ETV Bharat / state

'ਭਾਰਤ ਜੋੜੋ ਯਾਤਰਾ' ਦਾ ਪੰਜਾਬ ਕਾਂਗਰਸ 'ਤੇ ਕੀ ਹੋਵੇਗਾ ਅਸਰ ? ਕਿਵੇਂ ਬਦਲਣਗੇ ਸਿਆਸੀ ਸਮੀਕਰਨ, ਖਾਸ ਰਿਪੋਰਟ

author img

By

Published : Jan 11, 2023, 5:44 PM IST

Updated : Jan 11, 2023, 10:40 PM IST

What will be impact of Bharat Jodo Yatra on Punjab
What will be impact of Bharat Jodo Yatra on Punjab

'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਸਭ ਦੀ ਸਭ ਦੀ ਵੱਖ-ਵੱਖ ਰਾਏ ਹੈ। ਵਿਰੋਧੀ ਧਿਰਾਂ ਜਿੱਥੇ 'ਭਾਰਤ ਜੋੜੋ ਯਾਤਰਾ' ਉੱਤੇ ਟਿੱਪਣੀਆਂ ਕਰ ਰਹੀਆਂ ਹਨ। ਉੱਥੇ ਹੀ ਸਿਆਸੀ ਮਾਹਿਰ ਵੀ ਇਸ ਯਾਤਰਾ ਨੂੰ ਆਪਣੇ ਨਜ਼ਰੀਏ ਨਾਲ ਵੇਖ ਰਹੇ ਹਨ। ਪਰ ਸਵਾਲ ਇਹ ਹੈ ਕਿ ਪੰਜਾਬ ਵਿਚ 'ਭਾਰਤ ਜੋੜੋ ਯਾਤਰਾ' ਆਪਣੇ ਉਦੇਸ਼ ਨੂੰ ਕਿੰਨਾ ਕੁ ਪੂਰਾ ਕਰ ਸਕੇਗੀ ਅਤੇ ਸਭ ਤੋਂ ਵੱਡੀ ਚੁਣੌਤੀ ਪੰਜਾਬ ਕਾਂਗਰਸ ਆਪਣੀ ਅੰਦਰੂਨੀ ਗੁੱਟਬਾਜ਼ੀ ਨਾਲ ਕਿਵੇਂ ਨਜਿੱਠੇਗੀ ? ਇਸ ਸਭ ਦੇ ਬਾਰੇ ਈ.ਟੀ.ਵੀ ਭਾਰਤ ਵੱਲੋਂ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ। ਜਿਸ ਵਿਚ ਵਿਰੋਧੀ ਧਿਰਾਂ ਅਤੇ ਸਿਆਸੀ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ।

ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ

ਚੰਡੀਗੜ੍ਹ: ਪੰਜਾਬ ਵਿੱਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਅੱਜ ਬੁੱਧਵਾਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਰਵਾਨਾ ਹੋਈ। ਉੱਥੇ ਹੀ 'ਭਾਰਤ ਜੋੜੋ ਯਾਤਰਾ' ਦੀ ਪੰਜਾਬ ਫੇਰੀ ਦੌਰਾਨ ਪੰਜਾਬ ਕਾਂਗਰਸ ਦੀ ਸਾਰੀ ਲੀਡਰਸ਼ਿਪ ਵੀ ਪੱਬਾਂ ਭਾਰ ਹੈ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਸ ਯਾਤਰਾ ਨੂੰ ਮਹਾਤਮਾ ਗਾਂਧੀ ਦੇ 'ਡਾਂਡੀ ਮਾਰਚ' ਨਾਲ ਜੋੜ ਕੇ ਵੱਡੇ ਦਾਅਵੇ ਵੀ ਠੋਕ ਦਿੱਤੇ ਹਨ।

ਹਾਲਾਂਕਿ ਇਹ ਯਾਤਰਾ ਦੂਜੀਆਂ ਸਿਆਸੀ ਧਿਰਾਂ ਲਈ ਵੀ ਚਰਚਾ ਦਾ ਵਿਸ਼ਾ ਹੈ। 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਸਭ ਦੀ ਸਭ ਦੀ ਵੱਖ-ਵੱਖ ਰਾਏ ਹੈ। ਵਿਰੋਧੀ ਧਿਰਾਂ ਜਿੱਥੇ 'ਭਾਰਤ ਜੋੜੋ ਯਾਤਰਾ' ਉੱਤੇ ਟਿੱਪਣੀਆਂ ਕਰ ਰਹੀਆਂ ਹਨ। ਉੱਥੇ ਹੀ ਸਿਆਸੀ ਮਾਹਿਰ ਵੀ ਇਸ ਯਾਤਰਾ ਨੂੰ ਆਪਣੇ ਨਜ਼ਰੀਏ ਨਾਲ ਵੇਖ ਰਹੇ ਹਨ। ਪਰ ਸਵਾਲ ਇਹ ਹੈ ਕਿ ਪੰਜਾਬ ਵਿਚ 'ਭਾਰਤ ਜੋੜੋ ਯਾਤਰਾ' ਆਪਣੇ ਉਦੇਸ਼ ਨੂੰ (What will be impact of Bharat Jodo Yatra on Punjab) ਕਿੰਨਾ ਕੁ ਪੂਰਾ ਕਰ ਸਕੇਗੀ ? ਸਭ ਤੋਂ ਵੱਡੀ ਚੁਣੌਤੀ ਪੰਜਾਬ ਕਾਂਗਰਸ ਆਪਣੀ ਅੰਦਰੂਨੀ ਗੁੱਟਬਾਜ਼ੀ ਨਾਲ ਕਿਵੇਂ ਨਜਿੱਠੇਗੀ ? ਇਸ ਸਭ ਦੇ ਬਾਰੇ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ। ਜਿਸ ਵਿਚ ਵਿਰੋਧੀ ਧਿਰਾਂ ਅਤੇ ਸਿਆਸੀ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ।


ਸਿਆਸੀ ਮਾਹਿਰਾਂ ਦੀਆਂ 'ਭਾਰਤ ਜੋੜੋ ਯਾਤਰਾ' 'ਤੇ ਟਿੱਪਣੀਆਂ:- 'ਭਾਰਤ ਜੋੜੋ ਯਾਤਰਾ' ਦੀ ਪੰਜਾਬ ਵਿਚ ਐਂਟਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਸਰਗਰਮ ਹੋ ਗਈ ਹੈ। ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ 'ਭਾਰਤ ਜੋੜੋ ਯਾਤਰਾ' 'ਤੇ ਤੰਜ਼ ਕੱਸਦਿਆਂ ਕਿਹਾ ਕਿ ਚੰਗੀ ਗੱਲ ਹੈ ਕਿ 'ਭਾਰਤ ਜੋੜੋ ਯਾਤਰਾ' ਪੰਜਾਬ ਵਿਚ ਆ ਗਈ ਹੈ। ਯਾਤਰਾ ਕਰਨੀ ਵਧੀਆ ਹੈ, ਲੀਡਰ ਨੂੰ ਇਲਾਕੇ ਦੀ ਸਮਝ ਆ ਜਾਂਦੀ ਹੈ।

ਹਰਜੀਤ ਗਰੇਵਾਲ ਨੇ ਆਖਿਆ ਕਿ ਰਾਹੁਲ ਗਾਂਧੀ ਨੂੰ ਸਿਆਸਤ ਦੀ ਸਮਝ ਨਹੀਂ ਸੀ। ਹੁਣ ਯਾਤਰਾ ਦੇ ਨਾਲ ਉਹਨਾਂ ਦੀ ਸਿਆਸੀ ਸੂਝ ਬੂਝ ਹੋਰ ਵਧੇਗੀ। ਉਹਨਾਂ ਆਖਿਆ ਕਿ ਰਾਹੁਲ ਗਾਂਧੀ ਫਿਰ ਠੀਕ ਢੰਗ ਦੇ ਨਾਲ ਗੱਲਾਂ ਵੀ ਕਰਨਗੇ। ਵਿਰੋਧੀ ਧਿਰ ਲਈ ਜ਼ਰੂਰੀ ਹੁੰਦਾ ਹੈ ਕਿ ਸਾਰੇ ਤੱਥਾਂ ਅਤੇ ਸਿਆਸਤ ਦੀ ਚੰਗੀ ਜਾਣਕਾਰੀ ਹੋਵੇ।ਹਰਜੀਤ ਗਰੇਵਾਲ ਨੇ ਕਿਹਾ ਕਿ ਪ੍ਰਮਾਤਮਾ ਰਾਹੁਲ ਗਾਂਧੀ ਨੂੰ ਸੁਮੱਤ ਦੇਵੇ ਕਿ ਅੱਗੇ ਵਾਸਤੇ ਉਹ ਵਿਰੋਧੀ ਧਿਰ ਵਿਚ ਬੈਠ ਕੇ ਠੀਕ ਗੱਲਾਂ ਕਰਨ।




ਰਾਹੁਲ ਗਾਂਧੀ ਪਿਛਲੇ ਸਮੇਂ ਵਿੱਚ ਹੋਏ ਕਤਲੇਆਮ ਲਈ ਮੁਆਫੀ ਮੰਗਣਗੇ:- ਉਧਰ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਆਪਣੀ ਪਾਰਟੀ ਦੇ ਪ੍ਰੋਗਰਾਮ ਕਰਵਾਉਣਾ ਹਰ ਸਿਆਸੀ ਪਾਰਟੀ ਦਾ ਅਧਿਕਾਰ ਹੈ। ਪਰ ਅੱਜ ਤੱਕ ਗਾਂਧੀ ਪਰਿਵਾਰ ਨੇ ਪੰਜਾਬ ਨੂੰ ਜੋ ਜਖ਼ਮ ਦਿੱਤੇ ਹਨ, ਉਹ ਜ਼ਖ਼ਮ ਹਰੇ ਜ਼ਰੂਰ ਹੋਣਗੇ। ਅੱਜ ਤੱਕ ਗਾਂਧੀ ਪਰਿਵਾਰ ਨੇ ਆਪਣੇ ਕੀਤੇ ਦੀ ਮੁਆਫ਼ੀ ਨਹੀਂ ਮੰਗੀ। ਉਹਨਾਂ ਆਖਿਆ ਕਿ 1984 ਵਿਚ ਜੋ ਕਤਲੇਆਮ ਹੋਇਆ। ਉਸ ਉੱਤੇ ਅਜੇ ਤੱਕ ਕਾਂਗਰਸ ਨੂੰ ਪਛਤਾਵਾ ਨਹੀਂ ਹੁਣ 'ਭਾਰਤ ਜੋੜੋ ਯਾਤਰਾ' ਪੰਜਾਬ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਪਿਛਲੇ ਸਮੇਂ ਵਿੱਚ ਹੋਏ ਕਤਲੇਆਮ ਲਈ ਮੁਆਫੀ ਮੰਗਣਗੇ।


ਗਾਂਧੀ ਪਰਿਵਾਰ ਨੇ ਸਾਰੇ ਦੇਸ਼ ਦੇ ਹਿੱਤਾਂ ਉੱਤੇ ਡਾਕਾ ਮਾਰਿਆ:- ਉਧਰ ਸ਼੍ਰੋਮਣੀ ਅਕਾਲੀ ਦਲ ਨੇ ਵੀ 'ਭਾਰਤ ਜੋੜੋ ਯਾਤਰਾ' ਨੂੰ ਨਿਸ਼ਾਨੇ 'ਤੇ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਪੰਜਾਬ ਆਈ ਹੋਈ ਹੈ। ਇਹ ਉਹੀ ਕਾਂਗਰਸ ਪਾਰਟੀ ਹੈ, ਜਿਸਨੇ ਪੰਜਾਬ ਦਾ ਅਤੇ ਸਿੱਖਾਂ ਦਾ ਬਹੁਤ ਵੱਡਾ ਘਾਣ ਕੀਤਾ। ਪਹਿਲਾਂ ਸ਼ਾਇਦ ਹੀ ਕਿਸੇ ਸੂਬੇ ਅਤੇ ਕੌਮ ਦਾ ਇੰਨਾ ਵੱਡਾ ਘਾਣ ਹੋਇਆ ਹੋਵੇ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਕਾਂਗਰਸ ਦੇ ਗਾਂਧੀ ਪਰਿਵਾਰ ਨੇ ਤੋਪਾਂ ਅਤੇ ਟੈਂਕਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ। ਇਸੇ ਗਾਂਧੀ ਪਰਿਵਾਰ ਨੇ ਦਿੱਲੀ ਦੀਆਂ ਸੜਕਾਂ ਉੱਤੇ ਭਜਾ-ਭਜਾ ਕੇ ਸਿੱਖਾਂ ਦਾ ਕਤਲ ਕੀਤਾ। ਇਸੇ ਗਾਂਧੀ ਪਰਿਵਾਰ ਨੇ ਪੰਜਾਬ ਦੀ ਹਿੱਕ ਪਾੜ ਕੇ ਪਾਣੀਆਂ 'ਤੇ ਡਾਕਾ ਮਾਰਿਆ, ਐਸਵਾਈਐਲ ਨਹਿਰ ਬਣਾਈ, ਗਾਂਧੀ ਪਰਿਵਾਰ ਨੇ ਸਾਰੇ ਦੇਸ਼ ਦੇ ਹਿੱਤਾਂ ਉੱਤੇ ਡਾਕਾ ਮਾਰਿਆ ਐਮਰਜੈਂਸੀ ਲਗਾਈ। ਉਹਨਾਂ ਆਖਿਆ ਕਿ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਜਵਾਬ ਦੇਣ ਕਿ ਕਿਹੜੇ ਹੱਕ ਨਾਲ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੀ ਧਰਤੀ ਉੱਤੇ ਕਦਮ ਰੱਖ ਰਿਹਾ ਹੈ।





ਕੀ ਕਹਿੰਦਾ ਹੈ ਸਿਆਸੀ ਮਾਹਿਰਾਂ ਦਾ ਦ੍ਰਿਸ਼ਟੀਕੋਣ ? 'ਭਾਰਤ ਜੋੜੋ ਯਾਤਰਾ' ਦੇ ਪ੍ਰਸੰਗ ਵਿਚ ਈਟੀਟੀ ਭਾਰਤ ਵੱਲੋਂ ਰਾਜਨੀਤਿਕ ਵਿਸ਼ਲੇਸ਼ਕ ਮਾਲਵਿੰਦਰ ਮਾਲੀ ਨਾਲ ਗੱਲ ਕੀਤੀ ਗਈ। ਉਹਨਾਂ ਦੱਸਿਆ ਕਿ 'ਭਾਰਤ ਜੋੜੋ ਯਾਤਰਾ' ਦੀ ਜੇ ਦੇਸ਼ ਪੱਧਰ ਉੱਤੇ ਗੱਲ ਕੀਤੀ ਜਾਵੇ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਦੇਸ਼ ਦੀ ਪਾਰਲੀਮਾਨੀ ਸਿਆਸਤ ਵਿਚ 'ਭਾਰਤ ਜੋੜੋ ਯਾਤਰਾ' ਬਹੁਤ ਵੱਡੀ ਘਟਨਾ ਬਣ ਸਕਦੀ ਹੈ। ਬਹੁਤ ਨਵੇਂ ਵਰਤਾਰੇ ਖੇਡ ਸਕਦੀ ਹੈ, ਮੋਦੀ ਖ਼ਿਲਾਫ਼ ਵਿਰੋਧੀ ਧਿਰਾਂ ਨੂੰ ਇਕ ਪਲੇਟਫਾਰਮ ਉੱਤੇ ਲਾਮਬੰਧ ਕਰ ਸਕਦੀ ਹੈ।

ਮਾਲਵਿੰਦਰ ਮਾਲੀ ਨੇ ਕਿਹਾ ਇਸ ਯਾਤਰਾ ਨੂੰ ਹਾਂ ਪੱਖੀ ਤੌਰ ਉੱਤੇ ਹੀ ਲੈਣਾ ਚਾਹੀਦਾ ਹੈ। ਜਦੋਂ ਭਾਰਤ ਜੋੜੋ ਅਤੇ ਨਫ਼ਰਤ ਛੋੜੋ ਦਾ ਨਾਅਰਾ ਦਿੱਤਾ ਜਾਂਦਾ ਹੈ ਤਾਂ ਇਹ ਪ੍ਰਸੰਗਕ ਹੈ। ਪਰ ਇਕ ਵੱਡਾ ਸਵਾਲ ਇਹ ਹੈ ਕਿ ਭਾਰਤ ਨੂੰ ਜੋੜਣਾ ਕਿਸ ਆਧਾਰ 'ਤੇ ਹੈ ? ਕੀ ਸੰਵਿਧਾਨਕ ਕਦਰਾਂ ਕੀਮਤਾਂ ਦੇ ਆਧਾਰ ਉੱਤੇ ਜੋੜਣਾ ? ਜਿਸ ਵਿਚ ਲਿਖਿਆ ਹੈ ਇੰਡੀਆ ਇਜ਼ ਯੂਨੀਅਨ ਆਫ ਸਟੇਟ, ਅਨੇਕਤਾ ਵਿਚ ਏਕਤਾ ਦੇ ਆਧਾਰ ਉੱਤੇ ਜੋੜਣਾ ਜਾਂ ਫਿਰ ਇਸਨੂੰ ਬਦਲ ਕੇ ਏਕਤਾ ਵਿਚ ਅਏਕਤਾ ਦੇ ਆਧਾਰ 'ਤੇ ਜੋੜਣਾ ਹੈ ,ਇਹ ਗੰਭੀਰ ਸਵਾਲ ਹੈ।




'ਭਾਰਤ ਜੋੜੋ ਯਾਤਰਾ' ਦਾ ਪੰਜਾਬ ਕਾਂਗਰਸ 'ਤੇ ਕੀ ਪਵੇਗਾ ਅਸਰ ? ਇਸ ਸਵਾਲ ਦਾ ਜਵਾਬ ਦਿੰਦਿਆਂ ਮਾਲਵਿੰਦਰ ਮਾਲੀ ਨੇ ਕਿਹਾ ਕਿ ਪੰਜਾਬ ਦੇ ਪ੍ਰਸੰਗ ਵਿਚ ਜੇ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਨੇ ਭਾਈਚਾਰਕ ਏਕਤਾ ਉਸਾਰੀ ਅਤੇ ਵੱਖ ਵੱਖ ਰਾਜਾਂ ਨੂੰ ਇਕ ਪਲੇਟਫਾਰਮ ਉੱਤੇ ਇਕੱਠਾ ਕੀਤਾ। ਕੇਂਦਰ ਨੂੰ ਦੱਸਿਆ ਕਿ ਖੇਤੀ ਕਾਨੂੰਨ ਬਣਾਉਣਾ ਉਹਨਾਂ ਦਾ ਹੱਕ ਨਹੀਂ ਬਲਕਿ ਸੂਬਿਆਂ ਦਾ ਅਧਿਕਾਰ ਹੈ। ਉਹਨਾਂ ਆਖਿਆ ਹੈ ਕਿ ਪੰਜਾਬ ਨੂੰ ਇਸ ਬਿਰਤਾਂਤ ਦੀ ਜ਼ਰੂਰਤ ਹੈ। ਪੰਜਾਬ ਨੂੰ ਫੈਡਰਲ ਸਿਆਸਤ ਦੀ ਜ਼ਰੂਰਤ ਹੈ। ਕਿਉਂਕਿ ਅਕਸਰ ਪੰਜਾਬ ਵਿਚ ਹਿੰਦੂ-ਸਿੱਖ ਤਕਰਾਰ ਉਸ ਵੇਲੇ ਵਧਿਆ ਜੋ ਸਿੱਖਾਂ ਨੇ ਪੰਜਾਬ ਦੇ ਹੱਕਾਂ ਦੀ ਲੜਾਈ ਸਿੱਖਾਂ ਦੇ ਤੌਰ 'ਤੇ ਲਈ। ਜਦੋਂ ਪੰਜਾਬ ਨੇ ਹੱਕਾਂ ਦੀ ਲੜਾਈ ਨਹੀਂ ਲੜੀ, ਉਦੋਂ ਕਦੇ ਵੀ ਹਿੰਦੂ ਸਿੱਖ ਦਾ ਤਕਰਾਰ ਨਹੀਂ ਹੋਇਆ।

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ

ਮਾਲਵਿੰਦਰ ਮਾਲੀ ਨੇ ਕਿਹਾ ਖਾੜਕੂ ਦੌਰ ਦੌਰਾਨ ਹਿੰਦੂਆਂ ਦੀਆਂ ਹੱਤਿਆਵਾਂ ਦਾ ਵਿਰੋਧ ਵੀ ਪੰਜਾਬ ਵਿਚ ਵੱਡੇ ਪੱਧਰ 'ਤੇ ਹੋਇਆ। ਪੰਜਾਬ ਨੂੰ ਮੁੱਦਿਆਂ ਦੀ ਸਿਆਸਤ ਦੀ ਜ਼ਰੂਰਤ ਹੈ, ਮੁੱਦਿਆਂ ਦੇ ਹੱਲ ਦੀ ਜ਼ਰੂਰਤ ਹੈ, ਜਵਾਬਦੇਹੀ ਦੀ ਜ਼ਰੂਰਤ ਹੈ, ਪੰਜਾਬ ਨੂੰ ਵਾਹਗਾ ਬਾਰਡਰ ਖੋਲ੍ਹਣ ਦੀ ਜ਼ਰੂਰਤ ਹੈ। ਪਾਕਿਸਤਾਨ ਨਾਲ ਵਪਾਰ ਕਰਨ ਦੀ ਜ਼ਰੂਰਤ ਹੈ, ਪਾਕਿਸਤਾਨ ਨਾਲ ਅਮਨ ਸ਼ਾਂਤੀ ਦੀ ਜ਼ਰੂਰਤ ਹੈ। ਇਸੇ ਲਈ ਪੰਜਾਬ ਦੇ ਏਜੰਡਿਆਂ ਦਾ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਕੋਲ ਕੋਈ ਜਵਾਬ ਨਹੀਂ ਅਤੇ ਨਾ ਹੀ ਪੰਜਾਬ ਕਾਂਗਰਸ ਇਹਨਾਂ ਮੁੱਦਿਆਂ ਲਈ ਗੰਭੀਰ ਹੈ।

ਮਾਲਵਿੰਦਰ ਮਾਲੀ ਨੇ ਪੰਜਾਬ ਕਾਂਗਰਸ ਨੂੰ ਲੀਹੋ ਲੱਥੀ ਕਾਂਗਰਸ ਕਰਾਰ ਦਿੱਤਾ ਹੈ। ਉਹਨਾਂ ਸਾਫ਼ ਕੀਤਾ ਕਿ ਪੰਜਾਬ ਕਾਂਗਰਸ ਨਾਂ ਤਾਂ ਪੰਜਾਬ ਦੇ ਏਜੰਡੇ ਉੱਤੇ ਆਉਣਾ ਚਾਹੁੰਦੀ ਹੈ ਅਤੇ ਨਾ ਹੀ ਬਦਲਣਾ ਚਾਹੁੰਦੀ ਹੈ। ਸੱਚ ਤਾਂ ਇਹ ਹੈ ਕਿ ਚੋਰ ਕੁੱਤੀ ਨੇ ਰਲ ਕੇ ਪੰਜਾਬ ਲੁੱਟਿਆ ਹੈ। ਜਿੰਨੀ ਦੇਰ ਪੰਜਾਬ ਕਾਂਗਰਸ ਮੁੱਦਿਆਂ ਦੀ ਸਿਆਸਤ ਨਹੀਂ ਕਰਦੀ, ਉੱਨ੍ਹੀ ਦੇਰ 'ਭਾਰਤ ਜੋੜੋ ਯਾਤਰਾ' ਵੀ ਇਹਨਾਂ ਦਾ ਕੁਝ ਨਹੀਂ ਕਰ ਸਕਦੀ।



ਮਾਲਵਿੰਦਰ ਮਾਲੀ ਨੇ ਪੰਜਾਬ ਵਿਚ ਅਫ਼ਸਸ਼ਾਹੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਫ਼ਸਰਸ਼ਾਹੀ ਤੇ ਪੰਜਾਬ ਸਰਕਾਰ ਨੇ ਹੁਣ ਅਫ਼ਸਰਸ਼ਾਹੀ ਦੀਆਂ ਚੋਰ ਮੋਰੀਆਂ ਬੰਦ ਕੀਤੀਆਂ ਤਾਂ ਅਫ਼ਸਰਸ਼ਾਹੀ ਨੂੰ ਹੁਣ ਤਕਲੀਫ਼ ਹੋਈ। ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਇਸ ਤੋਂ ਸ਼ੁਰੂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਇਸ ਮੁੱਦੇ ਉੱਤੇ ਬਿਲਕੁਲ ਚੁੱਪ ਹੈ। ਡਾਂਡੀ ਮਾਰਚ ਨਾਲ 'ਭਾਰਤ ਜੋੜੋ ਯਾਤਰਾ' ਦੀ ਤੁਲਨਾ ਕਰਨ 'ਤੇ ਉਹਨਾਂ ਸਾਫ਼ ਕਿਹਾ ਕਿ ਡਾਂਡੀ ਮਾਰਚ ਬ੍ਰਿਟਿਸ਼ ਸਮਰਾਜ ਦੇ ਖ਼ਿਲਾਫ਼ ਸੀ। ਪਰ ਮੋਦੀ ਖ਼ਿਲਾਫ਼ ਤਾਂ ਮੁੱਦਿਆਂ ਦੀ ਸਿਆਸਤ ਹੀ ਕੰਮ ਕਰੇਗੀ। ਕਿਉਂਕਿ ਸਾਰੇ ਰਾਜਾਂ ਦੇ ਅਧਿਕਾਰ ਖੋਹ ਕੇ ਕੇਂਦਰ ਨੂੰ ਦਿੱਤੇ ਗਏ।



ਕੇਸਰੀ ਪੱਗ ਬੰਨ੍ਹ ਕੇ ਅਤੇ ਦਾਹੜੀ ਰੱਖ ਕੇ ਸਿੱਖਾਂ ਨੂੰ ਲੁਭਾਉਣ ਦੀ ਕੀਤੀ ਕੋਸ਼ਿਸ਼ :- ਮਾਲਵਿੰਦਰ ਮਾਲੀ ਦੇ ਨਜ਼ਰੀਏ ਅਨੁਸਾਰ ਬੀਤੇ ਦਿਨੀਂ ਹਰਿਮੰਦਿਰ ਸਾਹਿਬ ਪਹੁੰਚੇ ਰਾਹੁਲ ਗਾਂਧੀ ਨੇ ਕੇਸਰੀ ਪੱਗ ਬੰਨ੍ਹੀ ਹੋਈ ਸੀ ਅਤੇ ਦਾੜੀ ਰੱਖੀ ਸੀ। ਇਹ ਸਰਾਸਰ ਸਿੱਖਾਂ ਨੂੰ ਲੁਭਾਉਣ ਦੀ ਕੋਸ਼ਿਸ਼ ਹੈ। ਸਿੱਖਾਂ ਨਾ ਜਿੱਡਾ ਜ਼ੁਰਮ ਹੋਇਆ, ਜਿੰਨ੍ਹਾਂ ਅੱਤਿਆਚਾਰ ਕੀਤਾ, ਜਿੰਨੀ ਪੰਜਾਬ ਨਾਲ ਬੇਇਨਸਾਫ਼ੀ ਕੀਤੀ। ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਵੀ ਸਿੱਖਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਗਈ। ਸਿੱਖਾਂ ਨਾਲ ਜੋ ਵੀ ਹੋਇਆ ਉਸ ਤੋਂ ਬਾਅਦ ਇਸ ਨਤੀਜੇ ਉੱਤੇ ਪਹੁੰਚਿਆ ਗਿਆ ਕਿ ਸਿੱਖਾਂ ਨੂੰ ਕੁੁੱਟ ਕੇ ਨਹੀਂ ਦਬਾਇਆ ਜਾ ਸਕਦਾ। ਇਸੇ ਲੀਹ ਉੱਤੇ ਚੱਲਦੀ ਭਾਜਪਾ ਹੁਣ ਸਿੱਖਾਂ ਨੂੰ ਲੁਭਾਉਣ ਦੇ ਯਤਨ ਕਰ ਰਹੀ ਹੈ।

ਪੰਜਾਬ ਕਾਂਗਰਸ ਦੀ ਗੁੱਟਬੰਦੀ ਦੇ ਕੀ ਬਣਨਗੇ ਸਮੀਕਰਨ ? ਇਸ ਬਾਰੇ ਗੱਲ ਕਰਦਿਆਂ ਮਾਲਵਿੰਦਰ ਮਾਲੀ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ, ਹੁਣ ਪੰਜਾਬ ਕਾਂਗਰਸ ਵਿਚ ਕੋਈ ਗੁੱਟਬੰਦੀ ਨਹੀਂ ਹੈ। ਕਿਉਂਕਿ ਹੁਣ ਪੰਜਾਬ ਕਾਂਗਰਸ ਵਿਚ ਸੀਨੀਅਰ ਬਚਿਆ ਹੀ ਕੌਣ ਹੈ ਅੱਧ ਤੋਂ ਜ਼ਿਆਦਾ ਕਾਂਗਰਸੀ ਤਾਂ ਪਾਰਟੀ ਛੱਡ ਗਏ। ਹੁਣ ਤਾਂ ਪੰਜਾਬ ਕਾਂਗਰਸ ਬੱਸ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਹੋਂਦ ਬਚੀ ਰਹੇ। ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਤਾਂ ਚੰਗੀ ਤਰ੍ਹਾਂ ਨਾਲ ਵਿਰੋਧੀ ਧਿਰ ਦਾ ਰੋਲ ਵੀ ਨਹੀਂ ਨਿਭਾਅ ਰਹੀ। ਕਾਂਗਰਸ ਨੇ ਖੇਤਰਾਂ ਦੀ ਲੀਡਰਸ਼ਿਪ ਨੂੰ ਕੁਚਲਿਆ ਹੈ ਅਤੇ ਨਜ਼ਰ ਅੰਦਾਜ਼ ਕੀਤਾ ਹੈ। ਇਸਦਾ ਖਮਿਆਜ਼ਾ ਕਾਂਗਰਸ ਅਜੇ ਤੱਕ ਭੁਗਤ ਰਹੀ ਹੈ।

ਇਹ ਵੀ ਪੜੋ:- ਭਾਰਤ ਜੋੜੋ ਯਾਤਰਾ: ਰਾਹੁਲ ਦੀ ਯਾਤਰਾ ਵਿੱਚੋਂ ਮਾਲਵਾ ਖਿੱਤਾ ਆਊਟ !

Last Updated :Jan 11, 2023, 10:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.