ETV Bharat / state

ਚੰਡੀਗੜ੍ਹ 'ਚ 50 ਦਿਨ ਪਹਿਲਾਂ ਲਾਪਤਾ ਹੋਈਆਂ ਸਕੀਆਂ ਭੈਣਾਂ ਪਹੁੰਚੀਆਂ ਘਰ, ਵਿਆਹ ਕਰਵਾਉਣ ਮਗਰੋਂ ਪਰਤੀ ਵੱਡੀ ਭੈਣ, ਜਾਣੋ ਪੂਰਾ ਮਾਮਲਾ

author img

By ETV Bharat Punjabi Team

Published : Dec 8, 2023, 9:26 PM IST

Updated : Dec 8, 2023, 10:57 PM IST

Two Girls Missing From Sector 21 Of Chandigarh Reached Home
ਚੰਡੀਗੜ੍ਹ 'ਚ 50 ਦਿਨ ਪਹਿਲਾਂ ਲਾਪਤਾ ਹੋਈਆਂ ਸਕੀਆਂ ਭੈਣਾਂ ਪਹੁੰਚੀਆਂ ਘਰ,ਵਿਆਹ ਕਰਵਾਉਣ ਮਗਰੋਂ ਪਰਤ ਵੱਡੀ ਭੈਣ,ਜਾਣੋ ਪੂਰਾ ਮਾਲਾ

Chandigarh Missing Girls Update: ਰਾਜਧਾਨੀ ਚੰਡੀਗੜ੍ਹ (Capital Chandigarh) ਵਿੱਚ ਲਗਭਗ ਦੋ ਮਹੀਨੇ ਪਹਿਲਾਂ ਲਾਪਤਾ ਹੋਈਆਂ ਦੋ ਸਕੀਆਂ ਭੈਣਾਂ ਦੇ ਮਾਮਲੇ ਨੇ ਸੁਰਖੀਆਂ ਵਟੋਰੀਆਂ ਸਨ ਪਰ ਹੁਣ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਦੋਵੇਂ ਸਕੀਆਂ ਭੈਣਾਂ ਘਰ ਪਰਤ ਆਈਆਂ ਅਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਖੁਲਾਸਾ ਹੋਇਆ ਹੈ ਕਿ ਵੱਡੀ ਭੈਣ ਨੇ ਇੱਕ ਆਟੋ ਚਾਲਕ ਨਾਲ ਵਿਆਹ ਕਰਵਾ ਲਿਆ ਹੈ।

ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ ਤੋਂ 50 ਦਿਨ ਪਹਿਲਾਂ ਲਾਪਤਾ ਹੋਈਆਂ ਦੋ ਭੈਣਾਂ ਆਪਣੇ ਘਰ ਪਹੁੰਚ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਲੜਕੀ ਨਾਬਾਲਿਗ ਹੈ ਜਦਕਿ ਉਸ ਦੀ ਵੱਡੀ ਭੈਣ ਨੇ ਘਰ ਛੱਡ ਕੇ ਅੰਬਾਲਾ ਵਿੱਚ ਇੱਕ ਆਟੋ ਚਾਲਕ ਨਾਲ ਵਿਆਹ ਕਰਵਾ ਲਿਆ ਹੈ। ਛੋਟੀ ਬੱਚੀ ਦੇ ਕਹਿਣ 'ਤੇ ਜਦੋਂ ਆਟੋ ਚਾਲਕ ਦਾ ਪਰਿਵਾਰ (Auto drivers family) ਉਸ ਨੂੰ ਚੰਡੀਗੜ੍ਹ ਛੱਡਣ ਆਇਆ ਤਾਂ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਦਾਲਤ ਵਿੱਚ ਉਨ੍ਹਾਂ ਦੇ ਬਿਆਨ ਦਰਜ ਕਰਵਾਏ ਗਏ।

ਮਾਤਾ-ਪਿਤਾ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ: 18 ਅਕਤੂਬਰ ਨੂੰ ਉਨ੍ਹਾਂ ਦੀਆਂ ਦੋ ਧੀਆਂ ਦੇ ਲਾਪਤਾ ਹੋਣ ਤੋਂ ਬਾਅਦ ਮਾਤਾ-ਪਿਤਾ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ। ਇਨ੍ਹਾਂ ਦੋਵਾਂ ਲੜਕੀਆਂ ਦੇ ਮਾਤਾ-ਪਿਤਾ ਚੰਡੀਗੜ੍ਹ ਦੇ ਸੈਕਟਰ 21 ਵਿੱਚ ਰਹਿੰਦੇ ਹਨ ਅਤੇ ਉਹ ਅਪਾਹਜ ਹਨ ਜੋ ਨਾ ਤਾਂ ਬੋਲ ਸਕਦੇ ਹਨ ਅਤੇ ਨਾ ਹੀ ਸੁਣ ਸਕਦੇ ਹਨ। ਲਾਪਤਾ ਭੈਣਾਂ ਦੇ ਚਾਚਾ ਜਗਜੀਤ ਸਿੰਘ ਅਨੁਸਾਰ ਉਨ੍ਹਾਂ ਨੇ ਆਪਣੇ ਪੱਧਰ 'ਤੇ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਹੱਥਾਂ ਵਿੱਚ ਕੁਝ ਸੀਸੀਟੀਵੀ ਫੁਟੇਜ ਵੀ ਸਨ, ਜੋ ਪੁਲਿਸ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਦੇ ਬਾਵਜੂਦ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ (Chandigarh Police) ਕਾਰਵਾਈ ਨਹੀਂ ਕੀਤੀ।

18 ਅਕਤੂਬਰ ਨੂੰ ਦੋਵੇਂ ਭੈਣਾ ਅੰਬਾਲਾ ਰਹਿੰਦੇ ਆਪਣੀ ਮਾਸੀ ਦੇ ਘਰ ਜਾਣ ਲਈ ਰਵਾਨਾ ਹੋਈਆ ਸਨ ਪਰ ਮਾਸੀ ਦੇ ਘਰ ਨਹੀਂ ਪਹੁੰਚੀਆਂ। ਇਸੇ ਦੌਰਾਨ ਇੱਕ ਆਟੋ ਚਾਲਕ ਦੋਵਾਂ ਭੈਣਾਂ ਦੀ ਮਦਦ ਲਈ ਆਇਆ ਅਤੇ ਦੋਵਾਂ ਨੂੰ ਆਪਣੇ ਘਰ ਲੈ ਗਿਆ। ਉੱਥੇ ਉਸ ਨੇ ਪਰਿਵਾਰ ਵਾਲਿਆਂ ਨੇ ਇੱਕ ਵੱਡੀ ਲੜਕੀ ਦਾ ਵਿਆਹ ਆਪਣੇ ਲੜਕੇ ਨਾਲ ਕਰਵਾ ਦਿੱਤਾ। ਕਰੀਬ ਡੇਢ ਮਹੀਨੇ ਬਾਅਦ ਜਦੋਂ ਛੋਟੀ ਲੜਕੀ ਨੇ ਉੱਥੇ ਰੁਕਣ ਤੋਂ ਇਨਕਾਰ ਕਰ ਦਿੱਤਾ ਤਾਂ ਆਟੋ ਚਾਲਕ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਕਾਫੀ ਸਮਝਾਇਆ। ਜਦੋਂ ਛੋਟੀ ਭੈਣ ਨੇ ਘਰ ਪਰਤਣ 'ਤੇ ਅੜੀ ਰਹੀ ਤਾਂ ਆਟੋ ਚਾਲਕ ਦਾ ਪਰਿਵਾਰ ਉਸ ਨੂੰ ਛੱਡਣ ਲਈ ਚੰਡੀਗੜ੍ਹ ਆ ਗਿਆ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ: ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਆਟੋ ਚਾਲਕ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਧੀ ਦਾ ਵਿਆਹ ਅੰਬਾਲਾ ਦੇ ਇੱਕ ਮੰਦਰ 'ਚ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਦੀ ਛੋਟੀ ਧੀ ਕੋਲ ਆਧਾਰ ਕਾਰਡ ਨਾ ਹੋਣ ਕਾਰਨ ਉਥੇ ਦੇ ਪੁਜਾਰੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਆਟੋ ਚਾਲਕ ਦੇ ਪਰਿਵਾਰ ਵਾਲਿਆਂ ਨੇ ਮੰਦਰ ਦੇ ਬਾਹਰ ਮੋਮਬੱਤੀ ਜਗਾ ਕੇ ਸਿਮਰਨ ਦਾ ਵਿਆਹ ਆਪਣੇ ਲੜਕੇ ਨਾਲ ਕਰਵਾ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Last Updated :Dec 8, 2023, 10:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.