ETV Bharat / state

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਪੇਸ਼ ਵਕੀਲ, ਅਗਲੀ ਸੁਣਵਾਈ 29 ਅਕਤੂਬਰ ਨੂੰ

author img

By

Published : Oct 19, 2021, 10:39 PM IST

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਪੇਸ਼ ਵਕੀਲ, ਅਗਲੀ ਸੁਣਵਾਈ 29 ਅਕਤੂਬਰ ਨੂੰ
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਪੇਸ਼ ਵਕੀਲ, ਅਗਲੀ ਸੁਣਵਾਈ 29 ਅਕਤੂਬਰ ਨੂੰ

ਫਰੀਦਕੋਟ ਅਦਾਲਤ (Faridkot court) 'ਚ ਬਹਿਬਲ ਕਲਾਂ ਗੋਲੀਕਾਂਡ (Behbal Kalan Golikand) ਮਾਮਲੇ ਦੀ ਸੁਣਵਾਈ ਦੌਰਾਨ ਸੀਨੀਅਰ ਵਕੀਲ ਆਰ ਐੱਸ ਬੈਂਸ ਪੇਸ਼ ਹੋਏ। ਬਚਾਅ ਪੱਖ ਦੇ ਵਕੀਲਾਂ ਵੱਲੋਂ ਉਨ੍ਹਾਂ ਦੀ ਪਬਲਿਕ ਪਰੋਸਿਕਿਊਟਰ ਵਜੋਂ ਸੁਣਵਾਈ ਦੌਰਾਨ ਪੇਸ਼ ਹੋਣ 'ਤੇ ਅਦਾਲਤ 'ਚ ਇਤਰਾਜ਼ ਜਤਾਇਆ। ਹੁਣ ਅਗਲੀ ਸੁਣਵਾਈ 29 ਅਕਤੂਬਰ ਨੂੰ ਨਾਮਜ਼ਦ ਕਥਿਤ ਦੋਸ਼ੀਆਂ ਖਿਲਾਫ ਦੋਸ਼ ਤੈਅ ਹੋ ਸਕਦੇ ਹਨ।

ਫਰੀਦਕੋਟ: ਇਥੋਂ ਦੀ ਅਦਾਲਤ 'ਚ ਬਹਿਬਲ ਕਲਾਂ ਗੋਲੀਕਾਂਡ (Behbal Kalan Golikand) ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ (Government of Punjab) ਵੱਲੋਂ ਬੇਅਦਬੀ ਮਾਮਲੇ ਅਤੇ ਉਨ੍ਹਾਂ ਨਾਲ ਜੁੜੇ ਗੋਲੀਕਾਂਡ ਮਾਮਲਿਆਂ (Golikand cases) ਦੀ ਪੈਰਵਾਈ ਲਈ ਨਿਯੁਕਤ ਕੀਤੇ ਗਏ ਸੀਨੀਅਰ ਵਕੀਲ ਆਰ ਐੱਸ ਬੈਂਸ ਪੇਸ਼ ਹੋਏ। ਪਰ ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਉਨ੍ਹਾਂ ਦੀ ਪਬਲਿਕ ਪਰੋਸਿਕਿਊਟਰ ਦੇ ਤੌਰ 'ਤੇ ਸੁਣਵਾਈ ਦੌਰਾਨ ਪੇਸ਼ ਹੋਣ 'ਤੇ ਅਦਾਲਤ 'ਚ ਇਤਰਾਜ਼ ਜਤਾਇਆ ਗਿਆ, ਜਦੋਂ ਕਿ ਸਰਕਾਰੀ ਵਕੀਲ ਆਰ ਐੱਸ ਬੈਂਸ ਨੇ ਕਿਹਾ ਕਿ ਅਦਾਲਤ ਨੂੰ ਪੂਰੇ ਅਧਿਕਾਰ ਹਨ ਕਿ ਉਹ ਸੁਣਵਾਈ ਦੀ ਇਜਾਜ਼ਤ ਦੇ ਸਕਦੀ ਹੈ। ਭਾਵੇਂ ਉਹ ਕੋਟਕਪੂਰਾ ਮਾਮਲੇ 'ਚ ਸ਼ਿਕਇਤਕਰਤਾ ਦੇ ਵਕੀਲ ਰਹੇ ਹਨ ਪਰ ਉਨ੍ਹਾਂ ਦੇ ਕੰਮ 'ਚ ਕੋਈ ਬਦਲਾਅ ਨਹੀ ਆਇਆ। ਪਹਿਲਾਂ ਉਹ ਸ਼ਿਕਇਤਕਰਤਾ ਲਈ ਇਹੋ ਕੇਸ ਦੀ ਪੈਰਵਾਈ ਕਰ ਰਹੇ ਸਨ। ਹੁਣ ਉਹ ਸਰਕਾਰੀ ਵਕੀਲ ਵਜੋਂ ਇਨ੍ਹਾਂ ਕੇਸਾਂ ਦੀ ਪੈਰਵਾਈ ਕਰਨਗੇ।

42 ਸੁਣਵਾਈਆਂ ਹੋਣ ਦੇ ਬਾਵਜੂਦ ਵੀ ਅਜੇ ਤੱਕ ਦੋਸ਼ ਤੈਅ ਨਹੀ ਹੋ ਸਕੇ

ਇਸ ਮੌਕੇ ਗੱਲਬਾਤ ਕਰਦਿਆਂ ਪਬਲਿਕ ਪ੍ਰੋਸੀਕਿਊਟਰ (Public Prosecutor) ਆਰ ਐੱਸ ਬੈਂਸ ਨੇ ਕਿਹਾ ਕਿ ਅੱਜ ਅਦਾਲਤ 'ਚ ਉਨ੍ਹਾਂ ਦੀ ਹਾਜ਼ਰੀ 'ਤੇ ਬਚਾਅ ਪੱਖ ਵੱਲੋਂ ਇਤਰਾਜ਼ ਉਠਾਏ ਗਏ ਸਨ, ਜੋ ਕਿ ਉਨ੍ਹਾਂ ਦਾ ਹੱਕ ਹੈ ਪਰ ਅਦਾਲਤ ਕੋਲ ਪੂਰੇ ਅਧਿਕਾਰ ਹਨ।ਉਨ੍ਹਾਂ ਕਿਹਾ ਕਿ ਅੱਜ ਅਦਾਲਤ 'ਚ ਬਚਾਅ ਪੱਖ ਵੱਲੋਂ ਅਰਜ਼ੀ ਦਾਇਰ ਕਰਕੇ ਚਲਾਨ ਦੀਆਂ ਕੁਝ ਕਾਪੀਆਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਰਸੂਖ ਵਰਤ ਕੇ ਅਜਿਹੀਆਂ ਅਰਜ਼ੀਆਂ ਲਗਾ ਕੇ ਕੇਸ ਨੂੰ ਲੰਬਾ ਖਿੱਚਣਾ ਚਾਹੁੰਦੇ ਹਨ ਕਿਉਂਕਿ ਹੁਣ ਤੱਕ ਇਸ ਮਾਮਲੇ 'ਚ 42 ਸੁਣਵਾਈਆਂ ਹੋਣ ਦੇ ਬਾਵਜੂਦ ਵੀ ਅਜੇ ਤੱਕ ਦੋਸ਼ ਤੈਅ ਨਹੀ ਹੋ ਸਕੇ ਅਤੇ ਅੱਜ ਉਨ੍ਹਾਂ ਦਾ ਆਉਣ ਦਾ ਮਕਸਦ ਇਹੋ ਸੀ ਕਿ ਅਦਾਲਤ 'ਚ ਬੇਨਤੀ ਕਰ ਕੇ ਇਸ ਮਾਮਲੇ ਦੀ ਸੁਣਵਾਈ 'ਚ ਤੇਜ਼ੀ ਲਿਆਂਦੀ ਜਾਵੇ ਕਿਉਕਿ ਇਸ ਮਾਮਲੇ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ।

7 ਨਵੰਬਰ ਨੂੰ ਨਵੀਂ ਸਿੱਟ ਵਲੋਂ ਜਾਂਚ ਦੇ ਪੂਰੇ ਹੋਣਗੇ ਛੇ ਮਹੀਨੇ

ਇਸ ਲਈ ਸੱਚਾਈ ਸਭ ਦੇ ਸਾਹਮਣੇ ਆਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਚਾਰ ਕੇਸਾਂ ਜਿਨ੍ਹਾਂ 'ਚ ਦੋ ਕੋਟਕਪੂਰਾ ਅਤੇ ਦੋ ਥਾਣਾ ਬਾਜਾਖਾਨਾ ਰਜਿਸਟਰ ਨੇ ਉਨਾਂ ਦੀ ਪੈਰਵਾਈ ਲਈ ਆਏ ਹਨ।ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਵੀ ਉਨ੍ਹਾਂ ਕਿਹਾ ਕਿ 7 ਨਵੰਬਰ ਨੂੰ ਨਵੀਂ ਸਿੱਟ ਵਲੋਂ ਜਾਂਚ ਦੇ ਛੇ ਮਹੀਨੇ ਪੂਰੇ ਹੋਣ ਜਾ ਰਹੇ ਹਨ। ਉਮੀਦ ਹੈ ਨਵੀਂ ਸਿੱਟ ਆਪਣੀ ਰਿਪੋਰਟ ਅਦਾਲਤ 'ਚ ਛੇਤੀ ਪੇਸ਼ ਕਰੇਗੀ।

ਉਥੇ ਦੂਜੇ ਪਾਸੇ ਬਹਿਬਲ ਗੋਲੀਕਾਂਡ ਮਾਮਲੇ ਦੇ ਆਰੋਪੀ ਸਾਬਕਾ ਐਸਐਸਪੀ ਮੋਗਾ ਚਰਨਜੀਤ ਸ਼ਰਮਾ (SSP Moga Charanjit Sharma) ਦੇ ਵਕੀਲ ਐਚ ਇਸ ਸੈਣੀ ਨੇ ਕਿਹਾ ਕਿ ਅੱਜ ਐਡਵੋਕੇਟ ਆਰ ਐਸ ਬੈਂਸ ਸੁਣਵਾਈ ਦੌਰਾਨ ਪੇਸ਼ ਹੋਏ, ਜਿਨਾਂ 'ਤੇ ਅਸੀਂ ਇਤਰਾਜ਼ ਜਤਾਇਆ ਕਿ ਉਹ ਅਦਾਲਤ 'ਚ ਸੁਣਵਾਈ ਦੌਰਾਨ ਪਬਲਿਕ ਪਰੋਸਿਕਿਊਟਰ ਦੇ ਤੌਰ 'ਤੇ ਮਾਮਲੇ ਦੀ ਪੈਰਵਾਈ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਹੀ ਉਨ੍ਹਾਂ ਵੱਲੋਂ 129 ਨੰਬਰ FIR ਜੋ ਕੋਟਕਪੂਰਾ ਦਰਜ਼ ਹੈ 'ਚ ਸ਼ਿਕਾਇਤਕਰਤਾ ਵੱਲੋਂ ਹਾਈਕੋਰਟ 'ਚ ਕੇਸ ਦੀ ਪੈਰਵਾਈ ਕਰ ਰਹੇ ਹਨ। ਇਸ ਲਈ ਉਹ ਇਸ ਮਾਮਲੇ 'ਚ ਸਰਕਾਰੀ ਵਕੀਲ ਦੇ ਤੌਰ 'ਤੇ ਪੈਰਵਾਈ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅੱਜ ਅਦਾਲਤ 'ਚ ਸਾਡੇ ਵੱਲੋਂ ਅਰਜ਼ੀ ਲਗਾ ਕੇ ਚਲਾਣ ਦੀਆਂ ਕੁਝ ਕਾਪੀਆਂ ਜੋ ਰਹਿ ਗਈਆਂ ਸਨ। ਉਨ੍ਹਾਂ ਨੂੰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ, ਜੋ ਅੱਜ ਸਾਨੂੰ ਮਿਲ ਚੁੱਕੀਆਂ ਹਨ। ਅਗਲੀ ਸੁਣਵਾਈ ਦਾ ਅਜੇ ਐਲਾਣ ਨਹੀਂ ਕੀਤਾ ਗਿਆ।

ਇਸ ਮਾਮਲੇ ਵਿਚ ਨਾਮਜਦ ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾਂ ਅਤੇ SP ਬਿਕਰਮਜੀਤ ਸਿੰਘ ਸਮੇਤ ਸਾਰੇ ਹੀ ਨਾਮਜਦ ਪੇਸ਼ ਹੋਏ। ਅੱਜ ਹੋਈ ਅਦਾਲਤੀ ਕਾਰਵਾਈ ਅਨੁਸਾਰ ਸਾਰੇ ਨਾਮਜ਼ਦ ਕਥਿਤ ਦੋਸ਼ੀਆਂ ਨੂੰ ਚਾਰਜ ਸ਼ੀਟਾਂ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ। ਅਗਲੀ ਪੇਸ਼ੀ 29 ਅਕਤੂਬਰ 2021 ਤੈਅ ਕੀਤੀ ਗਈ। 29 ਅਕਤੂਬਰ ਨੂੰ ਨਾਮਜ਼ਦ ਕਥਿਤ ਦੋਸ਼ੀਆਂ ਖਿਲਾਫ ਦੋਸ਼ ਤੈਅ ਹੋ ਸਕਦੇ ਹਨ।

ਇਹ ਵੀ ਪੜ੍ਹੋ- ਕਾਂਗਰਸੀ ਮੁੱਦੇ ਗਿਣਾਉਣ ਦੀ ਥਾਂ ਇਨਾਂ ਦਾ ਸਮਾਂਬੱਧ ਹੱਲ ਕਰਨ: ਕੁਲਤਾਰ ਸੰਧਵਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.