ETV Bharat / state

ਬਾਬੂ ਅਮਿਤ ਸ਼ਾਹ ਜੀ ਵੱਡਾ ਨੁਕਸਾਨ ਕਰਣਗੇ, 10 MLA ਨੂੰ ਧਮਕੀ ਦੀ ਸ਼ਿਕਾਇਤ ਲੈਕੇ AAP MLA ਪੁਜੇ DGP ਦੇ ਕੋਲ

author img

By

Published : Sep 14, 2022, 12:36 PM IST

Updated : Sep 14, 2022, 4:03 PM IST

ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਅੱਜ ਮੁੜ ਇਕ ਪ੍ਰੈਸ ਕਾਨਫਰੰਸ ਕਰ ਕੇ ਵੱਡੇ ਖੁਲਾਸੇ ਕੀਤੇ ਹਨ। ਜਿਸ ਵਿਧਾਇਕ ਨੂੰ ਇਸ ਧਮਕੀ ਭਰਿਆ ਫੋਨ ਆਇਆ ਹੈ, ਉਸ ਨੇ ਦੱਸਿਆ ਕਿ ਭਾਜਪਾ ਵੱਲੋਂ ਉਨ੍ਹਾਂ ਨੂੰ ਕਿਸ ਤਰ੍ਹਾਂ ਪੇਸ਼ਕਸ਼ ਕੀਤੀ ਗਈ ਅਤੇ ਧਮਕੀ ਵੀ ਦਿੱਤੀ ਗਈ। ਆਪ ਵਿਧਾਇਕ ਨੇ ਦੋਸ਼ ਲਾਉਂਂਦਿਆ ਕਿਹਾ ਕਿ, "ਮੈਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਮੇਰਾ ਅਤੇ ਮੇਰੇ ਪਰਿਵਾਰ ਦਾ ਬਾਬੂ ਅਮਿਤ ਸ਼ਾਹ ਵੱਡਾ ਨੁਕਸਾਨ ਕਰਨਗੇ।" ਦੱਸ ਦਈਏ ਕਿ ਆਪ ਵਿਧਾਇਕਾਂ ਨਾਲ ਹਰਪਾਲ ਚੀਮਾ ਸ਼ਿਕਾਇਤ ਕਰਨ ਲਈ ਡੀਜੀਪੀ ਦਫ਼ਤਰ ਪਹੁੰਚ ਚੁੱਕੇ ਹਨ।

Harpal Cheema
Harpal Cheema

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਅੱਜ ਮੁੜ ਇਕ ਪ੍ਰੈਸ ਕਾਨਫਰੰਸ ਕਰ ਕੇ ਵੱਡੇ ਖੁਲਾਸੇ ਕੀਤੇ ਹਨ। ਹਰਪਾਲ ਚੀਮਾ ਨੇ ਜਿਨ੍ਹਾਂ ਵਿਧਾਇਕਾਂ ਨੂੰ ਕਥਿਤ ਭਾਜਪਾ ਵੱਲੋਂ ਖਰੀਡੋ ਫਰੋਖ਼ਲ ਲਈ ਫੋਨ ਆਏ ਜਾਂ ਧਮਕੀ ਲਈ ਫੋਨ ਆਏ, ਉਨ੍ਹਾਂ ਵਿਧਾਇਕਾਂ ਦੇ ਨਾਮ ਨਸ਼ਰ ਕੀਤੇ ਹਨ। ਇਸ ਦੇ ਨਾਲ ਹੀ, ਹਰਪਾਲ ਚੀਮਾ ਨੇ ਕਿਹਾ ਕਿ ਉਹ ਸਾਰੇ ਸਬੂਤਾਂ ਦੇ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ (AAP Allegation On BJP) ਮੁਲਾਕਾਤ ਕਰਨਗੇ। ਆਪ ਵਿਧਾਇਕ ਨੇ ਦੋਸ਼ ਲਾਉਂਂਦਿਆ ਕਿਹਾ ਕਿ, "ਮੈਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਮੇਰਾ ਅਤੇ ਮੇਰੇ ਪਰਿਵਾਰ ਦਾ ਬਾਬੂ ਅਮਿਤ ਸ਼ਾਹ ਵੱਡਾ ਨੁਕਸਾਨ ਕਰਨਗੇ।"Harpal Cheema press conference today



ਸੀਐਮ ਮਾਨ ਦੀ ਪ੍ਰਤੀਕਿਰਿਆ



ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਜਰਮਨੀ ਦੌਰੇ ਉੱਤੇ ਹਨ। ਆਪ ਵੱਲੋਂ ਲਾਏ ਪੰਜਾਬ ਵਿੱਚ ਭਾਜਪਾ ਵੱਲੋਂ ਲੋਟਸ ਆਪ੍ਰੇਸ਼ਨ ਦੇ ਦੋਸ਼ਾਂ ਦੇ ਮਾਮਲੇ ਵਿੱਚ ਉਨ੍ਹਾਂ ਨੇ ਪ੍ਰਤੀਕਰਮ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੇ ਵਿਧਾਇਕਾਂ ਦੀ ਵਫਾਦਾਰੀ ਉੱਤੇ ਪੂਰਾ ਭਰੋਸਾ ਹੈ।



ਡੀਜੀਪੀ ਨੂੰ ਸ਼ਿਕਾਇਤ ਤੇ ਸਬੂਤ ਸੌਂਪਣ ਤੋਂ ਬਾਅਦ ਬੋਲੇ ਕੈਬਨਿਟ ਮੰਤਰੀ ਹਰਪਾਲ ਚੀਮਾ
ਹਰਪਾਲ ਚੀਮਾ ਦੀ ਪ੍ਰੈਸ ਕਾਨਫਰੰਸ





ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਆਪ ਵਿਧਾਇਕਾਂ ਅਤੇ ਕੈਬਿਨੇਟ ਮੰਤਰੀ ਹਰਪਾਲ ਚੀਮਾ ਨੇ ਭਾਜਪਾ ਵਿਰੁੱਧ ਸ਼ਿਕਾਇਤ ਕੀਤੀ। ਬਾਹਰ ਆ ਕੇ ਉਨ੍ਹਾਂ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।




ਡੀਜੀਪੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੋਲੇ ਆਪ ਵਿਧਾਇਕ





ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਵੱਲੋਂ ਜੋ ਪੰਜਾਬ ਵਿੱਚ ਜੋ ਲੋਟਸ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਉਸ ਲਈ ਭਾਜਪਾ ਵੱਲੋਂ ਸਾਡੇ ਵਿਆਧਿਕਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਜਿਸ ਦੇ ਸਬੂਤ ਵੀ ਉਹ ਸਾਹਮਣੇ ਰਖਣਗੇ ਅਤੇ ਪੰਜਾਬ ਡੀਜੀਪੀ ਤੋਂ ਭਾਜਪਾ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਕਰਨਗੇ। ਹਰਪਾਲ ਚੀਮਾ ਨੇ ਕਿਹਾ ਕਿ ਆਪ੍ਰੇਸ਼ਨ ਲੋਟਸ ਭਾਜਪਾ ਦਾ ਅੰਦਰੂਨੀ ਵਿੰਗ ਹੈ। ਇਸ ਵਿੱਚ ਭਾਜਪਾ ਦੇ ਵੱਡੇ ਆਗੂ ਸ਼ਾਮਲ ਹਨ। ਪਹਿਲਾਂ ਦਿੱਲੀ ਦੀ 'ਆਪ' ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਅਪਰੇਸ਼ਨ ਦਿੱਲੀ ਵਿੱਚ ਅਸਫਲ ਰਿਹਾ, ਜਿੱਥੇ ਅਪਰੇਸ਼ਨ ਲੋਟਸ ਲਈ 800 ਕਰੋੜ ਰੁਪਏ ਰੱਖੇ ਗਏ ਸਨ। ਦਿੱਲੀ 'ਚ ਅਸਫਲਤਾ ਤੋਂ ਬਾਅਦ ਹੁਣ ਪੰਜਾਬ 'ਚ 'ਆਪ੍ਰੇਸ਼ਨ ਲੋਟਸ' ਸ਼ੁਰੂ ਕੀਤਾ ਗਿਆ ਹੈ।



ਡੀਜੀਪੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੋਲੇ ਆਪ ਵਿਧਾਇਕ
ਕਾਂਗਰਸ ਦੇ ਸਾਬਕਾ ਵਿਧਾਇਕ





ਉਨ੍ਹਾਂ ਕਿਹਾ ਕਿ ਮੇਰੇ ਨਾਲ ਆਏ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਅਪਰੇਸ਼ਨ ਲੋਟਸ ਪੰਜਾਬ ਵਿੱਚ ਵੀ ਫੇਲ ਹੋ ਗਿਆ ਹੈ। ਗੋਆ ਵਿੱਚ ਕੱਲ੍ਹ ਓਰੇਸ਼ਨ ਲੋਟਸ ਦੇ ਹੇਠਾਂ 8 ਵਿਧਾਇਕ ਟੁੱਟ ਗਏ। ਅੱਜ ਅਸੀਂ ਸਾਰੇ ਵਿਧਾਇਕਾਂ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੂੰ ਮਿਲਣ ਜਾ ਰਹੇ ਹਾਂ। ਡੀਜੀਪੀ ਨੂੰ ਮਿਲ ਕੇ ਭਾਜਪਾ ਆਗੂਆਂ ਦੀ ਜਾਂਚ ਦੀ ਮੰਗ ਕਰਾਂਗੇ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਕਾਲਾ ਧਨ ਕਿੱਥੇ ਹੈ। ਅਸੀਂ ਸ਼ਿਕਾਇਤ ਦੇ ਰੂਪ 'ਚ ਸਾਰੇ ਸਬੂਤ ਲੈ ਰਹੇ ਹਾਂ। ਸਾਡੀ ਵਿਧਾਇਕਾ ਸ਼ੀਤਲ ਅੰਗੁਰਾਲ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸਾਡੇ 35 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।



ਆਪ ਦੇ 10 ਵਿਧਾਇਕਾਂ ਨੂੰ ਧਮਕੀ




ਆਪ ਵਿਧਾਇਕ ਦਾ ਦੋਸ਼:
ਆਪ ਵਿਧਾਇਕ ਨੇ ਕੈਮਰੇ ਸਾਹਮਣੇ ਆ ਕੇ ਭਾਜਪਾ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਕਿ "ਉਨ੍ਹਾਂ ਨੂੰ ਭਾਜਪਾ ਵੱਲੋ ਪਹਿਲਾਂ ਆਫਰ ਆਇਆ ਕਿ ਜੇਕਰ ਉਹ ਤੁਸੀਂ ਆਉਗੇ ਤਾਂ ਤੁਹਾਨੂੰ 25 ਕਰੋੜ, ਜੇਕਰ ਨਾਲ ਤਿੰਨ ਆਪ ਵਿਧਾਇਕ ਹੋਰ ਲੈ ਕੇ ਆਓਗੇ ਤਾਂ 75 ਕਰੋੜ ਦੇਣਗੇ।" ਇਸ ਦੇ ਨਾਲ ਹੀ, ਆਪ ਵਿਧਾਇਕ ਨੇ ਦੱਸਿਆ ਕਿ "ਫੋਨ ਕਰਨ ਵਾਲੇ ਨੇ ਕਿਹਾ ਜੇਕਰ ਨਾ ਆਏ ਤਾਂ ਤੁਹਾਡਾ ਅਤੇ ਪਰਿਵਾਰ ਦਾ ਬਾਬੂ ਅਮਿਤ ਸ਼ਾਹ ਬਹੁਤ ਵੱਡਾ ਨੁਕਸਾਨ ਕਰਨਗੇ।"


ਵਿੱਤ ਮੰਤਰੀ ਦੀ 12 ਵਿਧਾਇਕਾਂ ਨਾਲ ਪ੍ਰੈਸ ਕਾਨਫਰੰਸ, ਜਾਣੋ ਵੱਡੀਆਂ ਗੱਲਾਂ

  • ਆਪ੍ਰੇਸ਼ਨ ਲੋਟਸ ਬਾਰੇ ਗੱਲ ਕਰ ਰਹੇ
  • ਭਾਜਪਾ 'ਤੇ ਲਾ ਰਹੇ ਦੋਸ਼
  • ਬੀਜੇਪੀ ਕਰ ਰਹੀ ਹੈ ਵਿਧਾਇਕ ਦੀ ਵਿਕਰੀ ਦਾ ਕੰਮ
  • ਕਰਨਾਟਕ, ਮਹਾਰਾਸ਼ਟਰ, ਗੋਆ ਅਤੇ ਅਰੁਣਾਚਲ ਪ੍ਰਦੇਸ਼ ਨੇ ਅਜਿਹਾ ਹੀ ਕੀਤਾ
  • ਭਾਜਪਾ ਨੂੰ ਨਕਾਰਨ ਵਾਲੇ ਰਾਜਾਂ ਵਿੱਚ ਕਰ ਰਹੇ ਸੌਦੇਬਾਜ਼ੀ
  • BJP ਨੇ ਈਡੀ ਅਤੇ ਸੀਬੀਆਈ ਦੀ ਵਰਤੋਂ ਕਰਕੇ ਵਿਧਾਇਕਾਂ ਨੂੰ ਤੋੜਿਆ
  • ਭਾਜਪਾ ਦੀ ਕੇਂਦਰੀ ਲੀਡਰਸ਼ਿਪ ਕਰ ਰਹੀ ਹੈ ਇਹ ਕੰਮ
  • ਦਿੱਲੀ 'ਚ ਵਿਧਾਇਕ ਨੇ ਇਸ ਕੰਮ ਲਈ 800 ਕਰੋੜ ਰੁਪਏ ਇਕੱਠੇ ਕੀਤੇ ਸਨ।
  • ਹੁਣ ਪੰਜਾਬ ਵਿੱਚ ਵੀ ਅਜਿਹਾ ਕਰਨਾ ਚਾਹੁੰਦਾ ਸੀ
  • ਆਪਣੇ ਦਲਾਲਾਂ ਅਤੇ ਹੋਰ ਸਾਧਨਾਂ ਰਾਹੀਂ ਪੈਸੇ ਦੀ ਤਰ੍ਹਾਂ ਡਰ ਦਿਖਾਓ ED CBI
  • ਗੋਆ 'ਚ ਅੱਠ ਵਿਧਾਇਕਾਂ ਨੇ ਤੋੜੀ ਕਾਂਗਰਸ
  • ਕਾਂਗਰਸ ਨੇ ਬੀਜੇਪੀ ਦੇ ਸਾਹਮਣੇ ਤੋੜਿਆ ਤੋੜ
  • ਉਨ੍ਹਾਂ ਦੇ ਵਿਧਾਇਕ ਘੋੜਿਆਂ ਦੇ ਵਪਾਰ ਦਾ ਹਿੱਸਾ ਬਣੇ
  • ਦੇਸ਼ ਵਿੱਚ ਸਿਰਫ਼ 'ਆਪ' ਹੀ ਭਾਜਪਾ ਨੂੰ ਰੋਕ ਸਕਦੀ ਹੈ।
  • ਕੇਜਰੀਵਾਲ ਹੁਣ ਸਭ ਤੋਂ ਵੱਡੀ ਤਾਕਤ ਬਣ ਗਏ ਹਨ।
  • ਦੇਸ਼ ਵਿੱਚ ਕਾਂਗਰਸ ਖ਼ਤਮ ਹੋ ਗਈ ਹੈ।
  • ਭਾਜਪਾ ਦਾ ਗ੍ਰਾਫ ਡਿੱਗ ਰਿਹਾ ਹੈ
  • ਆਪ ਦੇ ਸਿਪਾਹੀ ਨਹੀਂ ਮਰਨਗੇ
  • ਅਸੀਂ ਸਾਰੇ ਇੱਕਜੁੱਟ ਹਾਂ
  • 2500 ਕਰੋੜ ਲੈ ਕੇ ਆਉਣ ਤਾਂ ਵੀ ਭਾਜਪਾ ਕਾਮਯਾਬ ਨਹੀਂ ਹੋਵੇਗੀ
  • ਅਸੀਂ ਅੱਜ ਡੀਜੀਪੀ ਨੂੰ ਮਿਲਾਂਗੇ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
  • ਸਬੂਤਾਂ ਸਮੇਤ ਪੇਸ਼ ਹੋਣਗੇ, ਡੀਜੀਪੀ ਨੂੰ ਸ਼ਿਕਾਇਤ ਕਰੇਗੀ ਆਪ
  • ਕੇਸ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ






    ਦੱਸ ਦਈਏ ਕਿ ਹਰਪਾਲ ਚੀਮਾ ਨੇ ਕਿਹਾ ਸੀ ਕਿ ਪਹਿਲਾਂ ਭਾਜਪਾ ਗੋਆ, ਕਰਨਾਟਕ, ਮਹਾਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਅਜਿਹਾ ਹੀ ਕਰ ਚੁੱਕੀ ਹੈ ਅਤੇ ਹੁਣ ਪੰਜਾਬ ਵਿੱਚ ਵੀ ‘ਆਪ’ ਦੇ ਵਿਧਾਇਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕੇਂਦਰੀ ਏਜੰਸੀਆਂ ਸੀਬੀਆਈ ਅਤੇ ਈਡੀ ਨੂੰ ਵੀ ਵਿਧਾਇਕਾਂ ਨੂੰ ਆਪਣੇ ਹੱਕ ਵਿੱਚ ਲਿਆਉਣ ਲਈ ਵਰਤਿਆ ਜਾ ਰਿਹਾ ਹੈ। ਹਰਪਾਲ ਚੀਮਾ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਤੋੜਨ ਲਈ ਭਾਜਪਾ ਨੇ 1375 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜੋ ਕਾਲੇ ਧਨ ਤੋਂ ਇਕੱਠਾ ਕੀਤਾ ਗਿਆ ਹੈ। ਚੀਮਾ ਨੇ ਦੋਸ਼ ਲਾਇਆ ਕਿ ਪਿਛਲੇ ਇੱਕ ਹਫ਼ਤੇ ਤੋਂ ਆਮ ਆਦਮੀ ਪਾਰਟੀ ਦੇ 7 ਤੋਂ 10 ਵਿਧਾਇਕਾਂ ਨੂੰ ਭਾਜਪਾ ਵੱਲੋਂ ਸਿੱਧੇ ਜਾਂ ਕਿਸੇ ਵੀ ਤਰੀਕੇ ਨਾਲ ਭਾਜਪਾ ਵਿੱਚ ਸ਼ਾਮਲ ਹੋਣ ਲਈ ਭਰਮਾਇਆ ਜਾ ਰਿਹਾ ਹੈ। BJP Lotus operation in Punjab






ਵਿਰੋਧੀਆਂ ਨੇ ਦਿੱਤਾ ਸੀ ਚੈਲੰਜ: ਬੀਤੇ ਦਿਨ ਹਰਪਾਲ ਚੀਮਾ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਤੁਸੀਂ ਇਹ ਸਾਰੇ ਬਿਆਨ ਆਪਣੇ ਕੁਕਰਮ ਛੁਪਾਉਣ ਲਈ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਹਰਪਾਲ ਚੀਮਾ ਖੁਦ ਦਿੱਲੀ ਦੀ ਐਕਸਾਈਜ਼ ਪਾਲਸੀ ਵਾਂਗ ਪੰਜਾਬ ਦੀ ਐਕਸਾਈਜ਼ ਪਾਲਸੀ ਵਾਂਗ ਫੱਸਣ ਵਾਲੇ ਹਨ। ਸਰੀਨ ਨੇ ਕਿਹਾ ਕਿ ਉਹ ਚੈਲੰਜ ਕਰਦੇ ਹਨ ਕਿ ਸਾਡੇ ਸਾਹਮਣੇ ਉਹ ਨਾਂਅ ਜਨਤਕ ਕਰਨ ਜਿਨ੍ਹਾਂ ਨੇ ਆਪ ਵਿਧਾਇਕਾਂ ਨੂੰ ਅਪਰੋਚ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਡੀਓ ਜਨਤਕ ਕਰਨ ਜਿਸ ਵਿੱਚ ਆਪ ਵਾਲਿਆਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਪਹੁੰਚ ਕੀਤੀ ਹੋਵੇ।

ਇਹ ਵੀ ਪੜ੍ਹੋ: ਪੰਜਾਬ ਵਿੱਚ ਬੀਜੇਪੀ ਦਾ ਆਪਰੇਸ਼ਨ ਲੋਟਸ, ਹਰਪਾਲ ਚੀਮਾ ਦਾ ਗੰਭੀਰ ਇਲਜ਼ਾਮ


Last Updated :Sep 14, 2022, 4:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.