ETV Bharat / state

Charanjit Channi News : ਵਿਜੀਲੈਂਸ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ ਦੀ ਬਜਾਏ ਲੁੱਕਆਊਟ ਨੋਟਿਸ ਨੂੰ ਦੇ ਰਹੀ ਤਰਜ਼ੀਹ !

author img

By

Published : Mar 12, 2023, 10:51 AM IST

ਪੰਜਾਬ ਵਿਜੀਲੈਂਸ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ ਚੰਨੀ ਨੇ ਵਿਦੇਸ਼ ਜਾਣਾ ਸੀ, ਪਰ ਇਸ ਤੋਂ ਠੀਕ ਪਹਿਲਾਂ ਵਿਜੀਲੈਂਸ ਨੇ ਸਾਰੇ ਹਵਾਈ ਅੱਡਿਆਂ 'ਤੇ ਉਸ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ।

Charanjit channi: Vigilance giving priority to lookout notice instead of questioning the former Chief Minister!
Charanjit channi :ਵਿਜੀਲੈਂਸ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ ਦੀ ਬਜਾਏ ਲੁੱਕਆਊਟ ਨੋਟਿਸ ਨੂੰ ਦੇ ਰਹੀ ਤਰਜ਼ੀਹ !

ਚੰਡੀਗੜ੍ਹ : ਸੂਬੇ 'ਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਤਾਂ ਸਭ ਤੋਂ ਪਹਿਲਾ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਅਹਿਦ ਲਿਆ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਹਰ ਮਹਿਕਮੇ ਦੇ ਬੰਦੇ ਉੱਤੇ ਤਲਵਾਰ ਲਟਕਦੀ ਨਜ਼ਰ ਆਈ। ਜਿਨ੍ਹਾਂ ਵਿਚ, ਭਾਵੇਂ ਹੀ ਪ੍ਰਾਈਵੇਟ ਮਹਿਕਮੇ ਦੇ ਕਰਮਚਾਰੀ ਹੋਵੇ ਜਾਂ ਫਿਰ ਹੋਵੇ ਸਰਕਾਰੀ ਮੰਤਰੀ। ਕੋਈ ਵੀ ਮਹਿਕਮਾ ਪੰਜਾਬ ਵਿਜੀਲੈਂਸ ਬਿਊਰੋ ਤੋਂ ਬਚ ਨਹੀਂ ਪਾਇਆ। ਇਸ ਵਿਚ ਖ਼ਾਸ ਤੌਰ 'ਤੇ ਕਾਂਗਰਸੀ ਆਗੂਆਂ ਅਤੇ ਸੇਵਾਮੁਕਤ ਆਈਏਐਸ ਅਫਸਰਾਂ ਖਿਲਾਫ ਕਾਰਵਾਈ ਵਿੱਢੀ ਗਈ। ਪੰਜਾਬ ਵਿਜੀਲੈਂਸ ਬਿਊਰੋ ਹਰ ਇਕ ਮੰਤਰੀ ਦੀ ਜਾਂਚ ਵਿਚ ਜੁਟਿਆ ਹੋਇਆ ਹੈ, ਪਰ ਵਿਜੀਲੈਂਸ ਦੋਸ਼ੀ ਆਗੂਆਂ ਅਤੇ ਅਫਸਰਾਂ ਦੇ ਪੰਜਾਬ ਵਿੱਚ ਰਹਿੰਦਿਆਂ ਪੁੱਛ-ਪੜਤਾਲ ਕਰਨ ਦੀ ਬਜਾਏ ਉਨ੍ਹਾਂ ਦੀ ਵਿਦੇਸ਼ ਯਾਤਰਾ 'ਤੇ ਪਾਬੰਦੀ ਲਗਾਉਣ ਨੂੰ ਪਹਿਲ ਦੇ ਰਹੀ ਹੈ। ਜੀ ਹਾਂ ਇਹ ਸਵਾਲ ਉੱਠ ਰਿਹਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਤੋਂ ਬਾਅਦ।

ਇਹ ਵੀ ਪੜ੍ਹੋ : Women's 1000 Rs Scheme: ਬਜਟ 'ਚ 1000 ਰੁ. ਮਹੀਨੇ ਦਾ ਜ਼ਿਕਰ ਨਾ ਹੋਣ 'ਤੇ ਵਿਰੋਧੀਆਂ ਨੇ ਘੇਰੀ ਸਰਕਾਰ, ਕਿਹਾ- "ਆਪ ਨੇ ਲੋਕਾਂ ਨੂੰ ਦਿੱਤਾ ਧੋਖਾ"


ਵਿਦੇਸ਼ ਯਾਤਰਾ: ਦਰਅਸਲ ਸਾਬਕਾ ਮੁੱਖ ਮੰਤਰੀ ਚੰਨੀ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਵਿਜੀਲੈਂਸ ਨੇ ਅਜੇ ਤੱਕ ਕੋਈ ਜਾਂਚ ਨਹੀਂ ਕੀਤੀ ਹੈ। ਜਦਕਿ ਚੰਨੀ ਨੇ ਕਿਹਾ ਹੈ ਕਿ ਉਸ ਤੋਂ ਕਿਸੇ ਵੀ ਸਮੇਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਉਸ ਕੋਲ ਪੂਰਾ ਰਿਕਾਰਡ ਹੈ, ਪਰ ਵਿਜੀਲੈਂਸ ਨੇ ਪੁੱਛਗਿੱਛ ਕਰਨ ਦੀ ਬਜਾਏ ਉਸ ਨੂੰ ਵਿਦੇਸ਼ ਯਾਤਰਾ 'ਤੇ ਪਾਬੰਦੀ ਲਗਾਉਣ ਲਈ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ। ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਦੇਸ਼ ਜਾਣ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਲੰਘੀ 7 ਮਾਰਚ ਨੂੰ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ।

ਬਜਟ ਸੈਸ਼ਨ 'ਚ ਭਖਿਆ ਵਿਜੀਲੈਂਸ ਦਾ ਮੁੱਦਾ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸੀਐਮ ਭਗਵੰਤ ਮਾਨ ਵਿਚਾਲੇ ਬਹਿਸ ਹੋਈ। ਵਿਜੀਲੈਂਸ ਦਫਤਰ 'ਤੇ 'ਆਪ' ਦਾ ਝੰਡਾ ਲਹਿਰਾਉਣ 'ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਤਾਅਨੇ ਮਾਰੇ ਗਏ। ਮਾਨ ਨੇ ਇਹ ਵੀ ਕਿਹਾ ਸੀ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਾਰੇ ਕਾਂਗਰਸੀਆਂ ਨੂੰ ਗਿਣਿਆ ਜਾਵੇਗਾ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਸਦਨ ​​ਦੀ ਕਾਰਵਾਈ ਤੋਂ ਵਾਕਆਊਟ ਕਰ ਗਏ।

ਸੇਵਾਮੁਕਤ ਅਫ਼ਸਰਾਂ ਖ਼ਿਲਾਫ਼ LOC : ਇੰਨਾ ਹੀ ਨਹੀਂ ਵਿਜੀਲੈਂਸ ਵੱਲੋਂ ਸਿੰਚਾਈ ਵਿਭਾਗ ਦੇ 1200 ਕਰੋੜ ਰੁਪਏ ਦੇ ਘੁਟਾਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਕਾਹਨ ਸਿੰਘ ਪੰਨੂ, ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਬੀਐਸ ਸਿੱਧੂ ਖ਼ਿਲਾਫ਼ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਵਿਜੀਲੈਂਸ ਦੀ ਇਸ ਕਾਰਵਾਈ ਖਿਲਾਫ ਆਈਏਐਸ ਸਰਵੇਸ਼ ਕੌਸ਼ਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਵਿਜੀਲੈਂਸ ਦੀ ਕਾਰਵਾਈ ਕਾਰਨ ਉਸ ਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਰਾਹਤ ਮਿਲ ਸਕਦੀ ਹੈ।

ਜਾਂਚ ਦਾ ਕੰਮ ਸ਼ੁਰੂ : ਜ਼ਿਕਰਯੋਗ ਹੈ ਕਿ ਲੁੱਕਆਊਟ ਨੋਟਿਸ ਰਾਹੀਂ ਦੇਸ਼ ਦੇ ਸਾਰੇ ਹਵਾਈ ਅੱਡਿਆਂ ਦੀਆਂ ਸੁਰੱਖਿਆ ਟੀਮਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਖਿਲਾਫ ਚੱਲ ਰਹੀ ਜਾਂਚ ਅਤੇ ਹੋਰ ਮਾਮਲਿਆਂ ਦਾ ਵੇਰਵਾ ਦਿੰਦੇ ਹੋਏ ਸਬੰਧਤ ਵਿਅਕਤੀ ਨੂੰ ਕਿਸੇ ਵੀ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਚੰਨੀ ਨੂੰ ਹਵਾਈ ਯਾਤਰਾ ਲਈ ਇਜਾਜ਼ਤ ਨਾ ਦੇਣ ਦੀ ਗੱਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਦੇ ਪਾਸਪੋਰਟ ਦੇ ਵੇਰਵੇ ਵੀ ਉਪਲਬਧ ਕਰਵਾਏ ਗਏ ਹਨ। ਗੌਰਤਲਬ ਹੈ ਕਿ ਸੂਬੇ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਕਰੀਬ 7-8 ਮਹੀਨੇ ਵਿਦੇਸ਼ ਵਿੱਚ ਰਹੇ ਅਤੇ ਉੱਥੋਂ ਪਰਤਦਿਆਂ ਹੀ ਵਿਜੀਲੈਂਸ ਨੇ ਆਪਣੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.