ETV Bharat / state

who is Asaram Bapu: ਜਾਣੋ ਕੌਣ ਹੈ ਆਸਾਰਾਮ ? ਕਿਵੇਂ ਬਣਾਇਆ ਕਰੋੜਾਂ ਦਾ ਸਾਮਰਾਜ

author img

By

Published : Jan 31, 2023, 8:18 PM IST

Updated : Jan 31, 2023, 8:28 PM IST

Know who is Asaram Bapu
Know who is Asaram Bapu

ਆਸਾਰਾਮ ਨੂੰ ਅੱਜ ਮੰਗਲਵਾਰ ਨੂੰ ਮਹਿਲਾ ਸ਼ਰਧਾਲੂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਪਰ ਇਸ ਤੋਂ ਬਾਅਦ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਕੌਣ ਹੈ ਆਸਾਰਾਮ ਬਾਪੂ ? ਅਤੇ ਕਿਵੇਂ ਇੱਕ ਵਪਾਰੀ ਤੋਂ ਬਣਿਆ ਸੰਤ...

ਚੰਡੀਗੜ੍ਹ:- ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ ਨੇ ਆਸਾਰਾਮ ਬਾਪੂ ਨੂੰ 2013 ਵਿੱਚ ਇੱਕ ਸਾਬਕਾ ਮਹਿਲਾ ਸ਼ਰਧਾਲੂ ਦੁਆਰਾ ਦਰਜ ਕੀਤੇ ਗਏ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਰ ਆਸਾਰਾਮ ਬਾਪੂ ਨੂੰ ਸਜ਼ਾ ਹੋਣ ਤੋਂ ਬਾਅਦ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਕੌਣ ਹੈ ਆਸਾਰਾਮ ਬਾਪੂ ? ਅਤੇ ਕਿਵੇਂ ਇੱਕ ਵਪਾਰੀ ਤੋਂ ਸੰਤ ਬਣਿਆ। ਇਹ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਪੜੋ ਨੀਚੇ ਦਿੱਤੀ ਪੂਰੀ ਜਾਣਕਾਰੀ।

ਜਨਮ ਅਤੇ ਪੜ੍ਹਾਈ:- ਮੀਡਿਆ ਰਿਪੋਰਟਾਂ ਅਨੁਸਾਰ ਤੱਕ ਦਈਏ ਕਿ ਆਸਾਰਾਮ ਦਾ ਪਰਿਵਾਰ ਪਾਕਿਸਤਾਨ ਦੇ ਸਿੰਧੂ ਦੀ 'ਜਾਮ ਨਵਾਜ਼ ਅਲੀ' ਤਹਿਸੀਲ ਵਿੱਚ ਰਹਿੰਦਾ ਸੀ, ਜਿੱਥੇ ਆਸਾਰਾਮ ਨੇ ਜਨਮ ਲਿਆ। ਆਸਾਰਾਮ ਦਾ ਜਨਮ ਦਾ ਨਾਮ ਆਸੂਮਲ ਥੌਮਲ ਹਰਪਾਲਾਨੀ ਸੀ। ਇਸ ਤੋਂ ਇਲਾਵਾ ਦੇਸ਼ ਦੀ ਵੰਡ ਪਿੱਛੋਂ ਆਸਾਰਾਮ ਦਾ ਪਰਿਵਾਰ ਗੁਜਰਾਤ ਦੇ ਅਹਿਮਦਾਬਾਦ ਵਿੱਚ ਆ ਕੇ ਵਸ ਗਿਆ। ਮੀਡਿਆ ਰਿਪੋਰਟਾਂ ਅਨੁਸਾਰ ਆਸਾਰਾਮ ਨੇ ਤੀਜੀ ਜਮਾਤ ਤੱਕ ਹੀ ਪੜ੍ਹਾਈ ਕੀਤੀ ਸੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਆਸਾਰਾਮ ਬਾਪੂ ਨੂੰ ਪੜ੍ਹਾਈ ਛੱਡਣੀ ਪਈ।

ਆਸਾਰਾਮ ਦੇ ਪਿਤਾ ਦੀ ਮੌਤ:- ਮੀਡਿਆ ਰਿਪੋਰਟਾਂ ਅਨੁਸਾਰ ਆਸਾਰਾਮ ਦਾ ਪਿਤਾ ਅਹਿਮਦਾਬਾਦ ਵਿੱਚ ਇੱਕ ਲੜਕੀ ਅਤੇ ਕੋਲੇ ਦਾ ਵਪਾਰੀ ਸੀ। ਪਿਤਾ ਦੀ ਮੌਤ ਪਿੱਛੋਂ ਆਸਾਰਾਮ ਨੂੰ ਪੜ੍ਹਾਈ ਛੱਡਣੀ ਪਈ। ਜਿਸ ਤੋਂ ਬਾਅਦ ਆਸਾਰਾਮ ਉੱਤੇ ਪਿਤਾ ਦੇ ਲੱਕੜ ਅਤੇ ਕੋਲੇ ਦੇ ਕਾਰੋਬਾਰ ਦੀ ਜ਼ਿੰਮੇਵਾਰੀ ਆਉਣੀ ਸੀ, ਪਰ ਆਸਾਰਾਮ ਨੂੰ ਇਹ ਕੰਮ ਪਸੰਦ ਨਹੀਂ ਸੀ। ਪਿਤਾ ਦੀ ਮੌਤ ਤੋਂ ਬਾਅਦ ਆਸਾਰਾਮ ਦੇ ਵਿਆਹ ਸਬੰਧੀ ਪਰਿਵਾਰ ਵਿੱਚ ਗੱਲਬਾਤ ਸੁਰੂ ਹੋਣ ਲੱਗੀ।

ਆਸੂਮਲ ਥੌਮਲ ਹਰਪਾਲਾਨੀ ਤੋਂ ਕਿਵੇਂ ਬਣਿਆ ਆਸਾਰਾਮ ਬਾਪੂ ? ਮੀਡਿਆ ਰਿਪੋਰਟਾਂ ਅਨੁਸਾਰ ਆਸਾਰਾਮ ਆਪਣੇ ਵਿਆਹ ਤੋਂ ਪਹਿਲਾ ਹੀ ਘਰ ਛੱਡ ਕੇ ਭਰੂਚ ਵਿੱਚ ਇੱਕ ਆਸ਼ਰਮ ਵਿੱਚ ਆ ਗਿਆ। ਦੱਸ ਦਈਏ ਕਿ ਆਸਾਰਾਮ ਦੇ ਵਿਆਹ ਵਿੱਚ 8 ਦਿਨ ਹੀ ਬਾਕੀ ਸਨ। ਆਸਾਰਾਮ ਨੇ ਭਰੂਚ ਵਿੱਚ ਆ ਕੇ ਲੀਲਾਸ਼ਾਹ ਨੂੰ ਆਪਣਾ ਗੁਰੂ ਧਾਰਿਆ ਅਤੇ ਲੀਲਾਸ਼ਾਹ ਤੋਂ ਦੀਖਿਆ ਲੈਣੀ ਸ਼ੁਰੂ ਕਰ ਦਿੱਤੀ। ਦੀਖਿਆ ਦੌਰਾਨ ਹੀ ਆਸਾਰਾਮ ਨੇ ਆਪਣੇ ਗੁਰੂ ਲੀਲਾਸ਼ਾਹ ਅੱਗੇ ਸਾਬਤ ਕਰਨ ਲਈ ਇੱਕ ਮਹੀਨੇ ਤੋਂ ਉਪਰ ਮੈਡੀਟੇਸ਼ਨ ਕਰਨਾ ਪੈਂਦਾ ਸੀ। ਇਸ ਤੋਂ ਖੁਸ਼ ਹੋ ਕੇ ਆਸਾਰਾਮ ਦੇ ਗੁਰੂ ਲੀਲਾਸ਼ਾਹ ਨੇ ਉਸ ਦਾ ਨਾਂ ਆਸਾਰਾਮ ਬਾਪੂ ਰੱਖ ਦਿੱਤਾ।

ਆਸਾਰਾਮ ਨੇ 400 ਡੇਰਿਆਂ ਦਾ ਨਿਰਮਾਣ ਕਰਵਾਇਆ:- ਮੀਡਿਆ ਰਿਪੋਰਟਾਂ ਅਨੁਸਾਰ ਆਸਾਰਾਮ ਨੇ ਗੁਰੂ ਲੀਲਾਸ਼ਾਹ ਤੋਂ ਦੀਖਿਆ ਲੈ ਕੇ ਗੁਜਰਾਤ ਵਿੱਚ ਆਪਣਾ ਪ੍ਰਭਾਵ ਪਾਉਣਾ ਸੁਰੂ ਕਰ ਦਿੱਤਾ। ਜਿਸ ਤਹਿਤ ਆਸਾਰਾਮ ਨੇ ਆਪਣੇ ਪ੍ਰਚਾਰ ਰਾਹੀ ਗੁਜਰਾਤ ਦੇ ਪਿੰਡਾਂ ਵਿੱਚ ਭਜਨ-ਕੀਰਤਨ ਰਾਹੀ ਪਿੰਡਾਂ ਦੇ ਪੱਛੜੇ, ਗਰੀਬ, ਤੇ ਆਦਿਵਾਸੀ ਲੋਕਾਂ ਨੂੰ ਪ੍ਰਭਾਵਿਤ ਕੀਤਾ। ਜਿਸ ਤੋਂ ਬਾਅਦ ਆਸਾਰਾਮ ਨੇ ਆਪਣੇ ਪੁੱਤਰ ਨਾਰਾਇਣ ਸਾਈਂ ਨਾਲ ਮਿਲ ਕੇ ਦੇਸ਼-ਵਿਦੇਸ਼ਾਂ ਵਿੱਚ 400 ਡੇਰਿਆਂ ਦਾ ਨਿਰਮਾਣ ਕਰਵਾ ਲਿਆ। ਆਸਾਰਾਮ ਦੇ ਡੇਰਿਆਂ ਵਿੱਚ ਸੁਰੂ-ਸੁਰੂ ਵਿੱਚ ਭੋਗ ਦੇ ਨਾਮ ਉੱਤੇ ਮੁਫ਼ਤ ਭੋਜਨ ਦਿੱਤਾ ਜਾਂਦਾ ਸੀ। ਜਿਸ ਤੋਂ ਬਾਅਦ ਆਸਾਰਾਮ ਦੀ ਸੰਗਤ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ ਅਤੇ ਆਸਾਰਾਮ ਨੇ ਗੁਜਰਾਤ ਦੇ ਕਈ ਸ਼ਹਿਰਾਂ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੀ ਉਸਦੇ ਆਸ਼ਰਮ ਖੁੱਲ੍ਹਣੇ ਸ਼ੁਰੂ ਹੋ ਗਏ।

400 ਟਰੱਸਟ, 2300 ਕਰੋੜ ਦਾ ਸਾਮਰਾਜ:- ਆਸਾਰਾਮ ਦੀ ਕੁੱਲ ਜਾਇਦਾਦ ਬਾਰੇ ਆਮਦਨ ਕਰ ਵਿਭਾਗ ਨੇ ਜੂਨ 2016 ਵਿੱਚ 2300 ਕਰੋੜ ਰੁਪਏ ਤੋਂ ਵੱਧ ਦੀ ਅਣਦੱਸੀ ਜਾਇਦਾਦ ਦਾ ਖੁਲਾਸਾ ਕੀਤਾ ਸੀ। ਮੀਡਿਆ ਰਿਪੋਰਟਾਂ ਅਨੁਸਾਰ ਆਸਾਰਾਮ ਨੇ ਦੇਸ਼-ਵਿਦੇਸ਼ਾਂ ਵਿੱਚ 400 ਡੇਰਿਆਂ ਦੇ ਨਿਰਮਾਣ ਤੋਂ ਬਾਅਦ 400 ਦੇ ਕਰੀਬ ਟਰੱਸਟ ਬਣਾਏ ਸਨ। ਆਸਾਰਾਮ ਦੇ ਸ਼ਰਧਾਲੂਆਂ ਵੱਲੋਂ ਜੋ ਵੀ ਦਾਨ ਪੁੰਨ ਕੀਤਾ ਜਾਂਦਾ ਸੀ, ਉਹ ਸਾਰਾ ਇਨ੍ਹਾਂ ਟਰੱਸਟਾਂ ਵਿੱਚ ਹੀ ਜਮ੍ਹਾ ਕਰਵਾਇਆ ਜਾਂਦਾ ਸੀ। ਇਸ ਤੋਂ ਬਾਅਦ ਜਿਵੇਂ-ਜਿਵੇਂ ਆਸਾਰਾਮ ਦਾ ਸ਼ਰਧਾਲੂਆਂ ਅਤੇ ਦਾਨ ਵਿੱਚ ਵਾਧਾ ਹੁੰਦਾ ਗਿਆ। ਉਸੇ ਤਰ੍ਹਾਂ ਹੀ ਆਸਾਰਾਮ ਨੇ ਦਾਨ ਦੇ ਪੈਸਿਆਂ ਵਿੱਚੋਂ ਜ਼ਰੂਰੀ ਵਸਤਾਂ ਵੇਚਣੀਆਂ ਸੁਰੂ ਕਰ ਦਿੱਤੀਆਂ। ਮੀਡਿਆ ਰਿਪੋਰਟਾਂ ਅਨੁਸਾਰ ਆਸਾਰਾਮ ਦੇ ਕਈ ਏਕੜ ਜ਼ਮੀਨ ਹੜੱਪ ਦੀ ਜਾਣਕਾਰੀ ਵੀ ਪ੍ਰਾਪਤ ਹੈ।

ਇਹ ਵੀ ਪੜੋ:- Asaram Bapu in 2013 Rape case: ਬਲਾਤਕਾਰ ਦੇ ਦੋਸ਼ 'ਚ ਆਸਾਰਾਮ ਨੂੰ ਉਮਰ ਕੈਦ

Last Updated :Jan 31, 2023, 8:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.