ETV Bharat / state

ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਵੱਕਾਰੀ ‘‘ ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022 ਨਾਲ ਨਵਾਜ਼ਿਆ

author img

By

Published : Jul 18, 2023, 10:26 PM IST

ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਵੱਕਾਰੀ ‘‘ ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022 ਨਾਲ ਨਵਾਜ਼ਿਆ
ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਵੱਕਾਰੀ ‘‘ ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022 ਨਾਲ ਨਵਾਜ਼ਿਆ

ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਰੋਡ ਸੇਫਟੀ ਇੰਟਰਵੈਂਸ਼ਨਜ਼ ਦੀ ਸ਼੍ਰੇਣੀ ਵਿੱਚ ਵੱਕਾਰੀ ‘‘ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022’’ ਨਾਲ ਸਨਮਾਨਿਤ ਕਰ ਕੇ ਸੂਬੇ ਲਈ ਨਾਮਨਾ ਖੱਟਿਆ ਹੈ।

ਨਵੀਂ ਦਿੱਲੀ: ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ 'ਤੇ ਬਿਹਤਰ ਬਣਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮੁਹਿੰਮ ਵਿੱਢੀ ਗਈ ਸੀ। ਇਸੇ ਦੇ ਚੱਲਦੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਰੋਡ ਸੇਫਟੀ ਇੰਟਰਵੈਂਸ਼ਨਜ਼ ਦੀ ਸ਼੍ਰੇਣੀ ਵਿੱਚ ਵੱਕਾਰੀ ‘‘ਫਿਕੀ ਨੈਸ਼ਨਲ ਰੋਡ ਸੇਫਟੀ ਐਵਾਰਡ 2022’’ ਨਾਲ ਸਨਮਾਨਿਤ ਕਰ ਕੇ ਸੂਬੇ ਲਈ ਨਾਮਨਾ ਖੱਟਿਆ ਹੈ।

ਡੀ.ਜੀ.ਪੀ. ਨੇ ਦਿੱਤੀ ਵਧਾਈ: ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਏ.ਡੀ.ਜੀ.ਪੀ. ਟਰੈਫਿਕ ਅਮਰਦੀਪ ਸਿੰਘ ਰਾਏ ਅਤੇ ਟਰੈਫਿਕ ਵਿੰਗ ਦੀ ਸਮੁੱਚੀ ਟੀਮ ਨੂੰ ਉਨ੍ਹਾਂ ਦੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਲਈ ਵਧਾਈ ਦਿੱਤੀ। ਜਿਨ੍ਹਾਂ ਨੇ ਟਰੈਫਿਕ ਵਿੰਗ ਦੇ ਮਿਸ਼ਨ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਪੀ.ਆਰ.ਐੱਸ.ਟੀ.ਆਰ.ਸੀ.: ਇਹ ਸਨਮਾਨ ਮੰਗਲਵਾਰ ਨੂੰ ਫਿਕੀ ਆਡੀਟੋਰੀਅਮ, ਫੈਡਰੇਸ਼ਨ ਹਾਊਸ, ਨਵੀਂ ਦਿੱਲੀ ਵਿਖੇ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿਕੀ) ਵੱਲੋਂ ‘ ਰੋਲ ਆਫ਼ ਕਾਰਪੋਰੇਟਜ਼ ਇਨ ਰੋਡ ਸੇਫਟੀ ਅਤੇ ਫਿਕੀ ਰੋਡ ਸੇਫਟੀ ਐਵਾਰਡਜ਼ 2023 ਕਾਨਫਰੰਸ ਦੌਰਾਨ ਡਾ. ਨਵਦੀਪ ਅਸੀਜਾ, ਟਰੈਫਿਕ ਸਲਾਹਕਾਰ ਪੰਜਾਬ ਅਤੇ ਡਾਇਰੈਕਟਰ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ (ਪੀ.ਆਰ.ਐੱਸ.ਟੀ.ਆਰ.ਸੀ.) ਅਤੇ ਪੀ.ਆਰ.ਐੱਸ.ਟੀ.ਆਰ.ਸੀ. ਦੇ ਵਿਿਗਆਨੀ ਸਿਮਰਨਜੀਤ ਸਿੰਘ ਨੇ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਦੀ ਤਰਫੋਂ ਸਾਂਝੇ ਤੌਰ 'ਤੇ ਹਾਸਿਲ ਕੀਤਾ ।

ਐਵਾਰਡ ਟਰੈਫਿਕ ਵਿੰਗ: ਏ.ਡੀ.ਜੀ.ਪੀ. ਏ. ਐਸ. ਰਾਏ ਨੇ ਕਿਹਾ ਕਿ ਇਹ ਐਵਾਰਡ ਟਰੈਫਿਕ ਵਿੰਗ ਦੇ ਹਰ ਉਸ ਵਿਅਕਤੀ ਨੂੰ ਸਮਰਪਿਤ ਹੈ, ਜੋ ਪੰਜਾਬ ਦੀਆਂ ਸੜਕਾਂ ’ਤੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੱਕਾਰੀ ਸਨਮਾਨ ਸੜਕ ਸੁਰੱਖਿਆ ਪਹਿਲਕਦਮੀਆਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਅਤੇ ਨਾਗਰਿਕਾਂ ਲਈ ਸੁਰੱਖਿਅਤ ਸੜਕਾਂ ਬਣਾਉਣ ਸਬੰਧੀ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦਿੰਦਾ ਹੈ।

ਜਾਨਾਂ ਬਚਾਉਣ ਲਈ ਸਭ ਤੋਂ ਅੱਗੇ: ਉਨ੍ਹਾਂ ਕਿਹਾ ਕਿ ਟਰੈਫਿਕ ਵਿੰਗ ਪੰਜਾਬ ਨੇ ਟਰੈਫਿਕ ਦੇ ਪ੍ਰਬੰਧਨ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰਨ ਸਮਰਪਣ ਅਤੇ ਮੁਹਾਰਤ ਦਿਖਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ 2022 ਵਿੱਚ ਸੜਕਾਂ ’ਤੇ ਜਾਨਾਂ ਬਚਾਉਣ ਲਈ ਸਭ ਤੋਂ ਅੱਗੇ ਹੋ ਕੇ ਸੁਹਿਰਦਤਾ 'ਤੇ ਸਮਰਪਣ ਨਾਲ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ (ਪੀਆਰਐਸਟੀਆਰਸੀ) ਨੇ ਡਾਟਾ-ਡ੍ਰਿਵਨ ਡਿਸੀਜ਼ਨ ਮੇਕਿੰਗ, ਸੂਚਿਤ ਚੋਣਾਂ ਖਾਤਿਰ ਅਤੇ ਸੜਕ ਸੁਰੱਖਿਆ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਆਪਕ ਡੇਟਾ ਦੀ ਵਰਤੋਂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.