ETV Bharat / state

ਪੰਡਿਤ ਵੱਲੋਂ ਉਪਾਅ ਦੇ ਬਹਾਨੇ ਨੌਜਵਾਨ ਦਾ ਕਤਲ ਕਰਨ ਦੀ ਕੋਸ਼ਿਸ਼, ਕਿਵੇਂ ਰਚਿਆ ਸੀ ਕਤਲ ਸੀ ਸਾਜ਼ਿਸ਼ ?

author img

By

Published : Jun 2, 2022, 8:50 PM IST

ਫਰੀਦਕੋਟ ਵਿਖੇ ਇੱਕ ਪੁਜਾਰੀ ਉੱਪਰ ਗੰਭੀਰ ਇਲਜ਼ਾਮ ਲੱਗੇ ਹਨ। ਇੱਕ ਸ਼ਖ਼ਸ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੁਜਾਰੀ ਨੇ ਉਸਨੂੰ ਪੂਜਾ ਕਰਨ ਦੇ ਬਹਾਨੇ ਬੁਲਾ ਕੇ ਨਹਿਰ ਵਿੱਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਉੱਪਰ ਗ੍ਰਹਿ ਭਾਰੂ ਹੋਣ ਦਾ ਉਪਾਅ ਕਰਨ ਨੂੰ ਲੈਕੇ ਉਸਨੂੰ ਡਰਾਇਆ ਗਿਆ ਸੀ। ਪਰਿਵਾਰ ਵੱਲੋਂ ਮੁਲਜ਼ਮ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਪੰਡਿਤ ਵੱਲੋਂ ਉਪਾਅ ਦੇ ਬਹਾਨੇ ਨੌਜਵਾਨ ਦਾ ਕਤਲ ਕਰਨ ਦੀ ਕੋਸ਼ਿਸ਼
ਪੰਡਿਤ ਵੱਲੋਂ ਉਪਾਅ ਦੇ ਬਹਾਨੇ ਨੌਜਵਾਨ ਦਾ ਕਤਲ ਕਰਨ ਦੀ ਕੋਸ਼ਿਸ਼

ਫਰੀਦਕੋਟ: ਜ਼ਿਲ੍ਹੇ ਵਿੱਚ ਇੱਕ ਪੰਡਿਤ ਦਾ ਦਿਲ ਦਹਿਲਾ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੰਡਿਤ ਪੰਕਜ ਸ਼ਰਮਾਂ ਨੇ ਉਨ੍ਹਾਂ ਦੇ ਲੜਕੇ ਨੂੰ ਪੂਜਾ ਕਰਨ ਦੇ ਬਹਾਨੇ ਨਹਿਰ ’ਤੇ ਬੁਲਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤਹਿਤ ਪੀੜਤ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਧਾਰਾ 307 ਦੇ ਤਹਿਤ ਮੁਕੱਦਮਾ ਦਰਜ ਕਰ ਅੱਗੇ ਦੀ ਕਾਰਵਬਾਈ ਸ਼ੁਰੂ ਕਰ ਦਿੱਤੀ ਹੈ ਜਦੋਂਕਿ ਕਥਿਤ ਮੁਲਜ਼ਮ ਪੰਡਿਤ ਹਾਲੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ।

ਗੱਲਬਾਤ ਕਰਦਿਆਂ ਪੀੜਤ ਨੌਜਵਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਸਦੀ ਪਤਨੀ ਦਾ ਉਸ ਨੂੰ ਫੋਨ ਆਇਆ ਕਿ ਮੰਦਰ ਦੇ ਪੁਜਾਰੀ ਪੰਕਜ ਸ਼ਰਮਾਂ ਤੁਹਾਨੂੰ ਬੁਲਾ ਰਹੇ ਹਨ ਅਤੇ ਉਨ੍ਹਾਂ ਨੂੰ ਮਿਲ ਕੇ ਆਓ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪੰਕਜ ਸ਼ਰਮਾਂ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਤੇਰੇ ਉੱਪਰੋਂ ਕੋਈ ਉਪਾਅ ਕਰਨਾ ਜੇਕਰ ਨਾ ਕੀਤਾ ਤਾਂ ਤੇਰਾ ਨੁਕਸਾਨ ਹੋ ਜਾਵੇਗਾ। ਇਸ ਲਈ ਪੰਡਿਤ ਪੰਕਜ ਸ਼ਰਮਾਂ ਉਸ ਨੂੰ ਨਾਲ ਲੈ ਕੇ ਫਰੀਦਕੋਟ ਵਿੱਚੋਂ ਲੰਘਦੀਆ ਨਹਿਰਾਂ ’ਤੇ ਪਹੁੰਚਿਆ ਅਤੇ ਪੰਡਿਤ ਪੰਕਜ ਸ਼ਰਮਾਂ ਨੇ ਉਸ ਨੂੰ ਕੁਝ ਨਾਰੀਅਲ ਪਾਣੀ ਵਿਚ ਤਾਰਨ ਲਈ ਦਿੱਤੇ।

ਪੰਡਿਤ ਵੱਲੋਂ ਉਪਾਅ ਦੇ ਬਹਾਨੇ ਨੌਜਵਾਨ ਦਾ ਕਤਲ ਕਰਨ ਦੀ ਕੋਸ਼ਿਸ਼

ਉਸ ਨੇ ਦੱਸਿਆ ਕਿ ਜਦੋਂ ਉਹ ਨਾਰੀਆਲ ਪਾਣੀ ਵਿੱਚ ਰੋੜ੍ਹੇ ਤਾਂ ਪੰਕਜ ਸ਼ਰਮਾਂ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ ’ਤੇ ਹਮਲਾ ਕੀਤਾ ਅਤੇ ਰੌਲਾ ਪੈਣ 'ਤੇ ਇਹ ਮੌਕੇ ਤੋਂ ਭੱਜ ਗਿਆ। ਉਹਨਾਂ ਕਿਹਾ ਕਿ ਕਰੀਬ ਇੱਕ ਹਫਤੇ ਦਾ ਸਮਾਂ ਬੀਤ ਗਿਆ ਪਰ ਪੁਲਿਸ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਇਸ ਪੂਰੇ ਮਾਮਲੇ ਬਾਰੇ ਜਦੋਂ ਥਾਣਾ ਸਿਟੀ ਫਰੀਦਕੋਟ ਦੇ ਐਡੀਸਨਲ ਐੱਸਐੱਚਓ ਜਸਕਰਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪੀੜਤ ਅਸ਼ੋਕ ਕੁਮਾਰ ਦੇ ਬਿਆਨਾਂ 'ਤੇ ਧਾਰਾ 307 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਤਫਤੀਸ਼ ਜਾਰੀ ਹੈ। ਜੋ ਤੱਥ ਸਾਹਮਣੇ ਆਉਣਗੀ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਅਸਲਾ ਲਾਇਸੈਂਸ ’ਤੇ ਪੁਲਿਸ ਸਖ਼ਤ, ਆਹ ਗੱਲਾਂ ਕੰਨ੍ਹ ਖੋਲ੍ਹ ਕੇ ਸੁਣਨ ਹਥਿਆਰ ਰੱਖਣ ਦੇ ਸ਼ੌਂਕੀਨ !

ETV Bharat Logo

Copyright © 2024 Ushodaya Enterprises Pvt. Ltd., All Rights Reserved.