੀਤੀ ਸੀ ਇਸ ਲਈ ਦੂਸਰੀ ਜਾਂਚ ਵੀ ਹੋਣੀ ਚਾਹੀਦੀ ਹੈ। ਇਸਦੇ ਚੱਲਦੇ ਮਾਨਯੋਗ ਅਦਾਲਤ ਵੱਲੋਂ ਅਗਲੀ ਤਰੀਕ 26/11 ਨਿਰਧਾਰਿਤ ਕੀਤੀ ਹੈ ਹੁਣ 26 ਤਰੀਕ ਨੂੰ ਕੋਈ ਫੈਸਲਾ ਆਉਣ ਦੀ ਸੰਭਾਵਨਾ ਜਤਾਈ ਜਾ ਸਕਦੀ ਹੈ।

ਅਗਲੀ ਸੁਣਵਾਈ 26 ਨਵੰਬਰ ਨਿਰਧਾਰਿਤ

ਇਸ ਮੌਕੇ ਬਚਾ ਪੱਖ ਦੇ ਵਕੀਲ ਸੈਣੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੋ ਐਪਲੀਕੇਸ਼ਨ ਦਿੱਤੀ ਗਈ ਸੀ ਕਿ ਬੈਂਸ ਸਾਬ ਕੇਸ ਦੀ ਪੈਰਵੀ ਨਹੀਂ ਕਰ ਸਕਦੇ ਉਹ ਪੈਂਡਿੰਗ ਰੱਖੀ ਗਈ ਸੀ ਉਸ ’ਤੇ ਹਾਈਕੋਰਟ ਵਿੱਚ ਪਹਿਲਾਂ ਤੋਂ ਹੀ 23 ਤਰੀਕ ਪੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੀ ਨਿਯੁਕਤੀ ਨੂੰ ਚੈਲੰਜ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਉਹ ਐਪਲੀਕੇਸ਼ਨ ਵਾਪਸ ਲੈ ਲਈ ਹੈ। ਉਨ੍ਹਾਂ ਕਿਹਾ ਕਿ ਦੂਸਰੀ ਐਪਲੀਕੇਸ਼ਨ ਘਟਨਾ ਦੌਰਾਨ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਏ ਸਨ ਅਤੇ ਉਸ ਵਕਤ ਸਰਕਾਰੀ ਮਸ਼ੀਨਰੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ ਉਸਦੀ ਜਾਂਚ ਵੀ ਹੋਣੀ ਚਾਹੀਦੀ ਹੈ। ਇਸਦੇ ਚਲਦੇ ਮਾਨਯੋਗ ਅਦਾਲਤ ਵੱਲੋਂ ਅਗਲੀ ਤਰੀਕ 26/11 ਨਿਰਧਾਰਿਤ ਕਰ ਦਿੱਤੀ ਹੈ ।
ਇਹ ਵੀ ਪੜ੍ਹੋ: ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਕਰੇਗੀ ਸਿੱਟ

ETV Bharat Logo

Copyright © 2024 Ushodaya Enterprises Pvt. Ltd., All Rights Reserved.