ETV Bharat / state

ਸੜਕ ਹਾਦਸਿਆਂ ਵਿੱਚ ਸੁਧਾਰ ਲਈ ਅਧਿਕਾਰੀਆਂ ਅਤੇ ਪੁਲਿਸ ਦੀ ਵਰਕਸ਼ਾਪ, ਤਕੀਨੀਕ ਦੀ ਮਦਦ ਨਾਲ ਟਰੈਫਿਕ ਵਿੱਚ ਹੋਵੇਗਾ ਸੁਧਾਰ

author img

By

Published : Nov 16, 2022, 7:15 PM IST

ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਅਤੇ ਮੌਤ ਦਰ ਨੂੰ ਘਟਾਉਣ ਸਣੇ ਨਵੀਨਤਮ ਤਕਨਾਲੌਜੀ (Technology helps to reduce death rate in accidents) ਦੀ ਮਦਦ ਨਾਲ ਸੂਬੇ ਵਿੱਚ ਟ੍ਰੈਫਿਕ ਨਿਯਮਾਂ ਵਿੱਚ ਸੁਧਾਰ ਲਿਆਉਣ ਲਈ ਟ੍ਰੈਫਿਕ ਪ੍ਰਬੰਧਨ ਅਤੇ ਮੋਟਰ ਵਾਹਨ (ਸੋਧ) ਐਕਟ 2019 ਦੇ ਲਾਗੂਕਰਨ ਵਿਸ਼ੇ ਉੱਤੇ ਦੋ ਰੋਜ਼ਾ ਵਰਕਸ਼ਾਪ ਇਥੋਂ ਦੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਵਿਖੇ ਕਰਵਾਈ ਜਾ ਰਹੀ ਹੈ।

Workshop of officials and police to improve road accidents
ਸੜਕ ਹਾਦਸਿਆਂ ਵਿੱਚ ਸੁਧਾਰ ਲਈ ਅਧਿਕਾਰੀਆਂ ਅਤੇ ਪੁਲਿਸ ਦੀ ਵਰਕਸ਼ਾਪ, ਤਕੀਨੀਕ ਦੀ ਮਦਦ ਨਾਲ ਟਰੈਫਿਕ ਵਿੱਚ ਹੋਵੇਗਾ ਸੁਧਾਰ

ਚੰਡੀਗੜ੍ਹ: ਵਰਕਸ਼ਾਪ ਵਿੱਚ ਪੰਜਾਬ ਭਰ ਤੋਂ ਪੁੱਜੇ ਟ੍ਰੈਫ਼ਿਕ ਪੁਲਿਸ ਅਤੇ ਹੋਰਨਾਂ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸਕੱਤਰ ਟਰਾਂਸਪੋਰਟ ਵਿਕਾਸ ਗਰਗ (Secretary Transport Development Garg) ਨੇ ਟ੍ਰੈਫਿਕ ਪ੍ਰਬੰਧਨ ਵਿੱਚ ਨਵੀਂ ਤਕਨਾਲੌਜੀ ਜਿਵੇਂ ਸਪੀਡ ਕੈਮਰੇ, ਇੰਟਰਸੈਪਟਰ ਅਤੇ ਸੀਸੀਟੀਵੀ ਸਿਸਟਮ, ਵੱਡੇ ਸ਼ਹਿਰਾਂ ਵਿੱਚ ਟ੍ਰੈਫਿਕ ਦਾ ਪ੍ਰਵਾਹ ਨਿਰਵਿਘਨ ਚਲਣਾ ਯਕੀਨੀ ਬਣਾਉਣ ਲਈ ਟ੍ਰੈਫ਼ਿਕ ਲਾਈਟਾਂ ਦੀ ਸਿੰਕਿੰਗ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਦਿਸ਼ਾ ਵਿੱਚ ਨਿਰੰਤਰ ਯਤਨਸ਼ੀਲ ਹੈ ਅਤੇ ਮੋਟਰ ਵਾਹਨ (ਸੋਧ) ਐਕਟ, 2019 ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨਾ ਯਕੀਨੀ ਬਣਾ ਰਹੀ ਹੈ।

Workshop of officials and police to improve road accidents
ਸੜਕ ਹਾਦਸਿਆਂ ਵਿੱਚ ਸੁਧਾਰ ਲਈ ਅਧਿਕਾਰੀਆਂ ਅਤੇ ਪੁਲਿਸ ਦੀ ਵਰਕਸ਼ਾਪ, ਤਕੀਨੀਕ ਦੀ ਮਦਦ ਨਾਲ ਟਰੈਫਿਕ ਵਿੱਚ ਹੋਵੇਗਾ ਸੁਧਾਰ

ਤਕਨਾਲੌਜੀ ਦੀ ਮਦਦ: ਲੀਡ ਏਜੰਸੀ ਆਨ ਰੋਡ ਸੇਫਟੀ ਪੰਜਾਬ ਦੇ ਡਾਇਰੈਕਟਰ ਜਨਰਲ ਸ੍ਰੀ ਆਰ ਵੈਂਕਟ ਰਤਨਮ ਨੇ ਆਪਣੇ ਸੰਬੋਧਨ ਦੌਰਾਨ ਮੋਟਰ (Motor Vehicles Amendment Act) ਵਾਹਨ ਸੋਧ ਐਕਟ, 2019 ਦੀਆਂ ਨਵੀਆਂ ਵਿਵਸਥਾਵਾਂ ਅਤੇ ਇਸ ਦੇ ਲਾਗੂਕਰਨ ਖ਼ਾਸ ਕਰਕੇ ਫ਼ੀਸ ਜੁਰਮਾਨੇ ਅਤੇ ਡਰਾਈਵਰਾਂ ਦੇ ਵਿਹਾਰ ਅਤੇ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਨਵੀਨਤਮ ਤਕਨਾਲੌਜੀ ਅਪਣਾ ਕੇ ਨਿਯਮਾਂ ਦਾ ਲਾਗੂਕਰਨ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਖ਼ਤ ਨਿਯਮਾਂ ਨਾਲ ਸਪੱਸ਼ਟ ਤੌਰ ਉੱਤੇ ਸੜਕੀ ਹਾਦਸਿਆਂ ਵਿੱਚ ਕਮੀ ਆਉਂਦੀ ਹੈ ਕਿਉਂ ਜੋ ਲੋਕਾਂ ਨੂੰ ਡਰ ਬਣਿਆ ਰਹਿੰਦਾ ਹੈ ਕਿ ਟ੍ਰੈਫਿਕ ਮੁਲਾਜ਼ਮਾਂ ਦੀ ਗ਼ੈਰ ਮੌਜੂਦਗੀ ਵਿੱਚ ਵੀ ਤਕਨਾਲੌਜੀ ਦੀ ਮਦਦ ਨਾਲ ਨਿਯਮਾਂ ਦਾ ਲਾਗੂਕਰਨ ਯਕੀਨੀ ਬਣਾਇਆ ਜਾ ਰਿਹਾ ਹੈ।

Workshop of officials and police to improve road accidents
ਸੜਕ ਹਾਦਸਿਆਂ ਵਿੱਚ ਸੁਧਾਰ ਲਈ ਅਧਿਕਾਰੀਆਂ ਅਤੇ ਪੁਲਿਸ ਦੀ ਵਰਕਸ਼ਾਪ, ਤਕੀਨੀਕ ਦੀ ਮਦਦ ਨਾਲ ਟਰੈਫਿਕ ਵਿੱਚ ਹੋਵੇਗਾ ਸੁਧਾਰ

ਸਥਿਤੀ ਅਤੇ ਸਮੱਸਿਆਵਾਂ: ਵਰਕਸ਼ਾਪ ਦੌਰਾਨ ਸਟੇਟ ਟਰਾਂਸਪੋਰਟ ਕਮਿਸ਼ਨਰ (State Transport Commissioner) ਵਿਮਲ ਸੇਤੀਆ ਨੇ ਸੜਕ ਦੁਰਘਟਨਾਵਾਂ ਨੂੰ ਘਟਾਉਣ ਦੇ ਉਪਾਵਾਂ, ਏਡੀਜੀਪੀ (ਟ੍ਰੈਫਿਕ) ਸ੍ਰੀ ਏਐਸਰਾਏ ਨੇ ਰਾਜ ਵਿੱਚ ਟ੍ਰੈਫਿਕ ਪ੍ਰਬੰਧਨ ਦੀ ਸਥਿਤੀ ਅਤੇ ਸਮੱਸਿਆਵਾਂ, ਟ੍ਰੈਫ਼ਿਕ ਸਲਾਹਕਾਰ ਡਾ. ਨਵਦੀਪ ਅਸੀਜਾ ਨੇ ਮੋਟਰ ਵਾਹਨ (ਸੋਧ) ਐਕਟ, 2019 ਵਿੱਚ ਖ਼ਾਸ ਤੌਰ ਉੱਤੇ ਸੜਕ ਸੁਰੱਖਿਆ ਅਤੇ ਇਸ ਦੇ ਲਾਗੂਕਰਨ ਨਾਲ ਸਬੰਧਤ ਸੋਧਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਦਕਿ ਸੀਐਸਸੀਐਲ ਚੰਡੀਗੜ੍ਹ ਦੇ ਨੁਮਾਇੰਦੇ ਸ੍ਰੀ ਅਸ਼ੀਸ਼ ਸ਼ਰਮਾ ਨੇ ਚੰਡੀਗੜ੍ਹ ਵਿੱਚ ਇੰਟੈਲੀਜੈਂਟ ਟ੍ਰੈਫ਼ਿਕ ਮੈਨੇਜਮੈਂਟ ਅਤੇ ਸੀਸੀਟੀਵੀ ਚਲਾਨਿੰਗ ਸਿਸਟਮ ਬਾਰੇ ਜਾਣਕਾਰੀ ਸਾਂਝੀ ਕੀਤੀ।

Workshop of officials and police to improve road accidents
ਸੜਕ ਹਾਦਸਿਆਂ ਵਿੱਚ ਸੁਧਾਰ ਲਈ ਅਧਿਕਾਰੀਆਂ ਅਤੇ ਪੁਲਿਸ ਦੀ ਵਰਕਸ਼ਾਪ, ਤਕੀਨੀਕ ਦੀ ਮਦਦ ਨਾਲ ਟਰੈਫਿਕ ਵਿੱਚ ਹੋਵੇਗਾ ਸੁਧਾਰ

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ 800 ਕਰੋੜ ਰੁਪਏ ਦੀ ਕੀਮਤ ਵਾਲੀ ਹੈਰੋਇਨ ਅਤੇ 11 ਕੁਇੰਟਲ ਭੁੱਕੀ ਕੀਤੀ ਨਸ਼ਟ

ਐਨਜੀਓ ਟਰਾਂਸਪੋਰਟ ਵਿਭਾਗ: ਟ੍ਰੈਫਿਕ ਪੁਲਿਸ ਪੰਜਾਬ ਤੋਂ 110 ਜੀਓ ਅਤੇ ਐਨਜੀਓ ਟਰਾਂਸਪੋਰਟ ਵਿਭਾਗ ਦੇ ਸਕੱਤਰ (Secretary of the NGO Transport Department) ਆਰਟੀਏ ਅਤੇ ਮੋਟਰ ਵਾਹਨ ਇੰਸਪੈਕਟਰ ਅਤੇ ਇੰਜੀਨੀਅਰਿੰਗ ਵਿਭਾਗ ਏਜੰਸੀਆਂ ਜਿਵੇਂ ਐਨਐਚਏਆਈ, ਪੀਡਬਲਯੂਡੀ ਸਥਾਨਕ ਸਰਕਾਰਾਂ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਵਰਕਸ਼ਾਪ ਵਿੱਚ ਭਾਗ ਲਿਆ, ਜਿਨ੍ਹਾਂ ਨੂੰ ਮੋਟਰ ਵਾਹਨ ਸੋਧ ਐਕਟ, 2019 ਦੀਆਂ ਸੋਧਾਂ ਅਤੇ ਨਵੀਨਤਮ ਟ੍ਰੈਫ਼ਿਕ ਪ੍ਰਬੰਧਨ ਤਕਨੀਕਾਂ ਦੀ ਵਰਤੋਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.