ETV Bharat / state

NCERT ਦੀਆਂ ਕਿਤਾਬਾਂ ਵਿੱਚ INDIA ਨੂੰ ਭਾਰਤ ਲਿਖਣ ਦੀ ਸਿਫਾਰਸ਼, ਸਿਲੇਬਸ 'ਚ ਹਿੰਦੂ ਯੋਧਿਆਂ ਦੀਆਂ ਕਹਾਣੀਆਂ ਸ਼ਾਮਿਲ ਕਰਨ ਦੀ ਸਲਾਹ, ਪੜ੍ਹੋ ਕੀ ਕਹਿੰਦੇ ਨੇ ਵਿਰੋਧੀ...

author img

By ETV Bharat Punjabi Team

Published : Oct 25, 2023, 6:22 PM IST

ਐੱਨਸੀਆਰਟੀ ਦੀਆਂ ਕਿਤਾਬਾਂ ਵਿੱਚ INDIA ਨੂੰ ਭਾਰਤ ਲਿਖਣ ਦੀ ਸਿਫਾਰਸ਼ ਕੀਤੀ ਗਈ ਹੈ। ਇਸਦੇ ਨਾਲ ਹੀ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਇਸ ਵਿੱਚ ਹਿੰਦੂ ਯੋਧਿਆਂ ਦੀ ਜਿੱਤ ਦੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਜਾਵੇ।

Recommendation to make INDIA BHARAT in NCERT books
NCERT ਦੀਆਂ ਕਿਤਾਬਾਂ ਵਿੱਚ INDIA ਨੂੰ ਭਾਰਤ ਬਣਾਉਣ ਦੀ ਸਿਫਾਰਸ਼, ਯੋਧਿਆਂ ਦੀਆਂ ਕਹਾਣੀਆਂ ਸ਼ਾਮਿਲ ਕਰਨ ਦੀ ਸਲਾਹ

ਚੰਡੀਗੜ੍ਹ ਡੈਸਕ : ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਯਾਨੀ ਕਿ NCRT ਦੀਆਂ ਕਿਤਾਬਾਂ ਵਿੱਚ INDIA ਨੂੰ ਭਾਰਤ ਲਿਖਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਤੋਂ ਇਲਾਵਾ ਇਨ੍ਹਾਂ ਕਿਤਾਬਾਂ ਵਿੱਚ ਪੁਰਾਤਨ ਇਤਿਹਾਸ ਨੂੰ ਪਾਸੇ ਕਰਕੇ ਇਤਿਹਾਸ ਅਤੇ ਹਿੰਦੂ ਯੋਧਿਆਂ ਦੀਆਂ ਜਿੱਤ ਦੀਆਂ ਕਹਾਣੀਆਂ ਨੂੰ ਜੋੜਨ ਦਾ ਵੀ ਸੁਝਾਅ ਪੇਸ਼ ਕੀਤਾ ਗਿਆ ਹੈ। ਇਹ ਵੀ ਯਾਦ ਰਹੇ ਕਿ NCERT ਨਵੀਂ ਸਿੱਖਿਆ ਨੀਤੀ ਤਹਿਤ ਆਪਣੇ ਸਿਲੇਬਸ ਵਿੱਚ ਬਦਲਾਅ ਕਰ ਰਿਹਾ ਹੈ। ਸਲੇਬਸ ਬਦਲਣ ਲਈ 19 ਮੈਂਬਰਾਂ ਦੀ ਕਮੇਟੀ ਵੀ ਗਠਿਤ ਕੀਤੀ ਗਈ ਹੈ। ਇਸ ਕਮੇਟੀ ਨੇ ਹੀ ਇੰਡੀਆ ਨੂੰ ਭਾਰਤ ਲਿਖਣ ਦੀ ਸਿਫਾਰਿਸ਼ ਕੀਤੀ ਹੈ।

ਕੀ ਕਿਹਾ ਸੀ ਕਮੇਟੀ ਦੇ ਪ੍ਰਧਾਨ ਨੇ : ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐੱਨਸੀਆਰਟੀ ਦੀ ਕਮੇਟੀ ਦੇ ਪ੍ਰਧਾਨ ਸੀਆਈਆਈਜ਼ਕ ਨੇ ਇਸ ਗੱਲ ਦਾ ਜਿਕਰ ਕੀਤਾ ਸੀ ਕਿ ਵਿਸ਼ਨੂੰ ਪੁਰਾਣ ਵਰਗੇ ਗ੍ਰੰਥਾਂ ਵਿੱਚ ਭਾਰਤ ਦਾ ਉਲੇਖ ਹੈ। ਇਹ ਗ੍ਰੰਥ 7 ਹਜ਼ਾਰ ਸਾਲ ਪੁਰਾਣੇ ਹਨ। ਦਰਅਸਲ, ਭਾਰਤ ਦਾ ਨਾਂ ਈਸਟ ਇੰਡੀਆ ਕੰਪਨੀ ਅਤੇ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਵਰਤੋਂ ਵਿੱਚ ਲਿਆਂਦਾ ਗਿਆ ਹੈ। ਕਮੇਟੀ ਮੁਤਾਬਿਕ ਪੁਰਾਤਨ ਇਤਿਹਾਸ ਦੀ ਮੰਨੀਏ ਤਾਂ ਉਸ ਵੇਲੇ ਦੇਸ਼ ਅੰਧਕਾਰ ਵਿੱਚ ਸੀ ਅਤੇ ਨਾ ਹੀ ਉਸ ਵੇਲੇ ਵਿਗਿਆਨਕ ਚੇਤਨਾ ਦਾ ਪਸਾਰ ਹੋਇਆ ਸੀ।

ਇਸ ਤੋਂ ਇਲਾਵਾ ਰਾਜ ਸਭਾ ਦੇ ਮੈਂਬਰ ਮਨੋਜ ਝਾਅ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਅਧੀਨ ਸੰਸਥਾਵਾਂ ਦਾ ਚਰਿੱਤਰ ਦੇਖ ਕੇ ਹੈਰਾਨ ਹੋ ਰਹੇ ਹਨ। ਜਦੋਂ ਤੋਂ ਇੰਡੀਆ ਗਠਜੋੜ ਬਣਿਆ ਹੈ, ਉਸ ਵੇਲੇ ਤੋਂ ਹੀ ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀਆਂ ਵੱਲੋਂ ਅਜੀਬ ਕਿਸਮ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਆਰਟੀਕਲ-1 ਦਾ ਕੀ ਕਰੋਗੇ ਜੋ ਕਹਿੰਦਾ ਹੈ ਕਿ ਇੰਡੀਆ ਹੀ ਭਾਰਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.